Page 738

ਖਿਨੁ ਰਹਨੁ ਨ ਪਾਵਉ ਬਿਨੁ ਪਗ ਪਾਗੇ ॥
ਮੈਂ ਆਪਣੇ ਸਾਈਂ ਦੇ ਪੈਰਾਂ ਦੇ ਪਿਆਰ ਵਿੱਚ ਲੀਨ ਹੋਣ ਬਗੈਰ ਇਕ ਮੁਹਤ ਭੀ ਨਹੀਂ ਰਹਿ ਸਕਦੀ।

ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥੩॥
ਮਿਹਰਬਾਨ ਹੋ ਕੇ, ਜੇਕਰ ਮੇਰਾ ਮਾਲਕ ਮੈਨੂੰ ਮਿਲ ਪਵੇ ਤਾਂ ਮੈਂ ਬੜੀ ਭਾਗਾਂ ਵਾਲੀ ਹੋਵਾਂਗੀ।

ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥
ਮਇਆਵਾਨ ਹੋ ਕੇ ਸੁਆਮੀ ਨੇ ਮੈਨੂੰ ਸਾਧ ਸੰਗਤ ਨਾਲ ਜੋੜ ਦਿੱਤਾ ਹੈ।

ਬੂਝੀ ਤਪਤਿ ਘਰਹਿ ਪਿਰੁ ਪਾਇਆ ॥
ਮੇਰੀ ਜਲਨ ਬੁਝ ਗਈ ਹੈ ਅਤੇ ਮੈਂ ਆਪਣੇ ਘਰ ਵਿੱਚ ਹੀ ਆਪਣੇ ਪ੍ਰੀਤਮ ਨੂੰ ਪਾ ਲਿਆ ਹੈ।

ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥
ਸਾਰੇ ਹਾਰ ਸ਼ਿੰਗਾਰ ਹੁਣ ਮੈਨੂੰ ਸੁਹਣੇ ਲੱਗਦੇ ਹਨ।

ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥੪॥
ਗੁਰੂ ਜੀ ਆਖਦੇ ਹਨ, ਗੁਰੂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ।

ਜਹ ਦੇਖਾ ਤਹ ਪਿਰੁ ਹੈ ਭਾਈ ॥
ਜਿਥੇ ਕਿੱਤੇ ਮੈਂ ਵੇਖਦਾ ਹਾਂ, ਉਥੇ ਹੀ ਮੇਰਾ ਪ੍ਰੀਤਮ ਹੈ, ਹੇ ਵੀਰ!

ਖੋਲ੍ਹ੍ਹਿਓ ਕਪਾਟੁ ਤਾ ਮਨੁ ਠਹਰਾਈ ॥੧॥ ਰਹਾਉ ਦੂਜਾ ॥੫॥
ਜਦ ਗੁਰੂ ਜੀ ਦਰਵਾਜਾ ਖੋਲ੍ਹ ਦਿੰਦੇ ਹਨ, ਤਦ ਮਨੂਆ ਰੋਕ ਲਿਆ ਜਾਂਦਾ ਹੈ। ਠਹਿਰਾਉ ਦੂਜਾ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥
ਮੈਂ ਤੇਰੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ? ਤੂੰ, ਮੈਂ ਨੇਕੀ-ਵਿਹੂਣ ਦਾ ਉਦਾਰ ਚਿੱਤ ਸਾਹਿਬ ਹੈਂ।

ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥
ਮੈਂ ਤੇਰਾ ਮੁੱਲ ਲਿਆ ਹੋਇਆ ਗੁਲਾਮ ਹਾਂ। ਮੈਂ ਤੇਰੇ ਨਾਲ ਕੀ ਚਲਾਕੀ ਕਰ ਸਕਦਾ ਹਾਂ? ਮੇਰੀ ਇਹ ਜਿੰਦੜੀ ਤੇ ਦੇਹ ਸਮੂਹ ਤੇਰੀਆਂ ਹਨ।

ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
ਹੇ ਮੇਰੇ ਪਿਆਰੇ! ਖੁਸ਼ਬਾਸ਼ ਅਤੇ ਚਿੱਤ ਮੋਹ ਲੈਣ ਵਾਲੇ ਦਿਲਬਰ, ਤੇਰੇ ਦੀਦਾਰ ਉਤੋਂ ਮੈਂ ਘੋਲੀ ਜਾਂਦਾ ਹਾਂ। ਠਹਿਰਾਉ।

ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥
ਤੂੰ ਮੇਰਾ ਸਖੀ ਸਾਹਿਬ ਹੈ ਅਤੇ ਮੈਂ ਤੇਰਾ ਮਸਕੀਨ ਮੰਗਤਾ ਹਾਂ। ਹਮੇਸ਼ਾਂ ਹਮੇਸ਼ਾਂ ਹੀ ਤੂੰ ਮੇਰਾ ਭਲਾ ਕਰਨਹਾਰ ਹੈ।

ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥
ਆਪਣੇ ਆਪ ਨੂੰ ਕੁਝ ਭੀ ਨਹੀਂ ਕਰ ਸਕਦਾ, ਹੇ ਮੇਰੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ!

ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥
ਮੈਂ ਤੇਰੀ ਕੀ ਟਹਿਲ ਕਮਾਵਾਂ? ਮੈਂ ਕੀ ਆਖ ਕੇ ਤੈਨੂੰ ਪਰਸੰਨ ਕਰਾਂ? ਕਿਸ ਤਰੀਕੇ ਨਾਲ ਮੈਂ ਤੇਰਾ ਦਰਸ਼ਨ ਕਰ ਸਕਦਾ ਹਾਂ, ਹੇ ਸਾਹਿਬ?

ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥
ਤੇਰਾ ਵਿਸਥਾਰ ਪਾਇਆ ਨਹੀਂ ਜਾ ਸਕਦਾ। ਤੇਰਾ ਹੱਦ-ਬੰਨਾ ਲੱਭਦਾ ਨਹੀਂ। ਮੇਰੀ ਜਿੰਦੜੀ ਤੇਰੇ ਚਰਨਾ ਨੂੰ ਲੋਚਦੀ ਹੈ।

ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
ਮੈਂ ਦ੍ਰਿੜ੍ਹ ਹੋ ਇਸ ਦਾਤ ਦੀ ਪਰਾਪਤੀ ਲਈ ਪ੍ਰਾਰਥਨਾ ਕਰਦਾ ਹਾਂ ਕਿ ਸਾਧੂਆਂ ਦੀ ਚਰਨ ਧੂੜ ਮੇਰੇ ਚਿਹਰੇ ਨੂੰ ਲੱਗੇ।

ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
ਗੁਰੂ ਜੀ ਨੇ ਆਪਣੇ ਸੇਵਕ ਨਾਨਕ ਉਤੇ ਰਹਿਮਤ ਕੀਤੀ ਹੈ ਅਤੇ ਆਪਣਾ ਹੱਥ ਦੇ ਕੇ ਸਾਹਿਬ ਨੇ ਉਸ ਦਾ ਪਾਰ ਉਤਾਰਾ ਕਰ ਦਿੱਤਾ ਹੈ।

ਸੂਹੀ ਮਹਲਾ ੫ ਘਰੁ ੩
ਸੂਹੀ ਪੰਜਵੀਂ ਪਾਤਿਸ਼ਾਹੀ, ਘਰੁ 3।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਇਹ ਪਰਾਪਤ ਹੁੰਦਾ ਹੈ।

ਸੇਵਾ ਥੋਰੀ ਮਾਗਨੁ ਬਹੁਤਾ ॥
ਤੁੱਛ ਹੈ ਇਨਸਾਨ ਦੀ ਘਾਲ ਅਤੇ ਵੱਡੀ ਹੈ ਉਸ ਦੀ ਮੰਗ।

ਮਹਲੁ ਨ ਪਾਵੈ ਕਹਤੋ ਪਹੁਤਾ ॥੧॥
ਉਸ ਨੂੰ ਸਾਹਿਬ ਦੀ ਹਜ਼ੂਰੀ ਪਰਾਪਤ ਨਹੀਂ ਹੁੰਦੀ, ਪ੍ਰੰਤੂ ਉਹ ਆਖਦਾ ਹੈ ਕਿ ਉਹ ਉਥੇ ਪੁੱਜ ਗਿਆ ਹੈ।

ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥
ਉਹ ਉਨ੍ਹਾਂ ਦੀ ਬਰਾਬਰ ਕਰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ ਨੇ ਕਬੂਲ ਕਰ ਲਿਆ ਹੈ।

ਕੂੜੇ ਮੂਰਖ ਕੀ ਹਾਠੀਸਾ ॥੧॥ ਰਹਾਉ ॥
ਇਹ ਕੇਵਲ ਝੂਠੇ ਬੇਵਕੂਫ ਦਾ ਹਠ ਹੈ। ਠਹਿਰਾਉ।

ਭੇਖ ਦਿਖਾਵੈ ਸਚੁ ਨ ਕਮਾਵੈ ॥
ਧਾਰਮਕ ਲਿਬਾਸ ਉਹ ਵਿਖਾਵੇ ਲਈ ਪਹਿਨਦਾ ਹੈ, ਪ੍ਰੰਤੂ ਸੱਚ ਦੀ ਕਮਾਈ ਨਹੀਂ ਕਰਦਾ।

ਕਹਤੋ ਮਹਲੀ ਨਿਕਟਿ ਨ ਆਵੈ ॥੨॥
ਭਾਵੇਂ ਉਹ ਇਸ ਤਰ੍ਹਾਂ ਆਖਦਾ ਹੈ ਪ੍ਰੰਤੂ ਸੁਆਮੀ ਦੇ ਮੰਦਰ ਦੇ ਉਹ ਨੇੜੇ ਭੀ ਨਹੀਂ ਲੱਗ ਸਕਦਾ।

ਅਤੀਤੁ ਸਦਾਏ ਮਾਇਆ ਕਾ ਮਾਤਾ ॥
ਉਹ ਧਨ ਦੌਲਤ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਆਪਣੇ ਆਪ ਨੂੰ ਵਿਰੱਕਤ ਅਖਵਾਉਂਦਾ ਹੈ।

ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥੩॥
ਆਪਣੇ ਦਿਲ ਅੰਦਰ ਪਿਆਰ ਨਾਂ ਹੁੰਦਿਆਂ ਹੋਇਆ ਉਹ ਮੂੰਹ ਤੋਂ ਆਖਦਾ ਹੈ "ਮੈਂ ਸਾਈਂ ਨਾਲ ਰੰਗਿਆ ਹੋਇਆਂ ਹਾਂ।

ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥
ਗੁਰੂ ਜੀ ਫਰਮਾਉਂਦੇ ਹਨ, ਹੇ ਸੁਆਮੀ! ਮੇਰੀ ਬੇਨਤੀ ਸੁਣੋ,

ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥੪॥
ਅਤੇ ਮੈਂ, ਗੰਦੇ ਨਿਰਦਈ ਅਤੇ ਵਿਸ਼ਈ ਨੂੰ ਮੁਕਤ ਕਰ ਦਿਓ।

ਦਰਸਨ ਦੇਖੇ ਕੀ ਵਡਿਆਈ ॥
ਇਹੋ ਜਿਹੀ ਹੈ ਪ੍ਰਭਤਾ ਤੇਰਾ ਦੀਦਾਰ ਵੇਖਣ ਦੀ।

ਤੁਮ੍ਹ੍ਹ ਸੁਖਦਾਤੇ ਪੁਰਖ ਸੁਭਾਈ ॥੧॥ ਰਹਾਉ ਦੂਜਾ ॥੧॥੭॥
ਹੇ ਪ੍ਰਭੂ! ਮੈਂ ਤੈਨੂੰ ਆਰਾਮ ਦੇਣ ਵਾਲਾ ਅਤੇ ਮੇਰਾ ਸ਼ੁਭ-ਚਿੰਤਕ ਹੈਂ। ਠਹਿਰਾਉ ਦੂਜਾ।

ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।

ਬੁਰੇ ਕਾਮ ਕਉ ਊਠਿ ਖਲੋਇਆ ॥
ਮੰਦੇ ਅਮਲਾਂ ਵਾਸਤੇ ਪ੍ਰਾਣੀ ਉਠ ਖੜਾ ਹੁੰਦਾ ਹੈ,

ਨਾਮ ਕੀ ਬੇਲਾ ਪੈ ਪੈ ਸੋਇਆ ॥੧॥
ਜਦ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਹੈ, ਉਹ ਲੰਮੀਆਂ ਤਾਣ ਕੇ ਸੌਦਾਂ ਹੈ।

