Page 475
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥
ਨਾਨਕ ਅਸਚਰਜ ਦਾਤ ਉਹ ਹੈ, ਜਿਹੜੀ ਸੁਆਮੀ ਦੇ ਪਰਮ-ਪ੍ਰਸੰਨ ਹੋਣ ਉੱਤੇ ਪ੍ਰਾਪਤ ਹੁੰਦੀ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ਇਹ ਕਿਸ ਕਿਸਮ ਦੀ ਘਾਲ ਹੈ, ਜਿਸ ਦੁਆਰਾ ਮਾਲਕ ਦਾ ਡਰ ਦੂਰ ਨਹੀਂ ਹੁੰਦਾ?

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥
ਨਾਨਕ ਕੇਵਲ ਓਹੀ ਟਹਿਲੂਆ ਆਖਿਆ ਜਾਂਦਾ ਹੈ, ਜਿਹੜਾ ਆਪਣੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।

ਪਉੜੀ ॥
ਪਉੜੀ।

ਨਾਨਕ ਅੰਤ ਨ ਜਾਪਨ੍ਹ੍ਹੀ ਹਰਿ ਤਾ ਕੇ ਪਾਰਾਵਾਰ ॥
ਨਾਨਕ, ਵਾਹਿਗੁਰੂ ਦਾ ਓੜਕ ਜਾਣਿਆ ਨਹੀਂ ਜਾਂਦਾ। ਇਹ ਜਾਂ ਔਹ ਕਿਨਾਰਾ ਉਸ ਦਾ ਹੈ ਹੀ ਨਹੀਂ।

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥
ਉਹ ਖੁਦ ਹੀ ਪੈਦਾ ਕਰਦਾ ਹੈ ਅਤੇ ਖੁਦ ਹੀ ਮੁੜ ਨਾਸ ਕਰ ਦਿੰਦਾ ਹੈ।

ਇਕਨ੍ਹ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥
ਕਈਆਂ ਦੀਆਂ ਗਰਦਨਾਂ ਦੁਆਲੇ ਸੰਗਲੀਆਂ ਹਨ ਅਤੇ ਕਈ ਘਣੇ ਘੋੜਿਆਂ ਦੀ ਸਵਾਰੀ ਕਰਦੇ ਹਨ।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥
ਖੁਦ ਹੀ ਸਾਈਂ ਕਰਦਾ ਹੈ ਅਤੇ ਖੁਦ ਹੀ ਕਰਾਉਂਦਾ ਹੈ। ਮੈਂ ਕੀਹਦੇ ਕੋਲ ਫਰਿਆਦ ਕਰਾਂ?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥
ਨਾਨਕ, ਜਿਸ ਨੇ ਰਚਨਾ ਰਚੀ ਹੈ, ਓਹੀ, ਮੁੜ ਕੇ ਇਸ ਦੀ ਰਖਵਾਲੀ ਕਰਦਾ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
ਸਾਹਿਬ ਨੇ ਆਪ ਹੀ (ਸਰੀਰ ਰੂਪੀ) ਬਰਤਨ ਬਣਾਏ ਹਨ ਅਤੇ ਉਹ ਆਪ ਹੀ ਉਨ੍ਹਾਂ ਨੂੰ ਭਰਦਾ ਹੈ।

ਇਕਨ੍ਹ੍ਹੀ ਦੁਧੁ ਸਮਾਈਐ ਇਕਿ ਚੁਲ੍ਹ੍ਹੈ ਰਹਨ੍ਹ੍ਹਿ ਚੜੇ ॥
ਕਈਆਂ ਵਿੱਚ ਖੀਰ (ਦੁੱਧ ਰੂਪੀ ਸਦਗੁਣ) ਪਾਇਆ ਜਾਂਦਾ ਹੈ ਅਤੇ ਕਈ ਅੰਗੀਠੀ ਉੱਤੇ ਹੀ ਰੱਖੇ ਰਹਿੰਦੇ ਹਨ।

ਇਕਿ ਨਿਹਾਲੀ ਪੈ ਸਵਨ੍ਹ੍ਹਿ ਇਕਿ ਉਪਰਿ ਰਹਨਿ ਖੜੇ ॥
ਕਈ ਰਜਾਈਆਂ ਤੁਲਾਈਆਂ ਵਿੱਚ ਪੈ ਕੇ ਸੌ ਜਾਂਦੇ ਹਨ ਅਤੇ ਕਈ ਖਲੋ ਕੇ ਉਨ੍ਹਾਂ ਉਤੇ ਪਹਿਰਾ ਦਿੰਦੇ ਹਨ।

