ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਨੀਲੇ ਕੱਪੜੇ ਪਹਿਨ ਕੇ ਉਹ ਮੁਸਲਮਾਨਾਂ ਦੀਆਂ ਅੱਖਾਂ ਵਿੱਚ ਮਕਬੂਲ ਹੋ ਜਾਂਦਾ ਹੈ। ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥ ਮੁਸਲਮਾਨਾਂ ਤੋਂ ਟੁੱਕਰ ਲੈ ਕੇ ਉਹ ਪੁਰਾਣਾ ਨੂੰ ਪੂਜਦਾ ਹੈ। ਅਭਾਖਿਆ ਕਾ ਕੁਠਾ ਬਕਰਾ ਖਾਣਾ ॥ ਪਰਦੇਸੀ ਸ਼ਬਦ ਉਚਾਰਨ ਕਰਕੇ ਮਾਰੇ ਹੋਏ ਬੱਕਰੇ ਨੂੰ ਉਹ ਖਾਂਦਾ ਹੈ। ਚਉਕੇ ਉਪਰਿ ਕਿਸੈ ਨ ਜਾਣਾ ॥ ਆਪਣੇ ਰਸੋਈ ਕਰਨ ਵਾਲੇ ਵਲਗਣ ਉੱਤੇ ਉਹ ਕਿਸੇ ਨੂੰ ਵੜਨ ਨਹੀਂ ਦਿੰਦਾ। ਦੇ ਕੈ ਚਉਕਾ ਕਢੀ ਕਾਰ ॥ ਜ਼ਮੀਨ ਨੂੰ ਲੇਪਨ ਕਰਕੇ ਉਹ ਉਸ ਦੇ ਉਦਾਲੇ ਲਕੀਰਾਂ ਖਿੱਚਦਾ ਹੈ। ਉਪਰਿ ਆਇ ਬੈਠੇ ਕੂੜਿਆਰ ॥ ਝੂਠੇ ਆ ਕੇ ਉਸ ਉਤੇ ਬਹਿ ਜਾਂਦੇ ਹਨ। ਮਤੁ ਭਿਟੈ ਵੇ ਮਤੁ ਭਿਟੈ ॥ ਉਹ ਆਖਦੇ ਹਨ, "ਨਾਲ ਨ ਲੱਗਣਾ, ਓ ਨਾਲ ਨਾਂ ਲਗਣਾ, ਇਹੁ ਅੰਨੁ ਅਸਾਡਾ ਫਿਟੈ ॥ ਨਹੀਂ ਤਾਂ ਸਾਡਾ ਇਹ ਭੋਜਨ ਪਲੀਤ ਹੋ ਜਾਵੇਗਾ"। ਤਨਿ ਫਿਟੈ ਫੇੜ ਕਰੇਨਿ ॥ ਪਲੀਤ ਦੇਹ ਨਾਲ ਉਹ ਮੰਦੇ ਅਮਲ ਕਮਾਉਂਦੇ ਹਨ। ਮਨਿ ਜੂਠੈ ਚੁਲੀ ਭਰੇਨਿ ॥ ਅਪਵਿੱਤ੍ਰ ਹਿਰਦੇ ਨਾਲ ਉਹ ਕੁਰਲੀ ਕਰਦੇ ਹਨ। ਕਹੁ ਨਾਨਕ ਸਚੁ ਧਿਆਈਐ ॥ ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ। ਸੁਚਿ ਹੋਵੈ ਤਾ ਸਚੁ ਪਾਈਐ ॥੨॥ ਜੇਕਰ ਤੂੰ ਪਵਿੱਤ੍ਰ ਪਾਵਨ ਹੋਵੇਗਾ, ਕੇਵਲ ਤਦ ਹੀ, ਤੂੰ ਸਤਿਪੁਰਖ ਨੂੰ ਪ੍ਰਾਪਤ ਹੋਵੇਗਾਂ। ਪਉੜੀ ॥ ਪਉੜੀ। ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥ (ਹੇ ਹਰੀ) ਸਾਰੇ ਤੇਰੇ ਮਨ ਵਿੱਚ ਹਨ। ਤੂੰ ਉਨ੍ਹਾਂ ਨੂੰ ਦੇਖਦਾ ਅਤੇ ਆਪਣੀ ਨਿਗ੍ਹਾ ਨੀਚੇ ਤੋਰਦਾ ਹੈਂ। ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥ ਖੁਦ ਹੀ ਤੂੰ ਸੋਭਾ-ਸ਼ਾਨ ਬਖਸ਼ਦਾ ਹੈਂ ਅਤੇ ਖੁਦ ਹੀ ਬੰਦਿਆਂ ਪਾਸੋਂ ਕੰਮ ਕਰਵਾਉਂਦਾ ਹੈਂ। ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥ ਪ੍ਰਭੂ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ, ਅਤੇ ਵਿਸ਼ਾਲ ਹੈ ਉਸ ਦਾ ਸੰਸਾਰ। ਉਹ ਹਰ ਇਕਸ ਨੂੰ ਕੰਮ ਕਾਜ ਲਾਉਂਦਾ ਹੈ। ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ ਜੇਕਰ ਉਹ ਕ੍ਰੋਪ-ਦ੍ਰਿਸ਼ਟੀ ਧਾਰ ਲਵੇ, ਤਾਂ ਪਾਤਸ਼ਾਹਾਂ ਨੂੰ ਘਾਹ ਦੇ ਤੀਲੇ ਵਾਂਙੂ ਕਰ ਦਿੰਦਾ ਹੈ। ਦਰਿ ਮੰਗਨਿ ਭਿਖ ਨ ਪਾਇਦਾ ॥੧੬॥ ਭਾਵੇਂ ਉਹ ਦੁਆਰੇ ਦੁਆਰੇ ਮੰਗਦੇ ਫਿਰਨ, ਉਨ੍ਹਾਂ ਨੂੰ ਖ਼ੈਰ ਨਹੀਂ ਮਿਲਦੀ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਜੇਕਰ ਚੋਰ ਝੁੱਗਾ ਲੁੱਟ ਲਵੇ ਅਤੇ ਝੁੱਗੇ ਦੀ ਲੁੱਟ ਨੂੰ ਵੱਡੇ ਵਡੇਰਿਆਂ ਨੂੰ ਦੇ ਦੇਵੇ; ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਤਾਂ, ਪ੍ਰਲੋਕ ਵਿੱਚ ਚੀਜ਼ ਪਛਾਣੀ ਜਾਂਦੀ ਹੈ ਅਤੇ ਵੱਡੇ ਵਡੇਰੇ ਤਸਕਰ ਬਣਾ ਲਏ ਜਾਂਦੇ ਹਨ। ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਵਿਚੋਲੇ ਦੇ ਹੱਥ ਕੱਟੇ ਜਾਂਦੇ ਹਨ। ਪ੍ਰਭੂ ਇਸ ਤਰ੍ਹਾਂ ਇਨਸਾਫ ਕਰਦਾ ਹੈ। ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ ਨਾਨਕ, ਅਗਲੇ ਜਹਾਨ ਵਿੱਚ ਕੇਵਲ ਓਹੀ ਮਿਲਦਾ ਹੈ, ਜੋ ਇਨਸਾਨ ਆਪਣੀ ਕਮਾਈ ਅਤੇ ਮਿਹਨਤ ਮੁਸ਼ੱਕਤ ਵਿਚੋਂ (ਲੋੜਵੰਦਾਂ ਨੂੰ) ਦਿੰਦਾ ਹੈ! ਮਃ ੧ ॥ ਪਹਿਲੀ ਪਾਤਸ਼ਾਹੀ। ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜਿਸ ਤਰ੍ਹਾਂ ਤ੍ਰੀਮਤ ਨੂੰ ਮਾਹਵਾਰੀ ਖੂਨ ਮੁੜ ਮੁੜ ਕੇ ਆਉਂਦਾ ਹੈ, ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਏਸੇ ਤਰ੍ਹਾਂ ਹੀ ਝੂਠੇ ਦੇ ਮੂੰਹ ਵਿੱਚ ਝੂਠ ਵਸਦਾ ਹੈ ਅਤੇ ਉਹ ਸਦਾ, ਸਦਾ ਹੀ ਦੁਖੀ ਹੁੰਦਾ ਹੈ। ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਉਹ ਜੋ ਆਪਣੇ ਸਰੀਰ ਨੂੰ ਧੋ ਕੇ ਬੈਠ ਜਾਂਦੇ ਹਨ, ਪਵਿੱਤ੍ਰ ਨਹੀਂ ਕਹੇ ਜਾਂਦੇ। ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ ਪਵਿੱਤ੍ਰ ਹਨ ਉਹ, ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਅੰਦਰ ਸਾਹਿਬ ਨਿਵਾਸ ਰੱਖਦਾ ਹੈ। ਪਉੜੀ ॥ ਪਉੜੀ। ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਹਵਾ ਵਰਗੇ ਤੀਰ, ਕਾਠੀਆਂ ਵਾਲੇ ਘੋੜੇ ਅਤੇ ਹਰ ਤਰ੍ਹਾਂ ਨਾਲ ਸ਼ਿੰਗਾਰੀਆਂ ਹੋਈਆਂ, ਸੁੰਦਰੀਆਂ ਇਨ੍ਹਾਂ ਉਤੇ ਪ੍ਰਾਣੀ ਆਪਣੇ ਚਿੱਤ ਨੂੰ ਜੋੜਦੇ ਹਨ। ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਉਹੋ ਮਕਾਨਾਂ, ਤੰਬੂਆਂ ਅਤੇ ਉੱਚੇ ਮੰਦਰਾਂ ਅੰਦਰ ਵਸਦੇ ਹਨ ਅਤੇ ਅਡੰਬਰ ਰੱਚਦੇ ਹਨ। ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਉਹ ਆਪਣੇ ਚਿੱਤ-ਚਾਹੁੰਦੀਆਂ ਗੱਲਾਂ ਕਰਦੇ ਹਨ ਪ੍ਰੰਤੂ ਉਹ ਵਾਹਿਗੁਰੂ ਨੂੰ ਨਹੀਂ ਜਾਣਦੇ ਤੇ ਇਸ ਲਈ ਹਾਰ ਜਾਂਦੇ ਹਨ। ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਉਹ ਆਪਣੀ ਹਕੂਮਤ ਦੇ ਰੁਅਬ ਨਾਲ ਖਾਂਦੇ ਹਨ ਅਤੇ ਆਪਣੇ ਮੰਦਰਾਂ ਨੂੰ ਦੇਖ ਕੇ ਮੌਤ ਨੂੰ ਭੁਲਾ ਦਿੰਦੇ ਹਨ। ਜਰੁ ਆਈ ਜੋਬਨਿ ਹਾਰਿਆ ॥੧੭॥ ਜਦ ਬੁਢੇਪਾ ਆ ਜਾਂਦਾ ਹੈ, ਜੁਆਨੀ ਹਾਰ ਜਾਂਦੀ ਹੈ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਜੇਕਰ ਅਪਵਿੱਤ੍ਰਤਾ ਦਾ ਅਸੂਲ ਸਵੀਕਾਰ ਕਰ ਲਿਆ ਜਾਵੇ, ਤਾਂ ਹਰ ਥਾਂ ਅਪਵਿੱਤ੍ਰਤਾ ਹੈ। ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਗੋਬਰ ਅਤੇ ਕਾਠ ਵਿੱਚ ਕਿਰਮ ਹੁੰਦੇ ਹਨ। ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਜਿਤਨੇ ਭੀ ਦਾਣੇ ਅਨਾਜ ਦੇ ਹਨ, ਕੋਈ ਭੀ ਜਿੰਦਗੀ ਦੇ ਬਗੈਰ ਨਹੀਂ। ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਪਹਿਲ ਪ੍ਰਿਥਮੇ ਜਲ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਅਪਵਿੱਤ੍ਰਤਾ ਕਿਸ ਤਰ੍ਹਾਂ ਹੋੜੀ ਜਾ ਸਕਦੀ ਹੈ? ਇਹ ਸਾਡੇ ਬਵਰਚੀ ਖਾਨੇ ਤੇ ਆ ਡਿੱਗਦੀ ਹੈ। ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ ਨਾਨਕ, ਅਸ਼ੁੱਧਤਾ ਇਸ ਤਰ੍ਹਾਂ ਦੂਰ ਨਹੀਂ ਹੁੰਦੀ ਬ੍ਰਹਿਮ ਵੀਚਾਰ ਇਸ ਨੂੰ ਧੋ ਸੁੱਟਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਚਿੱਤ ਦੀ ਅਪਵਿੱਤ੍ਰਤਾ ਲਾਲਚ ਹੈ ਅਤੇ ਜੀਭ ਦੀ ਅਪਵਿੱਤ੍ਰਤਾ ਝੁਠ ਹੈ। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਅੱਖਾਂ ਦੀ ਮਲੀਣਤਾ ਹੋਰਨਾ ਦੀ ਇਸਤਰੀ, ਹੋਰਸ ਦੀ ਦੌਲਤ ਅਤੇ ਸੁੰਦਰਤਾ ਦਾ ਦੇਖਣਾ ਹੈ। ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਕੰਨਾਂ ਦੀ ਪਲੀਤੀ, ਕੰਨਾਂ ਨਾਲ ਹੋਰਨਾਂ ਦੀ ਨਿੰਦਿਆਂ ਸੁਣਨਾ ਹੈ। ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥ ਨਾਨਕ, ਜੀਵ ਦੀ ਆਤਮਾ ਨਰੜੀ ਹੋਈ ਮੌਤ ਦੇ ਸ਼ਹਿਰ ਨੂੰ ਜਾਂਦੀ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਸਾਰੀ ਨਾਪਾਕੀ ਵਹਿਮ ਅਤੇ ਦਵੈਤ-ਭਾਗ ਦੇ ਲਗਾਉ ਵਿੱਚ ਹੈ। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥ ਪੈਦਾਇਸ਼ ਤੇ ਮੌਤ ਸਾਹਿਬ ਦੇ ਫੁਰਮਾਨ ਦੇ ਤਾਬੇ ਹਨ ਅਤੇ ਉਸ ਦੀ ਰਜ਼ਾ ਰਾਹੀਂ ਪ੍ਰਾਣੀ ਆਉਂਦਾ ਤੇ ਜਾਂਦਾ ਹੈ। ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਖਾਣਾ ਤੇ ਪੀਣਾ ਪਵਿੱਤਰ ਹਨ, ਕਿਉਂਕਿ ਪ੍ਰਭੂ ਨੇ ਸਾਰਿਆਂ ਨੂੰ ਰੋਜੀ ਦਿੱਤੀ ਹੈ। ਨਾਨਕ ਜਿਨ੍ਹ੍ਹੀ ਗੁਰਮੁਖਿ ਬੁਝਿਆ ਤਿਨ੍ਹ੍ਹਾ ਸੂਤਕੁ ਨਾਹਿ ॥੩॥ ਨਾਨਕ, ਜੋ ਗੁਰੂ-ਸਮਰਪਣ ਸਾਹਿਬ ਨੂੰ ਜਾਣਦੇ ਹਨ, ਉਨ੍ਹਾਂ ਨੂੰ ਅਪਵਿੱਤ੍ਰਤਾ ਨਹੀਂ ਚਿਮੜਦੀ। copyright GurbaniShare.com all right reserved. Email |