ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥
ਉਹ ਆਪਣਾ ਪੱਗ ਪਾਪ ਵਿੱਚ ਨਹੀਂ ਟਿਕਾਉਂਦੇ, ਚੰਗੇ ਕਰਮ ਕਮਾਉਂਦੇ, ਅਤੇ ਈਸ਼ਵਰ ਭਗਤੀ ਕਰਦੇ ਹਨ। ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ। ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ। ਵਡਿਆਈ ਵਡਾ ਪਾਇਆ ॥੭॥ ਵੱਡੇ ਵਾਹਿਗੁਰੂ ਦੇ ਜੱਸ ਦੁਆਰਾ ਬੰਦਾ ਉਸ ਨੂੰ ਪਾ ਲੈਂਦਾ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ ਇਨਸਾਨ, ਦਰਖਤਾਂ, ਧਰਮ-ਅਸਥਾਨਾਂ, ਪਵਿੱਤਰ ਨਦੀਆਂ ਦਿਆਂ ਕਿਨਾਰਿਆਂ, ਬੱਦਲਾਂ, ਪੈਲੀਆਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ ਟਾਪੂਆਂ, ਗੋਲਾਕਾਰਾਂ ਆਲਮਾਂ, ਮਹਾਂ ਦੀਪਾਂ, ਸੂਰਜ-ਮੰਡਲਾਂ, ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ ਉਤਪਤੀ ਦੇ ਨਿਕਾਸਾਂ, ਜੋ ਆਂਡੇ ਤੋਂ ਪੈਦਾ ਹੋਇਆ, ਗਰਭ ਤੋਂ ਪੈਦਾ ਹੋਇਆ, ਧਰਤੀ ਤੋਂ ਪੈਦਾ ਹੋਇਆ, ਮੁੜ੍ਹਕੇ ਤੋਂ ਪੈਦਾ ਹੋਇਆ, ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ, ਉਹ ਸਾਹਿਬ ਉਹਨਾਂ ਸਭ ਦੀ ਦਿਸ਼ਾ ਨੂੰ ਜਾਣਦਾ ਹੈ, ਹੇ ਨਾਨਕ! ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ ਨਾਨਕ, ਜੀਵਾਂ ਨੂੰ ਪੈਦਾ ਕਰਕੇ, ਸੁਆਮੀ ਉਨ੍ਹਾਂ ਸਾਰਿਆਂ ਦੀ ਸੰਭਾਲ ਕਰਦਾ ਹੈ। ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ ਸਿਰਜਣਹਾਰ, ਜਿਸ ਨੇ ਸੰਸਾਰ ਸਾਜਿਆ ਹੈ, ਉਹ ਇਸ ਦਾ ਖਿਆਲ ਭੀ ਕਰਦਾ ਹੈ। ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ ਉਹ ਘੜਨਹਾਰ: ਜਿਸਨੇ ਆਲਮ ਘੜਿਆ ਹੈ, ਇਸ ਦਾ ਫਿਕਰ ਭੀ ਕਰਦਾ ਹੈ। ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ ਉਸ ਨੂੰ ਮੇਰੀ ਨਮਸਕਾਰ ਹੈ ਅਤੇ ਉਸੇ ਨੂੰ ਹੀ ਮੇਰੀ ਪ੍ਰਣਾਮ। ਅਬਿਨਾਸ਼ੀ ਹੈ ਉਸ ਦਾ ਦਰਬਾਰ। ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥ ਨਾਨਕ, ਸਤਿਨਾਮ ਦੇ ਬਗੈਰ ਕੀ ਫਾਇਦਾ ਹੈ ਤਿਲਕ ਦਾ, ਅਤੇ ਕੀ ਜਨੇਊ ਦਾ? ਮਃ ੧ ॥ ਪਹਿਲੀ ਪਾਤਸ਼ਾਹੀ। ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ ਲੱਖਾਂ ਪਵਿੱਤਰਤਾਈਆਂ ਅਤੇ ਸ਼ੁਭ ਕਰਮ, ਲੱਖਾਂ ਹੀ ਪ੍ਰਮਾਣੀਕ ਦਾਨ, ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ ਧਰਮ ਅਸਥਾਨਾਂ ਤੇ ਲੱਖਾਂ ਹੀ ਤਪੱਸਿਆ ਅਤੇ ਬੀਆਬਾਨ ਵਿੱਚ ਸੁਆਮੀ ਦੇ ਮਿਲਾਪ ਦੇ ਰਸਤੇ ਅਭਿਆਸ, ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ ਲੱਖਾਂ ਸੂਰਮਤਾਈਆਂ ਅਤੇ ਮੁਠ ਭੀੜ ਵਿੱਚ ਲੜਾਈ ਦੇ ਮੈਦਾਨਾਂ ਵਿੱਚ ਸੁਆਸ ਤਿਆਗਣੇ, ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ ਲੱਖਾਂ ਬ੍ਰਹਿਮ-ਗਿਆਨ ਤੇ ਤਾਈਆਂ ਅਤੇ ਲੱਖਾਂ ਹੀ ਵੇਦਾਂ ਦੇ ਪੜ੍ਹਨੇ ਅਤੇ ਪੁਰਾਣਾਂ ਦੇ ਪਾਠ ਕਰਨੇ, ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ ਜਿਸ ਨੇ ਸੰਸਾਰ ਸਾਜਿਆ ਹੈ, ਅਤੇ ਆਵਨ ਤੇ ਗਮਨ ਲਿਖਿਆ ਹੈ, ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥ ਨਾਨਕ, ਸਿਰਜਣਹਾਰ ਅੱਗੇ, ਅਕਲਮੰਦੀ ਦੇ ਇਹ ਕਰਮ ਕੂੜੇ ਹਨ ਅਤੇ ਸੱਚਾ ਹੈ ਰਹਿਮਤ ਦਾ ਚਿੰਨ੍ਹ। ਪਉੜੀ ॥ ਪਉੜੀ। ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ। ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥ ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ। ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥ ਸੱਚੇ ਗੁਰਾਂ, ਜਿਨ੍ਹਾਂ ਦੇ ਮਨ ਅੰਦਰ ਸੱਚ ਵੱਸਦਾ ਹੈ, ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ। ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥ ਬੇਵਕੂਫ ਸੱਚ ਨੂੰ ਨਹੀਂ ਜਾਣਦੇ। ਆਪ-ਹੁਦਰੇ ਹੋਣ ਕਾਰਣ ਉਹ ਆਪਣਾ ਜੀਵਨ ਗੁਆ ਲੈਂਦੇ ਹਨ। ਵਿਚਿ ਦੁਨੀਆ ਕਾਹੇ ਆਇਆ ॥੮॥ ਅਹਿਜੇ ਲੋਕ ਕਿਉਂ ਜਹਾਨ ਵਿੱਚ ਆਏ ਹਨ? ਸਲੋਕੁ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਬੰਦਾ ਗ੍ਰੰਥ ਪੜ੍ਹ-ਵਾਚ ਕੇ ਛਕੜ ਭਰ ਲਵੇ। ਉਹ ਪੁਸਤਕਾਂ ਦੇ ਸਾਰੇ ਸਮੁਦਾਇ ਪੜ੍ਹ-ਵਾਚ ਲਵੇ। ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਉਹ ਕਿਤਾਬਾਂ ਪੜ੍ਹ ਵਾਚ ਕੇ ਉਹਨਾਂ ਨੂੰ ਕਿਸ਼ਤੀਆਂ ਵਿੱਚ ਪਾ ਲਵੇ। ਉਹ ਪੋਥੀਆਂ ਪੜ੍ਹ-ਵਾਚ ਕੇ ਉਹਨਾਂ ਨਾਲ ਟੋਏ ਭਰ ਲਵੇ। ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਉਹ ਸਾਲ-ਬ-ਸਾਲ ਪੜ੍ਹਦਾ ਰਹੇ, ਅਤੇ ਉਹ ਜਿੰਨੇ ਭੀ ਮਹੀਨੇ ਹਨ, ਸਾਰੇ ਵਾਚਦਾ ਹੀ ਰਹੇ। ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਉਹ ਆਪਣੀ ਸਾਰੀ ਉਮਰ ਵਾਚਦਾ ਹੀ ਰਹੇ ਅਤੇ ਆਪਣੇ ਹਰ ਸੁਆਸ ਨਾਲ ਪੜ੍ਹੇ। ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ ਨਾਨਕ, ਕੇਵਲ ਇੱਕ ਚੀਜ, ਰੱਬ ਦਾ ਨਾਮ, ਹਿਸਾਬ ਵਿੱਚ ਹੈ। ਬਾਕੀ ਸਮੂਹ ਹੰਕਾਰ ਵਿੱਚ ਬਕਣਾ ਤੇ ਬਕਵਾਸ ਕਰਨਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਲਿਖਿ ਲਿਖਿ ਪੜਿਆ ॥ ਜਿੰਨ੍ਹਾਂ ਬਹੁਤਾ ਬੰਦਾ ਲਿਖਦਾ-ਪੜ੍ਹਦਾ ਹੈ, ਤੇਤਾ ਕੜਿਆ ॥ ਓਨਾ ਹੀ ਬਹੁਤਾ ਸੜਦਾ ਬਲਦਾ ਹੈ। ਬਹੁ ਤੀਰਥ ਭਵਿਆ ॥ ਜਿੰਨਾਂ ਜਿਆਦਾ ਉਹ ਯਾਤ੍ਰਾ ਅਸਥਾਨਾਂ ਤੇ ਭਾਉਂਦਾ ਹੈ, ਤੇਤੋ ਲਵਿਆ ॥ ਉਨ੍ਹਾਂ ਜਿਆਦਾ ਹੀ ਉਹ ਬੋਲਦਾ ਹੈ। ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ। ਸਹੁ ਵੇ ਜੀਆ ਅਪਣਾ ਕੀਆ ॥ ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ। ਅੰਨੁ ਨ ਖਾਇਆ ਸਾਦੁ ਗਵਾਇਆ ॥ ਜੋ ਅਨਾਜ ਨਹੀਂ ਖਾਂਦਾ, ਉਹ ਜੀਵਨ ਦਾ ਸੁਆਦ ਵੰਞਾ ਲੈਂਦਾ ਹੈ। ਬਹੁ ਦੁਖੁ ਪਾਇਆ ਦੂਜਾ ਭਾਇਆ ॥ ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਹੁਤੀ ਤਕਲੀਫ ਉਠਾਉਂਦਾ ਹੈ। ਬਸਤ੍ਰ ਨ ਪਹਿਰੈ ॥ ਜੋ ਕੱਪੜੇ ਨਹੀਂ ਪਹਿਨਦਾ, ਅਹਿਨਿਸਿ ਕਹਰੈ ॥ ਉਹ ਦਿਹੁੰ ਰੈਣ ਮੁਸੀਬਤ ਸਹਾਰਦਾ ਹੈ। ਮੋਨਿ ਵਿਗੂਤਾ ॥ ਚੁੱਪ-ਚਾਪ ਰਾਹੀਂ ਬੰਦਾ ਤਬਾਹ ਹੋ ਜਾਂਦਾ ਹੈ। ਕਿਉ ਜਾਗੈ ਗੁਰ ਬਿਨੁ ਸੂਤਾ ॥ ਸੁੱਤਾ ਹੋਇਆ ਇਨਸਾਨ ਗੁਰੂ ਬਗੈਰ ਕਿਸ ਤਰ੍ਹਾਂ ਜਾਗ ਸਕਦਾ ਹੈ? ਪਗ ਉਪੇਤਾਣਾ ॥ ਜੋ ਨੰਗੀਂ ਪੈਰੀਂ ਫਿਰਦਾ ਹੈ, ਅਪਣਾ ਕੀਆ ਕਮਾਣਾ ॥ ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। ਅਲੁ ਮਲੁ ਖਾਈ ਸਿਰਿ ਛਾਈ ਪਾਈ ॥ ਜੋ ਗੰਦਗੀ ਖਾਂਦਾ ਹੈ, ਉਹ ਆਪਣੇ ਸੀਸ ਤੇ ਸੁਆਹ ਪਾਉਂਦਾ ਹੈ। ਮੂਰਖਿ ਅੰਧੈ ਪਤਿ ਗਵਾਈ ॥ ਉਹ ਅੰਨ੍ਹਾਂ, ਬੇਵਕੂਫ ਆਪਣੀ ਇਜ਼ਤ ਗੁਆ ਲੈਂਦਾ ਹੈ। ਵਿਣੁ ਨਾਵੈ ਕਿਛੁ ਥਾਇ ਨ ਪਾਈ ॥ ਨਾਮ ਦੇ ਬਾਝੋਂ ਕੋਈ ਚੀਜ ਭੀ ਕਬੂਲ ਨਹੀਂ ਪੈਂਦੀ। ਰਹੈ ਬੇਬਾਣੀ ਮੜੀ ਮਸਾਣੀ ॥ ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ। ਅੰਧੁ ਨ ਜਾਣੈ ਫਿਰਿ ਪਛੁਤਾਣੀ ॥ ਅੰਨ੍ਹਾਂ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ ਅਤੇ ਮਗਰੋਂ ਅਫਸੋਸ ਕਰਦਾ ਹੈ। copyright GurbaniShare.com all right reserved. Email |