ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥੧॥ ਗੋਲਾ ਨਾਨਕ ਆਖਦਾ ਹੈ ਕਿ ਪਹਿਲੇ ਫੇਰੇ ਦੁਆਰਾ ਅਨੰਦ ਕਾਰਜ ਸ਼ੁਰੂ ਹੋ ਗਿਆ ਹੈ। ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥ ਦੂਜੇ ਫੇਰੇ ਵਿੱਚ ਪ੍ਰਭੂ ਨੇ ਮੈਨੂੰ ਰੱਬ-ਰੂਪ ਸੱਚੇ ਗੁਰਾਂ ਦੇ ਨਾਲ ਮਿਲਾ ਦਿੱਤਾ ਹੈ। ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥ ਰੱਬ ਦੇ ਡਰ ਦੁਆਰਾ ਮੇਰਾ ਚਿੱਤ ਡਰ-ਰਹਿਤ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਦੀ ਮਲੀਨਤਾ ਧੋਤੀ ਗਈ ਹੈ। ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥ ਪਵਿੱਤਰ ਵਾਹਿਗੁਰੂ ਸੁਆਮੀ ਮਾਲਕ ਦਾ ਡਰ ਧਾਰਨ ਅਤੇ ਉਸ ਦੀ ਕੀਰਤੀ ਗਾਇਨ ਕਰਨ ਦੁਅਰਾ, ਮੈਂ ਉਸ ਨੂੰ ਹਾਜ਼ਰ ਨਾਜਰ ਦੇਖਦਾ ਹਾਂ। ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥ ਜਗਤ ਦੀ ਰੂਹ, ਵਾਹਿਗੁਰੂ ਸੁਆਮੀ ਮਾਲਕ, ਹਰ ਥਾਂ ਵਿਆਪਕ ਹੋ ਅਤੇ ਸਾਰੀਆਂ ਥਾਵਾਂ ਨੂੰ ਭਰ ਰਿਹਾ ਹੈ। ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥ ਅੰਦਰ ਅਤੇ ਬਾਹਰ ਇਕ ਸੁਆਮੀ ਮਾਲਕ ਹੀ ਹੈ। ਪ੍ਰਭੂ ਦੇ ਗੋਲਿਆਂ ਨਾਲ ਮਿਲ ਕੇ ਮੈਂ ਖੁਸ਼ੀ ਦੇ ਗੀਤ ਗਾਇਨ ਕਰਦਾ ਹਾਂ। ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥੨॥ ਗੋਲਾ ਨਾਨਕ ਆਖਦਾ ਹੈ, ਦੂਜਾ ਫੇਰਾ ਖਤਮ ਹੋ ਗਿਆ ਅਤੇ ਈਸ਼ਵਰੀ ਕੀਰਤਨ ਗੂੰਜਦਾ ਹੈ। ਹਰਿ ਤੀਜੜੀ ਲਾਵ ਮਨਿ ਚਾਉ ਭਇਆ ਬੈਰਾਗੀਆ ਬਲਿ ਰਾਮ ਜੀਉ ॥ ਤੀਜੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਸੁਆਮੀ ਦੇ ਪਿਆਰ ਦੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥ ਨੇਕ ਪੁਰਸ਼ਾਂ ਨਾਲ ਮਿਲ ਕੇ, ਪਰਮ ਚੰਗੇ ਭਾਗਾਂ ਰਾਹੀਂ, ਮੈਂ ਸੁਆਮੀ ਵਾਹਿਗੁਰੂ ਨੂੰ ਪਾ ਲਿਆ ਹੈ। ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥ ਵਾਹਿਗੁਰੂ ਦਾ ਜੱਸ ਗਾਇਨ ਅਤੇ ਈਸ਼ਵਰੀ ਗੁਰਬਾਣੀ ਦਾ ਆਪਣੇ ਮੂੰਹ ਨਾਲ ਉਚਾਰਨ ਕਰਨ ਦੁਆਰਾ ਮੈਂ ਪਵਿੱਤਰ ਪ੍ਰਭੂ ਨੂੰ ਪਰਾਪਤ ਕਰ ਲਿਆ ਹੈ। ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥ ਮਹਾਨ ਚੰਗੇ ਕਰਮਾਂ ਦੁਆਰਾ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ ਅਤੇ ਉਸ ਦੀ ਅਕਹਿ ਵਾਰਤਾ ਨੂੰ ਕਹਿੰਦੇ ਹਨ। ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥ ਮੇਰੇ ਹਿਰਦੇ ਅੰਦਰ ਵਾਹਿਗੁਰੂ ਸੁਆਮੀ ਮਾਲਕ ਦਾ ਕੀਰਤਨ ਉਤਪੰਨ ਹੋ ਗਿਆ ਹੈ ਅਤੇ ਮੇਰੇ ਮੱਥੇ ਉਤੇ ਲਿਖੀ ਹੋਈ ਪ੍ਰਾਲਭਧ ਦੁਆਰਾ ਮੈਂ ਸੁਆਮੀ ਨੂੰ ਸਿਮਰਦਾ ਹਾਂ। ਜਨੁ ਨਾਨਕੁ ਬੋਲੇ ਤੀਜੀ ਲਾਵੈ ਹਰਿ ਉਪਜੈ ਮਨਿ ਬੈਰਾਗੁ ਜੀਉ ॥੩॥ ਨਫਰ ਨਾਨਕ ਆਖਦਾ ਹੈ, ਕਿ ਤੀਜੇ ਫੇਰੇ ਵਿੱਚ ਵਾਹਿਗੁਰੂ ਦਾ ਪ੍ਰੇਮ ਮੇਰੇ ਹਿਰਦੇ ਅਦਰ ਪੈਦਾ ਹੋ ਗਿਆ ਹੈ। ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਚੌਥੇ ਫੇਰੇ ਅੰਦਰ ਮੇਰੇ ਚਿੱਤ ਅੰਦਰ ਬ੍ਰਹਮ ਗਿਆਨ ਉਤਪੰਨ ਹੋ ਗਿਆ ਹੈ ਅਤੇ ਮੈਂ ਆਪਣੇ ਸੁਆਮੀ ਨੂੰ ਪਰਾਪਤ ਕਰ ਲਿਆ ਹੈ। ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਗੁਰਾਂ ਦੀ ਰਹਿਮਤ ਸਦਕਾ, ਮੈਂ ਸੁਖੈਨ ਹੀ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ, ਜੋ ਮੇਰੇ ਜਿੰਦੜੀ ਤੇ ਦੇਹ ਨੂੰ ਮਿੱਠੜਾ ਲੱਗਦਾ ਹੈ। ਆਪਣੇ ਸਾਈਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ। ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਵਾਹਿਗੁਰੂ ਮੈਨੂੰ ਮਿੱਠਾ ਲੱਗਦਾ ਹੈ ਅਤੇ ਆਪਣੇ ਮਾਲਕ ਨੂੰ ਮੈਂ ਚੰਗਾ ਲੱਗਣ ਲੱਗ ਗਿਆ ਹਾਂ। ਰਾਤ ਦਿਨ ਮੈਂ ਆਪਣੀ ਬਿਰਤੀ ਸਾਈਂ ਨਾਲ ਜੋੜਦਾ ਹਾਂ। ਮਨ ਚਿੰਦਿਆ ਫਲੁ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਮੈਂ ਆਪਣਾ ਚਿੱਤ-ਚਾਹੁੰਦਾ ਮੇਵਾ, ਆਪਣਾ ਪ੍ਰਭੂ, ਪਰਾਪਤ ਕਰ ਲਿਆ ਹੈ। ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰਨ ਦੁਆਰਾ ਮੈਨੂੰ ਮੁਬਾਰਕਾਂ ਮਿਲਦੀਆਂ ਹਨ। ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਵਾਹਿਗੁਰੂ ਸੁਆਮੀ ਮਾਲਕ ਨੇ ਆਨੰਦ ਕਾਰਜ ਸੰਪੂਰਨ ਕਰ ਦਿੱਤਾ ਹੈ ਅਤੇ ਮੁੰਧ ਦਾਮਨ ਸਾਹਿਬ ਦੇ ਨਾਮ ਨਾਲ ਪ੍ਰਫੁਲਤ ਹੋ ਗਿਆ ਹੈ। ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥ ਗੋਲਾ ਨਾਨਕ ਆਖਦਾ ਹੈ, ਚੌਥੇ ਫੇਰੇ ਅੰਦਰ ਮੈਂ ਆਪਣੇ ਅਮਰ ਵਾਹਿਗੁਰੂ ਸੁਆਮੀ ਨੂੰ ਪਰਾਪਤ ਕਰ ਲਿਆ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥ ਰਾਗੁ ਸੂਹੀ ਚੌਥੀ ਪਾਤਿਸ਼ਾਹੀ। ਗੁਰਮੁਖਿ ਹਰਿ ਗੁਣ ਗਾਏ ॥ ਗੁਰੂ-ਅਨੁਸਾਰੀ ਵਾਹਿਗੁਰੂ ਦੀਆਂ ਸਿਫਤਾਂ ਗਾਉਂਦੇ ਹਨ, ਹਿਰਦੈ ਰਸਨ ਰਸਾਏ ॥ ਅਤੇ ਆਪਣੇ ਮਨ ਤੇ ਜੀਭ ਨਾਲ ਉਸ ਦਾ ਰਸ ਮਾਣਦੇ ਹਨ। ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥ ਉਹ ਈਸ਼ਵਰੀ ਅੰਮ੍ਰਿਤ ਚੱਖਦੇ ਹਨ ਅਤੇ ਮੇਰੇ ਮਾਲਕ ਨੂੰ ਚੰਗੇ ਲੱਗਦੇ ਹਨ, ਜੋ ਸੁਭਾਵਕ ਹੀ ਉਨ੍ਹਾਂ ਨੂੰ ਮਿਲ ਪੈਂਦੇ ਹਨ। ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥ ਰਾਤ ਦਿਨ ਉਹ ਰੰਗ-ਰਲੀਆਂ ਮਾਣਦੇ ਹਨ, ਆਰਾਮ ਅੰਦਰ ਸੌਦੇ ਹਨ ਅਤੇ ਵਾਹਿਗੁਰੂ ਦੇ ਪ੍ਰੇਮ ਅੰਦਰ ਟਿਕੇ ਰਹਿੰਦੇ ਹਨ। ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥ ਭਾਰੇ ਚੰਗੇ ਨਸੀਬਾਂ ਦੁਆਰਾ, ਇਨਸਾਨ ਪੂਰਨ ਗੁਰਾਂ ਨੂੰ ਪਾ ਲੈਂਦੇ ਹੈ ਅਤੇ ਰਾਤ ਦਿਨ ਨਾਮ ਦਾ ਆਰਾਧਨ ਕਰਦਾ ਹੈ। ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥ ਆਮਲ ਦੀ ਜਿੰਦ-ਜਾਨ ਸੁਖੈਨ ਹੀ ਉਸ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ! ਉਹ ਖੁਦ-ਮੁਖਤਿਆਰ ਸੁਅਮੀ ਅੰਦਰ ਲੀਨ ਹੋ ਜਾਂਦਾ ਹੈ। ਸੰਗਤਿ ਸੰਤ ਮਿਲਾਏ ॥ ਸਾਧ ਸੰਗਤ ਨਾਲ ਮਿਲ ਕੇ, ਹਰਿ ਸਰਿ ਨਿਰਮਲਿ ਨਾਏ ॥ ਮੈਂ ਵਾਹਿਗੁਰੂ ਦੇ ਨਾਮ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ। ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥ ਰੱਬ ਦੇ ਨਾਮ ਦੇ ਸ਼ੁੱਧ ਪਾਣੀ ਵਿੱਚ ਨ੍ਹਾਉਣ ਨਾਲ ਮੇਰਾ ਗੰਦ ਧੋਤਾ ਗਿਆ ਹੈ ਅਤੇ ਮੇਰੀ ਦੇਹ ਪਾਵਨ ਹੋ ਗਈ ਹੈ। ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥ ਖੋਟੀ ਬੁੱਧ ਦੀ ਗਿਲਾਜ਼ਤ ਲਹਿ ਗਈ ਹੈ, ਸੰਦੇਹ ਦੌੜ ਗਿਆ ਹੈ। ਅਤੇ ਹੰਕਾਰ ਦੀ ਪੀੜ ਦੂਰ ਹੋ ਗਈ ਹੈ। ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥ ਸਾਹਿਬ ਦੀ ਮਿਹਰ ਦੁਆਰਾ ਮੈਨੂੰ ਸਾਧ ਸੰਗਤ ਪਰਾਪਤ ਹੋਈ ਹੈ ਅਤੇ ਮੈਨੂੰ ਆਪਣੇ ਨਿੱਜ ਦੇ ਧਾਮ ਅੰਦਰ ਵਸੇਬਾ ਮਿਲ ਗਿਆ ਹੈ। copyright GurbaniShare.com all right reserved. Email |