Page 460
ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥
ਧਨ ਦੌਲਤ ਤੇ ਜੁਆਨੀ ਨੂੰ ਛੱਡ ਕੇ ਤੂੰ ਤੁਰ ਜਾਵੇਗਾਂ ਅਤੇ ਤੇਰੀ ਪੁਸ਼ਾਕ ਤੇ ਭੋਜਨ ਨਖੁੱਟ ਜਾਸਣ।

ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥
ਨਾਨਕ, ਤੇਰੇ ਅਮਲ ਤੇਰੇ ਨਾਲ ਜਾਣਗੇ। ਕਰਮਾਂ ਦਾ ਅਸਰ ਮੇਸਿਆ ਨਹੀਂ ਜਾ ਸਕਦਾ।

ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥
ਵੇਖ, ਜਿਸ ਤਰ੍ਹਾਂ ਚੰਦ-ਚਾਨਣੀ ਰਾਤ ਵਿੱਚ ਹਰਨ ਫਸ ਜਾਂਦਾ ਹੈ,

ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥
ਏਸੇ ਤਰ੍ਹਾਂ ਗੁਨਾਹ ਕਰਨ ਦੇ ਕਾਰਨ ਖੁਸ਼ੀ ਗਮੀ ਪੈਦਾ ਹੁੰਦੀ ਹੈ।

ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥
ਤੇਰੇ ਕੀਤੇ ਹੋਏ ਕੁਕਰਮ ਤੇਰਾ ਖਹਿੜਾ ਨਹੀਂ ਛੱਡਣਗੇ। ਤੇਰੀ ਗਰਦਨ ਦੁਆਲੇ ਰੱਸਾ ਪਾ ਕੇ ਉਹ ਤੈਨੂੰ ਅੱਗੇ ਲਾ ਲੈਣਗੇ।

ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥
ਤੂੰ ਦ੍ਰਿਸ਼ਅਕ ਗਲਤ-ਫਹਿਮੀ ਨੂੰ ਦੇਖ ਕੇ ਠੱਗੀ ਹੋਈ ਹੈਂ ਅਤੇ ਆਪਣੇ ਪਲੰਘ ਉਤੇ ਤੂੰ ਝੂਠ-ਰੂਪੀ ਪ੍ਰੀਤਮ ਨੂੰ ਮਾਣ ਰਹੀ ਹੈਂ।

ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥
ਤਮ੍ਹਾਂ, ਲਾਲਚ ਤੇ ਗਰੂਰ ਨਾਲ ਤੂੰ ਮਤਵਾਲੀ ਹੋਈ ਹੋਈ ਹੈਂ ਅਤੇ ਸਵੈ ਹੰਗਤਾ ਅੰਦਰ ਤੂੰ ਗਲਤਾਨ ਹੈਂ।

ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥
ਨਾਨਕ ਹਰਨ ਦੀ ਤਰ੍ਹਾਂ ਤੂੰ ਬੇਸਮਝੀ ਰਾਹੀਂ ਬਰਬਾਦ ਹੋ ਗਈ ਹੈ ਅਤੇ ਤੇਰੇ ਆਉਣੇ ਤੇ ਜਾਣੇ (ਜਨਮ ਮਰਨ) ਨਹੀਂ ਮੁਕਣੇ।

ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥
ਮੱਖੀ ਮਿਠਾਸ ਵਿੱਚ ਫੱਸ ਜਾਂਦੀ ਹੈ। ਇਹ ਕਿਸ ਤਰ੍ਹਾਂ ਪਰਵਾਜ ਲੈ (ਉਡ) ਸਕਦੀ ਹੈ।

ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥
ਹਾਥੀ ਟੋਏ ਵਿੱਚ ਡਿੱਗ ਪਿਆ ਹੈ। ਇਹ ਹੁਣ ਕਿਸ ਤਰ੍ਹਾਂ ਬੱਚ ਕੇ ਨਿਕਲ ਸਕਦਾ ਹੈ?

ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥
ਜਿਹੜੀ ਆਪਣੇ ਕੰਤ ਨੂੰ ਇਕ ਮੁਹਤ ਭਰ ਲਈ ਭੀ ਚੇਤੇ ਨਹੀਂ ਕਰਦੀ, ਉਸ ਨੂੰ ਪਾਰ ਲੰਘਣਾ ਔਖਾ ਹੋ ਜਾਵੇਗਾ।

ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥
ਉਸ ਦੀਆਂ ਤਕਲੀਫਾਂ ਅਤੇ ਦੰਡ ਗਿਣਤੀ ਤੋਂ ਬਾਹਰ ਹਨ, ਉਹ ਆਪਣੇ ਅਮਲਾਂ ਦਾ ਫਲ ਡੋਗਦੀ ਹੈ।

ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥
ਪੌਸ਼ੀਦਾ (ਲੁਕ ਕੇ ਕੀਤੇ) ਅਮਲ ਉਘੜ ਜਾਂਦੇ ਹਨ ਅਤੇ ਉਹ ਏਥੇ ਤੇ ਓਥੇ ਤਬਾਹ ਹੋ ਜਾਂਦੀ ਹੈ।

ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥
ਨਾਨਕ, ਸੱਚੇ ਗੁਰਾਂ ਦੇ ਬਿਨਾ, ਆਪ-ਹੁੱਦਰੀ, ਹੈਕੜ-ਖਾਂ ਠੱਗੀ ਜਾਂਦੀ ਹੈ।

ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥
ਵਾਹਿਗੁਰੂ ਦੇ ਗੋਲੇ, ਸੁਆਮੀ ਦੇ ਪੈਰਾਂ ਨਾਲ ਚਿੱਮੜ ਕੇ ਜੀਉਂਦੇ ਹਨ।

ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥
ਸਾਹਿਬ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ, ਜੋ ਉਸ ਦੀ ਪਨਾਹ ਲੈਂਦੇ ਹਨ।

ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥
ਹਰੀ ਉਨ੍ਹਾਂ ਨੂੰ ਤਾਕਤ, ਅਕਲ, ਬ੍ਰਹਿਮਬੋਧ ਤੇ ਸਿਮਰਨ ਬਖਸ਼ਦਾ ਹੈ। ਉਹ ਖੁਦ ਹੀ ਉਨ੍ਹਾਂ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।

ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥
ਸੁਆਮੀ ਆਪੇ ਸਤਿ ਸੰਗਤ ਹੈ ਅਤੇ ਖੁਦ ਹੀ ਸੰਸਾਰ ਦਾ ਪਾਰ ਉਤਾਰਾ ਕਰਦਾ ਹੈ।

ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥
ਰੱਖਣ ਵਾਲਾ ਹਰੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜਿਨ੍ਹਾਂ ਦੇ ਅਮਲ ਹਮੇਸ਼ਾਂ ਪਵਿੱਤਰ ਹੁੰਦੇ ਹਨ।

ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥
ਨਾਨਕ, ਉਹ ਕਦੇ ਭੀ ਦੋਜ਼ਕ ਨੂੰ ਨਹੀਂ ਜਾਂਦੇ। ਵਾਹਿਗੁਰੂ ਦੇ ਸਾਧੂ ਵਾਹਿਗੁਰੂ ਦੀ ਪਨਾਹ ਵਿੱਚ ਹਨ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥
ਪਰੇ ਹੱਟ ਜਾ, ਹੇ ਮੇਰੀ ਸੁਸਤੀਏ! ਤਾਂ ਜੋ ਮੈਂ ਆਪਣੇ ਪ੍ਰਭੂ ਕੋਲ ਪ੍ਰਾਰਥਨਾ ਕਰਾ।

ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥
ਮੈਂ ਆਪਣੇ ਹਰੀ-ਕੰਤ ਨੂੰ ਮਾਣਦੀ ਹਾਂ ਅਤੇ ਸੁਆਮੀ ਦੀ ਸੰਗਤ ਵਿੱਚ ਸੁਹਣੀ ਲਗਦੀ ਹਾਂ।

ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥
ਸੁਹਣੀ ਮੈਂ ਲਗਦੀ ਹਾਂ ਆਪਣੇ ਪਤੀ ਪਰਮੇਸ਼ਰ ਨਾਲ ਅਤੇ ਦਿਨ ਰਾਤ ਮੈਂ ਉਸ ਨੂੰ ਮਾਣਦੀ ਹਾਂ।

ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
ਹਰ ਸੁਆਸ ਨਾਲ ਸੁਆਮੀ ਨੂੰ ਸਿਮਰਨ ਵਾਹਿਗੁਰੂ ਨੂੰ ਵੇਖਣ ਅਤੇ ਉਸ ਦਾ ਜੱਸ ਗਾਉਣ ਦੁਆਰਾ ਮੈਂ ਜੀਉਂਦੀ ਹਾਂ।

ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
ਵਿਛੋੜਾ ਸ਼ਰਮ ਕਰਦਾ ਹੈ, ਕਿਉਂਕਿ ਮੈਂ ਆਪਣੇ ਪਤੀ ਦਾ ਦੀਦਾਰ ਵੇਖ ਲਿਆ ਹੈ। ਉਸ ਦੀ ਅੰਮ੍ਰਿਤ-ਮਈ ਨਿਗ੍ਹਾ ਨੇ ਮੈਨੂੰ ਤਰੋ ਤਰ ਕਰ ਦਿੱਤਾ ਹੈ।

ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
ਨਾਨਕ ਬਿਨੇ ਕਰਦਾ ਹੈ, ਮੇਰੀ ਖ਼ਾਹਿਸ਼ ਪੂਰੀ ਹੋ ਗਈ ਹੈ, ਕਿਉਂ ਜੋ ਮੈਂ ਉਸ ਨੂੰ ਮਿਲ ਪਿਆ ਹਾਂ, ਜਿਸ ਨੂੰ ਮੈਂ ਢੂੰਡਦਾ ਸੀ।

ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
ਦੌੜ ਜਾਓ, ਤੁਸੀਂ ਹੇ ਪਾਪੋ! ਮੇਰਾ ਸਿਰਜਣਹਾਰ ਮੇਰੇ ਹਿਰਦੇ ਵਿੱਚ ਆਇਆ ਹੈ।

ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
ਮੇਰੇ ਅੰਦਰ ਦੇ ਭੂਤਨੇ ਸੜ ਗਏ ਹਨ। ਸ੍ਰਿਸ਼ਟੀ ਦਾ ਸੁਆਮੀ ਮੇਰੇ ਤੇ ਪ੍ਰਤੱਖ ਹੋ ਗਿਆ ਹੈ।

ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
ਪ੍ਰਤੱਖ ਹੈ ਮੇਰੇ ਉਤੇ ਸ੍ਰਿਸ਼ਟੀ ਨੂੰ ਪਾਲਣ-ਪੋਸ਼ਣ ਵਾਲਾ ਪ੍ਰੀਤਮ ਸੁਆਮੀ ਅਤੇ ਸਤਿ ਸੰਗਤ ਅੰਦਰ ਮੈਂ ਉਸ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
ਮੈਂ ਅਦਭੁਤ ਸੁਆਮੀ ਨੂੰ ਵੇਖ ਲਿਆ ਹੈ। ਉਹ ਮੇਰੇ ਉਤੇ ਅੰਮ੍ਰਿਤ ਛਿੜਕਦਾ ਹੈ। ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਜਾਣ ਲਿਆ ਹੈ।

ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
ਮੇਰੀ ਆਤਮਾ ਠੰਡੀ, ਸਿੱਲ੍ਹੀ ਤੇ ਪਰਮ ਅਨੰਦਤ ਹੋ ਗਈ ਹੈ। ਸਾਹਿਬ ਦਾ ਓੜਕ ਪਾਇਆ ਨਹੀਂ ਜਾ ਸਕਦਾ।

ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
ਗੁਰੂ ਜੀ ਫੁਰਮਾਉਂਦੇ ਹਨ, ਸੁੱਖ ਅਤੇ ਅਡੋਲਤਾ ਅੰਦਰ ਇਨਸਾਨ ਦਾ ਸੁਆਮੀ ਨਾਲ ਮਿਲਾਪ, ਸੁਆਮੀ ਖ਼ੁਦ ਹੀ ਰਚਦਾ ਹੈ।

ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥
ਵਿਆਪਕ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਆਦਮੀ ਦੌਜਕ ਨੂੰ ਨਹੀਂ ਦੇਖਦਾ (ਜਾਂਦਾ)।

ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
ਧਰਮ ਰਾਜਾ ਉਨ੍ਹਾਂ "ਜੀ ਆਇਆ" ਆਖਦਾ ਹੈ ਅਤੇ ਮੌਤ ਦੇ ਫ਼ਰੇਸ਼ਤੇ ਦੌੜ ਜਾਂਦੇ ਹਨ।

ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਦਮੀ ਈਮਾਨ, ਸਹਿਨ ਸ਼ਕਤੀ ਅਡੋਲਤਾ ਤੇ ਆਰਾਮ ਪਾ ਲੈਦਾ ਹੈ।

ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
ਆਪਣੀ ਰਹਿਮਤ ਧਾਰ ਕੇ, ਸੁਆਮੀ ਨੇ ਉਨ੍ਹਾਂ ਨੂੰ ਤਾਰ ਦਿੱਤਾ ਹੈ, ਜਿਨ੍ਹਾਂ ਨੇ ਸਮੂਹ ਸੰਸਾਰੀ ਲਗਨ ਤੇ ਅਪਣਤ ਨੂੰ ਛੱਡ ਦਿੱਤਾ ਹੈ।

ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
ਗੁਰੂ ਉਨ੍ਹਾਂ ਨੂੰ ਸਾਈਂ ਨਾਲ ਮਿਲਾ ਦਿੰਦਾ ਹੈ। ਉਹ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲੈਦਾ ਹੈ। ਸੁਆਮੀ ਨੂੰ ਸਿਮਰਨ ਕੇ ਉਹ ਰੱਜ ਜਾਂਦੇ ਹਨ।

ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
ਨਾਨਕ ਬਿਨੇ ਕਰਦਾ ਹੈ, ਪ੍ਰਭੂ ਦਾ ਆਰਾਧਨ ਕਰਨ ਦੁਆਰਾ ਸਮੂਹ ਆਸਾਂ ਉਮੈਦਾਂ ਪੂਰੀਆਂ ਹੋ ਜਾਂਦੀਆਂ ਹਨ।

copyright GurbaniShare.com all right reserved. Email