ਰਾਗੁ ਸੂਹੀ ਮਹਲਾ ੪ ਛੰਤ ਘਰੁ ੧ ਰਾਗੁ ਸੂਹੀ ਚੌਥੀ ਪਾਤਿਸ਼ਾਹੀ ਛੰਤ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ ਕੁਰਬਾਨ ਹਾਂ, ਮੈਂ ਮੇਰੇ ਉਤੋਂ, ਹੇ ਮੇਰੇ ਪ੍ਰਭੂ! ਮੈਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦੇ ਤਾਂ ਜੋ ਮੈਂ ਪਾਪਾਂ ਨੂੰ ਤਿਆਗ, ਤੇਰੀਆਂ ਸਿਫਤਾਂ ਦਾ ਉਚਾਰਨ ਕਰਾਂ। ਹਰਿ ਹਰਿ ਨਾਮੁ ਧਿਆਇ ਗੁਰਬਾਣੀ ਨਿਤ ਨਿਤ ਚਵਾ ਬਲਿ ਰਾਮ ਜੀਉ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਮੈਂ ਸਿਮਰਨ ਕਰਦਾ ਹਾਂ ਅਤੇ ਸਦਾ, ਸਦਾ ਹੀ ਗੁਰਬਾਣੀ ਉਚਾਰਦਾ ਹਾਂ। ਸੁਆਮੀ ਉਤੋਂ ਮੈਂ ਸਦਕੇ ਜਾਂਦਾ ਹਾਂ। ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥ ਗੁਰਾਂ ਦੀ ਬਾਣੀ ਮੈਨੂੰ ਹਮੇਸ਼ਾਂ ਮਿੱਠੜੀ ਲੱਗਦੀ ਹੈ ਤੇ ਮੈਂ ਆਪਣੇ ਗੁਨਾਹ ਤੇ ਮੰਦੇ ਅਮਲ ਤਿਆਗ ਦਿੱਤੇ ਹਨ। ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥ ਮੇਰੀ ਹੰਕਾਰ ਦੀ ਬੀਮਾਰੀ ਦੂਰ ਹੋ ਗਈ ਹੈ, ਮੇਰਾ ਡਰ ਦੌੜ ਗਿਆ ਹੈ, ਤੇ ਮੈਂ ਸੁਖੈਨ ਦੀ ਬੈਕੁੰਠੀ ਅੰਦਰ ਅਨੰਦ ਲੀਨ ਹੋ ਗਿਆ ਹਾਂ। ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥ ਗੁਰਾਂ ਦੇ ਉਪਦੇਸ਼ ਨਾਲ ਮੇਰੇ ਸਰੀਰ ਦਾ ਪਲੰਘ ਸੁਖਦਾਈ ਹੋ ਗਿਆ ਹੈ, ਤੇ ਮੈਂ ਹੁਣ ਬ੍ਰਹਮ-ਵੀਚਾਰ ਦੇ ਜੌਹਰ ਨੂੰ ਮਾਣਦਾ ਹਾਂ। ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥੧॥ ਰਾਤ ਦਿਨ ਮੈਂ ਹਮੇਸ਼ਾਂ ਆਰਾਮ ਅਤੇ ਅਨੰਦ ਭੋਗਦਾ ਹਾਂ। ਇਹੋ ਜਿਹੀ ਲਿਖਤਾਕਾਰ ਮੇਰੇ ਲਈ ਮੇਰੇ ਆਦਿ ਪੁਰਖ ਦੀ। ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥ ਕੰਨਿਆ ਨੂੰ ਪਵਿੱਤਰਤਾ, ਸੰਤੁਸ਼ਟਤਾ ਅਤੇ ਪ੍ਰੀਤ ਨਾਲ ਆਰਾਸਤਾ ਕਰ ਕੇ, ਉਸ ਦਾ ਬਾਬਲ, ਗੁਰਦੇਵ ਪ੍ਰਭੂ ਨਾਲ ਉਸ ਦਾ ਨਾਤਾ ਕਰਨ ਆਇਆ ਹੈ। ਕੁਰਬਾਨ ਹਾਂ, ਮੈਂ ਆਪਣੇ ਪ੍ਰਭੂ ਉਤੋਂ। ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥ ਪਵਿੱਤਰ ਪੁਰਸ਼ਾਂ ਨੂੰ ਇਕੱਤਰ ਕਰ ਕੇ ਮੈਂ ਗੁਰਾਂ ਦੀ ਬਾਣੀ ਗਾਇਨ ਕਰਦਾ ਹਾਂ। ਸਦਕੇ ਜਾਂਦਾ ਹਾਂ, ਮੈਂ ਆਪਣੇ ਪ੍ਰਭੂ ਉਤੋਂ। ਬਾਣੀ ਗੁਰ ਗਾਈ ਪਰਮ ਗਤਿ ਪਾਈ ਪੰਚ ਮਿਲੇ ਸੋਹਾਇਆ ॥ ਗੁਰਾਂ ਦੀ ਬਾਣੀ ਗਾਇਨ ਕਰਨ ਦੁਆਰਾ ਮੈਂ ਮਹਾਨ ਮਰਤਬਾ ਪਾ ਲਿਆ ਹੈ ਤੇ ਮੁੱਖੀ ਜਨਾਂ ਨਾਲ ਮਿਲ ਕੇ ਮੈਂ ਸ਼ਸ਼ੋਭਤ ਹੋ ਗਿਆ ਹਾਂ। ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥ ਮੇਰਾ ਗੁੱਸਾ ਬਿਨਸ ਗਿਆ ਹੈ ਸੰਸਾਰੀ ਮੋਹ ਮੇਰੀ ਦੇਹ ਪਾਸੋਂ ਦੌੜ ਗਿਆ ਹੈ ਅਤੇ ਦੰਭ ਤੇ ਸੰਦੇਹ ਮੈਂ ਬੂਹਿਓ ਬਾਹਰ ਕਰ ਦਿੱਤੇ ਹਨ। ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥ ਹੰਗਤਾ ਦੀ ਪੀੜ ਦੂਰ ਹੋ ਗਈ ਹੈ, ਮੈਂ ਆਰਾਮ ਵਿੱਚ ਹਾਂ ਅਤੇ ਮੇਰੀ ਦੇਹ ਰੋਗ-ਰਹਿਤ ਹੋ ਗਈ ਹੈ। ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥੨॥ ਹੇ ਨਾਠਕ! ਗੁਰਾਂ ਦੀ ਰਹਿਮਤ ਦੁਆਰਾ ਮੈਂ ਨੇਕੀਆਂ ਦੇ ਸਮੁੰਦਰ ਆਪਣੇ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ। ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥ ਆਪ-ਹੁਦਰੀ ਸਹੇਲੀ ਆਪਣੇ ਮਾਲਕ ਪਾਸੋਂ ਦੂਰ ਜੁਦਾ ਹੋਈ ਰਹਿੰਦੀ ਹੈ, ਉਸ ਦੇ ਮੰਦਰ ਨੂੰ ਪਰਾਪਤ ਨਹੀਂ ਹੁੰਦੀ ਅਤੇ ਸੜ-ਬਲ ਜਾਂਦੀ ਹੈ। ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥ ਉਸ ਦੇ ਹਿਰਦੇ ਅੰਦਰ ਅਪਣੱਤ ਤੇ ਝੂਠ ਹੈ ਅਤੇ ਝੂਠ ਦੀ ਠੱਗੀ ਹੋਈ, ਉਹ ਝੂਠ ਦਾ ਹੀ ਵਣਜ ਕਰਦੀ ਹੈ। ਕੂੜੁ ਕਪਟੁ ਕਮਾਵੈ ਮਹਾ ਦੁਖੁ ਪਾਵੈ ਵਿਣੁ ਸਤਿਗੁਰ ਮਗੁ ਨ ਪਾਇਆ ॥ ਉਹ ਝੂਠ ਅਤੇ ਵਲ ਛੱਲ ਕਮਾਉਂਦੀ ਹੈ, ਪਰਮ ਕਸ਼ਟ ਉਠਾਉਂਦੀ ਹੈ ਅਤੇ ਸੱਚ ਗੁਰਾਂ ਦੇ ਬਗੈਰ ਉਸ ਨੂੰ ਰਸਤਾ ਨਹੀਂ ਮਿਲਦਾ। ਉਝੜ ਪੰਥਿ ਭ੍ਰਮੈ ਗਾਵਾਰੀ ਖਿਨੁ ਖਿਨੁ ਧਕੇ ਖਾਇਆ ॥ ਬੇਸਮਝ ਮੁੰਧ ਸੁੰਨਸਾਨ ਰਸਤਿਆ ਅੰਦਰ ਭਟਕਦੀ ਫਿਰਦੀ ਹੈ ਅਤੇ ਹਰ ਮੁਹਤ ਉਹ ਧੱਕੇ ਹੀ ਖਾਂਦੀ ਹੈ। ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥ ਦਾਤਾਰ ਸੁਆਮੀ ਖੁਦ ਹੀ ਮਿਹਰ ਧਾਰਦਾ ਹੈ ਤੇ ਉਸ ਨੂੰ ਬਲਵਾਨ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ। ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥੩॥ ਨਾਨਕ, ਜੋ ਪ੍ਰਾਣੀ ਅਨੇਕਾਂ ਜਨਮਾਂ ਤੋਂ ਵਿਛੁੰਨੇ ਹੋਏ ਹਨ, ਉਨ੍ਹਾਂ ਨੂੰ ਆਰਾਤ ਤੇ ਅਡੋਲਤਾ ਨਾਲ ਗੁਰੂ ਜੀ ਪ੍ਰਭੂ ਨਾਲ ਮਿਲਾ ਦਿੰਦੇ ਹਨ। ਆਇਆ ਲਗਨੁ ਗਣਾਇ ਹਿਰਦੈ ਧਨ ਓਮਾਹੀਆ ਬਲਿ ਰਾਮ ਜੀਉ ॥ ਸ਼ੁਭ ਮਹੂਰਤ ਗਿਣ ਕੇ ਪਤੀ ਪਤਨੀ ਦੇ ਗ੍ਰਹਿ ਵਿੱਚ ਆ ਜਾਂਦਾ ਹੈ ਅਤੇ ਆਪਣੇ ਮਨ ਅੰਦਰ ਉਹ ਬੜੀ ਖੁਸ਼ ਹੁੰਦੀ ਹੈ। ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥ ਵਿਦਵਾਨ ਸਾਹਾ-ਸੋਧਣ ਵਾਲਾ ਆ ਕੇ ਪੱਤ੍ਰੀ ਨੂੰ ਪੜ੍ਹਨ ਲਈ ਬੈਠ ਗਿਆ। ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਪੱਤ੍ਰੀ ਵਾਚ ਲਈ ਗਈ। ਪਤਨੀ ਦਾ ਚਿੱਤ ਪਰਮ ਪਰਸੰਨ ਹੋ ਗਿਆ ਜਦ ਆਪਣੇ ਮਿੱਤਰ ਦਾ ਘਰ ਵਿੱਚ ਆਉਣਾ ਉਸ ਦੇ ਕੰਨੀਂ ਪਿਆ। ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ ਨੇਕ ਤੇ ਦਾਨੇ ਬੰਦਿਆਂ ਨੇ ਬੈਠ ਕੇ ਉਸ ਨੂੰ ਤੁਰਤ ਹੀ ਪ੍ਰਭੂ ਨਾਲ ਵਿਆਹ ਦੇਣ ਦਾ ਫੈਸਲਾ ਕਰ ਲਿਆ। ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥ ਉਸ ਨੂੰ ਸਰਬ-ਸ਼ਕਤੀਵਾਨ, ਬੇਮਿਸਾਲ ਅਤੇ ਅਗਾਧ ਸੁਆਮੀ ਅਪਣੇ ਭਰਤੇ ਵਜੋਂ ਪਰਾਪਤ ਹੋ ਗਿਆ ਹੈ, ਜੋ ਹਮੇਸ਼ਾਂ ਨਵੇਂਨੁਕ ਸਰੀਰ ਵਾਲਾ ਅਤੇ ਉਸ ਦਾ ਬਚਪਨ ਦਾ ਬੇਲੀ ਹੈ। ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥੪॥੧॥ ਨਾਨਕ, ਸੁਆਮੀ ਨੇ ਮਿਹਰ ਧਾਰ ਕੇ ਸਹੇਲੀ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਉਸ ਦਾ ਮੁੜ ਕੇ ਕਦੇ ਭੀ ਵਿਛੋੜਾ ਨਹੀਂ ਹੋਵੇਗਾ। ਸੂਹੀ ਮਹਲਾ ੪ ॥ ਸੂਹੀ ਚੌਥੀ ਪਾਤਿਸ਼ਾਹੀ। ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥ ਪਹਿਲੇ ਫੇਰੇ ਦੁਆਰਾ ਸੁਆਮੀ ਨੇ ਗ੍ਰਹਿਸਥ ਦੇ ਜੀਵਨ ਦੇ ਫਰਜ਼ ਪੱਕੇ ਕੀਤੇ ਹਨ। ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ ॥ ਤੂੰ ਬ੍ਰਹਮ ਦੇ ਵੇਦਾਂ ਦੀ ਥਾਂ ਤੇ ਗੁਰਾਂ ਦੀ ਬਾਣੀ ਦਾ ਉਚਾਰਨ ਕਰ ਅਤੇ ਆਪਣੇ ਕਸਮਲ ਮਿਟਾਉਣ ਲਈ ਇਸ ਈਮਾਨ ਨੂੰ ਪੱਕਾ ਕਰ। ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥ ਸੱਚਾਈ ਗ੍ਰਹਿਣ ਕਰ ਅਤੇ ਸਾਈਂ ਦੇ ਨਾਮ ਨੂੰ ਆਰਾਧ। ਸਿਮਰਤੀਆ ਭੀ ਨਾਮ ਨੂੰ ਹੀ ਦਰਸਾਉਂਦੀਆਂ ਹਨ। ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ ॥ ਤੂੰ ਸੱਚੇ ਗੁਰਾਂ, ਆਪਣੇ ਪੂਰਨ ਗੁਰਾਂ, ਦਾ ਚਿੰਤਨ ਕਰ ਅਤੇ ਤੇਰੇ ਸਾਰੇ ਪਾਪ ਤੇ ਕੁਕਰਮ ਕੱਟੇ ਜਾਣਗੇ। ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਪਰਮ ਚੰਗੇ ਨਸੀਬਾਂ ਰਾਹੀਂ ਬੈਕੁੰਠੀ ਖੁਸ਼ੀ ਪਰਾਪਤ ਹੁੰਦੀ ਹੈ ਅਤੇ ਸੁਆਮੀ ਵਾਹਿਗੁਰੂ ਚਿੱਤ ਨੂੰ ਮਿੱਠਾ ਲੱਗਦਾ ਹੈ। copyright GurbaniShare.com all right reserved. Email |