Page 459
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥
ਪੰਭੂ ਦੇ ਚਰਨ ਕੰਵਲਾਂ ਨਾਲ ਪ੍ਰੇਮ ਦੁਆਰਾ ਬੁਰਾਈ ਤੇ ਗੁਨਾਹ ਕਬੂਲ ਹੋ ਜਾਂਦੇ ਹਨ।

ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥
ਪੀੜ, ਖੁਦਿਆ ਤੇ ਗਰੀਬੀ ਦੌੜ ਜਾਂਦੀਆਂ ਹਨ, ਅਤੇ ਇਨਸਾਨ ਰੱਬੀ ਰਸਤੇ ਨੂੰ ਪ੍ਰਤੱਖ ਵੇਖ ਲੈਦਾ ਹੈ।

ਮਿਲਿ ਸਾਧਸੰਗੇ ਨਾਮ ਰੰਗੇ ਮਨਿ ਲੋੜੀਦਾ ਪਾਇਆ ॥
ਸਤਿਸੰਗਤ ਨਾਲ ਜੁੜ ਕੇ ਬੰਦਾ ਨਾਮ ਨਾਲ ਰੰਗਿਆ ਜਾਂਦਾ ਹੈ ਅਤੇ ਆਪਣੀ ਦਿਲੀ ਮੁਰਾਦ ਪਾ ਲੈਦਾ ਹੈ।

ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥
ਵਾਹਿਗੁਰੂ ਦਾ ਦੀਦਾਰ ਦੇਖਣ ਦੁਆਰਾ, ਇਨਸਾਨ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਸਾਰਾ ਖਾਨਦਾਨ ਤੇ ਕੁਲ ਵੱਡੇ ਵਡੇਰੇ ਪਾਰ ਉਤਰ ਜਾਂਦੇ ਹਨ।

ਦਿਨਸੁ ਰੈਣਿ ਅਨੰਦ ਅਨਦਿਨੁ ਸਿਮਰੰਤ ਨਾਨਕ ਹਰਿ ਹਰੇ ॥੪॥੬॥੯॥
ਦਿਹੁੰ ਤੇ ਰਾਤ, ਰਾਤ ਤੇ ਦਿਹੁੰ, ਵਾਹਿਗੁਰੂ ਸੁਆਮੀ ਦਾ ਭਜਨ ਕਰਨ ਦੁਆਰਾ, ਹੇ ਨਾਨਕ! ਇਨਸਾਨ ਖੁਸ਼ੀ ਅੰਦਰ ਵਿਚਰਦਾ ਹੈ।

ਆਸਾ ਮਹਲਾ ੫ ਛੰਤ ਘਰੁ ੭
ਆਸਾ ਪੰਜਵੀਂ ਪਾਤਸ਼ਾਹੀ। ਛੰਦ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਸਲੋਕੁ ॥
ਸਲੋਕ।

ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
ਪਵਿੱਤਰ ਸਤਿਸੰਗਤ ਅੰਦਰ ਸੁਆਮੀ ਦੇ ਨਾਮ ਦਾ ਉਚਾਰਨ ਕਰਨਾ, ਇਕ ਸ੍ਰੇਸ਼ਟ ਵੀਚਾਰ ਹੈ।

ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੧॥
ਹੇ ਭਾਗਾਂ ਵਾਲੇ ਪ੍ਰਭੂ! ਨਾਨਕ ਤੇ ਮਿਹਰ ਧਾਰ, ਤਾਂ ਜੋ ਉਹ ਤੇਰੇ ਨਾਮ ਨੂੰ ਇੱਕ ਮੁਹਤ ਭਰ ਲਈ ਭੀ ਨਾਂ ਭੁੱਲੇ।

ਛੰਤ ॥
ਛੰਦ।

ਭਿੰਨੀ ਰੈਨੜੀਐ ਚਾਮਕਨਿ ਤਾਰੇ ॥
ਤ੍ਰੇਲੀ ਹੋਈ ਰਾਤ੍ਰੀ ਵਿੱਚ ਨੱਖਤ੍ਰ (ਤਾਰੇ) ਲਿਸ਼ਕਦੇ ਹਨ,

ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥
ਮੈਡੇ ਮਾਲਕ ਦੇ ਪ੍ਰੀਤਮ ਸਾਧੂ ਪੁਰਸ਼ ਜਾਗਦੇ ਰਹਿੰਦੇ ਹਨ।

