Page 474
ਪਉੜੀ ॥
ਪਉੜੀ।

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥
ਤੂੰ ਖੁਦ ਹੀ ਸ੍ਰਿਸ਼ਟੀ ਸਾਜੀ ਹੈ ਅਤੇ ਤੂੰ ਖੁਦ ਹੀ ਉਸ ਵਿੱਚ ਸੱਤਿਆ ਪਾਈ ਹੈ।

ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥
ਤੂੰ ਆਪਣੀ ਰਚਨਾ ਅਤੇ ਹਾਰਨ ਤੇ ਜਿੱਤਣ ਵਾਲੀ ਨਰਦਾਂ ਨੂੰ ਧਰਤੀ ਉਤੇ ਵੇਖਦਾ ਹੈ।

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥
ਜਿਹੜਾ ਕੋਈ ਭੀ ਆਇਆ ਹੈ, ਉਹ ਟੁਰ ਵੰਞੇਗਾ। ਆਪਣੀ ਵਾਰੀ ਹਰ ਕਿਸੇ ਦੀ ਆਉਣੀ ਹੈ।

ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥
ਆਪਣੇ ਦਿਲ ਵਿਚੋਂ ਆਪਾਂ ਉਸ ਸੁਆਮੀ ਨੂੰ ਕਿਉਂ ਭੁਲਾਈਏ ਜੋ ਸਾਡੀ ਜਿੰਦੜੀ ਤੇ ਜਿੰਦ-ਜਾਨ ਦਾ ਮਾਲਕ ਹੈ?

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥
ਆਪਣੇ ਹੱਥਾਂ ਨਾਲ ਆਓ ਆਪਾਂ ਆਪ ਹੀ ਆਪਣੇ ਨਿੱਜ ਦੇ ਕੰਮ ਰਾਸ ਕਰੀਏ।

ਸਲੋਕੁ ਮਹਲਾ ੨ ॥
ਸਲੋਕ ਦੂਜੀ ਪਾਤਸ਼ਾਹੀ।

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਇਹ ਕਿਸ ਕਿਸਮ ਦੀ ਪ੍ਰੀਤ ਹੈ, ਜੋ ਹੋਰਸ ਨਾਲ ਲੱਗਦੀ ਹੈ?

ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
ਨਾਨਕ, ਕੇਵਲ ਓਹੀ ਪਿਆਰ ਕਰਨ ਵਾਲਾ ਆਖਿਆ ਜਾਂਦਾ ਹੈ, ਜੋ ਹਮੇਸ਼ਾਂ, ਵਾਹਿਗੁਰੂ ਅੰਦਰ ਲੀਨ ਰਹਿੰਦਾ ਹੈ।

ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
ਜੋ ਕੇਵਲ ਓਦੋਂ ਹੀ ਖੁਸ਼ ਹੁੰਦਾ ਹੈ ਜਦ ਉਸ ਨੂੰ ਉਸ ਦਾ ਸਾਈਂ ਖੁਸ਼ੀ ਬਖਸ਼ਦਾ ਹੈ ਪਰ ਮੁਸੀਬਤ ਵਿੱਚ ਸ਼ੋਕਵਾਨ ਹੋ ਜਾਂਦਾ ਹੈ,

ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥
ਉਸ ਨੂੰ ਤੂੰ ਪ੍ਰੇਮੀ ਨਾਂ ਕਹਿ ਕਿਉਂਕਿ ਉਹ ਪ੍ਰੇਮ ਵਿੱਚ ਵਣਜ ਕਰਦਾ ਹੈ ਜਦ ਕਿ ਉਹ ਜੋ ਭੀ ਉਸ ਦਾ ਸਾਈਂ ਕਰਦਾ ਹੈ, ਉਸ ਵਿੱਚ ਰਾਜ਼ੀ ਨਹੀਂ ਰਹਿੰਦਾ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਜੋ ਆਪਣੇ ਮਾਲਕ ਦੇ ਮੁਹਰੇ ਦੋਵੇ, ਪ੍ਰਣਾਮ ਤੇ ਨਾਹ ਨੁੱਕਰ ਕਰਦਾ ਹੈ, ਉਹ ਐਨ ਆਰੰਭ ਤੋਂ ਹੀ ਕੁਰਾਹੇ ਪਿਆ ਹੋਇਆ ਹੈ।

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
ਉਸ ਦੇ ਦੋਨੋਂ ਹੀ ਕੰਮ ਝੁਠੇ ਹਨ। ਰੱਬ ਦੀ ਦਰਗਾਹ ਅੰਦਰ ਉਹਨੂੰ ਕੋਈ ਜਗ੍ਹਾਂ ਨਹੀਂ ਮਿਲਦੀ।

ਪਉੜੀ ॥
ਪਉੜੀ।

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥
ਹਮੇਸ਼ਾਂ ਉਸ ਸੁਆਮੀ ਦਾ ਸਿਮਰਨ ਕਰ, ਜਿਸ ਦੀ ਘਾਲ ਕਮਾਉਣ ਦੁਆਰਾ ਸੁੱਖ ਚੈਨ ਪ੍ਰਾਪਤ ਹੁੰਦਾ ਹੈ।

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥
ਤੂੰ ਐਹੋ ਜੇਹੇ ਮੰਦੇ ਅਮਲ ਕਿਉਂ ਕਮਾਉਂਦਾ ਹੈ, ਜਿਨ੍ਹਾਂ ਦਾ ਤੈਨੂੰ ਫਲ ਭੁਗਤਣਾ ਪੈਣਾ ਹੈ?

