ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
ਜੇਕਰ ਮੈਂ ਕਰਾਮਾਤਾਂ ਦੇ ਖ਼ਜਾਨੇ, ਪ੍ਰਭੂ ਦੇ ਪੈਰ ਪਕੜ ਲਵਾਂ, ਤਦ, ਮੈਨੂੰ ਕਿਹੜੀਆਂ ਤਕਲੀਫਾਂ ਵਾਪਰ ਸਕਦੀਆਂ ਹਨ? ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥ ਜਿਸ ਦੇ ਅਖਤਿਆਰ ਵਿੱਚ ਸਾਰੀਆਂ ਚੀਜਾਂ ਹਨ, ਕੇਵਲ ਓਹੀ ਮੇਰਾ ਸੁਆਮੀ ਹੈ। ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥ ਮੈਨੂੰ ਬਾਹੋਂ ਪਕੜ ਕੇ ਪ੍ਰਭੂ ਨੇ ਆਪਣਾ ਨਾਮ ਬਖਸ਼ਿਆ ਹੈ ਅਤੇ ਮੇਰੇ ਮੱਥੇ ਊਤੇ ਆਪਣਾ ਰੱਖ ਕੇ ਮੇਰੀ ਰੱਖਿਆ ਕੀਤੀ ਹੈ। ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥ ਜਗਤ ਸਮੁੰਦਰ ਮੇਰੇ ਉਤੇ ਅਸਰ ਨਹੀਂ ਕਰਦਾ, ਕਿਉਂ ਕਿ ਮੈਂ ਅਮਰ ਕਰ ਦੇਣ ਵਾਲਾ ਵਾਹਿਗੁਰੂ ਦਾ ਅੰਮ੍ਰਿਤ ਪਾਨ ਕੀਤਾ ਹੈ। ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥ ਸਤਿ ਸੰਗਤ ਅਤੇ ਨਾਮ ਦੀ ਪ੍ਰੀਤ ਰਾਹੀਂ ਮੈਂ ਸੰਸਾਰ ਦੇ ਮੈਦਾਨੇ-ਜੰਗ ਦੀ ਵੱਡੀ ਲੜਾਈ ਜਿੱਤ ਲਈ ਹੈ। ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥ ਨਾਨਕ ਜੋਦੜੀ ਕਰਦਾ ਹੈ, ਸਾਹਿਬ ਦੀ ਪਨਾਹ ਲੈਣ ਕਰਕੇ, ਮੌਤ ਦਾ ਫ਼ਰੇਸ਼ਤਾ ਮੁੜ ਕੇ ਮੈਨੂੰ ਨਹੀਂ ਮਾਰੇ ਜਾਂ ਉਖੇੜੇਗਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ ਦਿਹੁੰ ਤੇ ਰੈਣ ਵਿੱਚ ਜਿਹੜਾ ਕੁੱਛ ਆਦਮੀ ਕਰਦਾ ਹੈ, ਉਹ ਉਸ ਦੇ ਮੱਥੇ ਉਤੇ ਲਿਖਿਆ ਜਾਂਦਾ ਹੈ। ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ ਜਿਸ ਕੋਲੋਂ ਉਹ ਛਪਾਉਂਦਾ ਹੈ, ਉਹ ਉਸ ਦੇ ਨਾਲ ਹੈ ਅਤੇ ਉਸ ਦੇ ਅਮਲਾਂ ਨੂੰ ਦੇਖਦਾ ਹੈ। ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥ ਸਿਰਜਨਹਾਰ ਉਸ ਦੇ ਅੰਗ ਸੰਗ ਹੈ ਤੇ ਉਸ ਦੇ ਕਰਮਾਂ ਨੂੰ ਤੱਕਦਾ ਹੈ। ਫੇਰ ਉਹ ਕਿਉਂ ਗੁਨਾਹ ਕਰਦਾ ਹੈ? ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥ ਨੇਕ ਅਮਲ ਕਮਾ, ਨਾਮ ਦਾ ਉਚਾਰਨ ਕਰ ਅਤੇ ਤੂੰ ਕਦੇ ਭੀ ਦੌਜ਼ਕ ਨੂੰ ਨਹੀਂ ਜਾਵੇਗਾਂ। ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥ ਦਿਨ ਦੇ ਅੱਠੇ ਪਹਿਰ ਤੂੰ ਰੱਬ ਦੇ ਨਾਮ ਦਾ ਚਿੰਤਨ ਕਰ, ਇਹ ਤੇਰੇ ਨਾਲ ਜਾਵੇਗਾ। ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥ ਸਤਿ ਸੰਗਤ ਅੰਦਰ ਸਦੀਵ ਹੀ ਸੁਆਮੀ ਦਾ ਸਿਮਰਨ ਕਰ, ਹੇ ਨਾਨਕ! ਅਤੇ ਤੇਰੇ ਕੀਤੇ ਹੋਏ ਪਾਪ ਮਿੱਟ ਜਾਣਗੇ। ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥ ਵਲਛਲ ਕਰਕੇ ਤੂੰ ਆਪਣਾ ਢਿੱਡ ਭਰਦਾ ਹੈਂ ਬੇਸਮਝ, ਬੇਵਕੂਫ! ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥ ਵਾਹਿਗੁਰੂ, ਦਾਤਾਰ, ਤੈਨੂੰ ਸਾਰਾ ਕੁੱਝ ਦੇਈ ਜਾ ਰਿਹਾ ਹੈ। ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥ ਸਖੀ, ਪ੍ਰਭੂ ਹਮੇਸ਼ਾਂ ਹੀ ਮਿਹਰਬਾਨ ਹੈ। ਅਸੀਂ ਆਪਣੇ ਚਿੱਤੋਂ ਕਿਉਂ ਉਸ ਨੂੰ ਭੁਲਾਈਏ? ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥ ਸਤਿ ਸੰਗਤ ਨਾਲ ਜੁੜ ਅਤੇ ਨਿਧੜਕ ਹੋ ਸਾਹਿਬ ਦਾ ਸਿਮਰਨ ਕਰ। ਇਸ ਤਰ੍ਹਾਂ ਤੂੰ ਆਪਣੀ ਸਾਰੀ ਵੰਸ ਨੂੰ ਬਚਾ ਲਵੇਗਾਂ। ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥ ਨਾਮ ਹੀ ਪੂਰਨ ਪੁਰਸ਼ਾਂ ਅਭਿਆਸੀਆਂ ਦੇਵਤਿਆਂ ਖਾਮੋਸ਼ ਰਿਸ਼ੀਆਂ ਅਤੇ ਸ਼ਰਧਾਲੂਆਂ ਦਾ ਆਸਰਾ ਹੈ। ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥ ਨਾਨਕ ਬੇਨਤੀ ਕਰਦਾ ਹੈ: ਤੂੰ ਸਦੀਵ ਹੀ ਸੁਆਮੀ ਅਦੁੱਤੀ ਸਿਰਜਣਹਾਰ ਦਾ ਸਿਮਰਨ ਕਰ। ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥ ਛਲ ਫਰੇਬ ਨਾਂ ਕਰ। ਸੁਆਮੀ ਸਾਰਿਆਂ ਦੀ ਜਾਂਚ ਪੜਤਾਲ ਕਰਨ ਵਾਲਾ ਹੈ। ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥ ਜੋ ਝੂਠ ਅਤੇ ਠੱਗੀਠੋਰੀ ਦੀ ਕਿਰਤ ਕਰਦੇ ਹਨ ਉਹ ਇਸ ਜਗਤ ਅੰਦਰ ਫੇਰ ਜਨਮ ਧਾਰਦੇ ਹਨ। ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥ ਕੇਵਲ ਓਹੀ ਜਗਤ ਸਮੁੰਦਰ ਤੋਂ ਪਾਰ ਹੁੰਦੇ ਹਨ, ਜੋ ਇਕ ਸਾਹਿਬ ਦਾ ਸਿਮਰਨ ਕਰਦੇ ਹਨ। ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥ ਉਹ ਵਿਸ਼ੇ ਭੋਗ, ਗੁੱਸਾ ਖੁਸ਼ਾਮਦ ਅਤੇ ਨਿੰਦਾ ਨੂੰ ਛੱਡ ਦਿੰਦੇ ਹਨ ਤੇ ਸਾਹਿਬ ਦੀ ਸ਼ਰਣ ਲੈਂਦੇ ਹਨ। ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥ ਬੁਲੰਦ, ਅਪਹੁੰਚ ਅਤੇ ਬੇਅੰਤ ਪ੍ਰਭੂ ਸਮੁੰਦਰ ਧਰਤੀ ਅਤੇ ਆਕਾਸ਼ ਵਿੱਚ ਵਿਆਪਕ ਹੋ ਰਿਹਾ ਹੈ। ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥ ਨਾਨਕ ਬੇਨਤੀ ਕਰਦਾ ਹੈ ਕਿ ਵਾਹਿਗੁਰੂ ਆਪਦੇ ਗੋਲਿਆਂ ਦਾ ਆਸਰਾ ਹੈ ਅਤੇ ਉਸ ਦੇ ਕੰਵਲ ਚਰਨ ਉਹਨਾਂ ਦਾ ਅਹਾਰ ਹਨ। ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥ ਵੇਖ! ਸੰਸਾਰ ਇਕ ਗੰਧਰਬ ਨਗਰੀ ਹੈ, ਕੋਈ ਸ਼ੈ ਭੀ ਸਦੀਵੀ ਸਥਿਰ ਨਹੀਂ। ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥ ਦੁਨੀਆਂ ਦੀਆਂ ਰੰਗ-ਰਲੀਆਂ, ਜਿੰਨੀਆਂ ਦੀ ਉਹ ਹਨ, ਉਹ ਪ੍ਰਾਣੀ ਦੇ ਨਾਲ ਨਹੀਂ ਜਾਂਦੀਆਂ। ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥ ਤੇਰਾ ਹਮਜੋਲੀ ਵਾਹਿਗੁਰੂ ਹਮੇਸ਼ਾਂ ਤੇਰੇ ਨਾਲ ਹੈ। ਦਿਹੁੰ ਤੇ ਰੈਣ ਉਸ ਦਾ ਸਿਮਰਨ ਕਰ। ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥ ਵਾਹਿਗੁਰੂ ਦੇ ਬਗੈਰ ਹੋਰ ਕੋਈ ਨਹੀਂ। ਤੂੰ ਹੋਰਸ ਦੀ ਪ੍ਰੀਤ ਨੂੰ ਸਾੜ ਸੁੱਟ। ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥ ਆਪਣੇ ਚਿੱਤ ਅੰਦਰ ਜਾਣ ਲੈ ਕਿ ਕੇਵਲ ਸੁਆਮੀ ਹੀ ਤੇਰਾ ਮਿੱਤ੍ਰ ਤੇਰੀ ਜੁਆਨੀ, ਤੇਰੀ ਦੌਲਤ ਅਤੇ ਤੇਰਾ ਸਭ ਕੁੱਛ ਹੈ। ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥ ਨਾਨਕ ਬੇਨਤੀ ਕਰਦਾ ਹੈ, ਪਰਮ ਚੰਗੇ ਨਸੀਬਾਂ ਰਾਹੀਂ ਜੋ ਵਾਹਿਗੁਰੂ ਨੂੰ ਪਾ ਲੈਦਾ ਹੈ ਉਹ ਅਨੰਦ ਅਤੇ ਆਰਾਮ ਅੰਦਰ ਲੀਨ ਹੋ ਜਾਂਦਾ ਹੈ। ਆਸਾ ਮਹਲਾ ੫ ਛੰਤ ਘਰੁ ੮ ਆਸਾ ਪੰਜਵੀਂ ਪਾਤਸ਼ਾਹੀ। ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥ ਮਾਇਆ ਇਕ ਸੰਦੇਹ ਦੀ ਕੰਧ ਹੈ, ਮਾਇਆ ਇਕ ਸੰਸੇ ਦੀ ਕੰਧ ਹੈ। ਤੇਜ਼ ਅਤੇ ਪਤਿਤ ਕਰਨ ਵਾਲੀ ਹੈ ਇਸ ਦੀ ਖੁਮਾਰੀ। ਇਸ ਦੇ ਨਾਲ ਜੁੜ ਕੇ ਜੀਵਨ ਵਿਅਰਥ ਚਲਿਆ ਜਾਂਦਾ ਹੈ। ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥ ਜਗਤ ਦੇ ਸੰਘਣੇ ਤੇ ਭਿਆਨਕ ਜੰਗਲ ਅੰਦਰ, ਜਗਤ ਦੇ ਸੰਘਣੇ ਤੇ ਭਿਆਨਕ ਜੰਗਲ ਅੰਦਰ, ਚੋਰ, ਮਨੁੱਖ ਦੇ ਘਰ ਨੂੰ ਦਿਨ-ਦਿਹਾੜੇ ਲੁੱਟ ਰਹੇ ਹਨ ਅਤੇ ਰੈਣ ਦਿਹੁੰ ਉਸ ਦੀ ਜਿੰਦਗੀ ਨੂੰ ਖਾਈ ਜਾਂਦੇ ਹਨ। ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥ ਦਿਹਾੜੇ ਉਸ ਉਮਰ ਨੂੰ ਖਾਈ ਜਾ ਰਹੇ ਹਨ, ਜੋ ਸੁਆਮੀ ਦੇ ਬਗੈਰ ਬੀਤਦੀ ਜਾ ਰਹੀ ਹੈ। ਇਸ ਲਈ ਤੂੰ ਵਾਹਿਗੁਰੂ ਰਹਿਮਤ ਦੇ ਸੁਆਮੀ ਨੂੰ ਮਿਲ। copyright GurbaniShare.com all right reserved. Email |