ਆਸਾ ॥
ਆਸਾ। ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਉਹ ਸਾਢੇ ਤਿੰਨ ਗਜ਼ ਲੰਮੇ ਤੇੜ ਦੇ ਕੱਪੜੇ ਅਤੇ ਤਿੰਨ-ਲੜੀਏ ਜਨੇਊ ਪਹਿਨਦੇ ਹਨ। ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਉਨ੍ਹਾਂ ਦੀਆਂ ਗਰਦਨਾਂ ਦੁਆਲੇ ਸਿਮਰਨੀਆਂ ਅਤੇ ਹੱਥਾਂ ਵਿੱਚ ਚਮਕੀਲੇ ਟੂਟੀ ਵਾਲੇ ਗੜਵੇ ਹਨ। ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਉਹ ਵਾਹਿਗੁਰੂ ਦੇ ਸਾਧੂ ਨਹੀਂ ਕਹੇ ਜਾਂਦੇ, ਪ੍ਰੰਤੂ ਕਾਂਸ਼ੀ ਦੇ ਦਗੇਬਾਜ਼। ਐਸੇ ਸੰਤ ਨ ਮੋ ਕਉ ਭਾਵਹਿ ॥ ਐਹੋ ਜੇਹੇ ਸਾਧੂ ਮੈਨੂੰ ਚੰਗੇ ਨਹੀਂ ਲੱਗਦੇ, ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਉਹ ਬਿਰਛਾਂ ਨੂੰ ਟਹਿਣਿਆਂ ਸਮੇਤ ਨਿਗਲ ਜਾਂਦੇ ਹਨ। ਠਹਿਰਾਉ। ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਉਹ ਆਪਣੇ ਭਾਂਡੇ ਰਗੜ ਸੁਆਰ ਕੇ ਅੱਗ ਤੇ ਰੱਖਦੇ ਹਨ ਅਤੇ ਲਕੜੀ ਨੂੰ ਧੋ ਕੇ ਬਾਲਦੇ ਹਨ। ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਧਰਤੀ ਨੂੰ ਪੁੱਟ ਕੇ ਉਹ ਦੋ ਚੁੱਲ੍ਹੇ ਬਣਾਉਣੇ ਹਨ ਅਤੇ ਆਦਮੀ ਨੂੰ ਸਮੁੱਚਾ ਹੀ ਹੜੱਪ ਕਰ ਜਾਂਦੇ ਹਨ। ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਉਹ ਗੁਨਾਹਗਾਰ ਹਮੇਸ਼ਾਂ ਵਿਕਾਰ ਅੰਦਰ ਭਟਕਦੇ ਹਨ ਅਤੇ ਆਪਣੇ ਆਪ ਨੂੰ ਕਿਸੇ ਨਾਲ-ਨ-ਲਗਣ ਵਾਲੇ ਮੁੱਖੀਏ ਸੰਤ ਅਖਵਾਉਂਦੇ ਹਨ। ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਸਦੀਵ ਤੇ ਸਦੀਵ ਹੀ ਉਹ ਸਵੈ ਹੰਗਤਾ ਅੰਦਰ ਭਟਕਦੇ ਹਨ ਅਤੇ ਆਪਣੇ ਸਾਰੇ ਅੱਫਰ-ਕਬੀਲੇ ਨੂੰ ਡੋਬ ਦਿੰਦੇ ਹਨ। ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਇਨਸਾਨ ਉਸੇ ਨਾਲ ਹੀ ਜੁੜਿਆ ਹੈ, ਜਿਸ ਨਾਲ ਸੁਆਮੀ ਨੇ ਉਸ ਨੂੰ ਜੋੜਿਆ ਹੈ ਅਤੇ ਉਹ ਉਹੋ ਜੇਹੇ ਹੀ ਅਮਲ ਕਮਾਉਂਦਾ ਹੈ। ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥ ਕਬੀਰ ਜੀ ਆਖਦੇ ਹਨ, ਜੋ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ, ਉਹ ਮੁੜ ਕੇ ਜਨਮ ਨਹੀਂ ਧਾਰਦਾ। ਆਸਾ ॥ ਆਸਾ। ਬਾਪਿ ਦਿਲਾਸਾ ਮੇਰੋ ਕੀਨ੍ਹ੍ਹਾ ॥ ਮੇਰੇ ਪਿਤਾ ਨੇ ਮੈਨੂੰ ਧੀਰਜ ਦਿੱਤਾ ਹੈ। ਸੇਜ ਸੁਖਾਲੀ ਮੁਖਿ ਅੰਮ੍ਰਿਤੁ ਦੀਨ੍ਹ੍ਹਾ ॥ ਉਸ ਨੇ ਮੈਨੂੰ ਆਰਾਮ ਦਿਹ ਪਲੰਘ ਬਖਸ਼ਿਆ ਹੈ ਅਤੇ ਮੇਰੇ ਮੂੰਹ ਵਿੱਚ ਆਬਿ-ਹਿਯਾਤ ਪਾਇਆ ਹੈ। ਤਿਸੁ ਬਾਪ ਕਉ ਕਿਉ ਮਨਹੁ ਵਿਸਾਰੀ ॥ ਉਸ ਬਾਬਲ ਨੂੰ ਮੈਂ ਆਪਣੇ ਚਿੱਤ ਅੰਦਰੋਂ ਕਿਸ ਤਰ੍ਹਾਂ ਭੁੱਲ ਸਕਦਾ ਹਾਂ। ਆਗੈ ਗਇਆ ਨ ਬਾਜੀ ਹਾਰੀ ॥੧॥ ਜਦ ਮੈਂ ਪ੍ਰਲੋਕ ਵਿੱਚ ਜਾਵਾਂਗਾ, ਮੈਂ ਆਪਣੀ ਖੇਡ ਨਹੀਂ ਹਾਰਾਂਗਾ। ਮੁਈ ਮੇਰੀ ਮਾਈ ਹਉ ਖਰਾ ਸੁਖਾਲਾ ॥ ਮਾਇਆ ਮੇਰੀ ਮਾਤਾ, ਮਰ ਗਈ ਹੈ ਅਤੇ ਮੈਂ ਬੜਾ ਹੀ ਸੋਖਾ ਹਾਂ। ਪਹਿਰਉ ਨਹੀ ਦਗਲੀ ਲਗੈ ਨ ਪਾਲਾ ॥੧॥ ਰਹਾਉ ॥ ਮੈਂ ਗੋਦੜੀ ਨਹੀਂ ਪਹਿਨਦਾ ਅਤੇ ਨਾਂ ਹੀ ਮੈਨੂੰ ਸਰਦੀ ਲੱਗਦੀ ਹੈ। ਠਹਿਰਾਉ। ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥ ਮੈਂ ਉਸ ਪਿਤਾ ਤੋਂ ਕੁਰਬਾਨ ਹਾਂ, ਜਿਸ ਨੇ ਮੈਨੂੰ ਜਨਮ ਦਿੱਤਾ ਹੈ। ਪੰਚਾ ਤੇ ਮੇਰਾ ਸੰਗੁ ਚੁਕਾਇਆ ॥ ਉਸ ਨੇ ਪੰਜੇ ਮੁਹਲਕ ਪਾਪਾਂ ਨਾਲੋਂ ਮੇਰਾ ਸਾਥ ਖਤਮ ਕਰ ਦਿੱਤਾ ਹੈ। ਪੰਚ ਮਾਰਿ ਪਾਵਾ ਤਲਿ ਦੀਨੇ ॥ ਮੈਂ ਪੰਜਾਂ ਹੀ ਭੁਤਨਿਆਂ ਨੂੰ ਮਾਰ ਕੇ ਆਪਣੇ ਪੈਰਾਂ ਥੱਲੇ ਲਤਾੜ ਸੁੱਟਿਆ ਹੈ। ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥੨॥ ਵਾਹਿਗੁਰੂ ਦੀ ਬੰਦਗੀ ਵਿੱਚ ਮੇਰੀ ਆਤਮਾ ਤੇ ਦੇਹਿ ਗੱਚ ਹੋ ਗਏ ਹਨ। ਪਿਤਾ ਹਮਾਰੋ ਵਡ ਗੋਸਾਈ ॥ ਮੇਰਾ ਬਾਪੂ ਸੰਸਾਰ ਦਾ ਵੱਡਾ ਸੁਆਮੀ ਹੈ। ਤਿਸੁ ਪਿਤਾ ਪਹਿ ਹਉ ਕਿਉ ਕਰਿ ਜਾਈ ॥ ਉਸ ਬਾਬਲ ਕੋਲ ਮੈਂ ਕਿਸ ਤਰ੍ਹਾਂ ਪੁੱਜਾਂਗਾ? ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥ ਜਦ ਮੈਂ ਸੱਚੇ ਗੁਰਾਂ ਨੂੰ ਮਿਲਿਆ, ਤਦ ਉਨ੍ਹਾਂ ਨੇ ਮੈਨੂੰ ਰਸਤਾ ਵਿਖਾਲ ਦਿੱਤਾ। ਜਗਤ ਪਿਤਾ ਮੇਰੈ ਮਨਿ ਭਾਇਆ ॥੩॥ ਕੁਲ ਆਲਮ ਦਾ ਪਿਓ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਹਉ ਪੂਤੁ ਤੇਰਾ ਤੂੰ ਬਾਪੁ ਮੇਰਾ ॥ ਮੈਂ ਤੈਡਾ ਪੁੱਤ ਹਾਂ, ਤੂੰ ਮੈਡਾ ਬਾਪੂ ਹੈਂ। ਏਕੈ ਠਾਹਰ ਦੁਹਾ ਬਸੇਰਾ ॥ ਅਸੀਂ ਦੋਨੋਂ ਇੱਕੋ ਹੀ ਥਾਂ ਤੇ ਰਹਿੰਦੇ ਹਾਂ। ਕਹੁ ਕਬੀਰ ਜਨਿ ਏਕੋ ਬੂਝਿਆ ॥ ਕਬੀਰ ਆਖਦਾ ਹੈ, ਰੱਬ ਦਾ ਗੋਲਾ ਕੇਵਲ ਇੱਕ ਰੱਬ ਨੂੰ ਹੀ ਜਾਣਦਾ ਹੈ। ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥੪॥੩॥ ਗੁਰਾਂ ਦੀ ਰਹਿਮਤ ਸਦਕਾ ਮੈਂ ਸਾਰਾ ਕੁੱਝ ਜਾਣ ਲਿਆ ਹੈ। ਆਸਾ ॥ ਆਸਾ। ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥ ਇੱਕ ਭਾਂਡੇ ਵਿੱਚ ਉਹ ਰਿੰਨਿ੍ਹਆ ਹੋਇਆ ਕੁੱਕੜ ਪਾਉਂਦੇ ਹਨ ਅਤੇ ਇਕ ਭਾਂਡੇ ਵਿੱਚ ਪਾਨੀ (ਸ਼ਰਾਬ)। ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥ ਆਲੇ ਦੁਆਲੇ ਪੰਜ ਯੋਗੀ ਬਹਿ ਜਾਂਦੇ ਹਨ ਅਤੇ ਵਿਚਕਾਰ ਨਕਵੱਢੀ ਦੇਵਰਾਣੀ। ਨਕਟੀ ਕੋ ਠਨਗਨੁ ਬਾਡਾ ਡੂੰ ॥ ਨੱਕ-ਕੱਟੀ ਮਾਇਆ ਦਾ ਘੰਟਾ ਦੋਨਾਂ ਜਹਾਨਾਂ ਵਿੱਚ ਵੱਜ ਰਿਹਾ ਹੈ। ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥ ਕਿਸੇ ਪ੍ਰਬੀਨ ਪੁਰਸ਼ ਨੇ ਤੇਰਾ ਨੱਕ ਵੱਢ ਛੱਡਿਆ ਹੈ। ਠਹਿਰਾਉ। ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥ ਸਾਰਿਆਂ ਅੰਦਰ ਨੱਕ-ਕੱਟੀ ਮਾਇਆ ਵੱਸਦੀ ਹੈ। ਉਹ ਸਮੂਹ ਨੂੰ ਮਾਰ ਮੁਕਾਉਂਦੀ ਅਤੇ ਉਹਨਾਂ ਨੂੰ ਤਕਾਉਂਦੀ ਹੈ। ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥ ਉਹ ਆਖਦੀ ਹੈ, "ਮੈਂ ਸਾਰਿਆਂ ਦੀ ਭੈਣ ਅਤੇ ਭੈਣ ਦੀ ਧੀ ਹਾਂ, ਪ੍ਰੰਤੂ ਮੈਂ ਉਸ ਦੀ ਨੌਕਰਾਣੀ ਹਾਂ, ਜੋ ਮੈਨੂੰ ਵਿਆਹ ਲੈਂਦਾ ਹੈ"। ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥ ਮੇਰਾ ਖਸਮ ਪਰਮ-ਪ੍ਰਬੀਨ ਹੈ। ਕੇਵਲ ਓਹੀ ਸਾਧੂ ਆਖਿਆ ਜਾਂਦਾ ਹੈ। ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥ ਉਹ ਮੇਰੇ ਸਿਰ ਜਾਂ ਮੱਥੇ ਉੱਤੇ ਲਗਾਤਾਰ ਖੜੋਤਾ ਰਹਿੰਦਾ ਹੈ ਹੋਰ ਕੋਈ ਮੇਰੇ ਨੇੜੇ ਨਹੀਂ ਆਉਂਦਾ। ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥ ਮੈਂ ਉਸ ਦਾ ਨੱਕ ਵੱਢ ਸੁਟਿਆ ਹੈ, ਤੇ ਕੰਨ ਕੁਤਰ ਛੱਡੇ ਹਨ। ਵੱਢ ਟੁੱਕ ਤੇ ਕੁੱਟ ਫਾਟ ਕੇ ਮੈਂ ਉਸ ਨੂੰ ਬਾਹਰ ਕੱਢ ਦਿੱਤਾ ਹੈ। ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥ ਕਬੀਰ ਜੀ ਆਖਦੇ ਹਨ ਕਿ ਉਹ ਤਿੰਨਾਂ ਜਹਾਨਾਂ ਦੀ ਲਾਡਲੀ, ਸਾਧੂਆਂ ਦੀ ਦੁਸ਼ਮਨ ਹੈ। ਆਸਾ ॥ ਆਸਾ। ਜੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਨਾ ॥ ਯੋਗੀ, ਬ੍ਰਹਿਮਚਾਰੀ, ਤਪੱਸਵੀ ਅਤੇ ਵਿਰੱਕਤ ਬਹੁਤਿਆਂ ਧਰਮ ਅਸਥਾਨਾਂ ਤੇ ਗਮਨ ਕਰਦੇ ਹਨ। ਲੁੰਜਿਤ ਮੁੰਜਿਤ ਮੋਨਿ ਜਟਾਧਰ ਅੰਤਿ ਤਊ ਮਰਨਾ ॥੧॥ ਸਿਰ-ਖੁੱਬੇ ਜੈਨੀ, ਘੋਨਮੋਨ, ਚੁੱਪ ਕਰੀਤੇ ਸਾਧੂ ਅਤੇ ਲਿਟਾਂ ਵਾਲੇ ਦਰਵੇਸ਼ ਅਖੀਰ ਨੂੰ ਮਰ ਜਾਣਗੇ। ਤਾ ਤੇ ਸੇਵੀਅਲੇ ਰਾਮਨਾ ॥ ਇਸ ਲਈ ਸੁਆਮੀ ਦੇ ਨਾਮ ਦਾ ਸਿਮਰਨ ਕਰ। ਰਸਨਾ ਰਾਮ ਨਾਮ ਹਿਤੁ ਜਾ ਕੈ ਕਹਾ ਕਰੈ ਜਮਨਾ ॥੧॥ ਰਹਾਉ ॥ ਜਿਸ ਦੀ ਜੀਭ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਹੈ, ਉਸ ਨੂੰ ਮੌਤ ਦਾ ਦੂਤ ਕੀ ਕਰ ਸਕਦਾ ਹੈ। ਠਹਿਰਾਉ। ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥ ਜੋ ਸ਼ਾਸਤਰਾਂ ਵੇਦਾਂ, ਜੋਤਸ਼ ਵਿਦਿਆ ਅਤੇ ਬਹੁਤ ਜ਼ਿਆਦਾ ਬੋਲੀਆਂ ਦੀਆਂ ਗ੍ਰਾਮਰਾਂ ਨੂੰ ਜਾਣਦੇ ਹਨ। copyright GurbaniShare.com all right reserved. Email |