Page 470
ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
ਨਾਨਕ, ਸ਼੍ਰੋਮਣੀ ਮਨੁੱਖੀ ਦੇਹਿ ਦੀ ਇੱਕ ਗੱਡੀ ਤੇ ਇਕ ਗੱਡੀ ਵਾਨ ਹੈ।

ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਹਰ ਯੁਗ ਮਗਰੋਂ ਉਹ ਬਦਲ ਜਾਂਦੇ ਹਨ। ਰੱਬੀ ਗਿਆਤ ਵਾਲੇ ਇਸ ਨੂੰ ਸਮਝਦੇ ਹਨ।

ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਸੁਨਹਿਰੀ ਯੁਗ ਅੰਦਰ ਸੰਤੁਸ਼ਤਾ ਗੱਡੀ ਹੈ ਅਤੇ ਪਵਿੱਤਰਤਾ ਮੂਹਰੇ ਗਾੜੀਵਾਨ।

ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਚਾਂਦੀ ਦੇ ਯੁਗ ਅੰਦਰ ਪ੍ਰਹੇਜਗਾਰੀ ਦੀ ਗੱਡੀ ਹੈ ਅਤੇ ਤਾਕਤ ਮੂਹਰੇ ਡਰਾਈਵਰ।

ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਪਿੱਤਲ ਦੇ ਯੁਗ ਅੰਦਰ ਤਪੱਸਿਆ ਗੱਡੀ ਹੈ ਅਤੇ ਸੱਚ ਮੂਹਰੇ ਗਾੜੀਵਾਨ।

ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥
ਲੋਹੇ ਦੇ ਸਮੇਂ ਅੰਦਰ ਅੱਗ ਦਾ ਰਥ ਹੈ ਅਤੇ ਝੂਠ ਮੂਹਰੇ ਰਥਵਾਨ।

ਮਃ ੧ ॥
ਪਹਿਲੀ ਪਾਤਸ਼ਾਹੀ।

ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
ਸ਼ਾਮ ਵੇਦ ਆਖਦਾ ਹੈ ਕਿ ਸਾਹਿਬ ਸੁਫੈਦ-ਬਸਤਰਾਂ ਵਾਲਾ ਹੈ। ਸੱਚੇ ਯੁੱਗ ਅੰਦਰ ਹਰ ਜਣਾ ਸੱਚ ਨੂੰ ਚਾਹੁੰਦਾ ਸੀ, ਸੱਚ ਵਿੱਚ ਵਸਦਾ ਸੀ,

ਸਭੁ ਕੋ ਸਚਿ ਸਮਾਵੈ ॥
ਅਤੇ ਸੱਚ ਵਿੱਚ ਹੀ ਲੀਨ ਹੁੰਦਾ ਸੀ।

ਰਿਗੁ ਕਹੈ ਰਹਿਆ ਭਰਪੂਰਿ ॥
ਰਿੱਗ ਵੇਦ ਆਖਦਾ ਹੈ ਕਿ ਵਾਹਿਗੁਰੂ ਹਰ ਜਗ੍ਹਾਂ ਪਰੀ ਪੂਰਨ ਹੈ,

ਰਾਮ ਨਾਮੁ ਦੇਵਾ ਮਹਿ ਸੂਰੁ ॥
ਅਤੇ ਦੇਵਤਿਆਂ ਵਿੱਚੋਂ ਰਾਮ ਦਾ ਨਾਮ ਪਰਮ ਉਤਕ੍ਰਿਸ਼ਟ ਹੈ।

ਨਾਇ ਲਇਐ ਪਰਾਛਤ ਜਾਹਿ ॥
ਨਾਮ ਦਾ ਉਚਾਰਨ ਕਰਨ ਦੁਆਰਾ ਪਾਪ ਦੂਰ ਹੋ ਜਾਂਦੇ ਹਨ,

ਨਾਨਕ ਤਉ ਮੋਖੰਤਰੁ ਪਾਹਿ ॥
ਅਤੇ ਤਦ, ਹੇ ਨਾਨਕ! ਆਦਮੀ ਮੁਕਤੀ ਪਾ ਲੈਂਦਾ ਹੈ।

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ੍ਹ ਕ੍ਰਿਸਨੁ ਜਾਦਮੁ ਭਇਆ ॥
ਯੁਜਰ ਵੇਦ ਦੇ ਸਮੇਂ ਅੰਦਰ, ਯਾਦਵ ਕੁਲ ਦੇ ਕਾਨ੍ਹ ਕ੍ਰਿਸ਼ਨ ਨੇ ਚੰਦ੍ਰਾਵਲੀ ਨੂੰ ਬਲਿ ਨਾਲ ਠੱਗ ਲਿਆ।

ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
ਉਸ ਨੇ ਆਪਣੀ ਗੁਆਲਣ ਲਈ ਕਲਪ ਬਿਰਛ ਲੈ ਆਂਦਾ ਅਤੇ ਬਿੰਦ੍ਰਾਬਨ ਵਿੱਚ ਰੰਗ-ਰਲੀਆਂ ਮਾਣੀਆਂ।

ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
ਕਾਲੇ ਸਮੇਂ ਅੰਦਰ ਅਥਰਵ ਵੇਦ ਉਘਾ ਹੋਇਆ ਅਤੇ ਵਾਹਿਗੁਰੂ ਦਾ ਨਾਮ ਅੱਲਾ ਪੈ ਗਿਆ।

ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
ਇਨਸਾਨ ਉਦੋਂ ਨੀਲੇ ਬਾਣੇ ਤੇ ਪੁਸ਼ਾਕੇ ਲੈ ਕੇ ਪਾਉਂਦੇ ਸਨ ਅਤੇ ਮੁਸਲਮਾਨ ਤੇ ਪਠਾਣ ਰਾਜ ਕਰਦੇ ਸਨ।

ਚਾਰੇ ਵੇਦ ਹੋਏ ਸਚਿਆਰ ॥
ਚਾਰੋਂ ਹੀ ਵੇਦ ਸੱਚੇ ਕਹੇ ਗਏ।

ਪੜਹਿ ਗੁਣਹਿ ਤਿਨ੍ਹ੍ਹ ਚਾਰ ਵੀਚਾਰ ॥
ਉਨ੍ਹਾਂ ਨੂੰ ਵਾਚਣ ਅਤੇ ਘੋਖਣ ਦੁਆਰਾ, ਇਨਸਾਨ ਉਨ੍ਹਾਂ ਵਿੱਚ ਚਾਰ ਮਤ ਪਾਉਂਦਾ ਹੈ। ਪ੍ਰੰਤੂ।

ਭਾਉ ਭਗਤਿ ਕਰਿ ਨੀਚੁ ਸਦਾਏ ॥
ਜੇਕਰ ਆਦਮੀ ਵਾਹਿਗੁਰੂ ਨਾਲ ਪਿਆਰ ਤੇ ਉਸ ਦਾ ਸਿਮਰਨ ਕਰੇ ਅਤੇ ਆਪਣੇ ਆਪ ਨੂੰ ਨੀਵਾਂ ਅਖਵਾਵੇ,

ਤਉ ਨਾਨਕ ਮੋਖੰਤਰੁ ਪਾਏ ॥੨॥
ਤਾਂ ਹੀ ਹੇ ਨਾਨਕ, ਉਹ ਮੁਕਤੀ ਨੂੰ ਪਾਉਂਦਾ ਹੈ।

ਪਉੜੀ ॥
ਪਉੜੀ।

ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥
ਕੁਰਬਾਨ ਹਾਂ ਮੈਂ ਸੱਚੇ ਗੁਰਾਂ ਉੱਤੋਂ ਜਿਨ੍ਹਾਂ ਨੂੰ ਭੇਟਣ ਦੁਆਰਾ ਸਿਮਰਿਆ ਜਾਂਦਾ ਹੈ।

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨ੍ਹ੍ਹੀ ਨੇਤ੍ਰੀ ਜਗਤੁ ਨਿਹਾਲਿਆ ॥
ਜਿਸ ਨੇ ਮੈਨੂੰ ਸਿਖਿਆ ਦਿੱਤੀ ਅਤੇ ਬ੍ਰਹਿਮ-ਬੋਧ ਦਾ ਸੁਰਮਾ ਬਖਸ਼ਿਆ ਹੈ ਅਤੇ ਇਨ੍ਹਾਂ ਅੱਖਾਂ ਨਾਲ ਮੈਂ ਸੰਸਾਰ ਦੀ ਅਸਲੀਅਤ ਨੂੰ ਵੇਖ ਲਿਆ ਹੈ।

ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥
ਸੁਦਾਗਰ ਜੋ ਪਤੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੇ ਹਨ, ਉਹ ਡੁੱਬ ਜਾਂਦੇ ਹਨ।

ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥
ਸੱਚੇ ਗੁਰੂ ਜੀ ਇਹ ਜਹਾਜ਼ ਹਨ। ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ।

ਕਰਿ ਕਿਰਪਾ ਪਾਰਿ ਉਤਾਰਿਆ ॥੧੩॥
ਆਪਣੀ ਮਿਹਰ ਧਾਰ ਕੇ ਉਹ ਉਨ੍ਹਾਂ ਨੂੰ ਪਾਰ ਕਰ ਦਿੰਦੇ ਹਨ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥
ਸਿੰਬਲ ਦਾ ਬਿਰਛ ਤੀਰ ਵਰਗਾ ਸਿੱਧਾ ਹੈ। ਇਹ ਬਹੁਤਾ ਉੱਚਾ ਅਤੇ ਮਹਾਨ ਮੋਟਾ ਹੁੰਦਾ ਹੈ।

ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥
ਉਹ ਕਿਤਨੇ ਹੀ ਪੰਛੀ ਜੋ ਉਮੈਦ ਧਾਰ ਕੇ ਇਸ ਕੋਲ ਆਉਂਦੇ ਹਨ, ਬੇ-ਉਮੈਦ ਹੋ ਕੇ ਟੁਰ ਜਾਂਦੇ ਹਨ।

ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥
ਇਸ ਦੇ ਫਲ ਫਿਕਲੇ ਹੁੰਦੇ ਹਨ, ਫੁੱਲ ਜੀ ਕੱਚਾ ਕਰਨ ਵਾਲੇ ਅਤੇ ਪੱਤੇ ਬੇ-ਮਤਲਬੇ।

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥
ਮਿਠਾਸ ਅਤੇ ਨਿੰਮ੍ਰਤਾ, ਹੇ ਨਾਨਕ! ਖੂਬੀਆਂ ਅਤੇ ਨੇਕੀਆਂ ਦਾ ਨਿਚੋੜ ਹੈ।

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥
ਹਰ ਕੋਈ ਆਪਣੀ ਖਾਤਰ ਨਿਉਂਦਾ ਹੈ। ਓਪਰੇ ਦੀ ਖਾਤਰ ਕੋਈ ਨਹੀਂ ਨਿਉਂਦਾ।

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥
ਜੇਕਰ ਕੋਈ ਚੀਜ ਤੱਕੜੀ ਦੇ ਪੱਲੜੇ ਵਿੱਚ ਰੱਖ ਕੇ ਜੋਖੀ ਜਾਵੇ ਤਾਂ ਜਿਹੜਾ ਪਾਸਾ ਨੀਵਾਂ ਹੁੰਦਾ ਹੈ ਉਹ ਭਾਰਾ ਹੁੰਦਾ ਹੈ।

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥
ਹਰਨ ਦੇ ਸ਼ਿਕਾਰੀ ਦੀ ਮਾਨਿੰਦ ਪਾਪੀ ਦੁਗਣਾ ਨੀਵਾਂ ਹੁੰਦਾ ਹੈ।

ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥
ਸਿਰ ਝੁਕਾਉਣ ਦੁਆਰਾ ਕੀ ਪ੍ਰਾਪਤ ਹੋ ਸਕਦਾ ਹੈ, ਜਦ ਇਨਸਾਨ ਮਲੀਨ ਮਨ ਨਾਲ ਜਾਂਦਾ ਹੈ?

ਮਃ ੧ ॥
ਪਹਿਲੀ ਪਾਤਿਸ਼ਾਹੀ।

ਪੜਿ ਪੁਸਤਕ ਸੰਧਿਆ ਬਾਦੰ ॥
ਤੁਸੀਂ ਪੋਥੀਆਂ ਵਾਚਦੇ ਹੋ, ਤ੍ਰਿਕਾਲਾਂ ਦੀ ਪ੍ਰਾਰਥਨਾ ਅਤੇ ਬਹਿਸ ਕਰਦੇ ਹੋ,

