Page 471
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਨੰਗ-ਧੜੰਗ ਜਦ ਉਹ ਨਰਕ ਨੂੰ ਜਾਂਦਾ ਹੈ, ਤਦ ਉਹ ਸੱਚ ਮੁੱਚ ਡਾਢਾ ਹੀ ਭਿਆਨਕ ਦਿਸਦਾ ਹੈ।

ਕਰਿ ਅਉਗਣ ਪਛੋਤਾਵਣਾ ॥੧੪॥
ਉਹ ਕੀਤੇ ਹੋਏ ਪਾਪਾਂ ਤੇ ਪਸਚਾਤਾਪ ਕਰਦਾ ਹੈ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਮਿਹਰਬਾਨੀ ਨੂੰ ਕਪਾਸ, ਸੰਤੁਸ਼ਟਤਾ ਨੂੰ ਧਾਗਾ, ਪ੍ਰਹੇਜ਼ਗਾਰੀ ਨੂੰ ਗੱਠ ਅਤੇ ਸੱਚ ਨੂੰ ਮਰੋੜਾ ਬਣਾ।

ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਇਹ ਹੈ ਜੰਞੂ ਆਤਮਾ ਦਾ। ਜੇ ਤੇਰੇ ਕੋਲ ਇਹ ਹੈ, ਹੇ ਬ੍ਰਾਹਮਣ! ਤਦ, ਮੈਨੂੰ ਇਹ ਪਾ ਦੇ।

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥
ਇਹ ਟੁੱਟਦਾ ਨਹੀਂ, ਨਾਂ ਹੀ ਇਸ ਨੂੰ ਮੈਲ ਚਿਮੜਦੀ ਹੈ। ਇਹ ਨਾਂ ਸੜਦਾ ਹੈ, ਤੇ ਨਾਂ ਹੀ ਗਵਾਚਦਾ ਹੈ।

ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਮੁਬਾਰਕ ਹਨ ਉਹ ਪ੍ਰਾਣੀ, ਹੇ ਨਾਨਕ! ਜੋ ਐਹੋ ਜੇਹਾ ਜਨੇਊ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ।

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਤੂੰ ਚਾਰ ਕਉਡੀਆਂ ਨੂੰ ਧਾਗਾ ਖਰੀਦ ਕੇ ਲਿਆਉਂਦਾ ਹੈਂ ਅਤੇ ਵਲਗਣ ਵਿੱਚ ਬੈਠ ਕੇ ਇਸ ਨੂੰ ਪਾਉਂਦਾ ਹੈਂ।

ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਬ੍ਰਾਹਮਣ ਧਾਰਮਕ ਉਸਤਾਦ ਬਣ ਜਾਂਦਾ ਹੈ ਅਤੇ ਕੰਨਾਂ ਵਿੱਚ ਸਿੱਖਿਆ ਫੂਕਦਾ ਹੈ।

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥
(ਪ੍ਰੰਤੂ) ਉਹ ਆਦਮੀ ਮਰ ਜਾਂਦਾ ਹੈ, ਉਹ ਜਨੈਊ ਡਿੱਗ ਪੈਂਦਾ ਹੈ ਅਤੇ ਆਤਮਾ ਬਿਨਾਂ ਧਾਗੇ ਦੇ ਟੁਰ ਵੰਞਦੀ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
ਆਦਮੀ ਲੱਖਾਂ ਚੋਰੀਆਂ ਅਤੇ ਲੱਖਾਂ ਵਿਭਚਾਰ ਕਰਦਾ ਹੈ ਅਤੇ ਲੱਖਾਂ ਝੂਠ ਤੇ ਮੰਦੇ ਬਚਨ ਬੋਲਦਾ ਹੈ।

ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
ਉਹ ਰੈਣ ਦਿਹੁੰ ਅਣਗਿਣਤ ਠੱਗੀਆਂ ਠੋਰੀਆਂ ਅਤੇ ਪਾਂਬਰਤਾਈਆਂ ਆਪਣੇ ਸਾਥ ਦੇ ਜੀਵਾਂ ਨਾਲ ਕਰਦਾ ਹੈ।

ਤਗੁ ਕਪਾਹਹੁ ਕਤੀਐ ਬਾਮ੍ਹ੍ਹਣੁ ਵਟੇ ਆਇ ॥
ਧਾਗਾ ਰੂੰ ਤੋਂ ਕੱਤਿਆਂ ਜਾਂਦਾ ਹੈ ਅਤੇ ਬ੍ਰਾਹਮਣ ਆ ਕੇ ਇਸ ਨੂੰ ਵੱਟਦਾ ਹੈ।

