ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥੨॥
ਜੋ ਜਾਦੂ, ਟੁਣੇ ਟਾਮਣ ਅਤੇ ਸਮੁਹ ਦਵਾਈਆਂ ਨੂੰ ਜਾਣਦੇ ਹਨ, ਉਹ ਭੀ ਆਖਰਕਾਰ ਮਰ ਜਾਣਗੇ। ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥ ਜੋ ਪਾਤਸ਼ਾਹੀਆਂ ਸਿਰਛੱਤ੍ਰੀ-ਰਾਜ ਗੱਦੀਆਂ ਅਨੇਕਾਂ ਹੀ ਸੁਹਣੀਆਂ ਇਸਤਰੀਆਂ, ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥੩॥ ਪਾਨ-ਬੀੜੇ ਕਾਫੁਰ ਅਤੇ ਪਰਮ ਸੁਗੰਧਤ ਚੰਨਣ ਮਾਣਦੇ ਹਨ, ਉਹ ਭੀ ਓੜਕ ਨੂੰ ਮਰ ਵੰਞਣਗੇ। ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ ॥ ਵੇਦ, ਹਿੰਦੂ ਵਾਰਤਿਕ ਗੰਮਥ ਅਤੇ ਧਾਰਮਕ ਪੁਸਤਕਾ, ਮੈਂ ਸਮੂਹ ਘੋਖੀਆਂ ਹਨ, ਪ੍ਰੰਤੂ ਇਨ੍ਹਾਂ ਚੋਂ ਕੋਈ ਭੀ ਬੰਦੇ ਦਾ ਪਾਰ ਉਤਾਰਾ ਨਹੀਂ ਕਰ ਸਕਦਾ। ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ ॥੪॥੫॥ ਕਬੀਰ ਜੀ ਆਖਦੇ ਹਨ, ਇਸ ਲਈ ਤੂੰ ਸੁਆਮੀ ਦਾ ਸਿਮਰਨ ਕਰ, ਤਾਂ ਜੋ ਤੇਰੇ ਆਉਂਦੇ ਤੇ ਜਾਣੇ ਮੁੱਕ ਜਾਣ। ਆਸਾ ॥ ਆਸਾ। ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥ ਹਾਥੀ ਸਤਾਰ ਵਜਾਉਣ ਵਾਲਾ ਹੈ ਅਤੇ ਬਲ੍ਹਦ ਜੋੜੀ ਵਜਾਉਣ ਵਾਲਾ। ਕਾਂ ਕੈਸੀਆਂ ਵਜਾਉਂਦਾ ਹੈ। ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ ॥੧॥ ਚੋਲਾ ਪਹਿਨ ਕੇ ਖੋਤਾ ਨੱਚਦਾ ਹੈ ਅਤੇ ਮੈਹਾਂ ਉਪਾਸ਼ਨਾ ਕਰਦਾ ਹੈ। ਰਾਜਾ ਰਾਮ ਕਕਰੀਆ ਬਰੇ ਪਕਾਏ ॥ ਪ੍ਰਭੂ ਪਾਤਸ਼ਾਹ ਨੇ ਬਰਫ ਦੇ ਪਕੋੜੇ ਤਲੇ ਹਨ, ਕਿਨੈ ਬੂਝਨਹਾਰੈ ਖਾਏ ॥੧॥ ਰਹਾਉ ॥ ਕਿਸੇ ਵਿਚਾਰਵਾਨ ਪੁਰਸ਼ ਨੇ ਉਨ੍ਹਾਂ ਨੂੰ ਖਾਧਾ ਹੈ। ਠਹਿਰਾਉ। ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥ ਆਪਣੇ ਘੁਰਨੇ ਵਿੱਚ ਬੈਠਾ ਹੋਇਆ ਸ਼ੇਰ ਪਾਨ-ਬੀੜੇ ਤਿਆਰ ਕਰਦਾ ਹੈ ਅਤੇ ਚਕਚੂੰਦਰ ਸੁਪਾਰੀਆਂ ਲਿਆਉਂਦੀ ਹੈ। ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ ॥੨॥ ਮਕਾਨ ਤੇ ਚੂਹਾ ਖੁਸ਼ੀ ਦੇ ਗੀਤ ਗਾਉਂਦਾ ਹੈ ਅਤੇ ਕੱਛੂ ਘੁੱਗੂ ਵਜਾਉਂਦਾ ਹੈ। ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥ ਬਾਂਝ ਇਸਤਰੀ ਦਾ ਪੁੱਤ੍ਰ ਵਿਆਹ ਕਰਾਉਣ ਲਈ ਜਾਂਦਾ ਹੈ ਅਤੇ ਸੁਨਹਿਰੀ ਸ਼ਾਮਿਆਨੇ ਤਾਣੇ ਜਾਂਦੇ ਹਨ। ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ ॥੩॥ ਉਹ ਇਕ ਰੂਪਵੰਤੀ ਅਤੇ ਮਨਮਮੋਹਣੀ ਕੁੜੀ ਨੂੰ ਵਿਆਹ ਲੈਦਾ ਹੈ ਅਤੇ ਸਿਹਾ ਤੇ ਸ਼ੇਰ-ਬੱਬਰ ਉਨ੍ਹਾਂ ਦੀਆਂ ਘੋੜੀਆਂ ਗਾਉਂਦੇ ਹਨ। ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ ॥ ਕਬੀਰ ਜੀ ਆਖਦੇ ਹਨ, ਹੇ ਸਾਧੂਓ! ਤੁਸੀਂ ਸ੍ਰਵਣ ਕਰੋ, ਕਿ ਕੀੜੀ ਨੇ ਪਹਾੜ ਨੂੰ ਪਾ ਲਿਆ ਹੈ। ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥੪॥੬॥ ਕੱਛੂ ਆਖਦਾ ਹੈ, ਮੈਨੂੰ ਬਲਦਾ ਹੋਇਆ ਕੋਲਾ ਭੀ ਚਾਹੀਦਾ ਹੈ ਅਤੇ ਕੁਤੜੀ (ਡੰਗੀ, ਕੁਟਕੀ) ਈਸ਼ਵਰੀ ਦਾ ਭਜਨ ਪ੍ਰਚਾਰਦੀ ਹੈ। ਆਸਾ ॥ ਆਸਾ। ਬਟੂਆ ਏਕੁ ਬਹਤਰਿ ਆਧਾਰੀ ਏਕੋ ਜਿਸਹਿ ਦੁਆਰਾ ॥ ਦੇਹਿ ਇਕ ਥੈਲਾ ਹੈ, ਜਿਸ ਦੀਆਂ ਬਹੱਤਰ ਕੋਠੜੀਆਂ ਅਤੇ ਇੱਕ ਦਸਵਾਂ ਦਰਵਾਜਾ ਹੈ। ਨਵੈ ਖੰਡ ਕੀ ਪ੍ਰਿਥਮੀ ਮਾਗੈ ਸੋ ਜੋਗੀ ਜਗਿ ਸਾਰਾ ॥੧॥ ਇਸ ਜਹਾਨ ਅੰਦਰ ਕੇਵਲ ਓਹੀ ਅਸਲ ਯੋਗੀ ਹੈ, ਜੋ ਨਵਾਂ ਗੋਲਕਾਂ ਜਾਂ ਖਿਤਿਆਂ ਵਾਲੀ ਦੇਹਿ ਦੀ ਜ਼ਿਮੀ ਵਿੱਚ ਇੱਕ ਸੁਆਮੀ ਦੇ ਨਾਮ ਦਾ ਯਾਚਨਾ ਕਰਦਾ ਹੈ। ਐਸਾ ਜੋਗੀ ਨਉ ਨਿਧਿ ਪਾਵੈ ॥ ਐਹੋ ਜੇਹਾ ਯੋਗੀ ਨੌਂ ਖਜਾਨੇ ਪ੍ਰਾਪਤ ਕਰ ਲੈਂਦਾ ਹੈ। ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥੧॥ ਰਹਾਉ ॥ ਉਹ ਆਪਣੀ ਆਤਮਾਂ ਨੂੰ ਹੇਠਾਂ ਤੋਂ ਅਸਮਾਨ ਨੂੰ ਚੁੱਕ ਲੈ ਜਾਂਦਾ ਹੈ। ਠਹਿਰਾਉ। ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ ਉਹ ਬ੍ਰਹਿਮਬੋਧ ਨੂੰ ਆਪਣੀ ਖੱਫਣੀ ਅਤੇ ਭਜਨ ਬੰਦਗੀ ਨੂੰ ਆਪਣੀ ਖੰਧੂਈ (ਸੰਧੂਈ, ਸੂਈ) ਬਣਾਉਂਦਾ ਹੈ ਅਤੇ ਰੱਬੀ ਕਲਾਮ ਦੇ ਧਾਗੇ ਨੂੰ ਵੱਟ ਕੇ ਉਸ ਵਿੱਚ ਪਾਉਂਦਾ ਹੈ। ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥੨॥ ਪੰਜਾਂ ਮੂਲ-ਅੰਸ਼ਾਂ ਨੂੰ ਆਪਣੀ ਆਪਣੀ ਮਿਰਗ-ਛਾਲਾ ਬਣਾ ਕੇ, ਉਹ ਆਪਣੇ ਗੁਰਾਂ ਦੇ ਰਾਹੇ ਟੁਰਦਾ ਹੈ। ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥ ਰਹਿਮ ਨੂੰ ਆਪਣੀ ਫਹੁੜੀ ਅਤੇ ਆਪਣੀ ਦੇਹ ਨੂੰ ਉਹ ਧੂਣੀ ਬਣਾਉਣਾ ਹੈ। ਰੱਬੀ ਨਿਗ੍ਹਾ ਦੀ ਉਹ ਅੱਗ ਬਾਲਦਾ ਹੈ। ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥੩॥ ਉਸ ਦੀ ਪ੍ਰੀਤ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਚੌਹਾਂ ਹੀ ਯੁੱਗਾਂ ਵਿੱਚ ਉਹ ਧਿਆਨ ਅਵਸਥਾ ਅੰਦਰ ਵਿਚਰਦਾ ਹੈ। ਸਭ ਜੋਗਤਣ ਰਾਮ ਨਾਮੁ ਹੈ ਜਿਸ ਕਾ ਪਿੰਡੁ ਪਰਾਨਾ ॥ ਸਾਰਾ ਯੋਗੀ ਪੁਣਾ ਮਾਲਕ ਦੇ ਨਾਮ ਵਿੱਚ ਹੈ, ਜੀਹਦੀ ਮਲਕੀਅਤ ਹਨ ਦੇਹ ਅਤੇ ਆਤਮਾ। ਕਹੁ ਕਬੀਰ ਜੇ ਕਿਰਪਾ ਧਾਰੈ ਦੇਇ ਸਚਾ ਨੀਸਾਨਾ ॥੪॥੭॥ ਕਬੀਰ ਜੀ ਆਖਦੇ ਹਨ, ਜੇਕਰ ਵਾਹਿਗੁਰੂ ਮਿਹਰ ਕਰੇ, ਉਹ ਬੰਦੇ ਨੂੰ ਸੱਚਾ ਚਿੰਨ੍ਹ ਬਖਸ਼ ਦਿੰਦਾ ਹੈ। ਆਸਾ ॥ ਆਸਾ। ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥ ਹਿੰਦੂ ਅਤੇ ਮੁਸਲਮਾਨ ਕਿੱਥੋਂ ਆਏ ਹਨ? ਕਿਸ ਨੇ ਉਨ੍ਹਾਂ ਨੂੰ ਇਨ੍ਹਾਂ ਮੁਖਤਲਿਫ ਰਸਤਿਆਂ ਤੇ ਤੋਰਿਆ ਹੈ? ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥ ਆਪਣੇ ਮਨ ਅੰਦਰ ਚੰਗੀ ਤਰ੍ਹਾਂ ਖਿਆਲ ਤੇ ਧਿਆਨ ਕਰ, ਹੇ ਝਗੜਾਲੂ! ਕੌਣ ਸੁਰਗ ਅਤੇ ਨਰਕ ਨੂੰ ਪ੍ਰਾਪਤ ਹੁੰਦਾ ਹੈ? ਕਾਜੀ ਤੈ ਕਵਨ ਕਤੇਬ ਬਖਾਨੀ ॥ ਹੇ ਕਾਜੀ! ਤੈਂ ਕਿਹੜੀ ਪੁਸਤਕ ਪੜ੍ਹੀ ਹੈ? ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥ ਤੇਰੇ ਵਰਗੇ ਪੜ੍ਹਾਕੂ ਅਤੇ ਵਿਦਿਆਰਥੀ ਸਭ ਬਰਬਾਦ ਹੋ ਗਏ ਹਨ। ਕਿਸੇ ਨੂੰ ਭੀ ਗਿਆਤ ਪਰਾਪਤ ਨਹੀਂ ਹੋਈ। ਠਹਿਰਾਉ। ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥ ਇਸਤਰੀ ਦੇ ਪਿਆਰ ਕਰਕੇ ਸੁੰਨਤ ਕਰਾਈ ਜਾਂਦੀ ਹੈ। ਮੈਂ ਇਸ ਉਤੇ ਯਕੀਨ ਨਹੀਂ ਰੱਖਦਾ, ਹੇ ਵੀਰ। ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥ ਓ! ਜੇਕਰ ਰੱਬ ਮੈਨੂੰ ਮੁਸਲਮਾਨ ਕਰਿਆ ਲੋੜਦਾ ਹੈ ਤਾਂ ਇੰਦ੍ਰੀ ਆਪਣੇ ਆਪ ਹੀ ਕੱਟੀ ਜਾਊਗੀ। ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ ਜੇਕਰ ਇੰਦ੍ਰੀ ਕੱਟਣ ਨਾਲ ਮੁਸਲਮਾਨ ਹੋ, ਜਾਈਦਾ ਹੈ, ਤਾਂ ਇਸਤਰੀ ਦਾ ਕੀ ਕਰੀਏ? ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥ ਜ਼ਨਾਨੀ, ਜੋ ਆਦਮੀ ਦਾ ਅੱਧਾ ਜਿਸਮ ਹੈ, ਉਸ ਨੂੰ ਉਹ ਨਹੀਂ ਛੱਡਦਾ। ਇਸ ਲਈ ਉਹ ਹਿੰਦੁ ਹੀ ਰਹਿੰਦਾ ਹੈ। ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥ ਆਪਣੀਆਂ ਕਿਤਾਬਾਂ ਨੂੰ ਤਿਆਗ ਦੇ ਅਤੇ ਸਾਹਿਬ ਦਾ ਸਿਮਰਨ ਕਰ, ਹੇ ਮੂਰਖ! ਤੂੰ ਪਰਮ ਅੱਤਿਆਚਾਰ ਕਮਾਉਂਦਾ ਹੈਂ। ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥ ਕਬੀਰ ਨੇ ਇਕ ਸੁਆਮੀ ਦਾ ਆਸਰਾ ਫੜਿਆ ਹੈ ਅਤੇ ਮੁਸਲਮਾਨ ਬੁਰੀ ਤਰ੍ਹਾਂ ਹਾਰ ਗਏ ਹਨ। ਆਸਾ ॥ ਆਸਾ। ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥ ਜਦ ਤਾਈਂ ਤੇਲ ਤੇ ਬੱਤੀ ਲੈਪਂ ਵਿੱਚ ਹਨ, ਤਦ ਤਾਈਂ ਸਾਰਾ ਕੁੱਛ ਦਿਸਦਾ ਹੈ। copyright GurbaniShare.com all right reserved. Email |