ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥
ਇੱਕੇ ਸੁਆਮੀ ਦਾ ਲਿਸ਼ਕਾਰਾ ਅਤੇ ਚਾਨਣ, ਉਹ ਦਸੀਂ ਪਾਸੀਂ ਵੇਖਦੇ ਹਨ। ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥ ਗੁਰੂ ਜੀ ਆਖਦੇ ਹਨ, ਮੈਂ ਸਾਈਂ ਦੇ ਪੈਰਾਂ (ਨਾਮ) ਦਾ ਆਰਾਧਨ ਕਰਦਾ ਹਾਂ। ਵਾਹਿਗੁਰੂ ਨੇ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਦਾ ਫਰਜ ਆਪਣੇ ਜਿਮੇਂ ਲੈ ਲਿਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥ ਸਦੀਵੀ ਸਥਿਰ ਹੈ ਸਾਧੂਆਂ ਦਾ ਸਹੁ। ਊਹ ਮਰਦਾ ਅਤੇ ਜਾਂਦਾ ਨਹੀਂ। ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥ ਜਿਸ ਦੇ ਘਰ ਵਿੱਚ ਵਾਹਿਗੁਰੂ ਕੰਤ ਹੈ, ਉਹ ਸਦਾ ਹੀ ਉਸ ਨੂੰ ਮਾਣਦੀ ਹੈ। ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥ ਨਾਸ-ਰਹਿਤ ਅਤੇ ਅਮਰ ਹੈ ਉਹ ਸੁਆਮੀ। ਉਹ ਹਮੇਸ਼ਾਂ ਨੌਜਵਾਨ ਅਤੇ ਬੇਦਾਗ ਹੈ। ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥ ਸੁਆਮੀ ਦੁਰੇਡੇ ਨਹੀਂ, ਹਮੇਸ਼ਾਂ ਅੰਗ ਸੰਗ ਹੈ। ਹਮੇਸ਼ਾਂ ਤੇ ਹਮੇਸ਼ਾਂ ਲਈ ਉਹ ਦਸਾਂ ਹੀ ਦਿਸ਼ਾਂ ਅੰਦਰ ਪਰੀ-ਪੂਰਨ ਹੈ। ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥ ਉਹ ਜਿੰਦੜੀ ਦਾ ਸੁਆਮੀ ਹੈ। ਜਿਸ ਤੋਂ ਮੋਖਸ਼ ਅਤੇ ਅਕਲਮੰਦੀ ਉਤਪੰਨ ਹੁੰਦੇ ਹਨ। ਮੈਨੂੰ ਪਿਆਰੇ ਦਾ ਪ੍ਰੇਮ ਪਿਆਰਾ ਅਤੇ ਚੰਗਾ ਲੱਗਦਾ ਹੈ। ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥ ਨਾਨਕ ਓਹੀ ਕੁਛ ਉਚਾਰਨ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਅਨੰਤ ਹੈ ਸਾਧੂਆਂ ਦਾ ਕੰਤ। ਉਹ ਮਰਦਾ ਤੇ ਜਾਂਦਾ ਨਹੀਂ। ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥ ਜਿਸ ਦਾ ਖਸਮ ਵਾਹਿਗੁਰੂ ਹੈ, ਉਹ ਘਣੇਰੀ ਖੁਸ਼ੀ ਮਾਣਦੀ ਹੈ। ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ ਪ੍ਰਸੰਨ ਹੈ ਉਹ ਪਤਨੀ ਅਤੇ ਪੂਰਨ ਬਣ ਵੰਞਦਾ ਹੈ, ਉਸ ਦਾ ਪਰਤਾਪ। ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥ ਹਰੀ ਦੀ ਕੀਰਤੀ ਗਾਇਨ ਕਰਕੇ ਉਹ ਸਤਿਕਾਰ ਵਿਸ਼ਾਲਤਾ ਤੇ ਖੁਸ਼ੀ ਪਾ ਲੈਂਦੀ ਹੈ। ਉਹ ਵੱਡਾ ਸੁਆਮੀ ਸਦਾ ਉਸ ਦੇ ਨਾਲ ਹੈ। ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥ ਸਮੂਹ ਸੰਪੂਰਨਤਾ ਅਤੇ ਨੌਂ ਖਜਾਨੇ ਉਸ ਪਾਸ ਹਨ। ਉਸ ਦੇ ਘਰ ਕੋਈ ਘਾਟਾ ਨਹੀਂ, ਸਾਰੀਆਂ ਵਸਤੂਆਂ ਹਨ। ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ ਮਿੱਠੀ ਹੈ ਉਸ ਦੀ ਬੋਲੀ, ਤੇ ਤਾਬੇਦਾਰੀ ਕਰਦੀ ਹੈ ਉਹ ਆਪਣੇ ਪ੍ਰੀਤਮ ਦੀ ਅਤੇ ਸਦੀਵੀ ਥੀ ਜਾਂਦੀ ਹੈ ਉਸ ਦੀ ਵਿਆਹੁਲੀ ਅਵਸਥਾ। ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥ ਜਿਹੜਾ ਕੁਛ ਉਸ ਨੇ ਗੁਰਾਂ ਦੀ ਸਿਖਮਤ ਦੁਆਰਾ ਜਾਣਿਆਂ ਹੈ, ਨਾਨਕ ਓਹੀ ਕੁਝ ਆਖਦਾ ਹੈ। ਜਿਸ ਦਾ ਪਤੀ ਪ੍ਰਭੂ ਹੈ, ਉਹ ਬਹੁਤ ਖੁਸ਼ੀ ਭੋਗਦੀ ਹੈ। ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥ ਸੰਤਾਂ ਕੋਲ ਆ ਹੇ ਸਹੇਲੀਏ! ਆਪਾਂ ਉਸ ਦੀ ਟਹਿਲ ਸੇਵਾ ਅੰਦਰ ਜੁੱਟ ਜਾਈਏ। ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥ ਆਓ, ਆਪਾਂ ਉਸ ਦੇ ਦਾਣੇ ਪੀਹੀਏ! ਉਸ ਦੇ ਪੈਰ ਧੋਈਏ ਅਤੇ ਆਪਣੀ ਸਵੈ-ਹੰਗਤਾ ਨੂੰ ਛੱਡੀਏ। ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥ ਆਓ ਆਪਾਂ ਆਪਣਾ ਹੰਕਾਰ ਛੱਡ ਦੇਈਏ। ਆਪਣੇ ਆਪ ਦਾ ਮੁਜਾਹਰਾ (ਪ੍ਰਗਟਾਵਾ) ਨਾਂ ਕਰੀਏ। ਇਸ ਤਰ੍ਹਾਂ ਦੁੱਖ ਦੂਰ ਹੋ ਜਾਂਦਾ ਹੈ। ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥ ਆਓ ਆਪਾਂ ਗੁਰਾਂ ਦੀ ਪਨਾਹ ਪਕੜੀਏ! ਉਸ ਦੀ ਤਾਬੇਦਾਰੀ ਕਰੀਏ ਅਤੇ ਜੋ ਕੁਛ ਭੀ ਉਹ ਕਰਦੇ ਹਨ, ਉਸ ਨਾਲ ਖੁਸ਼ ਹੋਈਏ। ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥ ਆਓ ਆਪਾਂ ਵਾਹਿਗੁਰੂ ਦੇ ਗੋਲੇ ਦੀ ਸੇਵਾ ਕਮਾਈਏ! ਫਿਕਰ ਚਿੰਤਾ ਨੂੰ ਦੂਰ ਕਰੀਏ, ਖਬਰਦਾਰ ਹੋਈਏ, ਅਤੇ ਦਿਹੁੰ ਰੈਣ ਉਸ ਦੇ ਅੱਗੇ ਹੱਥ ਬੰਨ੍ਹ ਕੇ ਖੜ੍ਹੇ ਰਹੀਏ। ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥ ਨਾਨਕ ਉਹ ਕੁਛ ਕਥਨ ਕਰਦਾ ਹੈ, ਜਿਹੜਾ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਸਮਝਿਆ ਹੈ। ਸੰਤਾਂ ਕੋਲ ਆ ਸਹੇਲੀਏ! ਅਤੇ ਆਪਾਂ ਉਹਨਾਂ ਦੀ ਚਾਕਰੀ ਅੰਦਰ ਜੁੱਟ ਜਾਈਏ। ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥ ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਉਸ ਨੂੰ ਸਾਹਿਬ ਆਪਣੀ ਟਹਿਲ ਸੇਵਾ ਅੰਦਰ ਜੋੜਦਾ ਹੈ। ਤਾ ਕੀ ਪੂਰਨ ਆਸ ਜਿਨ੍ਹ੍ਹ ਸਾਧਸੰਗੁ ਪਾਇਆ ॥ ਜਿਸ ਨੂੰ ਸਤਿਸੰਗਤ ਪ੍ਰਾਪਤ ਹੋਈ ਹੈ, ਉਸ ਦੀ ਖਾਹਿਸ਼ ਪੂਰੀ ਹੋ ਜਾਂਦੀ ਹੈ। ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥ ਸਤਿਸੰਗਤ ਅੰਦਰ ਇਨਸਾਨ ਹਰੀ ਦੀ ਪ੍ਰੀਤ ਵਿੱਚ ਲੀਨ ਹੋ ਜਾਂਦਾ ਹੈ ਅਤੇ ਸਾਹਿਬ ਦਾ ਆਰਾਧਨ ਕਰਨ ਲੱਗ ਜਾਂਦਾ ਹੈ। ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥ ਸੰਦੇਹ, ਸੰਸਾਰੀ ਮਮਤਾ ਅਤੇ ਦਵੈਤ-ਭਾਵ ਦੇ ਪਾਪ, ਉਹ ਸਾਰਿਆਂ ਨੂੰ ਤਲਾਂਜਲੀ ਦਿੰਦਾ ਹੈ। ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥ ਠੰਢ ਚੈਨ, ਅਡੋਲਤਾ ਅਤੇ ਸ੍ਰੇਸਟ ਭਾਨਾ ਉਸ ਦੇ ਚਿੱਤ ਵਿੱਚ ਵਸਦੇ ਹਨ ਅਤੇ ਉਹ ਖੁਸ਼ੀ ਤੇ ਪ੍ਰਸੰਨਤਾ ਨਾਲ ਹਰੀ ਦਾ ਜੱਸ ਗਾਉਂਦਾ ਹੈ। ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥ ਨਾਨਕ ਉਹ ਕੁਛ ਵਰਨਣ ਕਰਦਾ ਹੈ, ਜੋ ਉਸ ਨੇ ਗੁਰਾਂ ਦੇ ਉਪਦੇਸ਼ ਤੋਂ ਅਨੁਭਵ ਕੀਤਾ ਹੈ। ਕੇਵਲ ਓਹੀ ਗੁਰਾਂ ਦੀ ਘਾਲ ਕਮਾਉਂਦਾ ਹੈ, ਜਿਸ ਦੇ ਮੱਥੇ ਤੇ ਐਸੇ ਨਸੀਬ ਲਿਖੇ ਹੋਏ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਲੋਕੁ ॥ ਸਲੋਕ। ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ ਵਾਹਿਗੁਰੂ ਸੁਆਮੀ ਦੇ ਸਿਮਰਨ ਕਰਨ ਦੁਆਰਾ ਮੌਤ ਦਾ ਦੂਤ ਪ੍ਰਾਣੀ ਨੂੰ ਕੁਝ ਭੀ ਨਹੀਂ ਕਹਿੰਦਾ। ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ ਨਾਨਕ ਉਸ ਦੀ ਆਤਮਾਂ ਤੇ ਦੇਹ ਆਰਾਮ ਵਿੱਚ ਹੁੰਦੇ ਹਨ ਅਤੇ ਅਖੀਰ ਨੂੰ ਉਹ ਜਗਤ ਦੇ ਪਾਲਣਹਾਰ ਨੂੰ ਮਿਲ ਪੈਂਦਾ ਹੈ। ਛੰਤ ॥ ਛੰਦ। ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ ਮੈਂ ਸਤਿ ਸੰਗਤ ਅੰਦਰ ਮਿਲਾਂ। ਤੁਸੀਂ ਮੇਰਾ ਪਾਰ ਉਤਾਰਾ ਕਰੋ, ਹੇ ਮੇਰੇ ਮਾਲਕ! ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ ਹੱਥ ਬੰਨ੍ਹ ਕੇ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ। ਹੇ ਸੁਆਮੀ ਮਾਲਕ ਕਿ ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ। ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ ਤੇਰੀ ਮਿਹਰ ਦੁਆਰਾ ਹੇ ਪ੍ਰਭੂ! ਮੈਂ ਤੇਰਾ ਨਾਮ ਮੰਗਦਾ ਹਾਂ, ਤੇਰੇ ਪੈਰੀਂ ਪੈਦਾ ਹਾਂ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਦਾ ਹਾਂ। ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ ਹੇ ਰਹਿਮਤ ਦੇ ਪੁੰਜ ਸੁਆਮੀ! ਮੇਰੇ ਉਤੇ ਮਿਹਰ ਧਾਰ, ਤਾਂ ਜੋ ਮੈਂ ਤੇਰੀ ਪਨਾਹ ਹੇਠਾਂ ਵਿਚਰਾਂ ਅਤੇ ਹੋਰ ਕਿਧਰੇ ਨਾਂ ਜਾਵਾਂ। ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ ਮੇਰੇ ਸਰਬ-ਸ਼ਕਤੀਮਾਨ, ਅਕਹਿ, ਬੇਅੰਤ ਅਤੇ ਪਵਿੱਤਰ ਪ੍ਰਭੂ, ਤੂੰ ਮੇਰੀ ਇਹ ਪ੍ਰਾਰਥਨਾ ਸ੍ਰਵਣ ਕਰ। ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥ ਹੱਥ ਬੰਨ੍ਹ ਕੇ ਨਾਨਕ ਇਸ ਦਾਤ ਦੀ ਜਾਚਨਾ ਕਰਦਾ ਹੈ, ਹੇ ਪ੍ਰਭੂ! ਮਿਹਰ ਧਾਰ ਕੇ ਤੂੰ ਮੇਰੇ ਆਉਣ ਤੇ ਜਾਣ ਨੂੰ ਮੇਟ ਦੇ। copyright GurbaniShare.com all right reserved. Email |