ਪਉੜੀ ॥
ਪਉੜੀ। ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸੱਚੇ ਗੁਰਾਂ ਦੀ ਉੱਚਤਾ ਤੇ ਕੀਰਤੀ ਗਾਇਨ ਕਰ, ਜਿਨ੍ਹਾਂ ਵਿੱਚ ਵਿਸ਼ਾਲ ਵਿਸ਼ਾਲਤਾਈਆਂ ਹਨ। ਸਹਿ ਮੇਲੇ ਤਾ ਨਦਰੀ ਆਈਆ ॥ ਜੇਕਰ ਸੁਆਮੀ ਇਨਸਾਨ ਨੂੰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਉਹ ਗੁਰਾਂ ਦੀਆਂ ਬਜ਼ੁਰਗੀਆਂ ਨੂੰ ਵੇਖਦਾ ਹੈ। ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਉਨ੍ਹਾਂ ਨੂੰ ਆਦਮੀ ਦੇ ਹਿਰਦੇ ਅੰਦਰ ਟਿਕਾ ਦਿੰਦਾ ਹੈ। ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ ॥ ਗੁਰੂ ਬੰਦੇ ਦੇ ਮੱਥੇ ਉੱਤੇ ਆਪਣਾ ਹੱਥ ਰਖਦਾ ਹੈ ਅਤੇ ਆਪਣੇ ਅਸਰ ਦੁਆਰਾ ਬਦੀਆਂ ਨੂੰ ਉਸ ਦੇ ਅੰਦਰੋਂ ਕੁੱਟ ਕੇ ਕੱਢ ਦਿੰਦਾ ਹੈ। ਸਹਿ ਤੁਠੈ ਨਉ ਨਿਧਿ ਪਾਈਆ ॥੧੮॥ ਜਦ ਕੰਤ ਪ੍ਰਸੰਨ ਥੀ ਵੰਞਦਾ ਹੈ ਤਾਂ ਨੌਂ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਪਹਿਲਾ ਸੁਚਾ ਆਪਿ ਹੋਇ ਸੁਚੈ ਬੈਠਾ ਆਇ ॥ ਪਹਿਲਾਂ ਬ੍ਰਾਹਮਣ, ਖੁਦ ਸਾਫ ਸੁਥਰਾ ਹੋ ਆ ਕੇ ਸਾਫ ਸੁਥਰੇ ਚੌਕੇ ਵਿੱਚ ਬਹਿ ਜਾਂਦਾ ਹੈ। ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥ ਪਵਿੱਤ੍ਰ ਭੋਜਨ, ਜਿਸ ਨੂੰ ਕਿਸੇ ਨੇ ਨਹੀਂ ਛੂਹਿਆ ਉਸ ਦੇ ਮੂਹਰੇ ਰੱਖੇ ਜਾਂਦੇ ਹਨ। ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥ ਇਸ ਤਰ੍ਹਾਂ ਪਵਿੱਤ੍ਰ ਹੋ ਕੇ ਉਹ ਭੋਜਨ ਛਕਦਾ ਹੈ ਅਤੇ ਤਦ ਚੂਲੀ ਪੜ੍ਹਨ ਲੱਗ ਪੈਂਦਾ ਹੈ। ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥ ਤਾਂ ਇਹ ਗੰਦੀ ਜਗ੍ਹਾ ਤੇ ਸੁੱਟਿਆ ਜਾਂਦਾ ਹੈ। ਇਹ ਕੀਹਦਾ ਕਸੂਰ ਹੈ? ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਅਨਾਜ ਭਲਾ ਹੈ, ਜਲ ਭਲਾ ਹੈ ਅਤੇ ਅੱਗ ਤੇ ਲੂਣ ਭਲੇ ਹਨ। ਜਦ ਪੰਜਵੀਂ ਵਸਤੂ ਘਿਓ ਪਾ ਦਿੱਤਾ ਜਾਂਦਾ ਹੈ, ਤਾ ਹੋਆ ਪਾਕੁ ਪਵਿਤੁ ॥ ਤਦ ਭੋਜਨ ਸ਼ੁੱਧ ਅਤੇ ਪਵਿੱਤ੍ਰ ਹੋ ਜਾਂਦਾ ਹੈ। ਪਾਪੀ ਸਿਉ ਤਨੁ ਗਡਿਆ ਥੁਕਾ ਪਈਆ ਤਿਤੁ ॥ ਗੁਨਾਹਗਾਰ ਦੇਹ ਨਾਲ ਲੱਗਣ ਦੁਆਰਾ ਭੋਜਨ ਅਪਵਿੱਤ੍ਰ ਹੋ ਜਾਂਦਾ ਹੈ ਅਤੇ ਉਸ ਉਤੇ ਥੁੱਕਾਂ ਪੈਦੀਆਂ ਹਨ। ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥ ਉਹ ਮੂੰਹ, ਜੋ ਨਾਮ ਦਾ ਉਚਾਰਨ ਨਹੀਂ ਕਰਦਾ, ਅਤੇ ਨਾਮ ਦੇ ਬਗੈਰ ਨਿਆਮਤਾਂ ਛਕਦਾ ਹੈ, ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥੧॥ ਐਉ ਸਮਝ ਲਓ, ਹੇ ਨਾਨਕ, ਕਿ ਉਸ ਮੂੰਹ ਉਤੇ ਰਾਲਾਂ (ਥੁੱਕਾ) ਪੈਦੀਆਂ ਹਨ। ਮਃ ੧ ॥ ਪਹਿਲੀ ਪਾਤਸ਼ਾਹੀ। ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਵਾਹ ਹੁੰਦਾ ਹੈ। ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਇਸਤਰੀ ਨਾਲ ਹੀ ਆਦਮੀ ਯਾਰੀ ਗੰਢਦਾ ਹੈ ਅਤੇ ਇਸਤਰੀ ਰਾਹੀਂ ਹੀ ਉਤਪਤੀ ਦਾ ਮਾਰਗ ਜਾਰੀ ਰਹਿੰਦਾ ਹੈ। ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਜਦ ਬੰਦੇ ਦੀ ਪਤਨੀ ਮਰ ਜਾਂਦੀ ਹੈ ਹੋਰ ਇਸਤਰੀ ਲਭੀ ਜਾਂਦੀ ਹੈ। ਇਸਤਰੀ ਨਾਲ ਬੰਦਾ ਜਬਤ ਵਿੱਚ ਰਹਿੰਦਾ ਹੈ। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਉਸ ਨੂੰ ਬੁਰਾ ਕਿਉਂ ਕਹੀਏ, ਜਿਸ ਤੋਂ ਪਾਤਸ਼ਾਹ ਪੈਦਾ ਹੁੰਦੇ ਹਨ? ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਇਸਤਰੀ ਤੋਂ ਇਸਤਰੀ ਪੈਦਾ ਹੁੰਦੀ ਹੈ। ਇਸਤਰੀ ਦੇ ਬਿਨਾ ਕੋਈ ਭੀ ਨਹੀਂ ਹੋ ਸਕਦਾ। ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥ ਨਾਨਕ ਕੇਵਲ ਇਕ ਉਹ ਸੱਚਾ ਸੁਆਮੀ ਹੀ ਇਸਤਰੀ ਦੇ ਬਗੈਰ ਹੈ। ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਮੁਖੜਾ ਜੋ ਹਮੇਸ਼ਾਂ ਹੀ ਮਾਲਕ ਦਾ ਜੱਸ ਉਚਾਰਨ ਕਰਦਾ ਹੈ, ਉਹ ਕਰਮਾਂ ਵਾਲਾ ਅਤੇ ਸੁੰਦਰ ਹੈ। ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥ ਨਾਨਕ ਉਹ ਚਿਹਰੇ ਉਸ ਸੱਚੇ ਸੁਆਮੀ ਦੀ ਦਰਗਾਹ ਵਿੱਚ ਰੌਸ਼ਨ ਹੋਣਗੇ। ਪਉੜੀ ॥ ਪਉੜੀ। ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥ ਸਾਰੇ ਤੈਨੂੰ ਆਪਣਾ ਨਿੱਜ ਦਾ ਕਹਿੰਦੇ ਹਨ, ਜਿਸ ਦਾ ਤੂੰ ਨਹੀਂ ਹੈਂ, ਉਸ ਨੂੰ ਚੁਗ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥ ਹਰ ਜਣੇ ਨੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਣਾ ਹੈ ਅਤੇ ਆਪਣਾ ਹਿਸਾਬ-ਕਿਤਾਬ ਚੁਕਤਾ ਕਰਨਾ ਹੈ। ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥ ਜਦ ਆਦਮੀ ਨੇ ਇਸ ਜਹਾਨ ਅੰਦਰ ਨਹੀਂ ਰਹਿਣਾ ਤਾਂ ਉਹ ਕਿਉਂ ਹੰਕਾਰ ਕਰੇ। ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥ ਕਿਸੇ ਨੂੰ ਭੀ ਬੁਰਾ ਨਾਂ ਕਹੁ, ਇਨ੍ਹਾਂ ਸ਼ਬਦਾਂ ਨੂੰ ਵਾਚਕੇ ਇਸ ਗੱਲ ਨੂੰ ਸਮਝੋ। ਮੂਰਖੈ ਨਾਲਿ ਨ ਲੁਝੀਐ ॥੧੯॥ ਬੇਵਕੂਫ ਨਾਲ ਵਾਦ-ਵਿਵਾਦ ਨਾਂ ਕਰ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ। ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥ ਉਹ ਮਲੀਣਾਂ ਵਿਚੋਂ ਪਰਮ ਮਲੀਨ ਆਖਿਆ ਜਾਂਦਾ ਹੈ ਅਤੇ ਮਹਾਂ ਮੰਦੀ ਹੈ ਉਸ ਦੀ ਸ਼ੁਹਰਤ। ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥ ਤਰਸ਼-ਜਬਾਨ ਪੁਰਸ਼ ਰੱਬ ਦੇ ਦਰਬਾਰ ਵਿਚੋਂ ਦੁਰਕਾਰਿਆਂ ਜਾਂਦਾ ਹੈ ਤੇ ਬੁਰੇ ਬੰਦੇ ਦੇ ਚਿਹਰੇ ਉੱਤੇ ਰਾਲਾਂ ਪੈਦੀਆਂ ਹਨ। ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥ ਬਦ-ਜਬਾਨ ਬੰਦਾ ਬੇਵਕੂਫ ਆਖਿਆ ਜਾਂਦਾ ਹੈ ਅਤੇ ਉਸ ਨੂੰ ਦੰਡ ਵਜੋਂ ਪੌਲੇ ਪੈਦੇ ਹਨ। ਮਃ ੧ ॥ ਪਹਿਲੀ ਪਾਤਸ਼ਾਹੀ। ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥ ਅੰਦਰੋਂ ਕੂੜੇ ਅਤੇ ਬਾਹਰੋਂ ਪਤਵੰਤੇ ਪੁਰਸ਼ ਇਸ ਜਹਾਨ ਅੰਦਰ ਫੈਲੇ ਹੋਏ ਹਨ। ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥ ਭਾਵੇਂ ਉਹ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਲੈਣ ਤਾਂ ਭੀ ਉਨ੍ਹਾਂ ਦੀ ਮਲੀਣਤਾ ਦੂਰ ਨਹੀਂ ਹੁੰਦੀ। ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥ ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਅਤੇ ਬਾਹਰ ਲੀਰਾਂ ਕਚੀਰਾਂ, ਉਹ ਇਸ ਜੱਗ ਅੰਦਰ ਸ੍ਰੇਸ਼ਟ ਹਨ। ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥ ਉਨ੍ਹਾਂ ਦਾ ਵਾਹਿਗੁਰੂ ਨਾਲ ਪ੍ਰੇਮ ਹੈ ਅਤੇ ਉਸ ਨੂੰ ਵੇਖਣ ਦਾ ਧਿਆਨ ਧਾਰਦੇ ਹਨ। ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥ ਪ੍ਰਭੂ ਦੀ ਪ੍ਰੀਤ ਵਿੱਚ ਉਹ ਹੱਸਦੇ ਹਨ, ਪ੍ਰਭੂ ਦੀ ਪ੍ਰੀਤ ਵਿੱਚ ਉਹ ਰੋਂਦੇ ਹਨ ਅਤੇ ਖਾਮੋਸ਼ ਭੀ ਹੋ ਜਾਂਦੇ ਹਨ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥ ਉਹ ਆਪਣੇ ਸੱਚੇ ਕੰਤ ਦੇ ਬਗੈਰ, ਕਿਸੇ ਦੀ ਭੀ ਪਰਵਾਹ ਨਹੀਂ ਕਰਦੇ। ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥ ਸਾਹਿਬ ਦੇ ਦਰਵਾਜੇ ਦੇ ਰਸਤੇ ਉੱਤੇ ਬੈਠੇ ਹੋਏ ਉਹ ਭੋਜਨ ਦੀ ਯਾਚਨਾ ਕਰਦੇ ਹਨ ਤੇ ਜਦ ਉਹ ਦਿੰਦਾ ਹੈ, ਤਦ ਉਹ ਖਾਂਦੇ ਹਨ। ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥ ਸੁਆਮੀ ਦੀ ਕਚਹਿਰੀ ਇਕ ਹੈ ਅਤੇ ਕੇਵਲ ਇਕ ਹੀ ਹੈ ਉਸ ਦੀ ਲੇਖਣੀ, ਅਸੀਂ ਤੇ ਤੁਸੀਂ ਓਥੇ ਮਿਲ ਪੈਦੇ ਹਾਂ। ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ ਰੱਬ ਦੇ ਦਰਬਾਰ ਅੰਦਰ ਹਿਸਾਬ-ਕਿਤਾਬ ਲਿਆ ਜਾਂਦਾ ਹੈ। ਨਾਨਕ ਪਾਪੀ ਕੋਲੂ ਵਿੱਚ ਤੇਲ ਵਾਲੇ ਬੀਜਾਂ ਦੀ ਮਾਨਿੰਦ ਪੀੜੇ ਜਾਂਦੇ ਹਨ। copyright GurbaniShare.com all right reserved. Email |