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਮੂਲੋਂ ਹੀ ਬਦੀ ਨਾਂ ਕਮਾ। ਦੂਰ-ਅੰਦੇਸ਼ੀ ਨਾਲ ਅਗਾਂਹ ਨੂੰ ਵੇਖ।

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਤੂੰ ਐਸ ਤਰ੍ਹਾਂ ਨਰਦਾਂ ਸੁੱਟ, ਕਿ ਤੂੰ ਸੁਆਮੀ ਦੇ ਸੰਗ ਸ਼ਿਕਸਤ ਨਾਂ ਖਾਵੇਂ।

ਕਿਛੁ ਲਾਹੇ ਉਪਰਿ ਘਾਲੀਐ ॥੨੧॥
ਤੂੰ ਐਹੋ ਜੇਹੀ ਟਹਿਲ ਸੇਵਾ ਕਮਾ, ਜਿਸ ਤੋਂ ਤੈਨੂੰ ਕੁਝ ਲਾਭ ਪ੍ਰਾਪਤ ਹੋਵੇ।

ਸਲੋਕੁ ਮਹਲਾ ੨ ॥
ਸਲੋਕ ਦੂਜੀ ਪਾਤਸ਼ਾਹੀ।

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਜੇਕਰ ਇਕ ਟਹਿਲੂਆ ਟਹਿਲ ਕਮਾਉਂਦਾ ਹੈ ਅਤੇ ਨਾਲ ਹੀ ਹੰਕਾਰੀ ਅਤੇ ਝਗੜਾਲੂ ਹੈ,

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
ਅਤੇ ਬਹੁਤੀਆਂ ਗੱਲਾਂ ਬਣਾਉਂਦਾ ਹੈ, ਉਹ ਆਪਣੇ ਮਾਲਕ ਦੀ ਖੁਸ਼ੀ ਦਾ ਪਾਤ੍ਰ ਨਹੀਂ ਹੁੰਦਾ।

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
ਜੇਕਰ ਉਹ ਆਪਣੀ ਸਵੈ-ਹੰਗਤਾ ਨੂੰ ਮੇਟ ਦੇਵੇ ਅਤੇ ਘਾਲ ਕਮਾਵੇ, ਤਦ ਕੁਝ ਕੁ ਇੱਜ਼ਤ ਆਬਰੂ ਪਾ ਲੈਂਦਾ ਹੈ।

ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥
ਨਾਨਕ, ਜੇਕਰ ਇਨਸਾਨ ਉਸ ਨੂੰ ਮਿਲ ਪਵੇ ਜਿਸ ਨਾਲ ਉਹ ਜੁੜਿਆ ਹੈ, ਤਾਂ ਉਸ ਦੀ ਲਗਨ ਕਬੂਲ ਪੈ ਜਾਂਦੀ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਜਿਹੜਾ ਕੁਛ ਚਿੱਤ ਵਿੱਚ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ। ਕੇਵਲ ਮੂੰਹ-ਜ਼ਬਾਨੀ ਦੀਆਂ ਗੱਲਾਂ ਵਿਅਰਥ ਹਨ।

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
ਪ੍ਰਾਣੀ ਜ਼ਹਿਰ ਬੀਜਦਾ ਹੈ ਅਤੇ ਅੰਮ੍ਰਿਤ ਲੋੜਦਾ ਹੈ। ਦੇਖੋ। ਇਹ ਕਿਸ ਕਿਸਮ ਦਾ ਇਨਸਾਫ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
ਮੂਰਖ ਦੇ ਸਾਥ ਮਿੱਤ੍ਰਤਾ ਕਦਾਚਿਤ ਠੀਕ ਨਹੀਂ ਬਹਿੰਦੀ।

ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
ਜੇਹੋ ਜੇਹਾ ਉਹ ਜਾਣਦਾ ਹੈ, ਉਹੋ ਜੇਹਾ ਹੀ ਉਹ ਕਰਦਾ ਹੈ। ਕੋਈ ਜਣਾ ਇਸ ਦਾ ਨਿਰਣਯ ਕਰਕੇ ਦੇਖ ਲਵੇ।

ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
ਕੋਈ ਸ਼ੈ ਭਾਂਡੇ ਵਿੱਚ ਤਾਂ ਹੀ ਪਾਈ ਜਾ ਸਕਦੀ ਹੈ, ਜੇਕਰ (ਵਿੱਚ ਪਈ) ਦੂਸਰੀ ਨੂੰ ਪਹਿਲਾਂ ਪਰ੍ਹੇ ਕਰ ਦਿੱਤਾ ਜਾਵੇ।

ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
ਸੁਆਮੀ ਨਾਲ ਫੁਰਮਾਨ ਕਰਨਾ ਕਾਮਯਾਬ ਨਹੀਂ ਹੁੰਦਾ। ਉਸ ਅੱਗੇ ਪ੍ਰਾਰਥਨਾ ਕਰਨੀ ਬਣਦੀ ਹੈ।

ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥
ਝੂਠ ਦੀ ਕਮਾਈ ਕਰਨ ਦੁਆਰਾ ਝੂਠ ਹੀ ਪ੍ਰਾਪਤ ਹੁੰਦਾ ਹੈ। ਨਾਨਕ! ਸਾਈਂ ਦੀ ਕੀਰਤੀ ਰਾਹੀਂ ਜੀਵ ਪ੍ਰਫੁੱਲਤ ਹੋ ਜਾਂਦਾ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਬੇਵਕੂਫ ਨਾਲ ਯਾਰੀ ਅਤੇ (ਦੁਨੀਆਵੀ ਤੌਰਤ ਉੱਤੇ) ਵੱਡੇ ਆਦਮੀ ਦੇ ਨਾਲ ਪ੍ਰੀਤ,

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥
ਜਲ ਵਿੱਚ ਲੀਕਰਾਂ ਦੀ ਮਾਨੰਦ ਹਨ, ਜਿਨ੍ਹਾਂ ਦਾ ਖੁਰਾ ਜਾਂ ਕੋਈ ਖੋਜ ਨਹੀਂ ਮਿਲਦਾ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਜੇਕਰ ਉਹ ਕੋਈ ਵਿਰਲੀ ਚੀਜ ਦਰੁਸਤ ਭੀ ਕਰ ਲਵੇ, ਤਾਂ ਉਹ ਹੋਰ ਨੂੰ ਗਲਤ ਕਰ ਦਿੰਦਾ ਹੈ।

ਪਉੜੀ ॥
ਪਉੜੀ।

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥
ਜੇਕਰ ਸੇਵਾ ਅੰਦਰ ਜੁੱਟਿਆ ਹੋਇਆ ਸੇਵਕ ਆਪਣੇ ਮਾਲਕ ਦੀ ਰਜਾ ਅਨੁਸਾਰ ਟੁਰੇ,

ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥
ਤਾਂ ਉਸ ਦੀ ਇੱਜ਼ਤ ਆਬਰੂ ਵਧੇਰੇ ਹੋ ਜਾਂਦੀ ਹੈ ਅਤੇ ਉਸ ਨੂੰ ਮਜ਼ਦੂਰੀ ਭੀ ਦੁਗਣੀ ਮਿਲਦੀ ਹੈ।

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥
ਜੇਕਰ ਉਹ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ, ਤਦ ਉਹ ਉਸ ਦੀ ਨਾਰਾਜਗੀ ਸਹੇੜ ਲੈਂਦਾ ਹੈ।

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥
ਉਹ ਆਪਣੀ ਮੋਟੀ ਤਨਖਾਹ ਗੁਆ ਲੈਦਾ ਹੈ ਅਤੇ ਆਪਣੇ ਐਨ ਮੂੰਹ ਉਤੇ ਜੁੱਤੀਆਂ ਖਾਂਦਾ ਹੈ।

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥
ਜੀਹਦੀਆਂ ਦਾਤਾਂ ਅਸੀਂ ਖਾਂਦੇ ਹਾਂ, ਉਸ ਨੂੰ ਆਓ ਆਪਾਂ ਐਨ ਆਫਰੀਨ ਆਖੀਏ।

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥
ਨਾਨਕ, ਸੁਆਮੀ ਦੇ ਸੰਗ ਫੁਰਮਾਨ ਕਾਮਯਾਬ ਨਹੀਂ ਹੁੰਦਾ, ਕੇਵਲ ਬੇਨਤੀ ਹੀ ਕਾਰਗਰ ਹੁੰਦੀ ਹੈ।

ਸਲੋਕੁ ਮਹਲਾ ੨ ॥
ਸਲੋਕ ਦੂਜੀ ਪਾਤਸ਼ਾਹੀ।

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਇਹ ਕਿਹੜੀ ਕਿਸਮ ਦੀ ਬਖਸ਼ੀਸ਼ ਹੈ, ਜਿਹੜੀ ਅਸੀਂ ਖੁਦ ਮੰਗ ਕੇ ਪ੍ਰਾਪਤ ਕਰਦੇ ਹਾਂ?

copyright GurbaniShare.com all right reserved. Email