ਕੁਹਿ ਬਕਰਾ ਰਿੰਨ੍ਹ੍ਹਿ ਖਾਇਆ ਸਭੁ ਕੋ ਆਖੈ ਪਾਇ ॥
ਬੱਕਰਾ ਮਾਰਿਆ ਪਕਾਇਆ ਤੇ ਖਾਧਾ ਜਾਂਦਾ ਹੈ। ਤਦ ਹਰ ਕੋਈ ਕਹਿੰਦਾ ਹੈ, ਜਨੇਊ ਪਾ ਦਿਉ।

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
ਜਦ ਇਹ ਬੋਦਾ ਹੋ ਜਾਂਦਾ ਹੈ, ਇਸ ਨੂੰ ਸੁੱਟ ਦਿੰਦੇ ਹਨ ਅਤੇ ਤਦ ਹੋਰ ਨਵੇਂ ਸਿਰਿਓਂ ਪਾ ਦਿੱਤਾ ਜਾਂਦਾ ਹੈ।

ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥
ਨਾਨਕ, ਧਾਗਾ ਟੁਟੇ ਹੀ ਨਾਂ, ਜੇਕਰ ਧਾਗੇ ਵਿੱਚ ਕੋਈ ਸੱਤਿਆ ਹੋਵੇ।

ਮਃ ੧ ॥
ਪਹਿਲੀ ਪਾਤਸ਼ਾਹੀ।

ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
ਨਾਮ ਤੇ ਈਮਾਨ ਲਿਆਉਣ ਦੁਆਰਾ ਇੱਜ਼ਤ ਉਤਪੰਨ ਹੁੰਦੀ ਹੈ। ਸੁਆਮੀ ਦੀ ਸਿਫ਼ਤ-ਸ਼ਲਾਘਾ ਸੱਚਾ ਜਨੇਊ ਹੈ।

ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥
ਐਹੋ ਜੇਹਾ ਪਵਿੱਤ ਧਾਗਾ ਪ੍ਰਭੂ ਦੇ ਦਰਬਾਰ ਵਿੱਚ ਪਹਿਨਿਆ ਜਾਂਦਾ ਹੈ ਅਤੇ ਇਹ ਟੁੱਟਦਾ ਨਹੀਂ।

ਮਃ ੧ ॥
ਪਹਿਲੀ ਪਾਤਸ਼ਾਹੀ।

ਤਗੁ ਨ ਇੰਦ੍ਰੀ ਤਗੁ ਨ ਨਾਰੀ ॥
ਲਿੰਗ ਲਈ ਕੋਈ ਧਾਗਾ, ਅਤੇ ਇਸਤਰੀ ਲਈ ਕੋਈ ਧਾਗਾ ਨਹੀਂ।

ਭਲਕੇ ਥੁਕ ਪਵੈ ਨਿਤ ਦਾੜੀ ॥
ਇਨ੍ਹਾਂ ਦੇ ਸਬੱਬ, ਬੰਦੇ ਦੇ ਦਾੜ੍ਹੇ ਉਤੇ ਹਰ ਰੋਜ ਅਤੇ ਸਦਾ ਹੀ ਥੁੱਕਾਂ ਪੈਦੀਆਂ ਹਨ।

