Page 478
ਤੇਲ ਜਲੇ ਬਾਤੀ ਠਹਰਾਨੀ ਸੂੰਨਾ ਮੰਦਰੁ ਹੋਈ ॥੧॥
ਜਦ ਤੇਲ ਬਲ ਜਾਂਦਾ ਹੈ, ਬੱਤੀ ਬੁਝ ਜਾਂਦੀ ਹੈ ਅਤੇ ਮਹਿਲ ਸੁੰਨਮਸੁੰਨ ਹੋ ਜਾਂਦਾ ਹੈ।

ਰੇ ਬਉਰੇ ਤੁਹਿ ਘਰੀ ਨ ਰਾਖੈ ਕੋਈ ॥
ਹੇ ਕਮਲੇ ਬੰਦੇ! ਤਾਂ ਤੈਨੂੰ ਇਕ ਮੁਹਤ ਲਈ ਭੀ ਕੋਈ ਨਹੀਂ ਰਖਦਾ।

ਤੂੰ ਰਾਮ ਨਾਮੁ ਜਪਿ ਸੋਈ ॥੧॥ ਰਹਾਉ ॥
ਇਸ ਲਈ ਤੂੰ ਉਸ ਸਾਹਿਬ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।

ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥
ਦਸ! ਕਿਸ ਦੀ ਮਾਂ ਹੈ ਅਤੇ ਕੀਹਦਾ ਪਿਓ ਕਿਹੜੇ ਇਨਸਾਨ ਦੀ ਵਹੁਟੀ ਹੈ?

ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ ॥੨॥
ਜਦ ਘੜਾ ਟੁੱਟ ਜਾਂਦਾ ਹੈ, ਕੋਈ ਭੀ ਤੇਰੀ ਪਰਵਾਹ ਨਹੀਂ ਕਰਦਾ। "ਉਸ ਨੂੰ ਬਾਹਰ ਲੈ ਜਾਓ, ਉਸ ਨੂੰ ਬਾਹਰ ਲੈ ਜਾਓ" ਸਾਰੇ ਆਖਦੇ ਹਨ।

ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥
ਸਰਦਲ ਤੇ ਬੈਠੀ ਹੋਈ ਮਾਂ ਰੋਂਦੀ ਹੈ ਅਤੇ ਸੀੜ੍ਹੀ ਦੀ ਮੰਜੀ ਨੂੰ ਭਰਾ ਚੁਕ ਲੈ ਜਾਂਦੇ ਹਨ।

ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥੩॥
ਆਪਣੀਆਂ ਲਿਟਾਂ ਦੇ ਵਾਲ ਖਿਲਾਰ ਕੇ ਵਹੁਟੀ ਵਿਰਲਾਪ ਕਰਦੀ ਹੈ ਅਤੇ ਆਤਮਾ ਕੱਲਮਕੱਲੀ ਤੁਰ ਜਾਂਦੀ ਹੈ।

ਕਹਤ ਕਬੀਰ ਸੁਨਹੁ ਰੇ ਸੰਤਹੁ ਭੈ ਸਾਗਰ ਕੈ ਤਾਈ ॥
ਕਬੀਰ ਜੀ ਆਖਦੇ ਹਨ, ਤੁਸੀਂ ਭਿਆਨਕ ਸਮੁੰਦਰ ਸਬੰਧੀ ਸ੍ਰਵਣ ਕਰੋ, ਹੇ ਸਾਧੂਓ!

ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥੪॥੯॥
ਇਹ ਇਨਸਾਨ ਪਰਮ ਕਸ਼ਟ ਉਠਾਉਂਦਾ ਹੈ। ਮੌਤ ਦਾ ਫ਼ਰੇਸ਼ਤਾ ਉਸ ਦਾ ਖਹਿੜਾ ਨਹੀਂ ਛੱਡਦਾ, ਹੇ ਸ੍ਰਿਸ਼ਟੀ ਦੇ ਸੁਆਮੀ।

ਦੁਤੁਕੇ
ਦੋ ਤੁੱਕੇ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।

ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
ਆਸਾ ਮਾਣਨੀਯ ਕਬੀਰ ਜੀਉ। ਚਉਪਦੇ ਇਕਤੁਕੇ।

ਸਨਕ ਸਨੰਦ ਅੰਤੁ ਨਹੀ ਪਾਇਆ ॥
ਸਨਕ ਅਤੇ ਸਨੰਦ (ਬ੍ਰਹਮਾ ਦੇ ਪੁੱਤਰਾਂ) ਨੂੰ ਸੁਆਮੀ ਦਾ ਓੜਕ ਨਹੀਂ ਲੱਭਾ।

ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥
ਬ੍ਰਹਿਮ ਨੇ ਵੇਦਾਂ ਨੂੰ ਲਗਾਤਾਰ ਵਾਚਣ ਦੁਆਰਾ ਆਪਣਾ ਜੀਵਨ ਵੰਞਾ ਲਿਆ।

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥
ਰੱਬ ਦਾ ਰਿੜਕਣਾ, ਤੂੰ ਰਿੜਕ, ਹੇ ਮੇਰੇ ਵੀਰ!

ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥
ਧੀਰੇ ਧੀਰੇ ਇਸ ਨੂੰ ਰਿੜਕ, ਤਾਂ ਜੋ ਮੱਖਣ ਨਾਂ ਜਾਂਦਾ ਰਹੇ। ਠਹਿਰਾਉ।

ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥
ਆਪਣੀ ਦੇਹਿ ਨੂੰ ਚਾਟੀ ਬਣਾ ਅਤੇ ਉਸ ਵਿੱਚ ਆਪਣੇ ਚਿੱਤ ਦੀ ਮਧਾਣੀ ਨਾਲ ਰਿੜਕ।

ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥
ਏਸ ਚਾਟੀ ਅੰਦਰ ਰੱਬ ਦੇ ਨਾਮ ਦੇ ਦਹੀਂ ਨੂੰ ਇਕੱਤਰ ਕਰ।

ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥
ਸੁਆਮੀ ਦਾ ਰਿੜਕਣਾ, ਦਿਲ ਨਾਲ ਉਸ ਦਾ ਸਿਮਰਨ ਕਰਨਾ ਹੈ।

ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥
ਗੁਰਾਂ ਦੀ ਦਇਆ ਦੁਆਰਾ ਬੰਦਾ ਅੰਮ੍ਰਿਤਮਈ ਨਦੀ ਨੂੰ ਪਾ ਲੈਂਦਾ ਹੈ।

ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥
ਕਬੀਰ ਆਖਦਾ ਹੈ, ਜੇਕਰ ਪਾਤਸ਼ਾਹ ਮਿਹਰ ਦੀ ਨਿਗ੍ਹਾ ਧਾਰੇ,

ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥
ਤਾਂ ਇਨਸਾਨ ਸੁਆਮੀ ਦੇ ਨਾਮ ਨਾਲ ਜੁੜ ਕੇ ਪ੍ਰਭੂ ਕਿਨਾਰੇ ਲੱਗ ਜਾਂਦਾ ਹੈ।

ਆਸਾ ॥
ਆਸਾ।

ਬਾਤੀ ਸੂਕੀ ਤੇਲੁ ਨਿਖੂਟਾ ॥
ਬੱਤੀ ਸੁੱਕ ਗਈ ਹੈ ਅਤੇ ਤੇਲ ਮੁੱਕ ਗਿਆ ਹੈ।

ਮੰਦਲੁ ਨ ਬਾਜੈ ਨਟੁ ਪੈ ਸੂਤਾ ॥੧॥
ਢੋਲ ਬਜਦਾ ਨਹੀਂ ਅਤੇ ਕਲਾਕਾਰ ਪੈ ਕੇ ਸੌਂ ਗਿਆ ਹੈ।

ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥
ਅੱਗ ਬੁੱਝ ਗਈ ਹੈ ਅਤੇ ਧੂੰਆ ਨਹੀਂ ਨਿਕਲਦਾ।

ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ ॥
ਇਕ ਸਾਈਂ ਹੀ ਸਾਰੇ ਰੱਮ ਰਿਹਾ ਹੈ। ਹੋਰ ਕੋਈ ਦੂਸਰਾ ਹੈ ਹੀ ਨਹੀਂ। ਠਹਿਰਾਉ।

ਟੂਟੀ ਤੰਤੁ ਨ ਬਜੈ ਰਬਾਬੁ ॥
ਤਾਰ ਟੁੱਟ ਗਈ ਹੈ ਅਤੇ ਸਰੰਦਾ ਵੱਜਦਾ ਨਹੀਂ।

ਭੂਲਿ ਬਿਗਾਰਿਓ ਅਪਨਾ ਕਾਜੁ ॥੨॥
ਗਲਤੀ ਨਾਲ ਬੰਦੇ ਨੇ ਆਪਣਾ ਕੰਮ ਖਰਾਬ ਕਰ ਲਿਆ ਹੈ।

ਕਥਨੀ ਬਦਨੀ ਕਹਨੁ ਕਹਾਵਨੁ ॥
ਉਪਦੇਸ਼ ਦੇਣਾ, ਡੀਂਗ ਮਾਰਨਾ, ਬਹਿਸ ਕਰਨਾ,

ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥
ਤੇ ਇਹੋ ਜਿਹਾ ਗਾਉਣਾ ਬਜਾਉਣਾ ਭੁੱਲ ਜਾਂਦਾ ਜਦ ਆਦਮੀ ਨੂੰ ਸੂਝ ਪੈ ਜਾਂਦੀ ਹੈ।

