Page 465
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥
ਬ੍ਰਹਿਮ-ਬੀਚਾਰ, ਨਿਰੀਆਂ ਗੱਲਾਂ ਬਾਤਾਂ ਨਾਲ ਨਹੀਂ ਲੱਭਦਾ, ਇਸ ਦਾ ਬਿਆਨ ਕਰਨਾ ਲੋਹੇ ਵਰਗਾ ਸਖ਼ਤ ਹੈ।

ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
ਜੇਕਰ ਬੰਦਾ ਸੁਆਮੀ ਦੀ ਰਹਿਮਤ ਦਾ ਪਾਤਰ ਹੋ ਜਾਵੇ, ਕੇਵਲ ਤਦ ਹੀ ਉਹ ਉਸ ਨੂੰ ਪ੍ਰਾਪਤ ਕਰਦਾ ਹੈ। ਹੋਰਸ ਤਦਬੀਰਾਂ ਤੇ ਅਮਰ (ਹੁਕਮ) ਨਿਰੇ ਪੁਰੇ ਤਬਾਹ ਕਰਨ ਵਾਲੇ ਹਨ।

ਪਉੜੀ ॥
ਪਉੜੀ।

ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
ਜੇਕਰ ਮਿਹਰਬਾਨ ਮਾਲਕ ਆਪਣੀ ਮਿਹਰ ਧਾਰੇ, ਤਦ ਹੀ ਸੱਚੇ ਗੁਰੂ ਜੀ ਪਾਏ ਜਾਂਦੇ ਹਨ।

ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ਇਹ ਆਤਮਾਂ ਘਣੇਰੇ ਜਨਮਾਂ ਅੰਦਰ ਭਟਕਦੀ ਫਿਰੀ, ਤਦ ਸੱਚੇ ਗੁਰਾਂ ਨੇ ਇਸ ਨੂੰ ਨਾਮ ਦਰਸਾਇਆ।

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
ਸੱਚੇ ਗੁਰਾਂ ਜਿੱਡਾ ਵੱਡਾ ਹੋਰ ਕੋਈ ਦਾਤਾਰ ਨਹੀਂ। ਇਸ ਨੂੰ ਸੁਣੋ ਤੁਸੀਂ ਹੇ ਸਾਰੇ, ਸਾਰੇ ਜਾਣਿਓ।

ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
ਸਤਿਗੁਰਾਂ ਨੂੰ ਭੇਟਣ ਦੁਆਰਾ, ਜਿਨ੍ਹਾਂ ਨੇ ਆਪਣੇ ਅੰਦਰੋਂ ਸਵੈ-ਹੰਗਤਾ ਮੇਟ ਛੱਡੀ ਹੈ,

ਜਿਨਿ ਸਚੋ ਸਚੁ ਬੁਝਾਇਆ ॥੪॥
ਅਤੇ ਜੋ ਸਮੂਹ ਸੱਚ ਨੂੰ ਪ੍ਰਚਾਰਦੇ ਹਨ, ਉਹ ਸੱਚਾ ਸੁਆਮੀ ਪਾਉਂਦੇ ਹਨ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ ॥
ਸਾਰੇ ਘੰਟੇ ਗੁਆਲਣਾਂ ਹਨ ਅਤੇ ਦਿਨ ਦੇ ਚੌਥਈਏ ਕ੍ਰਿਸ਼ਨ ਅਤੇ ਵਾਗੀ ਹਨ।

ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥
ਹਵਾ, ਜਲ ਅਤੇ ਅਗਨੀ ਜੇਵਰਾਤ ਹਨ ਅਤੇ ਚੰਦ੍ਰਮਾ ਤੇ ਸੂਰਜ ਅਵਤਾਰ ਹਨ।

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥
ਜ਼ਮੀਨ ਦਾ ਸਮੂਹ ਵਸਤ-ਵਲੇਵਾ, ਜਾਇਦਾਦ, ਦੌਲਤ ਤੇ ਵਰਤੋਂ ਦੀਆਂ ਹੋਰ ਸ਼ੈਆਂ ਹਨ, ਪਰ ਇਹ ਸਾਰੇ ਝਮੇਲੇ ਹੀ ਹਨ।

ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥
ਨਾਨਕ, ਬ੍ਰਹਿਮ ਬੀਚਾਰ ਤੋਂ ਸੱਖਣਾ ਬੰਦਾ ਲੁੱਟਿਆ ਪੁੱਟਿਆ ਜਾਂਦਾ ਹੈ ਅਤੇ ਮੌਤ ਦਾ ਦੂਤ ਉਸ ਨੂੰ ਨਿਗਲ ਜਾਂਦਾ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਵਾਇਨਿ ਚੇਲੇ ਨਚਨਿ ਗੁਰ ॥
ਮੁਰੀਦ ਰਾਗ ਅਲਾਪਦੇ ਹਨ ਤੇ ਮੁਰਸ਼ਿਦ ਨਿਰਤਕਾਰੀ ਕਰਦੇ ਹਨ।

ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥
ਉਹ ਆਪਣੇ ਪੱਗ (ਪੈਰ) ਹਿਲਾਉਂਦੇ ਹਨ ਤੇ ਸੀਸ ਘੁਮਾਉਂਦੇ ਹਨ।

ਉਡਿ ਉਡਿ ਰਾਵਾ ਝਾਟੈ ਪਾਇ ॥
ਘੱਟਾ ਉਡ, ਉਡ ਕੇ ਉਹਨਾਂ ਦੇ ਸਿਰ ਦੇ ਵਾਲਾਂ ਉਤੇ ਪੈਂਦਾ ਹੈ।

ਵੇਖੈ ਲੋਕੁ ਹਸੈ ਘਰਿ ਜਾਇ ॥
ਉਹਨਾਂ ਨੂੰ ਦੇਖ ਕੇ ਆਦਮੀ ਹਸਦੇ ਹਨ ਤੇ ਘਰਾਂ ਨੂੰ ਜਾਂਦੇ ਹਨ।

ਰੋਟੀਆ ਕਾਰਣਿ ਪੂਰਹਿ ਤਾਲ ॥
ਟੁਕੜੇ ਦੀ ਖਾਤਰ ਉਹ ਸੁਰ ਤਾਲ ਮੇਲਦੇ ਹਨ।

ਆਪੁ ਪਛਾੜਹਿ ਧਰਤੀ ਨਾਲਿ ॥
ਉਹ ਆਪਣੇ ਆਪ ਨੂੰ ਜਮੀਨ ਨਾਲ ਪਟਕਾਉਂਦੇ ਹਨ।

ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ॥
ਗਾਉਂਦੀਆਂ ਹਨ ਗੁਆਲਣਾਂ ਤੇ ਗਾਉਂਦੇ ਹਨ ਕ੍ਰਿਸ਼ਨ।

ਗਾਵਨਿ ਸੀਤਾ ਰਾਜੇ ਰਾਮ ॥
ਸੀਤਾਵਾਂ, ਰਾਜੇ ਤੇ ਰਾਮ ਚੰਦਰ ਗਾਉਂਦੇ ਹਨ।

ਨਿਰਭਉ ਨਿਰੰਕਾਰੁ ਸਚੁ ਨਾਮੁ ॥
ਡਰ-ਰਹਿਤ ਹੈ ਸਰੂਪ-ਰਹਿਤ ਸੁਆਮੀ, ਜਿਸ ਦਾ ਨਾਮ ਸੱਚਾ ਹੈ,

ਜਾ ਕਾ ਕੀਆ ਸਗਲ ਜਹਾਨੁ ॥
ਅਤੇ ਜਿਸ ਦੀ ਰਚਨਾ ਹੈ ਸਮੂਹ ਜਗਤ।

ਸੇਵਕ ਸੇਵਹਿ ਕਰਮਿ ਚੜਾਉ ॥
ਜਿਨ੍ਹਾਂ ਗੋਲਿਆਂ ਦੀ ਕਿਸਮਤ ਜਾਗ ਉਠਦੀ ਹੈ, ਉਹ ਆਪਣੇ ਸਾਹਿਬ ਦੀ ਸੇਵਾ ਕਮਾਉਂਦੇ ਹਨ।

ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ ॥
ਤ੍ਰੇਉਲੀ ਹੋਈ (ਠੰਢੀ ਸ਼ਾਂਤੀ) ਹੈ ਰਾਤ ਉਹਨਾਂ ਦੀ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦਾ ਪ੍ਰੇਮ ਹੈ।

ਸਿਖੀ ਸਿਖਿਆ ਗੁਰ ਵੀਚਾਰਿ ॥
ਗੁਰਾਂ ਦਾ ਧਿਆਨ ਧਾਰ ਕੇ ਮੈਂ ਇਹ ਸਿਖਮਤ ਸਿੱਖ ਲਈ ਹੈ,

ਨਦਰੀ ਕਰਮਿ ਲਘਾਏ ਪਾਰਿ ॥
ਕਿ ਮਿਹਰਬਾਨ ਮਾਲਕ ਆਪਣੀ ਮਿਹਰ ਰਾਹੀਂ ਆਪਣੇ ਗੋਲਿਆਂ ਦਾ ਪਾਰ ਉਤਾਰਾ ਕਰ ਦਿੰਦਾ ਹੈ।

