Page 469
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥
ਪਰਜਾ ਅੰਨ੍ਹੀ ਅਤੇ ਸਿਆਣਪ ਤੋਂ ਸੱਖਣੀ ਹੈ, ਅਤੇ ਹਾਕਮ ਦੀ ਲਾਲਚ ਦੀ ਅੱਗ ਨੂੰ ਵੱਢੀ ਦੀ ਲਾਸ਼ ਨਾਲ ਸ਼ਾਂਤ ਕਰਦੀ ਹੈ।

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥
ਵਿਚਾਰਵਾਨ ਨਿਰਤਕਾਰੀ ਕਰਦੇ ਹਨ, ਸੰਗੀਤਕ ਸਾਜ ਵਜਾਉਂਦੇ ਹਨ ਅਤੇ ਭੇਸ ਧਾਰਦੇ ਤੇ ਹਾਰ-ਸ਼ਿੰਗਾਰ ਲਾਉਂਦੇ ਹਨ।

ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥
ਉਹ ਉਚੀ ਉਚੀ ਪੁਕਾਰਦੇ ਹਨ ਅਤੇ ਯੁੱਧਾਂ ਵਾਲੇ ਕਾਵਯ ਤੇ ਸੂਰਮਿਆਂ ਦੀਆਂ ਰਾਮ-ਕਹਾਣੀਆਂ ਗਾਉਂਦੇ ਹਨ।

ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥
ਬੇਵਕੂਫ ਆਪਣੇ ਆਪ ਨੂੰ ਵਿਦਵਾਨ ਆਖਦੇ ਹਨ ਅਤੇ ਚਲਾਕੀਆਂ ਤੇ ਢੁੱਚਰਾਂ ਨਾਲ ਧਨ ਇਕੱਤਰ ਕਰਨ ਨਾਲ ਉਨ੍ਹਾਂ ਦਾ ਪ੍ਰੇਮ ਹੈ।

ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥
ਨੇਕ ਬੰਦੇ ਮੁਕਤੀ ਦੇ ਦਰ ਦੀ ਜਾਚਨਾ ਕਰਨ ਕਰਕੇ ਆਪਣੇ ਨੇਕ ਕੰਮਾਂ ਨੂੰ ਗਵਾ ਲੈਂਦੇ ਹਨ।

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥
ਉਹ ਪ੍ਰਹੇਜਗਾਰ ਅਖਵਾਉਂਦੇ ਹਨ, ਆਪਣੇ ਦਰ ਘਰ ਨੂੰ ਤਿਆਗ ਦਿੰਦੇ ਹਨ ਅਤੇ ਜੀਵਨ ਦੀ ਰਹੁ ਰੀਤੀ ਨੂੰ ਨਹੀਂ ਸਮਝਦੇ।

ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥
ਹਰ ਕੋਈ ਆਪਣੇ ਆਪ ਨੂੰ ਪੂਰਨ ਸਮਝਦਾ ਹੈ। ਕੋਈ ਭੀ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ।

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥
ਜੇਕਰ ਇਜਤ ਦਾ ਵੱਟਾ ਪਿਛਲੇ ਪਲੜੇ ਵਿੱਚ ਪਾ ਦਿੱਤਾ ਜਾਵੇ ਕੇਵਲ ਤਦ ਹੀ, ਹੇ ਨਾਨਕ! ਬੰਦਾ ਚੰਗੀ ਤਰ੍ਹਾਂ ਤੋਲਿਆ ਹੋਇਆ ਮਲੂਮ ਹੁੰਦਾ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥
ਬੁਰਾਈ ਭਲੀ ਪ੍ਰਕਾਰ ਉਜਾਗਰ ਹੋ ਜਾਂਦੀ ਹੈ। ਉਹ ਸੱਚਾ ਵਾਹਿਗੁਰੂ ਸਾਰਾ ਕੁਛ ਦੇਖਦਾ ਹੈ, ਹੇ ਨਾਨਕ!

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥
ਹਰ ਇਕਸ ਨੇ ਛਲਾਂਗ ਲਗਾਈ ਹੈ, ਪਰ ਜੋ ਕੁਛ ਸਿਰਜਨਹਾਰ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥
ਪ੍ਰਲੋਕ ਵਿੱਚ ਜਾਤੀ ਅਤੇ ਬਲ ਦਾ ਕੋਈ ਮੁੱਲ ਨਹੀਂ। ਏਦੂੰ ਮਗਰੋਂ, ਪ੍ਰਾਣੀ ਦਾ ਨਵਿਆਂ ਜੀਵਾਂ ਨਾਲ ਵਾਹ ਪੈਂਦਾ ਹੈ।

ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥
ਵਿਰਲੇ ਹੀ, ਜਿਨ੍ਹਾਂ ਦੀ ਇਜਤ ਆਬਰੂ ਗਿਣਤੀ ਵਿੱਚ ਪੈਂਦੀ ਹੈ, (ਪਰਵਾਨ ਪੈਂਦੀ ਹੈ) ਭਲੇ ਹੁੰਦੇ ਹਨ।

