ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਰਹਣੁ ਨ ਪਾਵਹਿ ਸੁਰਿ ਨਰ ਦੇਵਾ ॥ ਦੈਵੀ ਪੁਰਸ਼ਾਂ ਅਤੇ ਦੇਵਤਿਆਂ ਨੂੰ ਠਹਿਰਨ ਨਹੀਂ ਦਿੱਤਾ ਜਾਂਦਾ। ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥੧॥ ਟਹਿਲ ਕਮਾ ਕੇ, ਖਾਮੋਸ਼ ਰਿਸ਼ੀ ਭੀ ਖੜੇ ਹੋ ਟੁਰ ਜਾਂਦੇ ਹਨ। ਜੀਵਤ ਪੇਖੇ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸਦੀਵ ਹੀ ਜਿਉਂਦੇ ਵੇਖੇ ਜਾਂਦੇ ਹਨ, ਉਹ ਪ੍ਰਾਣੀ ਜੋ ਆਪਣੇ ਸੁਆਮੀ ਮਾਲਕ ਦਾ ਸਿਮਰਨ ਕਰਦੇ ਹਨ। ਸਾਧਸੰਗਿ ਤਿਨ੍ਹ੍ਹੀ ਦਰਸਨੁ ਪਾਇਆ ॥੧॥ ਰਹਾਉ ॥ ਸਤਿ ਸੰਗਤ ਦੇ ਰਾਹੀਂ ਉਹ ਸੁਆਮੀ ਦਾ ਦੀਦਾਰ ਪਾ ਲੈਂਦੇ ਹਨ। ਠਹਿਰਾਉ। ਬਾਦਿਸਾਹ ਸਾਹ ਵਾਪਾਰੀ ਮਰਨਾ ॥ ਪਾਤਿਸ਼ਾਹ, ਸ਼ਾਹੂਕਾਰ ਅਤੇ ਵਣਜਾਰੇ ਸਾਰੇ ਹੀ ਮਰ ਜਾਣਗੇ। ਜੋ ਦੀਸੈ ਸੋ ਕਾਲਹਿ ਖਰਨਾ ॥੨॥ ਜੋ ਕੋਈ ਭੀ ਦਿਸ ਆਉਂਦਾ ਹੈ, ਉਸ ਨੂੰ ਮੌਤ ਖੈਰ ਕਰ ਦਏਗੀ। ਕੂੜੈ ਮੋਹਿ ਲਪਟਿ ਲਪਟਾਨਾ ॥ ਪ੍ਰਾਣੀ ਝੂਠੀਆਂ ਸੰਸਾਰੀ ਲਗਨਾਂ ਨਾਲ ਜੁੜਿਆ ਤੇ ਚਿਬੜਿਆ ਹੋਇਆ ਹੈ। ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥੩॥ ਸਭ ਕੁਛ ਪਿਛੇ ਛੱਡ ਕੇ ਜਦ ਉਹ ਤੁਰਦਾ ਹੈ ਤਦ ਓੜਕ ਉਹ ਆਪ ਪਸ਼ਚਾਤਾਪ ਕਰਦਾ ਹੈ। ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥ ਹੇ ਰਹਿਮਤ ਦੇ ਖਜਾਨੇ! ਤੂੰ ਨਾਨਕ ਇਹ ਦਾਨ ਪਰਦਾਨ ਕਰ, ਨਾਮੁ ਤੇਰਾ ਜਪੀ ਦਿਨੁ ਰਾਤਿ ॥੪॥੮॥੧੪॥ ਕਿ ਦਿਨ ਰਾਤ ਉਹ ਤੇਰੇ ਨਾਮ ਦਾ ਸਿਮਰਨ ਕਰੇ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਘਟ ਘਟ ਅੰਤਰਿ ਤੁਮਹਿ ਬਸਾਰੇ ॥ ਸਾਰਿਆਂ ਦਿਲਾਂ ਅੰਦਰ ਤੂੰ ਵਸਦਾ ਹੈ, ਹੇ ਪ੍ਰਭੂ! ਸਗਲ ਸਮਗ੍ਰੀ ਸੂਤਿ ਤੁਮਾਰੇ ॥੧॥ ਸਾਰੀ ਰਚਨਾ ਤੇਰੇ ਧਾਗੇ ਅੰਦਰ ਪਰੋਤੀ ਹੋਈ ਹੈ। ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥ ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦ-ਜਾਨ ਦਾ ਆਸਰਾ। ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥੧॥ ਰਹਾਉ ॥ ਤੈਨੂੰ ਵੇਖ, ਵੇਖ ਕੇ ਮੇਰੀ ਆਤਮਾ ਪਰਫੁਲਤ ਹੋ ਗਈ ਹੈ। ਠਹਿਰਾਉ। ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥ ਬਹੁਤੀਆਂ ਜੂਨੀਆਂ ਅੰਦਰ ਭਟਕ, ਭਟਕ, ਭਟਕ ਕੇ ਮੈਂ ਹਰ ਹੁਟ ਗਿਆ ਹਾਂ। ਓਟ ਗਹੀ ਅਬ ਸਾਧ ਸੰਗਾਰੇ ॥੨॥ ਮੈਂ ਹੁਣ ਸਤਿਸੰਗਤ ਦੀ ਪਨਾਹ ਪਕੜ ਲਈ ਹੈ। ਅਗਮ ਅਗੋਚਰੁ ਅਲਖ ਅਪਾਰੇ ॥ ਤੂੰ ਹੇ ਸੁਆਮੀ! ਅਪਹੁੰਚ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਹੈ। ਨਾਨਕੁ ਸਿਮਰੈ ਦਿਨੁ ਰੈਨਾਰੇ ॥੩॥੯॥੧੫॥ ਦਿਨ ਰਾਤ, ਤੇਰਾ ਆਰਾਧਨਾ ਕਰਦਾ ਹੈ, ਹੇ ਵਾਹਿਗੁਰੂ! ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਕਵਨ ਕਾਜ ਮਾਇਆ ਵਡਿਆਈ ॥ ਕਿਹੜੇ ਕੰਮ ਹੈ ਸੰਸਾਰੀ ਪਦਾਰਥਾਂ ਦੀ ਪ੍ਰਭਤਾ, ਜਾ ਕਉ ਬਿਨਸਤ ਬਾਰ ਨ ਕਾਈ ॥੧॥ ਜਿਨ੍ਹਾਂ ਨੂੰ ਨਾਸ ਹੁੰਦਿਆਂ ਕੋਈ ਵੇਲਾ ਨਹੀਂ ਲੱਗਦਾ। ਇਹੁ ਸੁਪਨਾ ਸੋਵਤ ਨਹੀ ਜਾਨੈ ॥ ਇਹ ਜਹਾਨ ਇਕ ਸੁਫਨਾ ਹੈ ਪਰ ਸੁੱਤਾ ਪਿਆ ਬੰਦਾ ਇਸ ਨੂੰ ਜਾਣਦਾ ਨਹੀਂ। ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥ ਬੇਖਬਰੀ ਦੇ ਹਾਲਤ ਵਿੱਚ ਉਹ ਇਸ ਨੂੰ ਚਿਮੜਿਆ ਹੋਇਆ ਹੈ। ਠਹਿਰਾਉ। ਮਹਾ ਮੋਹਿ ਮੋਹਿਓ ਗਾਵਾਰਾ ॥ ਬੇਸਮਝ ਬੰਦੇ ਨੂੰ ਮਹਾਨ ਸੰਸਾਰੀ ਲਗਨ ਨੇ ਫਰੇਫਤਾ ਕਰ ਲਿਆ ਹੈ। ਪੇਖਤ ਪੇਖਤ ਊਠਿ ਸਿਧਾਰਾ ॥੨॥ ਸਾਰਿਆਂ ਦੇ ਤਕਦੇ ਤਕਦੇ ਉਹ ਖੜਾ ਹੋ ਟੁਰ ਜਾਂਦਾ ਹੈ। ਊਚ ਤੇ ਊਚ ਤਾ ਕਾ ਦਰਬਾਰਾ ॥ ਉਚਿਆ ਦੀ ਪਰਮ ਉਚੀ ਹੈ ਉਸ ਦੀ ਕਚਹਿਰੀ। ਕਈ ਜੰਤ ਬਿਨਾਹਿ ਉਪਾਰਾ ॥੩॥ ਕ੍ਰੜਾਂ ਹੀ ਜੀਵ ਉਹ ਰਚਦਾ ਤੇ ਨਾਸ ਕਰਦਾ ਹੈ। ਦੂਸਰ ਹੋਆ ਨਾ ਕੋ ਹੋਈ ॥ ਨਾਂ ਕੋਈ ਹੋਰ ਹੋਇਆ ਹੈ, ਨਾਂ ਹੀ ਕੋਈ ਕਦੇ ਹੋਵੇਗਾ। ਜਪਿ ਨਾਨਕ ਪ੍ਰਭ ਏਕੋ ਸੋਈ ॥੪॥੧੦॥੧੬॥ ਤੂੰ ਹੇ ਨਾਨਕ! ਕੇਵਲ ਉਸ ਅਦੁੱਤੀ ਸਾਹਿਬ ਦਾ ਸਿਮਰਨ ਕਰ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥ ਉਸ ਦਾ ਆਰਾਧਨ, ਆਰਾਧਨ ਕਰ ਕੇ ਮੈਂ ਜੀਉਂਦਾ ਹਾਂ। ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥੧॥ ਮੈਂ ਤੇਰੇ ਕੰਵਲ ਰੂਚੀ ਚਰਨ ਧੋਂਦਾ ਹਾਂ ਤੇ ਧੋਣ ਨੂੰ ਪੀਂਦਾ ਹਾਂ, ਹੇ ਸੁਆਮੀ! ਸੋ ਹਰਿ ਮੇਰਾ ਅੰਤਰਜਾਮੀ ॥ ਉਹ ਮੇਰਾ ਸੁਆਮੀ ਦਿਲ ਦੀਆਂ ਜਾਨਣਹਾਰ ਹੈ। ਭਗਤ ਜਨਾ ਕੈ ਸੰਗਿ ਸੁਆਮੀ ॥੧॥ ਰਹਾਉ ॥ ਸਾਈਂ ਪਵਿੱਤਰ-ਪੁਰਸ਼ਾਂ ਦੇ ਨਾਲ ਵਸਦਾ ਹੈ। ਠਹਿਰਾਉ। ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥ ਤੇਰੇ ਸੁਧਾ-ਸਰੂਪ ਨਾਮ ਨੂੰ ਸੁਣ ਸੁਣ ਕੇ, ਮੈਂ ਇਸ ਦਾ ਆਰਾਧਨ ਕਰਦਾ ਹਾਂ। ਆਠ ਪਹਰ ਤੇਰੇ ਗੁਣ ਗਾਵਾ ॥੨॥ ਅੱਠੇ ਪਹਿਰ ਹੀ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ। ਪੇਖਿ ਪੇਖਿ ਲੀਲਾ ਮਨਿ ਆਨੰਦਾ ॥ ਤੇਰੇ ਅਦਭੁਤ ਕੌਤਕ ਵੇਖ ਵੇਖ ਕੇ, ਮੇਰਾ ਚਿੱਤ ਖੁਸ਼ੀ ਵਿੱਚ ਹੈ। ਗੁਣ ਅਪਾਰ ਪ੍ਰਭ ਪਰਮਾਨੰਦਾ ॥੩॥ ਬੇਅੰਤ ਹਨ ਤੇਰੀਆਂ ਨੇਕੀਆਂ, ਹੇ ਪਰਮ ਪ੍ਰਸੰਨਤਾ ਦੇ ਸੁਆਮੀ! ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥ ਜਿਸ ਨੂੰ ਯਾਦ ਕਰਨ ਦੁਆਰਾ ਕੁਝ ਡਰ ਨਹੀਂ ਲੱਗਦਾ, ਸਦਾ ਸਦਾ ਨਾਨਕ ਹਰਿ ਜਾਪੈ ॥੪॥੧੧॥੧੭॥ ਉਸ ਸਾਹਿਬ ਦਾ ਨਾਨਕ, ਸਦੀਵ ਤੇ ਹਮੇਸ਼ਾਂ ਲਈ ਆਰਾਧਨ ਕਰਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਆਪਣੇ ਮਨ ਅੰਦਰ ਮੈਂ ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹਾਂ। ਰਸਨਾ ਜਾਪੁ ਜਪਉ ਬਨਵਾਰੀ ॥੧॥ ਆਪਣੀ ਜੀਭ ਨਾਲ ਮੈਂ ਜੰਗਲਾਂ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਸਫਲ ਮੂਰਤਿ ਦਰਸਨ ਬਲਿਹਾਰੀ ॥ ਫਲਦਾਇਕ ਹੈ ਸਾਹਿਬ ਦੀ ਵਿਅਕਤੀ। ਉਸ ਦੇ ਦੀਦਾਰ ਉਤੇ ਮੈਂ ਘੋਲੀ ਜਾਂਦਾ ਹਾਂ। ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਪ੍ਰਭੂ ਦੇ ਕੰਵਲ ਪੈਰ ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹਨ। ਠਹਿਰਾਉ। ਸਾਧਸੰਗਿ ਜਨਮ ਮਰਣ ਨਿਵਾਰੀ ॥ ਸਤਿਸੰਗਤ ਦੇ ਰਾਹੀਂ ਜੰਮਣ ਅਤੇ ਮਰਣ ਦਾ ਗੇੜ ਮੁੱਕ ਜਾਂਦੇ ਹਨ। ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਅੰਮ੍ਰਿਤਮਈ ਧਰਮ ਵਾਰਤਾ ਦਾ ਸੁਣਨਾ, ਮੇਰੇ ਕੰਨਾ ਦਾ ਆਸਰਾ ਹੈ। ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਮੈਂ ਭੋਗ-ਬਿਲਾਸ, ਗੁੱਸਾ, ਲਾਲਚ ਅਤੇ ਸੰਸਾਰੀ ਲਗਨ ਤਿਆਗ ਦਿੱਤੇ ਹਨ। ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਮੈਂ ਨਾਮ ਦਾਨ ਪੁੰਨ, ਨ੍ਹਾਉਣ ਅਤੇ ਨੈਕ ਅਮਲਾਂ ਨੂੰ ਗ੍ਰਹਿਣ ਕਰ ਲਿਆ ਹੈ। ਕਹੁ ਨਾਨਕ ਇਹੁ ਤਤੁ ਬੀਚਾਰੀ ॥ ਗੁਰੂ ਜੀ ਆਖਦੇ ਹਨ, ਮੈਂ ਇਹ ਅਸਲੀਅਤ ਅਨੁਭਵ ਕਰ ਲਈ ਹੈ, ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ ਕਿ ਜੋ ਕੋਈ ਭੀ ਸਾਈਂ ਦੇ ਨਾਮ ਉਚਾਰਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਲੋਭਿ ਮੋਹਿ ਮਗਨ ਅਪਰਾਧੀ ॥ ਪਾਪੀ ਲਾਲਚ ਅਤੇ ਸੰਸਾਰੀ ਮਮਤਾ ਵਿੱਚ ਲੀਨ ਹੋਇਆ ਹੋਇਆ ਹੈ copyright GurbaniShare.com all right reserved. Email |