Page 456
ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥
ਜਿਸ ਨੂੰ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ, ਜੀਵ, ਹਵਾ ਜਲ, ਦਿਹੁੰ ਅਤੇ ਰੈਣ ਪੂਜਦੇ ਹਨ।

ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥
ਜਿਸ ਨੂੰ ਤਾਰੇ, ਚੰਦ ਅਤੇ ਸੂਰਜ ਸਿਮਰਦੇ ਹਨ, ਅਤੇ ਜਿਸ ਦੀ ਸਿਫ਼ਤ ਸ਼ਲਾਘਾ ਧਰਤੀ ਸਿਮਰਦੇ ਹਨ, ਅਤੇ ਜਿਸ ਦੀ ਸਿਫ਼ਤ ਸ਼ਲਾਘਾ ਧਰਤੀ ਤੇ ਅਸਮਾਨ ਗਾਉਂਦੇ ਹਨ।

ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥
ਜਿਸ ਨੂੰ ਸਾਰੇ ਉਤਪਤੀ ਦੇ ਨਿਕਾਸ ਅਤੇ ਬੋਲੀਆਂ ਸਦੀਵ ਤੇ ਹਮੇਸ਼ਾਂ ਸਿਮਰਦੇ ਹਨ।

ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥
ਜਿਸ ਦਾ ਸਿਮਰਤੀਆਂ, ਪੁਰਾਣ, ਚਾਰ ਵੇਦ ਅਤੇ ਛੇ ਸਾਸ਼ਤਰ ਆਰਾਧਨ ਕਰਦੇ ਹਨ।

ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥
ਊਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਅਤੇ ਆਪਣੇ ਸਾਧੂਆਂ ਦਾ ਆਸ਼ਕ ਪ੍ਰਭੂ ਸਤਿਸੰਗ ਰਾਹੀਂ ਮਿਲਦਾ ਹੈ, ਹੇ ਨਾਨਕ।

ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥
ਜਿੰਨਾ ਕੁ ਸਾਹਿਬ ਨੇ ਮੈਨੂੰ ਦਰਸਾਇਆ ਹੈ, ਓਨਾ ਕੁ ਹੀ ਮੇਰੀ ਜੀਭ ਉਚਾਰਨ ਕਰਦੀ ਹੈ।

ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥
ਮੇਰੀ ਗਿਆਤ ਤੋਂ ਬਾਹਰ ਜੋ ਤੇਰੀ ਘਾਲ ਕਮਾਉਂਦੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।

ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥
ਅਬਿਨਾਸੀ, ਅਨਗਿਣਤ ਅਤੇ ਬੇ-ਥਾਹ ਹੈ ਪ੍ਰਭੂ। ਸਾਰਿਆਂ ਦੇ ਅੰਦਰ ਤੇ ਬਾਹਰ ਉਹ ਹੀ ਹੈ।

ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥
ਅਸੀਂ ਸਾਰੇ ਮੰਗਤੇ ਹਾਂ, ਕੇਵਲ ਤੂੰ ਹੀ ਦਾਤਾਰ ਹੈਂ, ਤੂੰ ਦੁਰੇਡੇ ਨਹੀਂ ਸਗੋਂ ਅੰਗ ਸੰਗ ਅਤੇ ਪ੍ਰਤੱਖ ਹੈਂ।

ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥
ਤੂੰ ਆਪਣੇ ਭਗਤ ਦੇ ਅਖਤਿਆਰ ਵਿੱਚ ਹੈਂ। ਜੋ ਪ੍ਰਾਣੀ ਤੈਨੂੰ ਮਿਲ ਪਏ ਹਨ, ਉਹਨਾਂ ਦੀ ਮਹਿਮਾਂ ਮੈਂ ਕਿਸ ਤਰ੍ਹਾਂ ਵਰਨਣ ਕਰ ਸਕਦਾ ਹਾਂ?

ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥
ਰੱਬ ਕਰੇ, ਨਾਨਕ ਨੂੰ ਸੰਤਾਂ ਦੇ ਪੈਰਾਂ ਤੇ ਆਪਣਾ ਸਿਰ ਰੱਖਣ ਦੀ ਇਹ ਖੈਰ ਅਤੇ ਇਜਤ ਪ੍ਰਾਪਤ ਹੋਵੇ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸਲੋਕ ॥
ਸਲੋਕ।

ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥
ਉਪਰਾਲਾ ਕਰੋ, ਤੁਸੀਂ ਪਰਮ ਚੰਗੇ ਨਸੀਬਾਂ ਵਾਲਿਓ! ਵਾਹਿਗੁਰੂ ਸੁਆਮੀ ਸੁਲਤਾਨ ਦਾ ਆਰਾਧਨ ਕਰੋ।

ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥
ਨਾਨਕ ਉਹਨਾਂ ਦਾ ਚਿੰਤਨ ਕਰਨ ਦੁਆਰਾ ਤੁਹਾਨੂੰ ਸਮੂਹ ਆਰਾਮ ਪ੍ਰਾਪਤ ਹੋਵੇਗਾ ਅਤੇ ਤੁਹਾਡੀਆਂ ਤਕਲੀਫਾਂ ਪੀੜਾਂ ਤੇ ਸੰਦੇਹ ਦੂਰ ਹੋ ਜਾਣਗੇ।

ਛੰਤੁ ॥
ਛੰਦ।

ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥
ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਵਿੱਚ ਆਲਸ ਨਾਂ ਕਰ।

ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥
ਸੰਤਾਂ ਨਾਲ ਮਿਲ ਕੇ ਬੰਦਾ ਮੌਤ ਦੇ ਦੂਤਾਂ ਦੇ ਸ਼ਹਿਰ ਨੂੰ ਨਹੀਂ ਜਾਂਦਾ (ਵੱਸ ਨਹੀਂ ਪੈਂਦਾ)।

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥
ਨਾਮ ਦਾ ਆਰਾਧਨ ਕਰਨ ਦੁਆਰਾ ਉਹ ਹਮੇਸ਼ਾਂ ਖੁਸ਼ ਰਹਿੰਦਾ ਹੈ ਅਤੇ ਉਸ ਨੂੰ ਦੁਖ ਪੀੜ ਅਤੇ ਡਰ ਨਹੀਂ ਚਿਮੜਦੇ।

ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥
ਹਰ ਸੁਆਸ ਨਾਲ, ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ ਅਤੇ ਮੂੰਹ ਨਾਲ ਦਿਲੋਂ ਉਸ ਮਾਲਕ ਨੂੰ ਯਾਦ ਕਰ।

ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥
ਹੇ ਅੰਮ੍ਰਿਤ ਦੇ ਘਰ! ਅਤੇ ਸ੍ਰੇਸ਼ਟਤਾਈਆਂ ਦੇ ਖਜਾਨੇ! ਮਿਹਰਬਾਨ ਤੇ ਮਇਆਵਾਨ ਮਾਲਕ ਰਹਿਮਤ ਧਾਰ ਕੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।

ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥
ਨਾਨਕ ਬੇਨਤੀ ਕਰਦਾ ਹੈ, ਤੂੰ ਵਾਹਿਗੁਰੂ ਦੇ ਪੈਰਾਂ ਦਾ ਆਰਾਧਨ ਕਰ ਅਤੇ ਸੁਆਮੀ ਦਾ ਨਾਮ ਉਚਾਰਨ ਕਰਨ ਵਿੱਚ ਢਿਲ ਨਾਂ ਲਾ।

ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥
ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਨਿਰਮਲ ਪ੍ਰਭੂ ਦਾ ਪਵਿੱਤਰ ਨਾਮ।

ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥
ਗੁਰਾਂ ਦੇ ਬ੍ਰਹਿਮ-ਵੀਚਾਰ ਦਾ ਸੁਰਮਾ, ਸੰਦੇਹ ਦੇ ਅੰਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ।

ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥
ਗੁਰਾਂ ਦੇ ਗਿਆਤ ਦੇ ਸੁਰਮੇ ਦੁਆਰਾ ਇਨਸਾਨ ਪਵਿੱਤਰ ਸਾਹਿਬ ਨੂੰ ਜਮੀਨ ਤੇ ਆਕਾਸ਼ ਅੰਦਰ ਪਰੀਪੂਰਨ ਅਨੁਭਵ ਕਰ ਲੈਦਾ ਹੈ।

ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥
ਜਿਸ ਦੇ ਹਿਰਦੇ ਅੰਦਰ ਸੁਆਮੀ ਇੱਕ ਮੁਹਤ ਭਰ ਲਈ ਭੀ ਨਿਵਾਸ ਕਰ ਲੈਦਾ ਹੈ, ਉਸ ਦੇ ਝੋਰੇ ਨਾਸ ਹੋ ਜਾਂਦੇ ਹਨ।

ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥
ਬਲਵਾਨ ਸਾਹਿਬ ਗਿਆਤ ਸੋਚ ਸਮਝ ਤੋਂ ਪਰੇ ਹੈ। ਉਹ ਸਾਰਿਆਂ ਦੇ ਡਰ ਨੂੰ ਨਾਸ ਕਰ ਦੇਣ ਵਾਲਾ ਹੈ।

ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥
ਨਾਨਕ ਜੋਦੜੀ ਕਰਦਾ ਹੈ ਮੈਂ ਵਾਹਿਗੁਰੂ ਦੇ (ਪੈਰਾਂ) ਨਾਮ ਨੂੰ ਚੇਤੇ ਕਰਦਾ ਹਾਂ। ਪਵਿੱਤਰ ਪ੍ਰਭੂ ਦਾ ਪਵਿੱਤਰ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ।

ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥
ਮੈਂ ਰਹਿਮਤ ਦੇ ਖਜਾਨੇ ਮਿਹਰਬਾਨ ਮਾਲਕ ਦੀ ਪਨਾਹ ਪਕੜੀ ਹੈ।

ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥
ਮੈਨੂੰ ਤੇਰੇ ਪੈਰਾਂ ਨਾਮ ਦਾ ਆਸਰਾ ਹੈ ਅਤੇ ਤੇਰੀ ਛਤ੍ਰ ਛਾਇਆ ਹੇਠਾਂ ਮੇਰੀ ਕਾਮਯਾਬੀ ਹੈ ਹੇ ਸੁਆਮੀ!

ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥
ਵਾਹਿਗੁਰੂ ਸੁਆਮੀ ਦੇ ਪੈਰ ਸਬੱਬਾਂ ਦੇ ਸਬੱਬ ਹਨ। ਆਪਣੀ ਮਿਹਰ ਦੁਆਰਾ ਸੁਆਮੀ ਮਾਲਕ ਪਾਪੀਆਂ ਨੂੰ ਤਾਰ ਦਿੰਦਾ ਹੈ।

ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥
ਨਾਮ ਦਾ ਚਿੰਤਨ ਕਰਨ ਦੁਆਰਾ, ਬਹੁਤ ਸਾਰੇ ਬਚ ਗਏ ਹਨ। ਅਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਗਏ ਹਨ।

ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥
ਆਰੰਭ ਅਤੇ ਅਖੀਰ ਵਿੱਚ (ਸਦਾ ਤੋਂ) ਅਣਗਿਣਤ ਹੀ ਸੁਆਮੀ ਨੂੰ ਢੂੰਢਦੇ ਹਨ। ਮੈਂ ਸੁਣਿਆ ਹੈ, ਕਿ ਸਤਿਸੰਗਤ ਹੀ ਮੁਕਤੀ ਦਾ ਰਸਤਾ ਹੈ।

ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥
ਗੁਰੂ ਜੀ ਆਖਦੇ ਹਨ, ਮੈਂ ਵਾਹਿਗੁਰੂ ਦੇ (ਪੈਰਾਂ) ਨਾਮ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਰਹਿਮਤ ਦੇ ਸਮੁੰਦਰ ਮਿਹਰਬਾਨ, ਸੰਸਾਰ ਦੇ ਪਾਲਣ-ਪੋਸਣਹਾਰ ਦੀ ਸ਼ਰਣ ਸੰਭਾਲੀ ਹੈ।

ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥
ਵਾਹਿਗੁਰੂ ਆਪਣੇ ਸੰਤਾਂ ਨੂੰ ਪਿਆਰ ਕਰਨ ਵਾਲਾ ਹੈ। ਇਹ ਉਸ ਦੀ ਸਵੈ-ਰਚੀ ਹੋਈ ਸੁਭਾਵਕ ਖਸਲਤ ਹੈ।

ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥
ਜਿਥੇ ਕਿਤੇ ਭੀ ਸਾਧੂ ਲੋਕ ਸਾਹਿਬ ਨੂੰ ਸਿਮਰਦੇ ਹਨ, ਓਥੇ ਹੀ ਉਹ ਪ੍ਰਤੱਖ ਥੀ ਵੰਞਦਾ ਹੈ।

ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥
ਆਪਣੇ ਸਾਧੂਆਂ ਨੂੰ ਸੁਆਮੀ ਆਪਣੇ ਆਪ ਹੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਹਨਾਂ ਦੇ ਕੰਮਕਾਜ ਰਾਸ ਕਰ ਦਿੰਦਾ ਹੈ।

ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥
ਰੱਬ ਦੀ ਕੀਰਤੀ ਅੰਦਰ ਉਹ ਆਰਾਮ ਅਤੇ ਪਰਮ ਖੁਸ਼ੀ ਨੂੰ ਪਾਉਂਦੇ ਹਨ ਅਤੇ ਸਾਰਿਆਂ ਦੁਖੜਿਆਂ ਨੂੰ ਭੁੱਲ ਜਾਂਦੇ ਹਨ।

copyright GurbaniShare.com all right reserved. Email