ਕਹਤ ਕਬੀਰ ਪੰਚ ਜੋ ਚੂਰੇ ॥
ਕਬੀਰ ਜੀ ਆਖਦੇ ਹਨ, ਜੋ ਆਪਣੇ ਪੰਜ ਭੂਤਨਿਆਂ ਨੂੰ ਮਾਰ ਲੈਦਾ ਹੈ,

ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥
ਉਸ ਤੋਂ ਮਹਾਨ ਮਰਤਬਾ ਦੁਰੇਡੇ ਨਹੀਂ ਰਹਿੰਦਾ।

ਆਸਾ ॥
ਆਸਾ।

ਸੁਤੁ ਅਪਰਾਧ ਕਰਤ ਹੈ ਜੇਤੇ ॥
ਜਿੰਨੇ ਕਸੂਰ ਪੁੱਤਰ ਕਰਦਾ ਹੈ,

ਜਨਨੀ ਚੀਤਿ ਨ ਰਾਖਸਿ ਤੇਤੇ ॥੧॥
ਓਨੇ ਉਸ ਦੀ ਮਾਤਾ ਆਪਣੇ ਚਿੱਤ ਵਿੱਚ ਨਹੀਂ ਰੱਖਦੀ।

ਰਾਮਈਆ ਹਉ ਬਾਰਿਕੁ ਤੇਰਾ ॥
ਮੇਰੇ ਵਿਆਪਕ ਵਾਹਿਗੁਰੂ! ਮੈਂ ਤੇਰਾ ਬੱਚਾ ਹਾਂ।

ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥
ਤੂੰ ਮੈਡੇਂ ਅਪਰਾਧਾਂ ਨੂੰ ਕਿਉਂ ਨਸ਼ਟ ਨਹੀਂ ਕਰਦਾ? ਠਹਿਰਾਉ?

ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥
ਜੇਕਰ ਲੜਕਾ ਬੜੇ ਗੁੱਸੇ ਵਿੱਚ ਭੱਜ ਭੀ ਜਾਵੇ,

ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥
ਤਦ ਭੀ ਮਾਂ ਇਸ ਨੂੰ ਆਪਣੇ ਚਿੱਤ ਵਿੱਚ ਨਹੀਂ ਰਖਦੀ।

ਚਿੰਤ ਭਵਨਿ ਮਨੁ ਪਰਿਓ ਹਮਾਰਾ ॥
ਮੇਰਾ ਚਿੱਤ ਫਿਕਰ-ਚਿੰਤਾ ਦੀ ਘੁਮਣਘੇਰੀ ਵਿੱਚ ਪੈ ਗਿਆ ਹੈ।

ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥
ਪ੍ਰਭੂ ਦੇ ਨਾਮ ਦੇ ਬਾਝੋਂ ਇਹ ਕਿਸ ਤਰ੍ਹਾਂ ਤਰ ਸਕਦਾ ਹੈ?

ਦੇਹਿ ਬਿਮਲ ਮਤਿ ਸਦਾ ਸਰੀਰਾ ॥
ਮੇਰੀ ਦੇਹ ਨੂੰ ਹਮੇਸ਼ਾਂ ਪਵਿੱਤ੍ਰ ਸਮਝ ਪਰਦਾਨ ਕਰ, ਹੇ ਸੁਆਮੀ।

ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥
ਆਰਾਮ ਅਤੇ ਅਡੋਲਤਾ ਅੰਦਰ ਕਬੀਰ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਦਾ ਹੈ।

ਆਸਾ ॥
ਆਸਾ।

ਹਜ ਹਮਾਰੀ ਗੋਮਤੀ ਤੀਰ ॥
ਮੇਰੀ ਮੱਕੇ ਦੀ ਯਾਤ੍ਰਾ ਗੋਮਤੀ ਦਰਿਆ ਦਾ ਕਿਨਾਰਾ ਹੈ,

ਜਹਾ ਬਸਹਿ ਪੀਤੰਬਰ ਪੀਰ ॥੧॥
ਜਿਥੇ ਪੀਲੇ ਬਸਤਰਾ ਵਾਲੇ ਧਾਰਮਕ ਆਗੂ ਵੱਸਦੇ ਹਨ।

ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥
ਸ਼ਾਬਾਸ਼! ਸ਼ਾਬਾਸ਼! ਉਹ ਕਿੰਨਾ ਚੰਗਾ ਗਾਉਂਦਾ ਹੈ,

ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥੧॥ ਰਹਾਉ ॥
ਵਾਹਿਗੁਰੂ ਦਾ ਨਾਮ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਠਹਿਰਾਉ।

copyright GurbaniShare.com all right reserved. Email