ਅਉਸਰੁ ਅਪਨਾ ਬੂਝੈ ਨ ਇਆਨਾ ॥
ਬੇਸਮਝ ਪੁਰਸ਼ ਆਪਣੇ ਮੌਕੇ ਨੂੰ ਅਨੁਭਵੀ ਨਹੀਂ ਕਰਦਾ।

ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥
ਉਹ ਸੰਸਾਰੀ ਮਮਤਾ ਅਤੇ ਰੰਗ-ਰਲੀਆਂ ਅੰਦਰ ਖਚਤ ਹੋਇਆ ਹੋਇਆ ਹੈ। ਠਹਿਰਾਉ।

ਲੋਭ ਲਹਰਿ ਕਉ ਬਿਗਸਿ ਫੂਲਿ ਬੈਠਾ ॥
ਲਾਲਚ ਦੀਆਂ ਤਰੰਗਾਂ ਅੰਦਰ ਉਹ ਪ੍ਰਸੰਨ ਹੋ ਫੁਲ ਫੁਲ ਬਹਿੰਦਾ ਹੈ।

ਸਾਧ ਜਨਾ ਕਾ ਦਰਸੁ ਨ ਡੀਠਾ ॥੨॥
ਪਵਿੱਤਰ ਪੁਰਸ਼ ਦਾ ਉਹ ਦੀਦਾਰ ਨਹੀਂ ਵੇਖਦਾ।

ਕਬਹੂ ਨ ਸਮਝੈ ਅਗਿਆਨੁ ਗਵਾਰਾ ॥
ਬੇਵਕੂਫ ਵਹਿਸ਼ੀ ਕਦੇ ਭੀ ਸੋਝੀ ਨਹੀਂ ਫੜਦਾ।

ਬਹੁਰਿ ਬਹੁਰਿ ਲਪਟਿਓ ਜੰਜਾਰਾ ॥੧॥ ਰਹਾਉ ॥
ਮੁੜ ਮੁੜ ਕੇ ਉਹ ਝਮੇਲਿਆਂ ਅੰਦਰ ਫਸਦਾ ਹੈ। ਠਹਿਰਾਉ।

ਬਿਖੈ ਨਾਦ ਕਰਨ ਸੁਣਿ ਭੀਨਾ ॥
ਆਪਣੇ ਕੰਨਾਂ ਨਾਲ ਪਾਪ ਦਾ ਰਾਗ ਸੁਣ ਕੇ ਉਹ ਖੁੱਸ਼ ਹੁੰਦਾ ਹੈ।

ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥੩॥
ਪ੍ਰਭੂ ਦੀ ਕੀਰਤੀ ਸੁਣਨ ਲਈ ਉਸ ਦਾ ਮਨੂਆ ਸੁਸਤੀ ਕਰਦਾ ਹੈ।

ਦ੍ਰਿਸਟਿ ਨਾਹੀ ਰੇ ਪੇਖਤ ਅੰਧੇ ॥
ਹੇ ਅੰਨ੍ਹੇ ਮਨੁੱਖ! ਤੂੰ ਆਪਣੀਆਂ ਅੱਖਾਂ ਨਾਲ ਵੇਖਦਾ ਨਹੀਂ।

ਛੋਡਿ ਜਾਹਿ ਝੂਠੇ ਸਭਿ ਧੰਧੇ ॥੧॥ ਰਹਾਉ ॥
ਤੂੰ ਇਹ ਸਾਰੇ ਕੂੜੇ ਕਾਰਵਿਹਾਰ ਤਿਆਗ ਕੇ ਟੁਰ ਜਾਏਂਗਾ। ਠਹਿਰਾਉੇ।

ਕਹੁ ਨਾਨਕ ਪ੍ਰਭ ਬਖਸ ਕਰੀਜੈ ॥
ਗੁਰੂ ਜੀ ਆਖਦੇ ਹਨ, ਹੇ ਸੁਆਮੀ! ਮੇਰੇ ਉਤੇ ਤਰਸ ਕਰ,

copyright GurbaniShare.com all right reserved. Email