Page 463
ਮਹਲਾ ੨ ॥
ਦੂਜੀ ਪਾਤਸ਼ਾਹੀ।

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਜੇਕਰ ਸੌ ਚੰਦਮੇ ਚੜ੍ਹ ਪੈਣ ਅਤੇ ਹਜਾਰ ਭਾਨ (ਸੂਰਜ) ਨਿਕਲ ਪੈਣ,

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਭੀ ਗੁਰਾਂ ਦੇ ਬਾਝੋਂ ਅੰਨ੍ਹੇਰ ਘੁੱਪ ਹੀ ਹੋਵੇਗਾ।

ਮਃ ੧ ॥
ਪਹਿਲੀ ਪਾਤਸ਼ਾਹੀ।

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
ਨਾਨਕ ਜੋ ਗੁਰੂ ਜੀ ਨੂੰ ਚੇਤੇ ਨਹੀਂ ਕਰਦੇ ਅਤੇ ਆਪਣੇ ਦਿਲ ਵਿੱਚ ਆਪਣੇ ਆਪ ਨੂੰ ਬਹੁਤਾ ਚਤੁਰ ਖਿਆਲ ਕਰਦੇ ਹਨ,

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
ਉਹ ਥੋਥੇ ਕੁੰਜਦ (ਤਿਲ-ਸੱਲਿਆਂ) ਵਾਂਗੂੰ ਵੱਢੀ ਹੋਈ ਪੈਲੀ ਵਿੱਚ ਸੁੰਨੇ ਛੱਡ ਦਿੱਤੇ ਜਾਣਗੇ।

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
ਉਹ ਪੈਲੀ ਵਿੱਚ ਛੱਡ ਦਿੱਤੇ ਜਾਂਦੇ ਹਨ, ਗੁਰੂ ਨਾਨਕ ਜੀ ਆਖਦੇ ਹਨ, ਅਤੇ ਉਹਨਾਂ ਦੇ ਸੌ (ਅਨੇਕ) ਮਾਲਕ ਹੁੰਦੇ ਹਨ।

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
ਉਹ ਬਦ-ਨਸੀਬ ਫਲਦੇ ਅਤੇ ਫੁਲਦੇ ਹਨ, ਪਰ ਤਾਂ ਭੀ ਉਹਨਾਂ ਦੇ ਸਰੀਰ ਅੰਦਰ ਨਿਰੀ ਰਾਖ ਹੀ ਹੁੰਦੀ ਹੈ।

ਪਉੜੀ ॥
ਪਉੜੀ।

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
ਸੁਆਮੀ ਨੇ ਖੁਦ ਆਪਣੇ ਆਪ ਨੂੰ ਬਣਾਇਆ ਅਤੇ ਖੁਦ ਹੀ ਉਸ ਨੇ ਨਾਮ ਅਖਤਿਆਰ ਕੀਤਾ।

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
ਦੋਇਮ ਉਸ ਨੇ ਰਚਨਾ ਬਣਾਈ ਅਤੇ ਇਸ ਅੰਦਰ ਬੈਠ ਕੇ ਉਹ ਇਸ ਨੂੰ ਖੁਸ਼ੀ ਨਾਲ ਦੇਖਦਾ ਹੈ।

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਆਪੇ ਹੀ ਦਾਤਾਰ ਅਤੇ ਸਿਰਜਣਹਾਰ ਹੈਂ। ਪ੍ਰਸੰਨ ਹੋ ਤੂੰ ਦਿੰਦਾ ਅਤੇ ਕ੍ਰਿਪਾਲਤਾ ਕਰਦਾ ਹੈਂ।

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
ਤੂੰ ਸਾਰਿਆਂ ਨੂੰ ਜਾਨਣ ਵਾਲਾ ਹੈਂ। ਇੱਕ ਲਫਜ ਨਾਲ ਤੂੰ ਜਿੰਦ ਜਾਨ ਨੂੰ ਦੇ ਦਿੰਦਾ ਤੇ ਲੈ ਲੈਦਾ ਹੈਂ।