ਤਗੁ ਨ ਪੈਰੀ ਤਗੁ ਨ ਹਥੀ ॥
ਪਗਾਂ ਲਈ ਕੋਈ ਧਾਗਾ ਨਹੀਂ ਅਤੇ ਧਾਗਾ ਹੱਥਾਂ ਲਈ ਭੀ ਨਹੀਂ।

ਤਗੁ ਨ ਜਿਹਵਾ ਤਗੁ ਨ ਅਖੀ ॥
ਧਾਗਾ ਜੀਭ ਲਈ ਨਹੀਂ ਅਤੇ ਨਾਂ ਹੀ ਧਾਗਾ ਨੇਤ੍ਰਾਂ ਲਈ ਹੈ।

ਵੇਤਗਾ ਆਪੇ ਵਤੈ ॥
ਧਾਗੇ ਦੇ ਬਗੈਰ ਬ੍ਰਹਿਮਣ ਖੁਦ ਭਟਕਦਾ ਫਿਰਦਾ ਹੈ।

ਵਟਿ ਧਾਗੇ ਅਵਰਾ ਘਤੈ ॥
ਡੋਰਾਂ ਨੂੰ ਵੱਟ ਕੇ ਉਹ ਉਨ੍ਹਾਂ ਨੂੰ ਹੋਰਨਾਂ ਦੇ ਪਾਉਂਦਾ ਹੈ।

ਲੈ ਭਾੜਿ ਕਰੇ ਵੀਆਹੁ ॥
ਵਿਵਾਹ ਕਰਾਉਣ ਦੀ ਉਹ ਮਜਦੂਰੀ ਲੈਂਦਾ ਹੈ।

ਕਢਿ ਕਾਗਲੁ ਦਸੇ ਰਾਹੁ ॥
ਪੱਤ੍ਰੀ ਕੱਢ ਕੇ ਉਹ ਰਸਤਾ ਵਿਖਾਲਦਾ ਹੈ।

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
ਸੁਣੋ ਅਤੇ ਦੇਖੋ, ਤੁਸੀਂ ਹੇ ਲੋਕੋ! ਇਹ ਹੈਰਾਨੀ ਦੀ ਗੱਲ।

ਮਨਿ ਅੰਧਾ ਨਾਉ ਸੁਜਾਣੁ ॥੪॥
ਆਤਮਕ ਤੌਰ ਤੇ ਅੰਨ੍ਹਾ ਹੁੰਦਿਆਂ ਹੋਇਆ ਭੀ ਪੰਡਿਤ ਦਾ ਨਾਮ ਸਿਆਣਾ ਹੈ।

ਪਉੜੀ ॥
ਪਉੜੀ।

ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਜਿਸ ਉੱਤੇ ਸੁਆਮੀ ਮਿਹਰਬਾਨ ਹੈ ਅਤੇ ਦਇਆ ਧਾਰਦਾ ਹੈ, ਉਹ ਉਸ ਦੀ ਚਾਕਰੀ ਕਮਾਉਂਦਾ ਹੈ।

ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਟਹਿਲੂਆਂ, ਜਿਸ ਪਾਸੋਂ ਸਾਈਂ ਆਪਣਾ ਫੁਰਮਾਨ ਸਵੀਕਾਰ ਕਰਾਉਂਦਾ ਹੈ, ਉਹ ਉਸ ਦੀ ਟਹਿਲ ਕਰਦਾ ਹੈ।

ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਉਸ ਦੀ ਆਗਿਆ ਮੰਨਣ ਦੁਆਰਾ ਇਨਸਾਨ ਕਬੂਲ ਪੈ ਜਾਂਦਾ ਹੈ ਅਤੇ ਤਦ, ਮਾਲਕ ਦੇ ਮੰਦਰ ਨੂੰ ਪਾ ਲੈਂਦਾ ਹੈ।

ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਜਿਹੜਾ ਉਹ ਕੁਛ ਕਰਦਾ ਹੈ, ਜੋ ਉਸ ਦੇ ਮਾਰਗ ਨੂੰ ਚੰਗਾ ਲੱਗਦਾ ਹੈ, ਉਹ, ਉਹ ਮੇਵਾ ਹਾਸਲ ਕਰ ਲੈਦਾ ਹੈ, ਜਿਸ ਨੂੰ ਉਸ ਦਾ ਦਿਲ ਲੋੜਦਾ ਹੈ।

ਤਾ ਦਰਗਹ ਪੈਧਾ ਜਾਇਸੀ ॥੧੫॥
ਉਹ ਤਦ, ਇੱਜ਼ਤ ਦੀ ਪੁਸ਼ਾਕ ਪਹਿਨ ਕੇ ਵਾਹਿਗੁਰੂ ਦੇ ਦਰਬਾਰ ਨੂੰ ਜਾਂਦਾ ਹੈ।

ਸਲੋਕ ਮਃ ੧ ॥
ਪਹਿਲੀ ਪਾਤਸ਼ਾਹੀ।

ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਤੂੰ ਗਾਂ ਅਤੇ ਬ੍ਰਹਿਮਣ ਨੂੰ ਮਸੂਲ ਲਾਉਂਦਾ ਹੈਂ। ਗਾਂ ਦੇ ਗੋਹੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ।

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਤੂੰ ਧੋਤੀ ਪਾਉਂਦਾ ਹੈਂ, ਤਿਲਕ ਲਾਉਂਦਾ ਹੈਂ, ਮਾਲਾ ਚੁੱਕੀ ਫਿਰਦਾ ਹੈਂ, ਅਤੇ ਰਾਸ਼ਨ ਮੁਸਲਮਾਨ ਦਾ ਖਾਂਦਾ ਹੈਂ।

