ਜਿਸ ਨੋ ਲਾਇ ਲਏ ਸੋ ਲਾਗੈ ॥ ਜਿਸ ਨੂੰ ਸਾਹਿਬ ਆਪਣੇ ਸਿਮਰਨ ਨਾਲ ਜੋੜਦਾ ਹੈ, ਕੇਵਲ ਉਹ ਹੀ ਜੁੜਦਾ ਹੈ। ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥ ਬ੍ਰਹਿਮ ਵੀਚਾਰ ਦਾ ਹੀਰਾ ਉਸ ਦੇ ਹਿਰਦੇ ਅੰਦਰ ਪ੍ਰਗਟ ਹੋ ਆਉਂਦਾ ਹੈ। ਦੁਰਮਤਿ ਜਾਇ ਪਰਮ ਪਦੁ ਪਾਏ ॥ ਉਸ ਦੀ ਖੋਟੀ ਬੁੱਧ ਨਾਸ ਹੋ ਜਾਂਦੀ ਹੈ ਅਤੇ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ, ਗੁਰ ਪਰਸਾਦੀ ਨਾਮੁ ਧਿਆਏ ॥੩॥ ਅਤੇ ਉਹ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਕਰਦਾ ਹੈ। ਦੁਇ ਕਰ ਜੋੜਿ ਕਰਉ ਅਰਦਾਸਿ ॥ ਦੋਨੋਂ ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ, ਹੇ ਮੇਰੇ ਪ੍ਰਭੂ! ਤੁਧੁ ਭਾਵੈ ਤਾ ਆਣਹਿ ਰਾਸਿ ॥ ਜੇਕਰ ਤੈਨੂੰ ਚੰਗਾ ਲੱਗੇ, ਕੇਵਦ ਤਦ ਹੀ ਤੂੰ ਮੈਨੂੰ ਸੰਵਾਰਦਾ ਹੈ। ਕਰਿ ਕਿਰਪਾ ਅਪਨੀ ਭਗਤੀ ਲਾਇ ॥ ਤੂੰ ਮੇਰੇ ਉਤੇ ਤਰਸ ਕਰ, ਹੇ ਸੁਆਮੀ! ਅਤੇ ਮੈਨੂੰ ਆਪਣੀ ਪ੍ਰੇਮ-ਮਈ ਸੇਵਾ ਪਰਦਾਨ ਕਰ। ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥ ਨੌਕਰ ਨਾਨਕ, ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥ ਸੁਲੱਖਣੀ ਹੈ, ਉਹ ਜਾਨਿਸਾਰ ਪਤਨੀ, ਜਿਹੜੀ ਆਪਣੇ ਸੁਆਮੀ ਨੂੰ ਜਾਣਦੀ ਹੈ, ਮਾਨੈ ਹੁਕਮੁ ਤਜੈ ਅਭਿਮਾਨੈ ॥ ਉਸ ਦੇ ਫੁਰਮਾਨ ਦਾ ਪਾਲਣ ਕਰਦੀ ਹੈ ਤੇ ਆਪਣੀ ਸਵੈ-ਹੰਗਤਾ ਨੂੰ ਛੱਡਦੀ ਹੈ। ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥੧॥ ਆਪਣੇ ਪ੍ਰੀਤਮ ਨਾਲ ਰੰਗੀ ਹੋਈ ਉਹ ਆਨੰਦ ਭੋਗਦੀ ਹੈ। ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਹੇ ਮੇਰੀ ਸਹੇਲੀਓ! ਤੂੰ ਆਪਣੇ ਸੁਆਮੀ ਨੂੰ ਮਿਲਣ ਦਾ ਮਾਰਗ ਸੁਣ। ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥ ਤੂੰ ਆਪਣੀ ਜਿੰਦੜੀ ਅਤੇ ਦੇਹ ਉਸ ਦੇ ਸਮਰਪਨ ਕਰ ਦੇ ਅਤੇ ਲੋਕਾਂ ਤੋਂ ਸ਼ਰਮ ਖਾਣ ਦਾ ਖਿਆਲ ਛੱਡ ਦੇ। ਠਹਿਰਾਉ। ਸਖੀ ਸਹੇਲੀ ਕਉ ਸਮਝਾਵੈ ॥ ਇਕ ਸੱਜਣੀ ਆਪਣੀ ਸਹੇਲੀ ਨੂੰ ਸਿਖ-ਮਤ ਦਿੰਦੀ ਹੈ, ਕਿ, ਸੋਈ ਕਮਾਵੈ ਜੋ ਪ੍ਰਭ ਭਾਵੈ ॥ ਉਹ ਕੇਵਲ ਓਹੀ ਕੁਛ ਕਰਦੀ ਹੈ ਜਿਹੜਾ ਉਸ ਦੇ ਸੁਆਮੀ ਨੂੰ ਚੰਗਾ ਲੱਗਦਾ ਹੈ। ਸਾ ਸੋਹਾਗਣਿ ਅੰਕਿ ਸਮਾਵੈ ॥੨॥ ਐਸੀ ਪਤਨੀ ਆਪਣੇ ਸੁਆਮੀ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ। ਗਰਬਿ ਗਹੇਲੀ ਮਹਲੁ ਨ ਪਾਵੈ ॥ ਹੰਕਾਰ ਦੀ ਪਕੜੀ ਹੋਈ ਪਤਨੀ ਆਪਣੇ ਪਤੀ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ। ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥ ਜਦਾ ਰਾਤ੍ਰੀ ਜੀਵਨ ਬੀਤ ਜਾਂਦੀ ਹੈ, ਤਦ ਉਹ ਪਸਚਾਤਾਪ ਕਰਦੀ ਹੈ। ਕਰਮਹੀਣਿ ਮਨਮੁਖਿ ਦੁਖੁ ਪਾਵੈ ॥੩॥ ਨਿਕਰਮਣ ਆਪ-ਹੁਦਰੀ ਦੁੱਖ ਪਾਂਦੀ ਹੈ। ਬਿਨਉ ਕਰੀ ਜੇ ਜਾਣਾ ਦੂਰਿ ॥ ਮੈਂ ਆਪਣੇ ਸੁਆਮੀ ਅੱਗੇ ਅਰਦਾਸ ਕਰਾਂ, ਜੇਕਰ ਮੈਂ ਉਸ ਨੂੰ ਦੁਰੇਡੇ ਸਮਝਦੀ ਹੋਵਾਂ। ਪ੍ਰਭੁ ਅਬਿਨਾਸੀ ਰਹਿਆ ਭਰਪੂਰਿ ॥ ਨਾਸ-ਰਹਿਤ ਸੁਆਮੀ ਸਾਰੀ ਥਾਈਂ ਪਰੀਪੂਰਨ ਹੋ ਰਿਹਾ ਹੈ। ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥੪॥੩॥ ਸੁਆਮੀ ਨੂੰ ਐਨ ਹਾਜ਼ਰ ਹਜ਼ੂਰ ਵੇਖ ਕੇ ਗੋਲਾ ਨਾਨਕ ਉਸ ਦਾ ਜੱਸ ਗਾਇਨ ਕਰਦਾ ਹੈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥ ਗੁਰੂ ਜੀ ਨੇ ਘਰ ਮੇਰੇ ਇਖਤਿਆਰ ਵਿੱਚ ਕਰ ਦਿੱਤਾ ਹੈ ਅਤੇ ਮੈਂ ਘਰ ਦੀ ਮਾਲਕਣ ਬਣ ਗਈ ਹਾਂ। ਦਸ ਦਾਸੀ ਕਰਿ ਦੀਨੀ ਭਤਾਰਿ ॥ ਮੇਰੇ ਕੰਤ ਨੇ ਦੱਸੇ ਗਿਆਨ ਤੇ ਕਰਮ ਇੰਦ੍ਰੀਆਂ ਨੂੰ ਮੇਰੀਆਂ ਗੋਲੀਆਂ ਬਣਾ ਦਿੱਤਾ ਹੈ। ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥ ਮੈਂ ਘਰ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਹਨ। ਆਸ ਪਿਆਸੀ ਪਿਰ ਕਉ ਲੋੜੀ ॥੧॥ ਉਤਾਵਲੀ ਖਾਹਿਸ਼ ਨਾਲ ਮੈਂ ਆਪਣੇ ਪ੍ਰੀਤਮ ਨੂੰ ਲੋਚਦੀ ਹਾਂ। ਕਵਨ ਕਹਾ ਗੁਨ ਕੰਤ ਪਿਆਰੇ ॥ ਮੈਂ ਆਪਣੇ ਲਾਡਲੇ ਭਰਤੇ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਬਿਆਨ ਕਰਾਂ? ਸੁਘੜ ਸਰੂਪ ਦਇਆਲ ਮੁਰਾਰੇ ॥੧॥ ਰਹਾਉ ॥ ਉਹ ਸਿਆਣਾ, ਸੁੰਦਰ ਤੇ ਮਿਹਰਬਾਨ ਮਾਲਕ ਹੈ। ਠਹਿਰਾਉ। ਸਤੁ ਸੀਗਾਰੁ ਭਉ ਅੰਜਨੁ ਪਾਇਆ ॥ ਮੈਂੈਂ ਸੱਚ ਨਾਲ ਸ਼ੁਸ਼ੋਭਤ ਹੋਈ ਹੋਈ ਹਾਂ ਅਤੇ ਸਾਈਂ ਦੇ ਡਰ ਦਾ ਮੈਂ ਆਪਣੀਆਂ ਅੱਖਾਂ ਵਿੱਚ ਸੁਰਮਾ ਪਾਇਆ ਹੋਇਆ ਹੈ। ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥ ਸੁਧਾ-ਸਰੂਪ ਦਾ ਪਾਨ ਮੈਂ ਆਪਣੇ ਮੂੰਹ ਨਾਲ ਖਾਧਾ ਹੈ। ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥ ਮੇਰੇ ਕੜੇ, ਕਪੜੇ ਅਤੇ ਜੇਵਰ ਮੈਨੂੰ ਸੁਹਣੇ ਫੱਬਦੇ ਹਨ। ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥੨॥ ਜਦ ਉਸ ਦਾ ਪ੍ਰੀਤਮ ਉਸ ਦੇ ਧਾਮ ਵਿੱਚ ਆਉਂਦਾ ਹੈ ਤਾਂ ਪਤਨੀ ਨੂੰ ਸਮੂਹ ਖੁਸ਼ੀ ਪਰਾਪਤ ਹੋ ਜਾਂਦੀ ਹੈ। ਗੁਣ ਕਾਮਣ ਕਰਿ ਕੰਤੁ ਰੀਝਾਇਆ ॥ ਨੇਕੀਆਂ ਦੇ ਜਾਦੂ ਨਾਲ ਮੈਂ ਆਪਣੇ ਪਤੀ ਨੂੰ ਮੋਹਿਤ ਕਰ ਲਿਆ ਹੈ। ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥ ਮੈਂ ਉਸ ਨੂੰ ਆਪਣੇ ਅਧੀਨ ਕਰ ਲਿਆ ਹੈ ਅਤੇ ਗੁਰਾਂ ਨੇ ਮੇਰਾ ਸਹਿਸਾ ਦੂਰ ਕਰ ਦਿੱਤਾ ਹੈ। ਸਭ ਤੇ ਊਚਾ ਮੰਦਰੁ ਮੇਰਾ ॥ ਸਾਰਿਆਂ ਨਾਲੋਂ ਉਚਾ ਹੈ ਮੇਰਾ ਮਹਿਲ। ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥ ਸਾਰੀਆਂ ਪਤਨੀਆਂ ਨੂੰ ਛੱਡ ਕੇ, ਮੇਰਾ ਦਿਲਬਰ ਮੇਰਾ ਆਸ਼ਕ ਬਣ ਗਿਆ ਹੈ। ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ ਸੂਰਜ ਚੜ੍ਹ ਪਿਆ ਹੈ ਅਤੇ ਇਸ ਦੇ ਚਾਨਣ ਨੇ ਹਰ ਸ਼ੈ ਨੂੰ ਰੌਸ਼ਨ ਕਰ ਦਿੱਤਾ ਹੈ। ਸੇਜ ਵਿਛਾਈ ਸਰਧ ਅਪਾਰਾ ॥ ਉਸ ਵਿੱਚ ਅਤਿਅੰਤ ਭਰੋਸਾ ਧਾਰ ਕੇ ਮੈਂ ਆਪਣਾ ਪਲੰਘ ਵਿਛਾਇਆ ਹੈ। ਨਵ ਰੰਗ ਲਾਲੁ ਸੇਜ ਰਾਵਣ ਆਇਆ ॥ ਸਦੀਵੀ-ਨਵੇਨੁੱਕ ਰੰਗ ਵਾਲਾ ਮੇਰਾ ਪਿਆਰਾ ਮੈਨੂੰ ਮਾਨਣ ਲਈ ਮੇਰੇ ਪਲੰਘ ਤੇ ਆਇਆ ਹੈ। ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥ ਆਪਣੇ ਪਤੀ ਨੂੰ ਮਿਲ ਕੇ, ਹੇ ਗੋਲੇ ਨਾਨਕ! ਪਤਨੀ ਨੂੰ ਖੁਸ਼ੀ ਪਰਾਪਤ ਹੋ ਗਈ। ਸੂਹੀ ਮਹਲਾ ੫ ॥ ਸੂਹੀ ਪੰਜਵੀਂ ਪਾਤਿਸ਼ਾਹੀ। ਉਮਕਿਓ ਹੀਉ ਮਿਲਨ ਪ੍ਰਭ ਤਾਈ ॥ ਆਪਣੇ ਸੁਆਮੀ ਨੂੰ ਮਿਲਣ ਲਈ ਮੇਰੇ ਚਿੱਤ ਵਿੱਚ ਖਾਹਿਸ਼ ਉਤਪੰਨ ਹੋ ਗਈ ਹੈ। ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥ ਮੈਂ ਆਪਣੇ ਪਿਆਰੇ ਪਤੀ ਨੂੰ ਭਾਲਣ ਅਤੇ ਵੇਖਣ ਲਈ ਬਾਹਰ ਜਾਂਦੀ ਹਾਂ। ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥ ਆਪਣੇ ਪ੍ਰੀਤਮ ਦਾ ਸੁਨੇਹਾ ਸੁਣ ਕੇ, ਮੈਂ ਆਪਣੇ ਘਰ ਵਿੱਚ ਪਲੰਘ ਵਿਛਾਇਆ ਹੈ। ਭ੍ਰਮਿ ਭ੍ਰਮਿ ਆਇਓ ਤਉ ਨਦਰਿ ਨ ਪਾਈ ॥੧॥ ਭੌ ਭਟਕ ਕੇ ਮੈਂ ਮੁੜ ਆਈ ਤਦ ਵੀ ਮੈਨੂੰ ਮੇਰੇ ਕੰਤ ਨਜ਼ਰ ਨਾਂ ਪਿਆ। ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥ ਕਿਸ ਤਰੀਕੇ ਨਾਲ ਮੇਰੀ ਇਹ ਗਰੀਬ ਜਿੰਦੜੀ ਹੋਸਲਾ ਧਾਰ ਸਕਦੀ ਹੈ। ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥੧॥ ਰਹਾਉ ॥ ਮੈਨੂੰ ਦਰਸ਼ਨ ਦੇ ਹੇ ਮੇਰੇ ਮਿੱਤਰ! ਮੈਂ ਤੇਰੇ ਉਤੋਂ ਘੋਲੀ ਜਾਂਦੀ ਹਾਂ। ਠਹਿਰਾਉ। ਏਕਾ ਸੇਜ ਵਿਛੀ ਧਨ ਕੰਤਾ ॥ ਪਤਨੀ ਅਤੇ ਉਸ ਦੇ ਪਤੀ ਲਈ ਇਕੋਂ ਹੀ ਸੇਜ ਵਿਛੀ ਹੋਈ ਹੈ। ਧਨ ਸੂਤੀ ਪਿਰੁ ਸਦ ਜਾਗੰਤਾ ॥ ਪਤਨੀ ਸੁੱਤੀ ਪਈ ਹੈ ਅਤੇ ਪਤੀ ਹਮੇਸ਼ਾਂ ਹੀ ਜਾਗਦਾ ਹੈ। ਪੀਓ ਮਦਰੋ ਧਨ ਮਤਵੰਤਾ ॥ ਵਹੁਟੀ ਮਤਵਾਲੀ ਹੋਈ ਹੈ, ਜਿਸ ਤਰ੍ਹਾਂ ਕਿ ਉਸ ਨੇ ਸ਼ਰਾਬ ਕੀਤੀ ਹੋਈ ਹੈ। ਧਨ ਜਾਗੈ ਜੇ ਪਿਰੁ ਬੋਲੰਤਾ ॥੨॥ ਵਹੁਟੀ ਨੀਂਦ੍ਰ ਤੋਂ ਜਾਗ ਉਠਦੀ ਹੈ, ਜੇਕਰ ਪਤੀ ਉਸ ਨੂੰ ਹੋਕਰਾ ਮਾਰੇ। ਭਈ ਨਿਰਾਸੀ ਬਹੁਤੁ ਦਿਨ ਲਾਗੇ ॥ ਬੜੇ ਦਿਹਾੜੇ ਬੀਤ ਗਏ ਹਨ ਅਤੇ ਪਤਨੀ ਨਾਂ-ਉਮੀਦ ਹੋ ਗਈ ਹੈ। ਦੇਸ ਦਿਸੰਤਰ ਮੈ ਸਗਲੇ ਝਾਗੇ ॥ ਮੈਂ ਸਾਰਿਆਂ ਮੁਲਕਾਂ ਅਤੇ ਪ੍ਰਦੇਸਾਂ ਦਾ ਚੱਕਰ ਕੱਟਿਆ ਹੈ। copyright GurbaniShare.com all right reserved. Email |