ਕਰਿ ਆਸਣੁ ਡਿਠੋ ਚਾਉ ॥੧॥
ਅੰਦਰ ਵੱਸ ਕੇ ਤੂੰ ਆਪਣੀ ਰਚਨਾ ਨੂੰ ਖੁਸ਼ੀ ਨਾਲ ਵੇਖਦਾ ਹੈਂ।

ਸਲੋਕੁ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
ਸਤਿ ਹਨ ਤੇਰੇ ਮਹਾਂਦੀਪ ਅਤੇ ਸਤਿ ਹਨ ਤੇਰੇ ਸੂਰਜ ਮੰਡਲ।

ਸਚੇ ਤੇਰੇ ਲੋਅ ਸਚੇ ਆਕਾਰ ॥
ਸੱਚੇ ਹਨ ਤੇਰੇ ਜਗਤ ਅਤੇ ਸੱਚੀ ਤੇਰੀ ਰਚਨਾ।

ਸਚੇ ਤੇਰੇ ਕਰਣੇ ਸਰਬ ਬੀਚਾਰ ॥
ਸੱਚੇ ਹਨ ਤੇਰੇ ਕੰਮਕਾਜ ਅਤੇ ਸਾਰੇ ਧਿਆਨ।

ਸਚਾ ਤੇਰਾ ਅਮਰੁ ਸਚਾ ਦੀਬਾਣੁ ॥
ਸੱਚਾ ਹੈ ਤੇਰਾ ਹੁਕਮ ਅਤੇ ਸੱਚਾ ਤੇਰਾ ਦਰਬਾਰ।

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
ਸੱਚੀ ਹੈ ਤੇਰੀ ਰਜਾ ਤੇ ਸੱਚਾ ਤੇਰਾ ਉਚਾਰਨ।

ਸਚਾ ਤੇਰਾ ਕਰਮੁ ਸਚਾ ਨੀਸਾਣੁ ॥
ਸੱਚੀ ਹੈ ਤੇਰੀ ਰਹਿਮਤ ਅਤੇ ਸੱਚਾ ਤੇਰਾ ਚਿੰਨ੍ਹ।

ਸਚੇ ਤੁਧੁ ਆਖਹਿ ਲਖ ਕਰੋੜਿ ॥
ਲੱਖਾਂ ਅਤੇ ਕਰੋੜਾਂ ਹੀ ਤੈਨੂੰ ਸੱਚਾ ਕਹਿੰਦੇ ਹਨ।

ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
ਸੱਚੇ ਸਾਈਂ ਅੰਦਰ ਹੀ ਸਾਰੀ ਤਾਕਤ ਤੇ ਸਾਰੀ ਸ਼ਕਤੀ ਹੈ।

ਸਚੀ ਤੇਰੀ ਸਿਫਤਿ ਸਚੀ ਸਾਲਾਹ ॥
ਸੱਚੀ ਹੈ ਤੇਰੀ ਕੀਰਤੀ ਅਤੇ ਸੱਚੀ ਤੇਰੀ ਤਾਰੀਫ।

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
ਹੇ ਸੱਚੇ ਸੁਲਤਾਨ! ਸੱਚੀ ਹੈ ਤੇਰੀ ਅਪਾਰ ਸ਼ਕਤੀ।

ਨਾਨਕ ਸਚੁ ਧਿਆਇਨਿ ਸਚੁ ॥
ਨਾਨਕ, ਸੱਚੇ ਹਨ ਉਹ, ਜੋ ਸਤਿਪੁਰਖ ਦਾ ਸਿਮਰਨ ਕਰਦੇ ਹਨ।

ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
ਜਿਹੜੇ ਜੰਮਦੇ ਅਤੇ ਮਰਦੇ ਹਨ, ਉਹ ਕੂੜਿਆਂ ਦੇ ਪਰਮ ਕੂੜੇ ਹਨ।