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
ਹੇ ਭਰਾ! ਅੰਦਰਵਾਰ ਤੂੰ ਉਪਾਸ਼ਨ ਕਰਦਾ ਹੈਂ, ਬਾਹਰਵਾਰ ਤੂੰ ਮੁਸਲਮਾਨੀ ਕਿਤਾਬਾਂ ਵਾਚਦਾ ਹੈਂ ਅਤੇ ਮੁਸਲਮਾਨੀ ਜੀਵਨ ਰਹੁ-ਰੀਤੀ ਧਾਰਨ ਕਰਦਾ ਹੈਂ।

ਛੋਡੀਲੇ ਪਾਖੰਡਾ ॥
ਆਪਣਾ ਦੰਭਪੁਣਾ ਤਿਆਗ ਦੇ।

ਨਾਮਿ ਲਇਐ ਜਾਹਿ ਤਰੰਦਾ ॥੧॥
ਰੱਬ ਦਾ ਨਾਮ ਲੈਣ ਦੁਆਰਾ ਤੂੰ ਪਾਰ ਉੱਤਰ ਜਾਵੇਗਾਂ।

ਮਃ ੧ ॥
ਪਹਿਲੀ ਪਾਤਸ਼ਾਹੀ।

ਮਾਣਸ ਖਾਣੇ ਕਰਹਿ ਨਿਵਾਜ ॥
ਆਦਮੀ-ਖਾਣ ਵੇਲੇ ਨਮਾਜ਼ ਪੜ੍ਹਦੇ ਹਨ।

ਛੁਰੀ ਵਗਾਇਨਿ ਤਿਨ ਗਲਿ ਤਾਗ ॥
ਜੋ ਕਰਦ ਚਲਾਉਂਦੇ ਹਨ, ਉਨ੍ਹਾਂ ਦੀ ਗਰਦਨ ਦੁਆਲੇ ਜਨੇਊ ਹੈ।

ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥
ਉਨ੍ਹਾਂ ਦੇ ਗ੍ਰਹਿ ਵਿੱਚ ਬ੍ਰਾਹਮਣ ਸੰਖ ਵਜਾਉਂਦੇ ਹਨ।

ਉਨ੍ਹ੍ਹਾ ਭਿ ਆਵਹਿ ਓਈ ਸਾਦ ॥
ਉਨ੍ਹਾਂ ਨੂੰ ਭੀ ਓਹੀ ਸੁਆਦ ਆਉਂਦਾ ਹੈ।

ਕੂੜੀ ਰਾਸਿ ਕੂੜਾ ਵਾਪਾਰੁ ॥
ਝੂਠੀ ਹੈ ਉਨ੍ਹਾਂ ਦੀ ਪੂੰਜੀ ਅਤੇ ਝੁਠਾ ਉਨ੍ਹਾਂ ਦਾ ਵਣਜ।

ਕੂੜੁ ਬੋਲਿ ਕਰਹਿ ਆਹਾਰੁ ॥
ਝੂਠ ਬੋਲ ਕੇ ਉਹ ਭੋਜਨ ਛੱਕਦੇ ਹਨ।

ਸਰਮ ਧਰਮ ਕਾ ਡੇਰਾ ਦੂਰਿ ॥
ਲੱਜਿਆ ਅਤੇ ਪਵਿੱਤ੍ਰਤਾ ਦਾ ਵਸੇਬਾ ਉਨ੍ਹਾਂ ਕੋਲੋਂ ਦੁਰੇਡੇ ਹੈ।

ਨਾਨਕ ਕੂੜੁ ਰਹਿਆ ਭਰਪੂਰਿ ॥
ਨਾਨਕ, ਝੂਠ ਉਨ੍ਹਾਂ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।

ਮਥੈ ਟਿਕਾ ਤੇੜਿ ਧੋਤੀ ਕਖਾਈ ॥
ਮਨੁੱਖ ਦੇ ਮਸਤਕ ਤੇ ਤਿਲਕ ਹੈ ਅਤੇ ਉਸ ਦੇ ਲੱਕ ਦੁਆਲੇ ਭਗਵੀਂ ਧੋਤੀ।

ਹਥਿ ਛੁਰੀ ਜਗਤ ਕਾਸਾਈ ॥<

copyright GurbaniShare.com all right reserved. Email

/font>
ਉਹਦੇ ਹੱਥ ਵਿੱਚ ਚਾਕੂ ਹੈ। ਉਹ ਅਵੱਸ਼ ਸੰਸਾਰ ਦਾ ਕਸਾਈ ਹੈ।