ਪਉੜੀ ॥
ਪਉੜੀ।

ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਕੇਵਲ ਓਹੀ, ਜਿਨ੍ਹਾਂ ਦੀ ਕਿਸਮਤ ਤੂੰ ਹੇ ਸੁਆਮੀ! ਮੁੱਢ ਤੋਂ ਐਹੋ ਜਿਹੀ ਲਿਖ ਛੱਡੀ ਹੈ, ਤੈਨੂੰ ਸਿਮਰਦੇ ਹਨ।

ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਨ੍ਹਾਂ ਜੀਵਾਂ ਦੇ ਅਖਤਿਆਰ ਵਿੱਚ ਕੁਝ ਭੀ ਨਹੀਂ, ਤੂੰ ਮੁਖਤਲਿਫ (ਭਿੰਨ ਭਿੰਨ) ਸੰਸਾਰ ਸਾਜੇ ਹਨ।

ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਕਈਆਂ ਨੂੰ ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ ਅਤੇ ਕਈਆਂ ਨੂੰ ਆਪਣੇ ਕੋਲੋਂ ਖੁੰਝਾ ਦਿੰਦਾ ਹੈਂ।

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਤੂੰ ਗੁਰਾਂ ਦੀ ਰਹਿਮਤ ਦੁਆਰਾ ਜਾਣਿਆਂ ਜਾਂਦਾ ਹੈਂ। ਜਿਨ੍ਹਾਂ ਦੇ ਰਾਹੀਂ ਤੂੰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈਂ।

ਸਹਜੇ ਹੀ ਸਚਿ ਸਮਾਇਆ ॥੧੧॥
ਉਹ ਸੁਖੈਨ ਹੀ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦੇ ਹਨ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥
ਦੁਖ ਦਵਾਈ ਹੈ, ਅਤੇ ਖੁਸ਼ੀ ਬੀਮਾਰੀ। ਜਦ ਖੁਸ਼ੀ ਹੁੰਦੀ ਹੈ, ਤਦ ਵਾਹਿਗੁਰੂ ਲਈ ਚਾਹ ਨਹੀਂ ਹੁੰਦੀ।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥
ਤੂੰ ਕਰਨਹਾਰ ਹੈਂ, ਮੈਂ ਕੁਝ ਨਹੀਂ ਕਰ ਸਕਦਾ। ਜੇਕਰ ਮੈਂ ਕੁਝ ਕਰਨ ਦੀ ਕੋਸ਼ਿਸ਼ ਭੀ ਕਰਾਂ, ਤਾਂ ਭੀ ਕੁਝ ਨਹੀਂ ਬਣਦਾ।

ਬਲਿਹਾਰੀ ਕੁਦਰਤਿ ਵਸਿਆ ॥
ਕੁਰਬਾਨ ਹਾਂ ਮੈਂ ਤੇਰੇ ਉਤੋਂ। ਤੂੰ ਆਪਣੀ ਰਚਨਾ ਅੰਦਰ ਵਸਦਾ ਹੈਂ।

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
ਤੇਰਾ ਓੜਕ ਜਾਣਿਆਂ ਨਹੀਂ ਜਾ ਸਕਦਾ। ਠਹਿਰਾਓ।

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥
ਜੀਵਾਂ ਅੰਦਰ ਤੇਰੀ ਰੌਸ਼ਨੀ ਹੈ ਅਤੇ ਜੀਵ ਤੇਰੀ ਰੌਸ਼ਨੀ ਵਿੱਚ ਹਨ। ਤੂੰ, ਹੇ ਬਲਵਾਨ, ਅਗਾਧ ਸੁਆਮੀ ਸਾਰਿਆਂ ਵਿੱਚ ਪਰੀ-ਪੂਰਨ ਹੈਂ।

ਤੂੰ ਸਚਾ ਸਾਹਿਬੁ ਸਿਫਤਿ ਸੁਆਲ੍ਹ੍ਹਿਉ ਜਿਨਿ ਕੀਤੀ ਸੋ ਪਾਰਿ ਪਇਆ ॥
ਤੂੰ ਸੱਚਾ ਸੁਆਮੀ ਹੈਂ। ਸੁੰਦਰ ਹੈ ਤੇਰੀ ਕੀਰਤੀ। ਜੋ ਇਸ ਨੂੰ ਗਾਇਨ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥
ਨਾਨਕ ਸਿਰਜਣਹਾਰ ਦੀਆਂ ਵਾਰਤਾਵਾਂ ਬਿਆਨ ਕਰਦਾ ਹੈ, ਜਿਹੜਾ ਕੁਝ ਪ੍ਰਭੂ ਨੇ ਕਰਨਾ ਹੈ, ਉਸ ਨੂੰ ਉਹ ਕਰੀ ਜਾ ਰਿਹਾ ਹੈ।

ਮਃ ੨ ॥
ਦੂਜੀ ਪਾਤਸ਼ਾਹੀ।

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
ਪ੍ਰਭੂ ਦੇ ਮਿਲਾਪ ਦਾ ਰਸਤਾ, ਈਸ਼ਵਰੀ ਗਿਆਨ ਦਾ ਰਸਤਾ ਹੈ। ਬ੍ਰਹਮਣਾਂ ਦਾ ਰਸਤਾ ਵੇਦਾਂ ਦੇ ਰਾਹੀਂ ਹੈ।

ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਖਤਰੀਆਂ ਦਾ ਰਸਤਾ ਸੂਰਤਮਈ ਦਾ ਰਸਤਾ ਹੈ। ਸ਼ੂਦਰਾਂ ਦਾ ਰਸਤਾ ਹੈ, ਹੋਰਨਾਂ ਦਾ ਕਾਰ-ਵਿਹਾਰ।

ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਸਾਰਿਆਂ ਦਾ ਫਰਜ, ਇਕ ਸਾਹਿਬ ਦੇ ਸਿਮਰਨ ਦਾ ਫਰਜ ਹੈ।

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥
ਜੇਕਰ ਕੋਈ ਜਣਾ ਇਸ ਭੇਤ ਨੂੰ ਜਾਣਦਾ ਹੈ, ਨਾਨਕ ਉਸ ਦਾ ਨਫਰ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।

ਮਃ ੨ ॥
ਦੂਜੀ ਪਾਤਸ਼ਾਹੀ।

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ਇੱਕ ਪ੍ਰਭੂ ਸਾਰਿਆਂ ਦੇਵਤਿਆਂ ਦਾ ਈਸ਼ਵਰ ਹੈ। ਉਹ ਉਹਨਾਂ ਦੇ ਦੇਵਾਪਨ ਦੀ ਰੂਹ ਹੈ।

ਆਤਮਾ ਬਾਸੁਦੇਵਸ੍ਯ੍ਯਿ ਜੇ ਕੋ ਜਾਣੈ ਭੇਉ ॥
ਜੇਕਰ ਕੋਈ ਜਣਾ, ਰੂਹ ਅਤੇ ਸਰਬ ਵਿਆਪਕ ਸੁਆਮੀ ਦੇ ਰਾਜ ਨੂੰ ਸਮਝਦਾ ਹੋਵੇ,

ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥
ਉਸ ਦਾ ਨਾਨਕ ਗੁਮਾਸ਼ਤਾ ਹੈ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
ਜਿਸ ਤਰ੍ਹਾਂ ਘੜੇ ਵਿੱਚ ਬੱਝਿਆ ਹੋਇਆ ਪਾਣੀ ਟਿਕਿਆ ਰਹਿੰਦਾ ਹੈ, ਪ੍ਰੰਤੂ ਪਾਣੀ ਦੇ ਬਗੈਰ ਘੜਾ ਨਹੀਂ ਬਣਦਾ,

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
ਏਸੇ ਤਰ੍ਹਾਂ ਬ੍ਰਹਿਮ ਬੋਧ ਦਾ ਕਾਬੂ ਕੀਤਾ ਹੋਇਆ ਮਨੂਆ ਟਿਕਿਆ ਰਹਿੰਦਾ ਹੈ, ਪ੍ਰੰਤੂ ਗੁਰਾਂ ਦੇ ਬਾਝੋਂ ਰੱਬੀ ਗਿਆਤ ਨਹੀਂ ਹੁੰਦੀ।

ਪਉੜੀ ॥
ਪਉੜੀ।

ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਕਰ ਵਿਦਵਾਨ ਪੁਰਸ਼ ਅਪਰਾਧੀ ਹੋਵੇ, ਤਦ ਅਨਪੜ੍ਹ ਸੰਤ ਨੂੰ (ਕੇਵਲ ਅਨਪੜ੍ਹ ਹੋਣ ਕਰਕੇ) ਸਜਾ ਨਹੀਂ ਮਿਲਦੀ।

ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਜੇਹੋ ਜਿਹੇ ਅਮਲ ਬੰਦਾ ਕਮਾਉਂਦਾ ਹੈ, ਉਹੋ ਜਿਹਾ ਹੀ ਉਸ ਦਾ ਨਾਮ ਪੈ ਜਾਂਦਾ ਹੈ।

ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਐਹੋ ਜਿਹੀ ਖੇਡ ਨਾਂ ਖੇਲ, ਜਿਸ ਕਰਕੇ ਹਰੀ ਦਰਬਾਰ ਪੁੱਜਣ ਤੇ ਤੈਨੂੰ ਸ਼ਿਕਸ਼ਤ ਖਾਣੀ ਪਵੇ।

ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਵਿਦਵਾਨ ਅਤੇ ਵਿਦਿਆ-ਹੀਣ ਦਾ ਹਿਸਾਬ ਕਿਤਾਬ ਪ੍ਰਲੋਕ ਵਿੱਚ ਪੜਤਾਲਿਆ ਜਾਵੇਗਾ।

ਮੁਹਿ ਚਲੈ ਸੁ ਅਗੈ ਮਾਰੀਐ ॥੧੨॥
ਮੂੰਹ ਜੋਰ, ਅਗਲੇ ਜਹਾਨ ਵਿੱਚ ਕੁੱਟੇ ਫਾਟੇ ਜਾਣਗੇ।

copyright GurbaniShare.com all right reserved. Email