ਤਿਨ੍ਹ੍ਹਾ ਸਵਾਰੇ ਨਾਨਕਾ ਜਿਨ੍ਹ੍ਹ ਕਉ ਨਦਰਿ ਕਰੇ ॥੧॥
ਨਾਨਕ, ਮਾਲਕ ਉਨ੍ਹਾਂ ਨੂੰ ਸਸ਼ੋਭਤ ਕਰਦਾ ਹੈ, ਜਿਨ੍ਹਾਂ ਉੱਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
ਸਾਹਿਬ ਖੁਦ ਦੁਨੀਆਂ ਨੂੰ ਰਚਦਾ ਤੇ ਖੁਦ ਹੀ ਬਣਾਉਂਦਾ ਹੈ। ਉਹ ਖੁਦ ਹੀ ਇਸ ਨੂੰ ਟਿਕਾਣੇ ਸਿਰ ਰੱਖਦਾ ਹੈ।

ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
ਉਸ ਅੰਦਰ ਜੀਵਾਂ ਨੂੰ ਪੈਦਾ ਕਰਕੇ, ਉਹ ਉਨ੍ਹਾਂ ਦੇ ਜੰਮਣ ਤੇ ਮਰਨ ਨੂੰ ਵੇਖਦਾ ਹੈ।

ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
ਕੀਹਨੂੰ ਬੇਨਤੀ ਕਰੀਏ, ਹੇ ਨਾਨਕ! ਜਦ ਕਿ ਸੁਆਮੀ ਖੁਦ ਹੀ ਸਾਰਾ ਕੁੱਝ ਹੈ।

ਪਉੜੀ ॥
ਪਉੜੀ।

ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
ਵਿਸ਼ਾਲ ਸੁਆਮੀ ਦੀ ਵਿਸ਼ਾਲਤਾ ਦਾ ਵਰਨਣ ਕੀਤਾ ਨਹੀਂ ਜਾ ਸਕਦਾ।

ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
ਉਹ ਸਿਰਜਨਹਾਰ, ਸਰਬ-ਸ਼ਕਤੀਵਾਨ ਅਤੇ ਦਾਤਾਰ ਹੈ ਅਤੇ ਸਮੁਹ ਜੀਵਾਂ ਨੂੰ ਰੋਜੀ ਦਿੰਦਾ ਹੈ।

ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
ਪ੍ਰਾਣੀ ਉਹੀ ਕੰਮ ਕਰਦਾ ਹੈ, ਜਿਹੜਾ ਉਸ ਨੇ ਮੁੱਢ ਤੋਂ ਉਸ ਲਈ ਲਿਖ ਛੱਡਿਆ ਹੈ।

ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
ਨਾਨਕ ਇਹ ਸੁਆਮੀ ਦੇ ਬਗੈਰ, ਹੋਰ ਕੋਈ ਰਹਿਣ ਦੀ ਥਾਂ ਨਹੀਂ।

ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
ਮਾਲਕ ਓਹੀ ਕੁੱਛ ਕਰਦਾ ਹੈ, ਜਿਹੜਾ ਕੁੱਛ ਕਿ ਉਸ ਦਾ ਭਾਣਾ ਹੈ।

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ, ਉਸ ਦੀ ਵਿਅਕਤੀ, ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰਾਗੁ ਆਸਾ ਬਾਣੀ ਭਗਤਾ ਕੀ ॥
ਆਸਾ ਰਾਗ। ਸਾਧੂਆਂ ਦੇ ਸ਼ਬਦ।

ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥
ਪੂਜਯ ਕਬੀਰ, ਨਾਮ ਦੇਵ ਅਤੇ ਰਵਿਦਾਸ ਜੀ।

ਆਸਾ ਸ੍ਰੀ ਕਬੀਰ ਜੀਉ ॥
ਆਸਾ, ਮਹਾਰਾਜ ਮਾਣਨੀਯ ਕਬੀਰ ਜੀ।

ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥
ਆਪਣੇ ਗੁਰਾਂ ਦੇ ਪੈਰੀਂ ਪੈ ਕੇ, ਮੈਂ ਬੇਨਤੀ ਕਰਦਾ ਤੇ ਪੁਛਦਾ ਹਾਂ ਕਿ ਇਨਸਾਨ ਕਿਉਂ ਪੈਦਾ ਕੀਤਾ ਗਿਆ ਹੈ?

ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
ਜਿਹੜੇ ਅਮਲਾਂ ਕਾਰਨ ਬੰਦੇ ਨੂੰ ਆਉਣਾ ਤੇ ਜਾਣਾ ਪੈਂਦਾ ਹੈ, ਮੈਨੂੰ ਇਸ ਦੀ ਵਿਆਖਿਆ ਕਰਕੇ ਦੱਸੋ।

ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
ਹੇ ਰੱਬ-ਰੂਪ ਗੁਰੂ ਜੀ, ਮੇਰੇ ਤੇ ਰਹਿਮ ਧਾਰੋ ਅਤੇ ਮੈਨੂੰ ਠੀਕ ਰਸਤੇ ਪਾਓ ਜਿਸ ਦੁਆਰਾ ਮੇਰੇ ਡਰ ਦੇ ਜ਼ੰਜੀਰ ਕੱਟੇ ਜਾਣ।

ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥
ਜੰਮਣ ਅਤੇ ਮਰਨ ਦੀ ਪੀੜ ਕੀਤੇ ਹੋਏ ਅਮਲਾਂ ਤੋਂ ਉਤਪੰਨ ਹੁੰਦੀ ਹੈ ਅਤੇ ਆਰਾਮ, ਜੀਵ ਦੇ ਆਉਣ ਤੇ ਜਾਣ ਤੋਂ ਖਲਾਸੀ ਪਾਉਣ ਤੋਂ ਪ੍ਰਾਪਤ ਹੁੰਦਾ ਹੈ। ਠਹਿਰਾਉ।

ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
ਇਨਸਾਨ ਮੋਹਣੀ, ਦੀ ਫਾਹੀ ਦੇ ਜੂੜ ਨਹੀਂ ਵੱਢਦਾ ਅਤੇ ਇਸ ਲਈ ਉਹ ਅਫੁਰ ਸਾਹਿਬ ਦੀ ਪਨਾਹ ਨਹੀਂ ਲੈਂਦਾ।

ਆਪਾ ਪਦੁ ਨਿਰਬਾਣੁ ਨ ਚੀਨ੍ਹ੍ਹਿਆ ਇਨ ਬਿਧਿ ਅਭਿਉ ਨ ਚੂਕੇ ॥੨॥
ਉਹ ਆਪਣੇ ਆਪੇ ਅਤੇ ਮੋਖਸ਼ ਦੇ ਮਰਤਬੇ ਨੂੰ ਅਨੁਭਵ ਨਹੀਂ ਕਰਦਾ। ਇਸ ਤਰੀਕੇ ਨਾਲ ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।

ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥
ਆਤਮਾ ਕਦੇ ਭੀ ਨਹੀਂ ਜੰਮਦੀ, ਭਾਵੇਂ ਬੰਦੇ ਸਮਝਦੇ ਹਨ ਕਿ ਇਹ ਪੈਦਾ ਹੁੰਦੀ ਹੈ। ਇਹ ਜੰਮਣ ਤੇ ਮਰਨ ਤੋਂ ਰਹਿਤ ਹੈ।

ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥
ਜਦ ਇਨਸਾਨ ਦਾ ਜੰਮਣ ਤੇ ਮਰਨ ਦਾ ਖਿਆਲ ਦੂਰ ਹੋ ਜਾਂਦਾ ਹੈ, ਤਦ ਉਹ ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਇਆ ਰਹਿੰਦਾ ਹੈ।

ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥
ਜਿਸ ਤਰ੍ਹਾਂ ਜਦ ਘੜਾ ਟੁੱਟ ਜਾਂਦਾ ਹੈ ਅਤੇ ਪਾਣੀ ਵਿਚਲਾ ਅਕਸ ਵਸਤੂ ਨਾਲ ਅਭੇਦ ਹੋ ਜਾਂਦਾ ਹੈ,

ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥
ਏਸੇ ਤਰ੍ਹਾਂ ਕਬੀਰ ਜੀ ਆਖਦੇ ਹਨ, ਜਦ ਨੇਕੀ ਦੇ ਰਾਹੀਂ ਸੰਦੇਹ ਦੌੜ ਜਾਂਦਾ ਹੈ, ਤਦ ਆਤਮਾ ਅਫੁਰ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ।

copyright GurbaniShare.com all right reserved. Email