ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਅਲੌਕਿਕ ਹੈ ਤੇਰੀ ਹਵਾ ਅਤੇ ਅਲੌਕਿਕ ਤੇਰਾ ਜਲ। ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥ ਅਲੌਕਿਕ ਹੈ ਤੇਰੀ ਅੱਗ ਜੋ ਹੈਰਾਨ-ਕੁਨ ਖੇਡਾਂ ਖੇਲਦੀ ਹੈ।+ਚ21411+ਚ21416 ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥ ਅਲੌਕਿਕ ਹੈ ਜਮੀਨ ਅਤੇ ਅਲੌਕਿਕ ਹੀ ਉਤਪਤੀ ਦੇ ਨਿਕਾਸ। ਵਿਸਮਾਦੁ ਸਾਦਿ ਲਗਹਿ ਪਰਾਣੀ ॥ ਅਲੌਕਿਕ ਹਨ ਰੰਗ-ਰਲੀਆਂ, ਜਿਨ੍ਹਾਂ ਨਾਲ ਬੰਦੇ ਚਿਮੜੇ ਹੋਏ ਹਨ। ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥ ਅਲੋਕਿਕ ਹੈ ਮਿਲਾਪ ਅਤੇ ਅਲੋਕਿਕ ਹੀ ਵਿਛੋੜਾ। ਵਿਸਮਾਦੁ ਭੁਖ ਵਿਸਮਾਦੁ ਭੋਗੁ ॥ ਅਲੌਕਿਕ ਹੈ ਪਦਾਰਥ ਦੀ ਭੁਖ ਅਤੇ ਅਤੇ ਅਲੌਕਿਕ ਹੀ ਰਜੇਵਾਂ। ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥ ਹੈਰਾਨ-ਕੁਨ ਹੈ ਤੇਰੀ ਉਪਮਾ ਤੇ ਹੈਰਾਨ-ਕੁਨ ਤੇਰੀ ਕੀਰਤੀ। ਵਿਸਮਾਦੁ ਉਝੜ ਵਿਸਮਾਦੁ ਰਾਹ ॥ ਹੈਰਾਨ-ਕੁਨ ਹੈ ਬੀਆਬਾਨ ਅਤੇ ਹੈਰਾਨ-ਕੁਨ ਹੀ ਵੱਖ ਵੱਖ ਮਾਰਗ। ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥ ਹੈਰਾਨ-ਕੁਨ ਹੈ ਤੇਰੀ ਨਜਦੀਕੀ ਅਤੇ ਹੈਰਾਨ-ਕੁਨ ਹੈ ਤੇਰੇ ਪਾਸੋਂ ਦੁਰੇਡਾਪਣ। ਵਿਸਮਾਦੁ ਦੇਖੈ ਹਾਜਰਾ ਹਜੂਰਿ ॥ ਹੈਰਾਨ-ਕੁਨ ਹੈ ਤੈਨੂੰ ਐਨ ਪ੍ਰਤੱਖ ਵੇਖਣਾ। ਵੇਖਿ ਵਿਡਾਣੁ ਰਹਿਆ ਵਿਸਮਾਦੁ ॥ ਤੇਰੇ ਅਚੰਭੇ ਦੇਖ ਕੇ ਮੈਂ ਚਕ੍ਰਿਤ ਹੋ ਰਿਹਾ ਹਾਂ। ਨਾਨਕ ਬੁਝਣੁ ਪੂਰੈ ਭਾਗਿ ॥੧॥ ਪੂਰਨ ਕਿਸਮਤ ਵਾਲੇ ਹਨ ਉਹ, ਹੇ ਨਾਨਕ! ਜੋ ਇਸ ਨੂੰ ਅਨੁਭਵ ਕਰਦੇ ਹਨ। ਮਃ ੧ ॥ ਪਹਿਲੀ ਪਾਤਸ਼ਾਹੀ। ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ ॥ ਤੇਰੀ ਸ਼ਕਤੀ ਦੁਆਰਾ ਵੇਖਣਾ ਹੈ, ਤੇਰੀ ਸ਼ਕਤੀ ਦੁਆਰਾ ਸੁਨਣਾ ਹੈ, ਅਤੇ ਤੇਰੀ ਸ਼ਕਤੀ ਦੁਆਰਾ ਹੀ ਡਰਾਂ ਤੇ ਖੁਸ਼ੀ ਦਾ ਜੌਹਰ (ਤੱਤ) ਹੈ। ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥ ਤੇਰੀ ਸ਼ਕਤੀ ਦੁਆਰਾ ਹੀ ਪਾਤਾਲ ਤੇ ਅਸਮਾਨ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਸਾਰੀ ਰਚਨਾ। ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥ ਤੇਰੀ ਸ਼ਕਤੀ ਦੁਆਰਾ ਹੈ ਵੇਦ, ਪੁਰਾਨ ਅਤੇ ਮੁਸਲਮਾਨ, ਈਸਾਈ ਤੇ ਯਹੂਦੀ ਕਿਤਾਬਾਂ ਅਤੇ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਸੋਚ ਵਿਚਾਰ। ਕੁਦਰਤਿ ਖਾਣਾ ਪੀਣਾ ਪੈਨ੍ਹ੍ਹਣੁ ਕੁਦਰਤਿ ਸਰਬ ਪਿਆਰੁ ॥ ਤੇਰੀ ਸ਼ਕਤੀ ਦੁਆਰਾ ਛਕਣਾ, ਪਾਨ ਕਰਨਾ ਤੇ ਪਹਿਰਨਾ ਹੈ ਤੇਰੀ ਸ਼ਕਤੀ ਦੁਆਰਾ ਹੀ ਸਮੂਹ ਪ੍ਰੇਮ ਹੈ। ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥ ਤੇਰੀ ਸ਼ਕਤੀ ਦੁਆਰਾ ਭਾਂਤਾਂ, ਕਿਸਮਾਂ ਤੇ ਵਰਨ ਹਨ ਅਤੇ ਤੇਰੀ ਸ਼ਕਤੀ ਦੁਆਰਾ ਹੀ ਜਗਤ ਦੇ ਜਾਨਦਾਰ ਜੀਵ। ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥ ਤੇਰੀ ਸ਼ਕਤੀ ਦੁਆਰਾ ਚੰਗਿਆਈਆਂ ਹਨ ਤੇ ਤੇਰੀ ਸ਼ਕਤੀ ਦੁਆਰਾ ਹੀ ਬੁਰਿਆਈਆਂ। ਤੇਰੀ ਸ਼ਕਤੀ ਦੁਆਰਾ ਹੀ ਇਜਤ ਤੇ ਬੇਇਜਤੀ ਹੈ। ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥ ਤੈਡੀ ਸ਼ਕਤੀ ਦੁਆਰਾ, ਹਵਾ, ਜਲ ਤੇ ਅੱਗ ਹਨ ਅਤੇ ਤੇਰੀ ਸ਼ਕਤੀ ਦੁਆਰਾ ਜਮੀਨ ਅਤੇ ਮਿੱਟੀ ਹਨ। ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥ ਹਰ ਵਸਤੂ ਤੇਰੀ ਸੱਤਿਆ ਦੁਆਰੇ ਹੀ ਹੈ। ਤੂੰ ਸਰਬ-ਸ਼ਕਤੀਮਾਨ ਸਿਰਜਨਹਾਰ ਹੈਂ। ਤੈਡਾਂ ਨਾਮ ਪਵਿੱਤਰਾਂ ਦਾ ਪਰਮ ਪਵਿੱਤਰ ਹੈ। ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ॥੨॥ ਗੁਰੂ ਜੀ ਫੁਰਮਾਉਂਦੇ ਹਨ, ਆਪਣੀ ਖੁਸ਼ੀ ਰਾਹੀਂ ਤੂੰ ਹੇ ਸੁਆਮੀ! ਹਰ ਵਸਤੂ ਨੂੰ ਤੱਕਦਾ ਅਤੇ ਉਸ ਵਿੱਚ ਵਿਆਪਕ ਹੈਂ। ਤੂੰ ਬਿਲਕੁਲ ਬੇ-ਮਿਸਾਲ ਹੈਂ। ਪਉੜੀ ॥ ਪਉੜੀ। ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥ ਰੰਗ-ਰਲੀਆਂ ਮਾਨ ਕੇ ਬੰਦਾ ਖੁਦ ਸੁਆਹ ਦੀ ਢੇਰੀ ਹੋ ਜਾਂਦਾ ਹੈ ਤੇ ਉਸ ਦੀ ਆਤਮਾਂ ਟੁਰ ਵੰਞਦੀ ਹੈ। ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਆ ॥ ਜਦ ਦੁਨੀਆਂਦਾਰ ਮਰ ਜਾਂਦਾ ਹੈ, ਉਸ ਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਹੈ ਤੇ ਉਹ ਅੱਗੇ ਲਾ ਲਿਆ ਜਾਂਦਾ ਹੈ। ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ ॥ ਓਥੇ ਉਸ ਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਹਨ। ਅਤੇ ਉਸ ਨੂੰ ਬਨਾਲ ਕੇ ਉਸ ਦਾ ਹਿਸਾਬ-ਕਿਤਾਬ ਉਸ ਨੂੰ ਦਰਸਾਇਆ ਜਾਂਦਾ ਹੈ। ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ ਜਦ ਕੁੱਟ ਪੈਦੀ ਹੈ, ਤਦ ਉਸ ਨੂੰ ਕੋਈ ਪਨਾਹ ਦੀ ਥਾਂ ਨਹੀਂ ਮਿਲਦੀ। ਹੁਣ ਉਸ ਦੇ ਰੋਣ-ਪਿੱਟਣ ਨੂੰ ਕੌਣ ਸੁਣਦਾ ਹੈ? ਮਨਿ ਅੰਧੈ ਜਨਮੁ ਗਵਾਇਆ ॥੩॥ ਅੰਨ੍ਹੇ ਆਦਮੀ ਨੇ ਆਪਣੀ ਜਿੰਦਗੀ ਬਰਬਾਦ ਕਰ ਲਈ ਹੈ। ਸਲੋਕ ਮਃ ੧ ॥ ਸਲੋਕ ਪਹਿਲੀ ਪਾਤਸ਼ਾਹੀ। ਭੈ ਵਿਚਿ ਪਵਣੁ ਵਹੈ ਸਦਵਾਉ ॥ ਸੁਆਮੀ ਦੇ ਡਰ ਵਿੱਚ ਹਮੇਸ਼ਾਂ ਵਾਯੂ ਅਤੇ ਧੀਮੀ ਹਵਾਵਾਂ ਵਗਦੀਆਂ ਹਨ। ਭੈ ਵਿਚਿ ਚਲਹਿ ਲਖ ਦਰੀਆਉ ॥ ਸੁਆਮੀ ਦੇ ਡਰ ਅੰਦਰ ਲੱਖਾਂ ਹੀ ਦਰਿਆ ਵਹਿੰਦੇ ਹਨ। ਭੈ ਵਿਚਿ ਅਗਨਿ ਕਢੈ ਵੇਗਾਰਿ ॥ ਸੁਆਮੀ ਦੇ ਡਰ ਅੰਦਰ ਅੱਗ ਬਿਗਾਰ ਕਰਦੀ ਹੈ। ਭੈ ਵਿਚਿ ਧਰਤੀ ਦਬੀ ਭਾਰਿ ॥ ਸਾਈਂ ਦੇ ਡਰ ਵਿੱਚ ਜ਼ਮੀਨ ਬੋਝ ਹੇਠਾਂ ਲਤਾੜੀ ਹੋਈ ਹੈ। ਭੈ ਵਿਚਿ ਇੰਦੁ ਫਿਰੈ ਸਿਰ ਭਾਰਿ ॥ ਸਾਈਂ ਦੇ ਡਰ ਵਿੰਚ ਬੱਦਲ ਸਿਰ-ਪਰਨੇ ਤੁਰਿਆ ਫਿਰਦਾ ਹੈ। ਭੈ ਵਿਚਿ ਰਾਜਾ ਧਰਮ ਦੁਆਰੁ ॥ ਸਾਈਂ ਦੇ ਡਰ ਵਿੱਚ ਧਰਮ ਰਾਜ ਉਸ ਦੇ ਬੂਹੇ ਤੇ ਖੜਾ ਹੈ। ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਸੁਆਮੀ ਦੇ ਡਰ ਵਿੱਚ ਹੈ ਸੂਰਜ ਤੇ ਸੁਆਮੀ ਦੇ ਡਰ ਵਿੱਚ ਹੀ ਚੰਦਰਮਾ। ਕੋਹ ਕਰੋੜੀ ਚਲਤ ਨ ਅੰਤੁ ॥ ਉਹ ਕ੍ਰੋੜਾਂ ਹੀ ਮੀਲ ਬਿਨਾਂ ਕਿਸੇ ਓੜਕ ਦੇ ਤੁਰਦੇ ਹਨ। ਭੈ ਵਿਚਿ ਸਿਧ ਬੁਧ ਸੁਰ ਨਾਥ ॥ ਸਾਹਿਬ ਦੇ ਡਰ ਅੰਦਰ ਹਨ ਕਰਾਮਾਤੀ ਬੰਦੇ, ਬੁੱਧ, ਦੇਵਤੇ ਅਤੇ ਯੋਗੀ। ਭੈ ਵਿਚਿ ਆਡਾਣੇ ਆਕਾਸ ॥ ਸਾਹਿਬ ਦੇ ਡਰ ਅੰਦਰ ਅਸਮਾਨ ਤਣਿਆ ਹੋਇਆ ਹੈ। ਭੈ ਵਿਚਿ ਜੋਧ ਮਹਾਬਲ ਸੂਰ ॥ ਸਾਹਿਬ ਦੇ ਡਰ ਅੰਦਰ ਹਨ ਯੋਧੇ ਅਤੇ ਪਰਮ ਬਲਵਾਨ ਸੂਰਮੇ। ਭੈ ਵਿਚਿ ਆਵਹਿ ਜਾਵਹਿ ਪੂਰ ॥ ਸਾਹਿਬ ਦੇ ਡਰ ਵਿੱਚ ਜਮਘਟਿਆ ਦੇ ਜਮਘਟੇ ਆਉਂਦੇ ਤੇ ਜਾਂਦੇ ਹਨ। ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਸੁਆਮੀ ਨੇ ਆਪਣੀ ਡਰ ਦੀ ਸਾਰਿਆਂ ਦੇ ਸਿਰਾਂ ਉਤੇ ਲਿਖਤਾਕਾਰ ਲਿਖੀ ਹੋਈ ਹੈ। ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ ॥੧॥ ਨਾਨਕ, ਕੇਵਲ ਸੱਚਾ, ਸਰੂਪ-ਰਹਿਤ ਸੁਆਮੀ ਹੀ ਨਿਡਰ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ ਨਾਨਕ, ਕੇਵਲ ਆਕਾਰ-ਰਹਿਤ ਪ੍ਰਭੂ ਹੀ ਡਰ-ਰਹਿਤ ਹੈ। ਰਾਮ ਵਰਗੇ ਘਣੇਰੇ ਹੋਰ ਉਹਦੇ ਅੱਗੇ ਧੂੜ ਵਾਗੂੰ ਹਨ। ਕੇਤੀਆ ਕੰਨ੍ਹ੍ਹ ਕਹਾਣੀਆ ਕੇਤੇ ਬੇਦ ਬੀਚਾਰ ॥ ਬਹੁਤੀਆਂ ਹਨ ਸਾਖੀਆਂ ਕ੍ਰਿਸ਼ਨ ਦੀਆਂ ਅਤੇ ਬਹੁਤੇ ਹੀ ਹਨ, ਵੇਦਾਂ ਨੂੰ ਵਾਚਣ ਵਾਲੇ। ਕੇਤੇ ਨਚਹਿ ਮੰਗਤੇ ਗਿੜਿ ਮੁੜਿ ਪੂਰਹਿ ਤਾਲ ॥ ਅਨੇਕਾਂ ਹੀ ਭਿਖਾਰੀ ਨਿਰਤਕਾਰੀ ਕਰਦੇ ਹਨ ਅਤੇ ਅੱਗੇ ਪਿੱਛੇ ਹੋ ਕੇ ਰਾਗ ਦੀ ਸੁਰ ਪੂਰਦੇ ਹਨ। ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥ ਬਹੁ-ਰੂਪੀਏ ਮੰਡੀ ਵਿੱਚ ਆਉਂਦੇ ਹਨ ਅਤੇ ਝੂਠਾ ਦਿਖਾਵਾ ਵਿਖਾਲਦੇ ਹਨ। ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥ ਉਹ ਪਾਤਸ਼ਾਹ ਤੇ ਰਾਣੀਆਂ ਬਣ ਕੇ ਗਾਉਂਦੇ ਹਨ ਅਤੇ ਉਪਰਲੇ ਤੇ ਹੇਠਲੇ (ਲੋਕਾਂ) ਦੀਆਂ ਗੱਲਾਂ ਕਰਦੇ ਹਨ। ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥ ਉਹ ਲੱਖਾਂ ਹੀ ਰੁਪਿਆਂ ਦੇ ਕੰਨ-ਕੁੰਡਲ ਪਹਿਨਦੇ ਹਨ ਅਤੇ ਲੱਖਾਂ ਰੁਪਿਆਂ ਦੀਆਂ ਮਾਲਾ। ਜਿਤੁ ਤਨਿ ਪਾਈਅਹਿ ਨਾਨਕਾ ਸੇ ਤਨ ਹੋਵਹਿ ਛਾਰ ॥ ਜਿਨ੍ਹਾਂ ਸਰੀਰਾਂ ਉੱਤੇ ਉਹ ਪਾਏ ਜਾਂਦੇ ਹਨ, ਹੇ ਨਾਨਕ! ਉਹ ਸਰੀਰ ਸੁਆਹ ਹੋ ਜਾਂਦੇ ਹਨ। copyright GurbaniShare.com all right reserved. Email |