ਮਃ ੧ ॥
ਪਹਿਲੀ ਪਾਤਸ਼ਾਹੀ।

ਵਡੀ ਵਡਿਆਈ ਜਾ ਵਡਾ ਨਾਉ ॥
ਮਹਾਨ ਹੈ ਪ੍ਰਭ ਦੀ ਪ੍ਰਭਤਾ, ਕਿਉਂਕਿ ਮਹਾਨ ਹੈ ਉਸ ਦਾ ਨਾਮ।

ਵਡੀ ਵਡਿਆਈ ਜਾ ਸਚੁ ਨਿਆਉ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸੱਚਾ ਹੈ ਉਸ ਦਾ ਇਨਸਾਫ।

ਵਡੀ ਵਡਿਆਈ ਜਾ ਨਿਹਚਲ ਥਾਉ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਅਹਿਲ ਹੈ ਉਸ ਦਾ ਆਸਣ।

ਵਡੀ ਵਡਿਆਈ ਜਾਣੈ ਆਲਾਉ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਗੱਲਾਂ ਨੂੰ ਜਾਣਦਾ ਹੈ।

ਵਡੀ ਵਡਿਆਈ ਬੁਝੈ ਸਭਿ ਭਾਉ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਸਾਡੀਆਂ ਸਾਰੀਆਂ ਮੁਹਬਤਾਂ ਨੂੰ ਸਮਝਦਾ ਹੈ।

ਵਡੀ ਵਡਿਆਈ ਜਾ ਪੁਛਿ ਨ ਦਾਤਿ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਉਹ ਬਿਨਾਂ ਕਿਸੇ ਦੀ ਸਲਾਹ ਲੈਣ ਜਾਂ ਆਖਣ ਦੇ ਬਖਸ਼ੀਸ਼ਾਂ ਦਿੰਦਾ ਹੈ।

ਵਡੀ ਵਡਿਆਈ ਜਾ ਆਪੇ ਆਪਿ ॥
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸਾਰਾ ਕੁਛ ਉਹ ਆਪ ਹੀ ਆਪ ਹੈ।

ਨਾਨਕ ਕਾਰ ਨ ਕਥਨੀ ਜਾਇ ॥
ਨਾਨਕ ਉਸ ਦੇ ਕੰਮ ਵਰਨਣ ਕੀਤੇ ਨਹੀਂ ਜਾ ਸਕਦੇ।

ਕੀਤਾ ਕਰਣਾ ਸਰਬ ਰਜਾਇ ॥੨॥
ਜੋ ਕੁਝ ਉਸ ਨੇ ਕੀਤਾ ਹੈ ਜਾਂ ਕਰੇਗਾ, ਸਭ ਉਸ ਦਾ ਆਪਣਾ ਭਾਣਾ ਹੈ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ਇਹ ਸੰਸਾਰ ਸੱਚੇ ਸੁਆਮੀ ਦਾ ਕਮਰਾ (ਟਿਕਾਣਾ) ਹੈ। ਇਸ ਦੇ ਵਿੱਚ ਸਤਿਪੁਰਖ ਦਾ ਵਸੇਬਾ ਹੈ।

ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
ਕਈਆਂ ਨੂੰ ਆਪਣੇ ਅਮਰ ਦੁਆਰਾ ਆਪਣੇ ਵਿੱਚ ਲੀਨ ਕਰ ਲੈਂਦਾ ਹੈ ਤੇ ਕਈਆਂ ਨੂੰ ਆਪਣੇ ਹੁਕਮ ਦੁਆਰਾ ਤਬਾਹ ਕਰ ਦਿੰਦਾ ਹੈ।

ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
ਕਈਆਂ ਨੂੰ ਉਹ ਆਪਣੀ ਖੁਸ਼ੀ ਨਾਲ ਮੋਹਨੀ ਮਾਇਆ, ਵਿਚੋਂ ਬਾਹਰ ਧੂ ਲੈਂਦਾ ਹੈ ਤੇ ਹੋਰਨਾਂ ਨੂੰ ਅੰਦਰ ਟਿਕਾ ਦਿੰਦਾ ਹੈ।