ਕੋਲੂ ਚਰਖਾ ਚਕੀ ਚਕੁ ॥
ਕੋਲੂ, ਚਰਖਾ, ਚੱਕੀ, ਘੁਮਾਰ ਦਾ ਪੱਹੀਆ,

ਥਲ ਵਾਰੋਲੇ ਬਹੁਤੁ ਅਨੰਤੁ ॥
ਮਾਰੂ ਥਲ ਦੇ ਅਨੇਕਾਂ ਬੇਅੰਤ ਵਾਵਰੋਲੇ,

ਲਾਟੂ ਮਾਧਾਣੀਆ ਅਨਗਾਹ ॥
ਲਾਟੂ, ਮਧਾਣੀਆਂ, ਫਲ੍ਹੇ,

ਪੰਖੀ ਭਉਦੀਆ ਲੈਨਿ ਨ ਸਾਹ ॥
ਇਕ-ਸਾਹਾ ਪੰਛੀਆਂ ਦੀਆਂ ਲੋਟ ਪੋਟਣੀਆਂ

ਸੂਐ ਚਾੜਿ ਭਵਾਈਅਹਿ ਜੰਤ ॥
ਅਤੇ ਸੀਖ ਉਤੇ ਟੰਗ ਕੇ ਜੀਵਾਂ ਦਾ ਘੁਮਾਉਣਾ,

ਨਾਨਕ ਭਉਦਿਆ ਗਣਤ ਨ ਅੰਤ ॥
ਨਾਨਕ ਘੁੰਮਣ ਵਾਲੇ ਅਣਗਿਣਤ ਅਤੇ ਬੇਓੜਕ ਹਨ।

ਬੰਧਨ ਬੰਧਿ ਭਵਾਏ ਸੋਇ ॥
ਜੋ ਪ੍ਰਾਣੀ ਜੰਜਾਲਾਂ ਅੰਦਰ ਜਕੜੇ ਹੋਏ ਹਨ ਉਹਨਾਂ ਨੂੰ ਉਹ ਸਾਹਿਬ ਭੁਆਟਣੀਆਂ ਦਿੰਦਾ ਹੈ।

ਪਇਐ ਕਿਰਤਿ ਨਚੈ ਸਭੁ ਕੋਇ ॥
ਕੀਤੇ ਹੋਏ ਕਰਮਾਂ ਅਨੁਸਾਰ ਹਰ ਕੋਈ ਨੱਚਦਾ ਹੈ।

ਨਚਿ ਨਚਿ ਹਸਹਿ ਚਲਹਿ ਸੇ ਰੋਇ ॥
ਜੋ ਨੱਚਦੇ, ਨੱਚਦੇ ਹਸਦੇ ਹਨ, ਉਹ ਤੁਰਨ (ਮੌਤ) ਵੇਲੇ ਰੋਂਦੇ ਹਨ।

ਉਡਿ ਨ ਜਾਹੀ ਸਿਧ ਨ ਹੋਹਿ ॥
ਇਸ ਦੁਆਰਾ ਉਹ ਆਸਮਾਨੀ ਨਹੀਂ ਚੜ੍ਹਦੇ ਤੇ ਨਾਂ ਹੀ ਪੂਰਨ ਪੁਰਸ਼ ਬਣਦੇ ਹਨ।

ਨਚਣੁ ਕੁਦਣੁ ਮਨ ਕਾ ਚਾਉ ॥
ਨੱਚਣਾ ਅਤੇ ਕੁੱਦਣਾ ਚਿੱਤ ਦੀਆਂ ਉਮੰਗਾਂ ਹਨ।

ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥
ਨਾਨਕ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਫਰ ਹੈ, ਉਨ੍ਹਾਂ ਦੇ ਹਿਰਦੇ ਅੰਦਰ ਹੀ ਉਸ ਦਾ ਪ੍ਰੇਮ ਹੈ।

ਪਉੜੀ ॥
ਪਉੜੀ।

ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
(ਹੇ ਵਾਹਿਗੁਰੂ) ਤੇਰਾ ਨਾਮ ਸਰੂਪ-ਰਹਿਤ ਸੁਆਮੀ ਹੈ। ਤੇਰਾ ਨਾਮ ਲੈਣ ਦੁਆਰਾ ਬੰਦਾ ਦੋਜਕ ਨੂੰ ਨਹੀਂ ਜਾਂਦਾ।

ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
ਆਤਮਾਂ ਤੇ ਦੇਹ ਸਾਰੇ ਉਸੇ ਦੇ ਹਨ, ਜੋ ਕੁਛ ਉਹ ਦਿੰਦਾ ਹੈ, ਬੰਦਾ ਓਹੀ ਕੁਛ ਖਾਂਦਾ ਹੈ। ਕੁਝ ਹੋਰ ਕਹਿਣਾ, ਬੇਅਰਥ ਹੈ।

ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
ਜੇਕਰ ਤੂੰ ਆਪਣਾ ਭਲਾ ਚਾਹੁੰਦਾ ਹੈਂ ਹੇ ਬੰਦੇ! ਨੇਕ ਕਰਮ ਕਰ ਅਤੇ ਨੀਵਾਂ ਅਖਵਾ।

ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
ਜੇਕਰ ਤੂੰ ਬੁਢੇਪੇ ਦੇ ਚਿੰਨ੍ਹ ਹਟਾ ਲਵੇਂ ਤਾਂ ਬੁਢੇਪਾ ਤੈਨੂੰ ਕਿਸੇ ਬਦਲੇ ਲਿਬਾਸ ਵਿੱਚ ਆ ਟਕਰੂਗਾ, (ਜਿਵੇਂ ਮੌਤ ਆਦਿ)।

ਕੋ ਰਹੈ ਨ ਭਰੀਐ ਪਾਈਐ ॥੫॥
ਜਦ ਬੰਦੇ ਦੀ (ਸਵਾਸਾਂ ਰੂਪੀ) ਪੜੋਪੀ ਭਰ ਜਾਂਦੀ ਹੈ, ਤਾਂ ਕੋਈ ਭੀ ਏਥੇ ਨਹੀਂ ਰਹਿੰਦਾ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥
ਮੁਸਲਮਾਨ ਇਸਲਾਮੀ ਕਾਨੂੰਨ ਦੀ ਤਾਰੀਫ ਕਰਦੇ ਹਨ ਤੇ ਇਸ ਨੂੰ ਵਾਚਦੇ ਅਤੇ ਵੀਚਾਰਦੇ ਹਨ।

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥
ਉਹਨਾਂ ਅਨੁਸਾਰ ਖੁਦਾ ਦੇ ਸੇਵਕ ਉਹ ਹਨ ਜੋ ਉਸ ਦਾ ਦਰਸ਼ਨ ਦੇਖਣ ਦੀ ਖਾਤਰ ਸ਼ਰ੍ਹਾ ਦੀ ਕੈਦ ਅੰਦਰ ਪੈ ਜਾਂਦੇ ਹਨ।

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥
ਹਿੰਦੂ ਵਡਿਆਏ ਹੋਏ ਪੁਰਖ (ਹਰੀ) ਦੀ ਵਡਿਆਈ ਕਰਦੇ ਹਨ, ਜਿਸ ਦਾ ਦੀਦਾਰ ਤੇ ਸੁੰਦਰਤਾ ਬੇ-ਮਿਸਾਲ ਹਨ।

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥
ਉਹ ਧਰਮ ਅਸਥਾਨਾਂ ਉਤੇ ਨਹਾਉਂਦੇ ਹਨ, ਬੁੱਤਾਂ ਮੂਹਰੇ ਫੁੱਲਾਂ ਦੀ ਉਪਾਸ਼ਨਾ ਕਰਦੇ ਹਨ ਅਤੇ ਊਦ ਦੀ ਲਕੜੀ ਦੀ ਸੁਗੰਧੀ ਖਿਲਾਰਦੇ ਹਨ।

ਜੋਗੀ ਸੁੰਨਿ ਧਿਆਵਨ੍ਹ੍ਹਿ ਜੇਤੇ ਅਲਖ ਨਾਮੁ ਕਰਤਾਰੁ ॥
ਯੋਗੀ ਜਿੰਨੇ ਭੀ ਹਨ, ਨਿਰਗੁਣ ਸੁਆਮੀ ਦਾ ਸਿਮਰਨ ਕਰਦੇ ਹਨ ਅਤੇ ਸਿਰਜਣਹਾਰ ਨੂੰ ਅਦ੍ਰਿਸ਼ਟ ਦਾ ਨਾਮ ਦਿੰਦੇ ਹਨ।

copyright GurbaniShare.com all right reserved. Email