ਸਤਿਗੁਰੁ ਭੇਟੇ ਸੋ ਸੁਖੁ ਪਾਏ ॥
ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਆਰਾਮ ਪਾਉਂਦਾ ਹੈ। ਹਰਿ ਕਾ ਨਾਮੁ ਮੰਨਿ ਵਸਾਏ ॥ ਰੱਬ ਦੇ ਨਾਮ ਨੂੰ ਉਹ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਨਾਨਕ ਨਦਰਿ ਕਰੇ ਸੋ ਪਾਏ ॥ ਨਾਨਕ ਜਿਸ ਉਤੇ ਸਾਈਂ ਮਿਹਰ ਕਰਦਾ ਹੈ, ਉਹ ਉਸ ਨੂੰ ਪਾ ਲੈਂਦਾ ਹੈ। ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥ ਉਮੈਦ ਅਤੇ ਫਿਕਰ ਤੋਂ ਉਹ ਮੁਬਰਰਾ (ਪਾਕਸਾਫ) ਹੋ ਜਾਂਦਾ ਹੈ, ਅਤੇ ਆਪਣੀ ਹੰਗਤਾ ਨੂੰ ਰੱਬ ਦੇ ਨਾਂਮ ਨਾਲ ਸਾੜ ਸੁੱਟਦਾ ਹੈ। ਪਉੜੀ ॥ ਪਉੜੀ। ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥ ਭਗਤ, ਹੇ ਸੁਆਮੀ! ਤੇਰੇ ਚਿੱਤ ਨੂੰ ਚੰਗੇ ਲਗਦੇ ਹਨ। ਤੇਰੇ ਬੂਹੇ ਤੇਰੀਆਂ ਸਿਫਤਾਂ ਗਾਇਨ ਕਰਦੇ ਹੋਏ ਉਹ ਸੁੰਦਰ ਲਗਦੇ ਹਨ। ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨ੍ਹ੍ਹੀ ਧਾਵਦੇ ॥ ਨਾਨਕ ਜੋ ਤੇਰੀ ਰਹਿਮਤ ਤੋਂ ਸੱਖਣੇ ਹਨ, ਉਹਨਾਂ ਨੂੰ ਤੇਰੇ ਦਰਵਾਜੇ ਤੇ ਪਨਾਹ ਨਹੀਂ ਮਿਲਦੀ ਅਤੇ ਉਹ ਭਟਕਦੇ ਫਿਰਦੇ ਹਨ। ਇਕਿ ਮੂਲੁ ਨ ਬੁਝਨ੍ਹ੍ਹਿ ਆਪਣਾ ਅਣਹੋਦਾ ਆਪੁ ਗਣਾਇਦੇ ॥ ਕਈ ਆਪਣੇ ਮੁੱਢ ਨੂੰ ਨਹੀਂ ਜਾਣਦੇ ਅਤੇ ਬਿਨਾਂ ਵਜ੍ਹਾ ਆਪਣੀ ਸਵੈ-ਹੰਗਤਾ ਨੂੰ ਵਿਖਾਲਦੇ ਹਨ। ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥ ਮੈਂ ਨੀਵੇਂ ਘਰਾਣੇ ਦਾ ਸਾਹਿਬ ਦਾ ਭੱਟ ਹਾਂ। ਬਾਕੀ ਦੇ ਆਪਣੇ ਆਪ ਨੂੰ ਉਚੀ ਜਾਤੀ ਦੇ ਅਖਵਾਉਂਦੇ ਹਨ। ਤਿਨ੍ਹ੍ਹ ਮੰਗਾ ਜਿ ਤੁਝੈ ਧਿਆਇਦੇ ॥੯॥ ਮੈਂ ਉਹਨਾਂ ਦੀ ਸੰਗਤ ਮੰਗਦਾ ਹਾਂ, ਜੋ ਤੇਰੀ ਬੰਦਗੀ ਕਰਦੇ ਹਨ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥ ਝੂਠਾ ਹੈ ਪਾਤਸ਼ਾਹ, ਝੂਠੀ ਹੀ ਰਿਆਇਆ ਅਤੇ ਝੂਠਾ ਹੈ ਸਾਰਾ ਸੰਸਾਰ। ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥ ਝੂਠਾ ਹੈ ਮਹਿਲ, ਝੂਠੀ ਹੀ ਉਚੀ ਅਟਾਰੀ ਅਤੇ ਝੂਠਾ ਹੈ ਅੰਦਰ ਰਹਿਣ ਵਾਲਾ। ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ ॥ ਝੂਠਾ ਹੈ ਸੋਨਾ, ਝੂਠੀ ਹੈ ਚਾਂਦੀ ਅਤੇ ਝੂਠਾ ਹੀ ਹੈ ਪਾਉਣ ਵਾਲਾ। ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥ ਝੂਠੀ ਹੈ ਦੇਹਿ, ਝੂਠੀ ਪੁਸ਼ਾਕ ਅਤੇ ਝੂਠੀ ਹੈ ਲਾਸਾਨੀ ਸੁੰਦਰਤਾ। ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥ ਝੂਠਾ ਹੈ ਪਤੀ, ਝੂਠੀ ਹੈ ਪਤਨੀ, ਜੋ ਖੁਰ ਜਾਂਦੇ ਅਤੇ ਖੁਆਰ ਹੁੰਦੇ ਹਨ। ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥ ਝੂਠਾ ਆਦਮੀ ਝੂਠ ਨੂੰ ਪਿਆਰ ਕਰਦਾ ਹੈ ਅਤੇ ਸਿਰਜਣਹਾਰ ਨੂੰ ਭੁਲਾ ਦਿੰਦਾ ਹੈ। ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥ ਮੈਂ ਕੀਹਦੇ ਸੰਗ ਯਾਰੀ ਪਾਵਾਂ। ਸਾਰਾ ਜਹਾਨ ਟੁਰ ਵੰਞਣ ਵਾਲਾ ਹੈ। ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ ਝੂਠਾ ਹੈ ਮਿਠਾਸ ਅਤੇ ਝੂਠਾ ਹੀ ਮਖਿਆਲ। ਝੂਠਾਂ ਅੰਦਰ ਬੇੜੀਆਂ ਦੇ ਪੁਰਾਂ ਦੇ ਪੂਰ ਡੁੱਬ ਗਏ ਹਨ। ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥ ਨਾਨਕ ਪ੍ਰਾਰਥਨਾਂ ਕਰਦਾ ਹੈ, ਤੇਰੇ ਬਗੈਰ ਹੇ ਮੇਰੇ ਮਾਲਕ ਹਰ ਸ਼ੈ ਝੂਠ ਹੀ ਝੂਠ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥ ਕੇਵਲ ਤਦ ਹੀ ਆਦਮੀ ਸੱਚਾ ਜਾਣਿਆਂ ਜਾਂਦਾ ਹੈ, ਜੇਕਰ ਸੱਚ ਉਸ ਦੇ ਦਿਲ ਵਿੱਚ ਹੋਵੇ। ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥ ਉਸ ਦੀ ਝੂਠ ਦੀ ਮੈਲ ਲਹਿ ਜਾਂਦੀ ਹੈ ਅਤੇ ਉਹ ਆਪਣੀ ਦੇਹਿ ਨੂੰ ਧੋ ਕੇ ਸਾਫ ਸੁਥਰੀ ਕਰ ਲੈਂਦਾ ਹੈ। ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥ ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਣਾ ਹੈ, ਜੇਕਰ ਉਹ ਸਤਿਪੁਰਖ ਨੂੰ ਪ੍ਰੇਮ ਕਰਦਾ ਹੈ। ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥ ਜਦ ਨਾਮ ਨੂੰ ਸਰਵਣ ਕਰਕੇ ਹਿਰਦਾ ਪਰਮ ਪ੍ਰਸੰਨ ਹੋ ਜਾਂਦਾ ਹੈ, ਤਦ, ਪ੍ਰਾਣੀ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ। ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥ ਕੇਵਲ ਤਦ ਹੀ ਇਨਸਾਨ ਸੱਚਾ ਸਮਝਿਆ ਜਾਂਦਾ ਹੈ, ਜੇਕਰ ਉਹ ਜੀਵਨ ਦੇ ਸੱਚੇ ਰਸਤੇ ਨੂੰ ਜਾਣਦਾ ਹੈ। ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥ ਦੇਹਿ ਦੀ ਪੈਲੀ ਨੂੰ ਬਣਾ ਸੁਆਰ ਕੇ, ਉਹ ਇਸ ਅੰਦਰ ਸਿਰਜਨਹਾਰ ਦਾ ਬੀਜ ਬੀਜਦਾ ਹੈ। ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥ ਕੇਵਲ ਤਦ ਹੀ ਪ੍ਰਾਣੀ ਸੱਚਾ ਸਮਝਿਆ ਜਾਂਦਾ ਹੈ, ਜਦ ਉਹ ਸੱਚੀ ਸਿਖਮਤ ਪ੍ਰਾਪਤ ਕਰਦਾ ਹੈ। ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥ ਉਹ ਪ੍ਰਾਣ-ਧਾਰੀਆਂ ਤੇ ਤਰਸ ਕਰਦਾ ਹੈ, ਕੁਝ ਖੈਰਾਤ ਵਜੋਂ ਭੀ ਦਿੰਦਾ ਹੈ। ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ ਕੇਵਲ ਤਦ ਹੀ ਬੰਦਾ ਸੱਚਾ ਜਾਣਿਆਂ ਜਾਂਦਾ ਹੈ, ਜਦ ਉਹ ਆਪਣੇ ਦਿਲ ਦੇ ਧਰਮ-ਅਸਥਾਨ ਤੇ ਵੱਸਦਾ ਹੈ। ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥ ਉਹ ਗੁਰਾਂ ਪਾਸੋਂ ਸਿਖਮਤ ਲੈਂਦਾ ਹੈ ਅਤੇ ਉਹਨਾਂ ਦੀ ਰਜਾ ਅਨੁਸਾਰ ਬੈਠਦਾ ਅਤੇ ਵੱਸਦਾ ਹੈ। ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥ ਸੱਚ ਸਾਰਿਆਂ ਲਈ ਇਕ ਦਵਾਈ ਹੈ। ਇਹ ਕਸਮਲ (ਪਾਪ) ਨੂੰ ਧੋ ਕੇ ਬਾਹਰ ਕੱਢ ਦਿੰਦਾ ਹੈ। ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥ ਨਾਨਕ ਉਹਨਾਂ ਦੇ ਮੂਹਰੇ ਪ੍ਰਾਰਥਨਾਂ ਕਰਦਾ ਹੈ, ਜਿਨ੍ਹਾਂ ਦੀ ਝੋਲੀ ਵਿੱਚ ਸੱਚ ਹੈ। ਪਉੜੀ ॥ ਪਉੜੀ। ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥ ਮੇਰੀ ਦਾਤ ਸੰਤਾਂ ਦੇ ਪੈਰਾਂ ਦੀ ਧੂੜ ਹੈ। ਜੇਕਰ ਇਹ ਮੈਨੂੰ ਮਿਲ ਜਾਵੇ, ਤਦ ਮੈਂ ਇਸ ਨੂੰ ਆਪਣੇ ਮੱਥੇ ਨੂੰ ਲਾਵਾਂਗਾ। ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥ ਝੂਠੇ ਲੋਭ ਨੂੰ ਤਿਆਗ ਦੇ ਅਤੇ ਇੱਕ ਚਿੱਤ ਹੋ ਕੇ ਤੂੰ ਅਦ੍ਰਿਸ਼ਟ ਸੁਆਮੀ ਦਾ ਸਿਮਰਨ ਕਰ। ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥ ਜੇਹੋ ਜਿਹੇ ਕਰਮ ਅਸੀਂ ਕਰਦੇ ਹਾਂ, ਓਹੋ ਜਿਹਾ ਹੀ ਮੇਵਾ ਅਸੀਂ ਪ੍ਰਾਪਤ ਕਰਦੇ ਹਾਂ। ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹ੍ਹਾ ਦੀ ਪਾਈਐ ॥ ਜੇਕਰ ਮੁੱਢ ਤੋਂ ਐਸੀ ਲਿਖਤਾਕਾਰ ਹੋਵੇ, ਤਦ ਆਦਮੀ ਉਹਨਾਂ ਸੰਤਾਂ ਦੇ ਪੈਰਾਂ ਦੀ ਖਾਕ ਨੂੰ ਪ੍ਰਾਪਤ ਹੁੰਦਾ ਹੈ। ਮਤਿ ਥੋੜੀ ਸੇਵ ਗਵਾਈਐ ॥੧੦॥ ਥੋੜੀ ਮਤ ਕਾਰਣ ਅਸੀਂ ਸੇਵਾ ਦੇ ਮਹਾਤਮ (ਫਲ) ਨੂੰ ਗਵਾ ਲੈਂਦੇ ਹਾਂ। ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਸੱਚਾਈ ਦਾ ਕਹਿਤ (ਕਾਲ) ਪੈ ਗਿਆ ਹੈ, ਝੂਠ ਪ੍ਰਚੱਲਤ ਹੋ ਰਿਹਾ ਹੈ, ਅਤੇ ਕਾਲੇ ਯੁੱਗ ਦੀ ਸਿਆਹੀ ਨੇ ਬੰਦਿਆਂ ਨੂੰ ਭੂਤਨੇ ਬਣਾ ਛੱਡਿਆ ਹੈ। ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜਿਨ੍ਹਾਂ ਨੇ ਨਾਮ ਦਾ ਬੀਜ ਬੀਜਿਆ ਹੈ, ਉਹ ਇਜਤ ਆਬਰੂ ਨਾਲ ਗਏ ਹਨ। ਹੁਣ ਟੁਟਿਆ ਹੋਇਆ ਬੀਜ ਕਿਸ ਤਰ੍ਹਾਂ ਪੁੰਗਰ ਸਕਦਾ ਹੈ? ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਜੇਕਰ ਬੀਜ ਮੁਕੰਮਲ ਹੋਵੇ ਅਤੇ ਮੁਨਾਸਿਬ ਮੌਸਮ ਹੋਵੇ, ਤਦ ਹੀ ਬੀ ਜੰਮ ਪੈਂਦਾ ਹੈ। ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਨਾਨਕ ਲਾਗ ਦੇ ਬਗੈਰ ਨਵਾਂ ਨਕੋਰ ਕੱਪੜਾ ਰੰਗਿਆ ਨਹੀਂ ਜਾ ਸਕਦਾ। ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ ਜੇਕਰ ਦੇਹਿ ਨੂੰ ਲੱਜਿਆ ਦੀ ਲਾਗ ਲਾ ਦਿੱਤੀ ਜਾਵੇ, ਤਾਂ ਇਹ ਪ੍ਰਭੂ ਦੇ ਡਰ ਅੰਦਰ ਪਾਪਾਂ ਤੋਂ ਧੋ ਕੇ ਉਜਲ ਹੋ ਜਾਂਦੀ ਹੈ। ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥ ਨਾਨਕ ਜੇਕਰ ਇਨਸਾਨ ਵਾਹਿਗੁਰੂ ਦੇ ਸਿਮਰਨ ਨਾਲ ਰੰਗਿਆ ਜਾਵੇ ਤਾਂ ਉਸ ਦੀ ਸੋਭਾ ਭੋਰਾਭਰ ਭੀ ਝੂਠੀ ਨਹੀਂ ਹੁੰਦੀ। ਮਃ ੧ ॥ ਪਹਿਲੀ ਪਾਤਸ਼ਾਹੀ। ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥ ਲਾਲਚ ਅਤੇ ਕਸਮਲ (ਪਾਪ) ਦੋਵੇਂ ਪਾਤਸ਼ਾਹ ਅਤੇ ਵਜੀਰ ਹਨ ਅਤੇ ਝੂਠ ਟਕਸਾਲ ਦਾ ਸਰਦਾਰ (ਚੌਧਰੀ) ਹੈ। ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ ॥ ਭੋਗ-ਬਿਲਾਸ ਦੇ ਛੋਟੇ ਹਾਕਮ ਨੂੰ ਬੁਲਾ ਕੇ ਉਸ ਦੀ ਸਲਾਹ ਲਈ ਜਾਂਦੀ ਹੈ। ਸਾਰੇ ਇਕੱਠੇ ਬੈਠ ਕੇ ਮੰਦੇ ਦਾਉ ਪੇਚ ਸੋਚਦੇ ਹਨ। copyright GurbaniShare.com all right reserved. Email |