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ਇਹ ਭੀ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਸ ਨੂੰ ਸੁਆਰ ਦੇਵੇਗਾ।

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
ਨਾਨਕ ਕੇਵਲ ਓਹੀ ਗੁਰੂ-ਸਮਰਪਨ ਜਾਣਿਆਂ ਜਾਂਦਾ ਹੈ, ਜਿਸ ਉਤੇ ਸੁਆਮੀ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ।

ਪਉੜੀ ॥
ਪਉੜੀ।

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
ਜੀਵਾਂ ਨੂੰ ਪੈਦਾ ਕਰਕੇ ਵਾਹਿਗੁਰੂ ਨੇ ਉਹਨਾਂ ਦੇ ਨਾਵੇਂ (ਲੇਖਾ) ਲਿਖਣ ਲਈ ਧਰਮਰਾਜ ਨੂੰ ਅਸਥਾਪਨ ਕੀਤਾ ਹੈ।

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
ਓਥੇ ਕੇਵਲ ਸੱਚ ਨੂੰ ਹੀ ਸੱਚ ਦਰਸਾਇਆ ਜਾਂਦਾ ਹੈ। ਪਾਪੀਆਂ ਨੂੰ ਚੁਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ।

ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
ਝੂਠਿਆਂ ਨੂੰ ਓਥੇ ਥਾਂ ਨਹੀਂ ਮਿਲਦੀ, ਉਹ ਸਿਆਹ ਚਿਹਰਿਆਂ ਨਾਲ ਨਰਕ ਨੂੰ ਜਾਂਦੇ ਹਨ।

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
ਜੋ ਤੈਡੇ ਨਾਮ ਨਾਲ ਰੰਗੇ ਹਨ, ਉਹ ਜਿੱਤ ਜਾਂਦੇ ਹਨ, ਹੇ ਸਾਈਂ! ਜੋ ਠੱਗ ਹਨ, ਉਹ ਸ਼ਿਕਸ਼ਤ ਖਾ ਜਾਂਦੇ ਹਨ।

ਲਿਖਿ ਨਾਵੈ ਧਰਮੁ ਬਹਾਲਿਆ ॥੨॥
ਹਰੀ ਨੇ ਧਰਮ ਰਾਜ ਨੂੰ ਲੇਖੇ ਪੱਤੇ ਲਿਖਣ ਲਈ ਬਿਠਾਇਆ ਹੈ।

ਸਲੋਕ ਮਃ ੧ ॥
ਸਲੋਕ ਪਹਿਲੀ ਪਾਤਸ਼ਾਹੀ।

ਵਿਸਮਾਦੁ ਨਾਦ ਵਿਸਮਾਦੁ ਵੇਦ ॥
ਅਸਚਰਜ ਹੈ ਤੇਰਾ ਸ਼ਬਦ ਅਤੇ ਅਸਚਰਜ ਤੇਰੀ ਗਿਆਤ।

ਵਿਸਮਾਦੁ ਜੀਅ ਵਿਸਮਾਦੁ ਭੇਦ ॥
ਅਸਚਰਜ ਹਨ ਤੇਰੇ ਜੀਵ ਅਤੇ ਅਸਚਰਜ ਉਹਨਾਂ ਦੀਆਂ ਕਿਸਮਾਂ।

ਵਿਸਮਾਦੁ ਰੂਪ ਵਿਸਮਾਦੁ ਰੰਗ ॥
ਅਸਚਰਜ ਹਨ ਤੇਰੇ ਸਰੂਪ ਅਤੇ ਅਸਚਰਜ ਉਹਨਾਂ ਦੇ ਵਰਨ।

ਵਿਸਮਾਦੁ ਨਾਗੇ ਫਿਰਹਿ ਜੰਤ ॥
ਅਸਚਰਜ ਹਨ ਉਹ ਜੀਵ ਜੋ ਨੰਗੇ ਫਿਰਦੇ ਹਨ।

copyright GurbaniShare.com all right reserved. Email