ਰਾਮ ਪਿਆਰੇ ਸਦਾ ਜਾਗਹਿ ਨਾਮੁ ਸਿਮਰਹਿ ਅਨਦਿਨੋ ॥
ਸਰਬ-ਵਿਆਪਕ ਸੁਆਮੀ ਦੇ ਪ੍ਰੀਤਵਾਨ ਹਮੇਸ਼ਾਂ ਖਬਰਦਾਰ ਵਿਚਰਦੇ ਹਨ ਅਤੇ ਦਿਨ ਰਾਤ ਨਾਮ ਦਾ ਆਰਾਧਨ ਕਰਦੇ ਹਨ।

ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥
ਆਪਣੇ ਮਨ ਅੰਦਰ ਉਹ ਵਾਹਿਗੁਰੂ ਦੇ ਕੰਵਲ ਪੈਰਾਂ ਦਾ ਚਿੰਤਨ ਕਰਦੇ ਹਨ ਅਤੇ ਸੁਆਮੀ ਨੂੰ ਇੱਕ ਛਿੰਨ ਭਰ ਲਈ ਭੀ ਨਹੀਂ ਭੁਲਾਉਂਦੇ।

ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥
ਉਹ ਆਪਣੇ ਚਿੱਤ ਦੀ ਹੰਗਤਾ ਤੇ ਸੰਸਾਰੀ ਮਮਤਾ ਦੇ ਪਾਪ ਨੂੰ ਛੱਡ ਦਿੰਦੇ ਹਨ ਤੇ ਬਦਫੈਲੀ ਦੀ ਪੀੜ ਨੂੰ ਸਾੜ ਸੁੱਟਦੇ ਹਨ।

ਬਿਨਵੰਤਿ ਨਾਨਕ ਸਦਾ ਜਾਗਹਿ ਹਰਿ ਦਾਸ ਸੰਤ ਪਿਆਰੇ ॥੧॥
ਨਾਨਕ ਬੇਨਤੀ ਕਰਦਾ ਹੈ, ਰੱਬ ਦੇ ਗੁਮਾਸਤੇ, ਪੀਤਵਾਨ ਸਾਧੂ ਸਦੀਵ ਹੀ ਜਾਗਦੇ ਰਹਿੰਦੇ ਹਨ।

ਮੇਰੀ ਸੇਜੜੀਐ ਆਡੰਬਰੁ ਬਣਿਆ ॥
ਮੇਰੇ ਮਨ ਦੇ ਪਲੰਘ ਦੀ ਸ਼ਾਨਦਾਰ ਸਜਾਵਟ ਹੋ ਗਈ ਹੈ।

ਮਨਿ ਅਨਦੁ ਭਇਆ ਪ੍ਰਭੁ ਆਵਤ ਸੁਣਿਆ ॥
ਜਦੋਂ ਦਾ ਮੈਂ ਸੁਣਿਆ ਹੈ ਕਿ ਸੁਆਮੀ ਆ ਰਿਹਾ ਮੇਰੇ ਹਿਰਦੇ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।

ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥
ਸਾਹਿਬ ਮਾਲਕ ਨੂੰ ਮਿਲ ਕੇ ਮੈਂ ਆਰਾਮ ਨੂੰ ਪ੍ਰਾਪਤ ਹੋ ਗਈ ਹਾਂ ਅਤੇ ਖੁਸ਼ੀ ਤੇ ਅਨੰਦ ਦੇ ਜੌਹਰ ਨਾਲ ਭਰ ਗਈ ਹਾਂ।

ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥
ਸੁਆਮੀ ਮੇਰੀ ਛਾਤੀ ਨਾਲ ਲੱਗ ਗਿਆ, ਦੁਖੜੇ ਦੌੜ ਗਏ ਹਨ, ਅਤੇ ਮੇਰੀ ਆਤਮਾ, ਚਿੱਤ ਤੇ ਦੇਹ ਸਾਰੇ ਸਰਸਬਜ ਹੋ ਗਏ ਹਨ।

ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥
ਸੁਆਮੀ ਨੂੰ ਸਿਮਰ ਕੇ ਮੈਂ ਆਪਣੇ ਦਿਲ ਦੀ ਕਾਮਨਾ ਪ੍ਰਾਪਤ ਕਰ ਲਈ ਹੈ। ਆਪਣੇ ਵਿਆਹ (ਸੰਯੋਗ) ਦੇ ਸਮੇਂ ਨੂੰ ਮੈਂ ਮੁਬਾਰਕ ਗਿਣਦੀ ਹਾਂ।

ਬਿਨਵੰਤਿ ਨਾਨਕ ਮਿਲੇ ਸ੍ਰੀਧਰ ਸਗਲ ਆਨੰਦ ਰਸੁ ਬਣਿਆ ॥੨॥
ਨਾਨਕ ਬਿਨੇ ਕਰਦਾ ਹੈ, ਜਦ ਮੈਂ ਸ੍ਰੇਸ਼ਟਤਾ ਦੇ ਸੁਆਮੀ ਨੂੰ ਮਿਲ ਪਿਆ ਤਾਂ ਮੈਨੂੰ ਸਾਰੀਆਂ ਖੁਸ਼ੀਆਂ ਦਾ ਰਸ ਪ੍ਰਾਪਤ ਹੋ ਗਿਆ।

ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥
ਮੇਰੀਆਂ ਸਹੇਲੀਆਂ ਮੈਨੂੰ ਮਿਲ ਕੇ ਪੁੱਛਦੀਆਂ ਹਨ, ਸਾਨੂੰ ਆਪਣੇ ਭਰਤੇ ਦੀ ਪਛਾਣ ਚਿੰਨ੍ਹ ਦੱਸ।

ਰਸਿ ਪ੍ਰੇਮ ਭਰੀ ਕਛੁ ਬੋਲਿ ਨ ਜਾਣੀ ॥
ਉਸ ਦੀ ਪ੍ਰੀਤ ਦੇ ਅੰਮ੍ਰਿਤ ਨਾਲ ਮੈਂ ਐਨੀ ਲਬਾਲਬ (ਨੱਕੋ ਨੱਕ ਭਰੀ ਪਈ) ਸੀ ਕਿ ਮੈਂ ਕੁਝ ਭੀ ਆਖ ਨਾਂ ਸਕੀ।

ਗੁਣ ਗੂੜ ਗੁਪਤ ਅਪਾਰ ਕਰਤੇ ਨਿਗਮ ਅੰਤੁ ਨ ਪਾਵਹੇ ॥
ਸਿਰਜਣਹਾਰ ਦੀਆਂ ਖੂਬੀਆਂ, ਡੂੰਘੀਆਂ, ਗੈਬੀ ਅਤੇ ਹੱਦਬੰਨਾ-ਰਹਿਤ ਹਨ। ਵੇਦ ਉਸ ਦੇ ਓੜਕ ਨੂੰ ਨਹੀਂ ਜਾਣਦੇ।

ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥
ਪ੍ਰੇਮ ਅਤੇ ਪਿਆਰ ਨਾਲ ਮੈਂ ਪ੍ਰਭੂ ਦਾ ਭਜਨ ਕਰਦੀ ਹਾਂ ਅਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਉਂਦੀ ਹਾਂ।

ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥
ਸਮੂਹ ਨੇਕੀਆਂ ਅਤੇ ਸ੍ਰੇਸ਼ਟ ਸਿਆਣਪਾਂ ਨਾਲ ਪਰੀਪੂਰਨ ਹੋਣ ਕਰਕੇ ਮੈਂ ਆਪਣੇ ਮਾਲਕ ਨੂੰ ਚੰਗੀ ਲੱਗਣ ਲੱਗ ਗਈ ਹਾਂ।

ਬਿਨਵੰਤਿ ਨਾਨਕ ਰੰਗਿ ਰਾਤੀ ਪ੍ਰੇਮ ਸਹਜਿ ਸਮਾਣੀ ॥੩॥
ਨਾਨਕ ਬਿਨੇ ਕਰਦਾ ਹੈ, ਕਿ ਸੁਹਾਗਣ ਪ੍ਰਭੂ ਦੀ ਪ੍ਰੀਤ ਦੀ ਰੰਗਤ ਨਾਲ ਰੰਗੀਜ ਗਈ ਹਾਂ ਅਤੇ ਸੁਖੈਨ ਹੀ ਉਸ ਵਿੱਚ ਲੀਨ ਹੋ ਗਈ ਹਾਂ।

ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥
ਜਦ ਮੈਂ ਵਾਹਿਗੁਰੂ ਦੇ ਖੁਸ਼ੀ ਦੇ ਗੀਤ ਗਾਉਣ ਲੱਗ ਪਿਆ,

ਸਾਜਨ ਸਰਸਿਅੜੇ ਦੁਖ ਦੁਸਮਨ ਭਾਗੇ ॥
ਮੇਰੇ ਮਿੱਤਰ ਖੁਸ਼ ਹੋ ਗਏ ਅਤੇ ਮੇਰੀਆਂ ਤਕਲੀਫਾਂ ਤੇ ਮੇਰੇ ਵੈਰੀ ਦੌੜ ਗਏ।

ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥
ਮੇਰੀ ਖੁਸ਼ੀ ਤੇ ਆਰਾਮ ਵਧੇਰੇ ਹੋ ਗਏ, ਮੈਂ ਵਾਹਿਗੁਰੂ ਦੇ ਨਾਮ ਅੰਦਰ ਅਨੰਦ ਮਾਣਿਆ, ਅਤੇ ਮਾਲਕ ਨੇ ਖੁਦ ਮੇਰੇ ਉਤੇ ਰਹਿਮ ਕੀਤਾ।

ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥
ਮੈਂ ਭਗਵਾਨ ਦੇ ਪੈਰਾਂ ਨਾਲ ਚਿਮੜ ਗਿਆ ਤੇ ਹਮੇਸ਼ਾਂ ਸਾਵਧਾਨ ਰਹਿਣ ਕਾਰਣ ਮੈਂ ਸੁਆਮੀ ਸਿਰਜਣਹਾਰ ਨੂੰ ਮਿਲ ਪਿਆ।

ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥
ਮੁਬਾਰਕ ਦਿਹਾੜੇ ਆ ਗਏ ਤੇ ਮੈਂ ਆਰਾਮ ਪਾ ਲਿਆ। ਸਾਰੇ ਖਜਾਨੇ ਸਾਹਿਬ ਦੇ ਪੈਰਾਂ ਵਿੱਚ ਹਨ।

ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥੪॥੧॥੧੦॥
ਨਾਨਕ ਬੇਨਤੀ ਕਰਦਾ ਹੈ, ਵਾਹਿਗੁਰੂ ਦੇ ਗੋਲੇ ਸਦੀਵ ਹੀ ਸਾਹਿਬ ਦੀ ਸ਼ਰਣਾਗਤ ਲੋੜਦੇ ਹਨ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥
ਉਠ ਖੜਾ ਹੋ ਤੇ ਟੁਰ, ਹੇ ਰਾਹੀਆ! ਤੂੰ ਕਿਉਂ ਦੇਰ ਲਾਉਂਦਾ ਹੈ?

ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥
ਤੇਰਾ ਮੁਕੱਰਰ ਵਕਤ (ਜੀਵਨ) ਪੂਰਾ ਹੋ ਗਿਆ ਹੈ। ਤੂੰ ਕਿਉਂ ਝੂਠ ਅੰਦਰ ਖਚਤ ਹੋਇਆ ਹੋਇਆ ਹੈਂ?

ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥
ਤੂੰ ਝੂਠ ਨੂੰ ਲਲਚਾਉਂਦਾ ਹੈ ਅਤੇ ਮੋਹਨੀ (ਮਾਇਆ) ਦੇ ਧੋਖੇ ਦੇ ਕਾਰਣ ਤੂੰ ਅਣਗਿਣਤ ਗੁਨਾਹ ਕਰਦਾ ਹੈਂ।

ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥
ਹੇ ਬਦਬਖਤ ਬੰਦੇ! ਮੌਤ ਦੇ ਫਰੇਸ਼ਤੇ ਨੇ ਤੈਨੂੰ ਦੇਖ ਲਿਆ ਹੈ। ਮੌਤ ਤੇਰੇ ਉਤੇ ਕਾਬੂ ਪਾ ਲਊਗੀ ਅਤੇ ਤੇਰਾ ਸਰੀਰ ਸੁਆਹ ਦਾ ਅੰਬਾਰ ਹੋ ਜਾਵੇਗਾ।

copyright GurbaniShare.com all right reserved. Email