ਸਿਲ ਪੂਜਸਿ ਬਗੁਲ ਸਮਾਧੰ ॥
ਪੱਥਰ ਪੂਜਦੇ ਹੋ, ਤੇ ਬਗਲੇ ਦੀ ਤਰ੍ਹਾਂ ਤਾੜੀ ਲਾਉਂਦੇ ਹੋ।

ਮੁਖਿ ਝੂਠ ਬਿਭੂਖਣ ਸਾਰੰ ॥
ਆਪਣੇ ਮੂੰਹ ਨਾਲ ਤੁਸੀਂ ਪਰਮ ਸ਼੍ਰੇਸ਼ਟ ਗਹਿਣਿਆਂ ਵਰਗਾ ਕੂੜ ਬੋਲਦੇ ਹੋ,

ਤ੍ਰੈਪਾਲ ਤਿਹਾਲ ਬਿਚਾਰੰ ॥
ਅਤੇ ਤਿੰਨਾਂ ਪੈਰਾਂ ਵਾਲੀ ਗਾਇਤ੍ਰੀ ਦਾ ਦਿਨ ਵਿੱਚ ਤਿੰਨ ਵਾਰੀ ਪਾਠ ਕਰਦੇ ਹੋ।

ਗਲਿ ਮਾਲਾ ਤਿਲਕੁ ਲਿਲਾਟੰ ॥
ਤੁਹਾਡੀ ਗਰਦਨ ਦੁਆਲੇ ਸਿਮਰਨੀ ਹੈ, ਤੁਹਾਡੇ ਮੱਥੇ ਉੱਤੇ ਟਿੱਕਾ,

ਦੁਇ ਧੋਤੀ ਬਸਤ੍ਰ ਕਪਾਟੰ ॥
ਤੁਹਾਡੇ ਸਿਰ ਉੱਤੇ ਤੌਲੀਆਂ ਅਤੇ ਤੁਹਾਡੇ ਕੋਲ ਦੋ ਧੋਤੀਆਂ ਹਨ।

ਜੇ ਜਾਣਸਿ ਬ੍ਰਹਮੰ ਕਰਮੰ ॥
ਜੇਕਰ ਤੂੰ ਪ੍ਰਭੂ ਦੇ ਦਸਤੂਰ ਨੂੰ ਜਾਣਦਾ ਹੋਵੇਂ,

ਸਭਿ ਫੋਕਟ ਨਿਸਚਉ ਕਰਮੰ ॥
ਤਾਂ ਤੈਨੂੰ ਪਤਾ ਲੱਗੇਗਾ ਕਿ ਇਹ ਸਮੂਹ ਨਿਸਚੇ ਤੇ ਸੰਸਕਾਰ ਵਿਅਰਥ ਹਨ।

ਕਹੁ ਨਾਨਕ ਨਿਹਚਉ ਧਿਆਵੈ ॥
ਗੁਰੂ ਜੀ ਆਖਦੇ ਹਨ, ਨੇਕ ਨੀਅਤੀ ਨਾਲ ਸੁਆਮੀ ਦਾ ਸਿਮਰਨ ਕਰ।

ਵਿਣੁ ਸਤਿਗੁਰ ਵਾਟ ਨ ਪਾਵੈ ॥੨॥
ਸੱਚੇ ਗੁਰਾਂ ਦੇ ਬਾਝੌਂ ਇਨਸਾਨ ਨੂੰ ਰਸਤਾ ਨਹੀਂ ਲੱਭਦਾ।

ਪਉੜੀ ॥
ਪਉੜੀ।

ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਸੁਹਣੀ ਪੁਸ਼ਾਕ ਅਤੇ ਸੁੰਦਰਤਾ ਨੂੰ ਇਸ ਸੰਸਾਰ ਵਿੱਚ ਛੱਡ ਕੇ ਇਨਸਾਨ ਟੁਰ ਜਾਂਦਾ ਹੈ।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਆਦਮੀ ਖੁਦ ਹੀ ਆਪਣੇ ਬੁਰੇ ਤੇ ਭਲੇ ਅਮਲਾਂ ਦਾ ਫਲ ਪਾ ਲੈਂਦਾ ਹੈ।

ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਬੰਦਾ ਏਥੇ ਆਪਣੇ ਦਿਲ-ਚਾਹੁੰਦੇ ਫੁਰਮਾਨ ਪਿਆ ਜਾਰੀ ਕਰੇ ਪ੍ਰੰਤੂ ਪ੍ਰਲੋਕ ਵਿੱਚ ਉਸ ਨੂੰ ਤੰਗ ਰਸਤੇ ਟੁਰਨਾ ਪਵੇਗਾ।

copyright GurbaniShare.com all right reserved. Email