ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥
ਜਿਸ ਤਰ੍ਹਾਂ ਮੀਂਹ ਦੀਆਂ ਕਣੀਆਂ ਲਈ ਤਿਹਾਇਆ ਪਪੀਹਾ, ਹਰ ਮੁਹਤ ਚੁਹਕਦਾ ਹੈ, ਹੇ ਸੁੰਦਰ ਬੱਦਲ ਵਰ੍ਹ ਪਉ। ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥ ਤੂੰ ਆਪਣੇ ਵਾਹਿਗੁਰੂ ਨਾਲ ਪ੍ਰੇਮ ਕਰ। ਇਹ ਆਤਮਾ ਉਸ ਨੂੰ ਦੇ ਦੇ ਅਤੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੁਆਮੀ ਨਾਲ ਆਪਣੀ ਬਿਰਤੀ ਚੰਗੀ ਤਰ੍ਹਾਂ ਜੋੜ। ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥ ਹੰਕਾਰ ਨਾਂ ਕਰ, ਵਾਹਿਗੁਰੂ ਦੀ ਪਨਾਹ ਲੈ ਅਤੇ ਉਸ ਦੇ ਦੀਦਾਰ ਉਤੋਂ ਘੋਲੀ ਹੋ ਵੰਞ। ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥ ਜਦ ਗੁਰਦੇਵ ਪਰਮ ਪ੍ਰਸੰਨ ਹੋ ਜਾਂਦੇ ਹਨ ਤਾਂ ਪਤਨੀ ਆਪਣੀ ਸੱਚੀ ਪ੍ਰੀਤ ਦਾ ਸੰਦੇਸਾ ਘਲਦੀ ਹੈ ਅਤੇ ਉਸ ਦਾ ਵਿਛੜਿਆ ਹੋਇਆ ਪਤੀ ਆ ਕੇ ਉਸ ਨੂੰ ਮਿਲ ਪੈਂਦਾ ਹੈ। ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥ ਗੁਰੂ ਜੀ ਆਖਦੇ ਹਨ, ਤੂੰ ਬੇਅੰਤ ਪ੍ਰਭੂ ਦੇ ਛੰਦ ਗਾਇਨ ਕਰ, ਹੇ ਮੇਰੀ ਜਿੰਦੇ! ਤੂੰ ਉਸ ਨੂੰ ਪਿਆਰ ਕਰ ਅਤੇ ਉਸ ਨਾਲ ਤੂੰ ਐਹੋ ਪਿਰਹੜੀ ਪਾ। ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥ ਸੁਰਖਾਬਨੀ (ਚਕਵੀ) ਦਾ ਸੂਰਜ ਨਾਲ ਪਿਆਰ ਹੈ ਅਤੇ ਉਸ ਨੂੰ ਚੇਤੇ ਕਰਦੀ ਹੈ ਉਸ ਨੂੰ ਬੜੀ ਤਾਂਘ ਹੈ ਕਿ ਉਹ ਕਦੋਂ ਸੂਰਜ ਨੂੰ ਵੇਖੇਗੀ। ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥ ਕੋਇਲ ਦਾ ਅੰਬ ਨਾਲ ਪ੍ਰੇਮ ਹੈ ਅਤੇ ਮਿੱਠਾ ਮਿੱਠਾ ਗਾਉਂਦੀ ਹੈ। ਏਸੇ ਤਰ੍ਹਾਂ ਹੀ ਤੂੰ ਵਾਹਿਗੁਰੂ ਨੂੰ ਪਿਆਰ ਕਰ, ਹੇ ਮੇਰੀ ਜਿੰਦੇ! ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥ ਵਾਹਿਗੁਰੂ ਨਾਲ ਪ੍ਰੇਮ ਕਰ ਅਤੇ ਹੰਕਾਰ ਨਾਂ ਕਰ। ਸਾਰੇ ਹੀ ਕੇਵਲ ਇਕ ਰਾਤ੍ਰੀ ਦੇ ਮਹਿਮਾਨ ਹਨ। ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥ ਹੁਣ ਤੂੰ ਕਿਉਂ ਰੰਗ-ਰਲੀਆਂ ਵਿੱਚ ਫਸ ਕੇ ਸੰਸਾਰੀ ਮਮਤਾ ਅੰਦਰ ਖੱਚਤ ਹੋ ਗਿਆ ਹੈਂ? ਜੀਵ ਨੰਗਾ ਹੀ ਆਉਂਦਾ ਤੇ ਜਾਂਦਾ ਹੈ। ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥ ਸੰਤਾਂ ਦੀ ਪਨਾਹ ਲੈਣ ਅਤੇ ਉਹਨਾਂ ਦੇ ਪੈਰਾਂ ਉਤੇ ਡਿਗਣ ਦੁਆਰਾ ਦੁਨਿਆਵੀ ਖਿੱਚ, ਜਿਹੜੀ ਤੂੰ ਹੁਣ ਅਨੁਭਵ ਕਰਦਾ ਹੈਂ, ਮਿੱਟ ਜਾਵੇਗੀ, ਅਤੇ ਤੂੰ ਅਹਿੱਲ ਥੀ ਵੰਞੇਗਾਂ। ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥ ਗੁਰੂ ਜੀ ਫਰਮਾਉਂਦੇ ਹਨ ਤੂੰ ਮਿਹਰਬਾਨ ਮਾਲਕ ਦੇ ਛੰਦ ਗਾਇਨ ਕਰ ਅਤੇ ਵਾਹਿਗੁਰੂ ਨਾਲ ਨੇਹੁੰ ਗੰਢ, ਹੇ ਬੰਦੇ! ਨਹੀਂ ਤਾਂ ਤੂੰ ਵਾਹਿਗੁਰੂ ਸੂਰਜ ਨੂੰ ਕਿਸ ਤਰ੍ਹਾਂ ਵੇਖੇਗਾਂ? ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥ ਜਿਸ ਤਰ੍ਹਾਂ ਰਾਤ ਨੂੰ ਹਰਨ ਘੰਡੇਹੜੇ ਦੀ ਆਵਾਜ ਆਪਣੇ ਕੰਨਾਂ ਨਾਲ ਸ੍ਰਵਣ ਕਰਕੇ ਆਪਣਾ ਦਿਲ ਦੇ ਦਿੰਦਾ ਹੈ, ਏਸੇ ਤਰ੍ਹਾਂ ਹੀ ਤੂੰ ਸੁਆਮੀ ਨੂੰ ਪਿਆਰ ਕਰ, ਹੇ ਬੰਦੇ! ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥ ਜਿਸ ਤਰ੍ਹਾਂ ਆਪਣੇ ਪਤੀ ਦੇ ਪਿਆਰ ਅੰਦਰ ਰਚੀ ਹੋਈ ਪਤਨੀ ਆਪਣੇ ਪਿਆਰੇ ਦੀ ਸੇਵਾ ਕਰਦੀ ਹੈ, ਓਸੇ ਤਰ੍ਹਾਂ ਹੀ ਤੂੰ ਇਹ ਦਿਲ ਆਪਣੇ ਪ੍ਰੀਤਮ (ਪ੍ਰਭੂ) ਨੂੰ ਦੇ ਦੇ। ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥ ਆਪਣਾ ਦਿਲ ਆਪਣੇ ਦਿਲਬਰ ਨੂੰ ਦੇ ਦੇ ਅਤੇ ਉਸ ਦੇ ਪਲੰਘ (ਸੰਗ) ਨੂੰ ਮਾਣ। ਇਸ ਤਰ੍ਹਾਂ ਤੂੰ ਸਮੂਹ ਅਨੰਦ ਤੇ ਪ੍ਰਸੰਨਤਾ ਦਾ ਰਸ ਲੈ ਲਵੇਗਾ। ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥ ਮੈਂ ਆਪਣੇ ਪਿਆਰੇ ਨੂੰ ਪਾ ਲਿਆ ਹੈ, ਸੂਹੀ ਰੰਗਤ ਅਖਤਿਆਰ ਕਰ ਲਈ ਹੈ ਅਤੇ ਬੜੇ ਹੀ ਚਿਰ ਤੋਂ ਮਗਰੋਂ ਆਪਣੇ ਯਾਰ (ਹਰੀ) ਨੂੰ ਮਿਲਿਆ ਹਾਂ। ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥ ਜਦ ਗੁਰੂ ਜੀ ਵਿਚੋਲੇ ਬਣੇ ਤਦ ਮੈਂ ਆਪਣੀਆਂ ਅੱਖਾਂ ਨਾਲ ਪ੍ਰਭੂ-ਪਤੀ ਨੂੰ ਵੇਖ ਲਿਆ। ਹੋਰ ਕੋਈ ਮੈਨੂੰ ਮੇਰੇ ਪ੍ਰੀਤਮ ਵਰਗਾ ਨਜਰ ਨਹੀਂ ਆਉਂਦਾ। ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥ ਗੁਰੂ ਜੀ ਆਖਦੇ ਹਨ, ਤੂੰ ਦਇਆਵਾਨ ਅਤੇ ਮਨਮੋਹਨ ਸੁਆਮੀ ਦੇ ਛੰਦ ਗਾਇਨ ਕਰ, ਹੇ ਬੰਦੇ! ਵਾਹਿਗੁਰੂ ਦੇ ਪੈਰ ਪਕੜ ਅਤੇ ਆਪਣੇ ਹਿਰਦੇ ਅੰਦਰ ਉਸ ਨਾਲ ਐਸ ਤਰ੍ਹਾਂ ਦੀ ਪਿਰਹੜੀ ਪਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਲੋਕੁ ॥ ਸਲੋਕ। ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥ ਜੰਗਲ ਜੰਗਲ ਅੰਦਰ ਭਟਕਦੀ ਤੇ ਭਾਲਦੀ ਅਤੇ ਤੀਰਥਾਂ ਤੇ ਇਸ਼ਨਾਨ ਕਰਦੀ ਮੈਂ ਬਹੁਤੀ ਥੱਕ ਗਈ ਹਾਂ। ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥ ਨਾਨਕ, ਜਦ ਮੈਂ ਸੰਤ-ਗੁਰੂ ਨੂੰ ਮਿਲ ਪਈ, ਤਾਂ ਮੈਂ ਆਪਣੇ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਹੀ ਪਾ ਲਿਆ। ਛੰਤ ॥ ਛੰਦ। ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥ ਜਿਸ ਨੂੰ ਅਣਗਿਣਤ ਖਾਮੋਸ਼ ਰਿਸ਼ੀ ਅਤੇ ਬਹੁਤੇ ਤਪਸਵੀ ਭਾਲਦੇ ਹਨ। ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥ ਜਿਸ ਦਾ ਕਰੋੜਾਂ ਹੀ ਬ੍ਰਹਮਾਂ ਸਿਮਰਨ ਕਰਦੇ ਹਨ ਅਤੇ ਬ੍ਰਹਮ ਬੇਤੇ ਜਿਸ ਦੇ ਨਾਮ ਦਾ ਉਚਾਰਨ ਕਰਦੇ ਹਨ। ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ ਬੰਦਗੀ, ਤਪੱਸਿਆ, ਇੰਦਰੇ-ਰੋਕਥਾਮ, ਧਾਰਮਕ ਸੰਸਕਾਰ, ਉਪਾਸ਼ਨਾ, ਘਨੇਰੀਆਂ ਪਵਿੱਤ੍ਰਤਾਈਆਂ, ਨਮਸ਼ਕਾਰ, ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥ ਧਰਤੀ ਉਤੇ ਰਟਨ ਕਰਨ, ਅਤੇ ਧਰਮ ਅਸਥਾਨਾਂ ਤੇ ਇਸ਼ਨਾਨ ਦੇ ਰਾਹੀਂ ਬੰਦੇ ਜਿਸ ਪਵਿੱਤਰ ਪ੍ਰਭੂ ਨੂੰ ਮਿਲਣਾ ਲੋੜਦੇ ਹਨ। ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥ ਇਨਸਾਨ, ਜੰਗਲ, ਘਾਅ ਦੀਆਂ ਤਿੜਾਂ, ਡੰਗਰ ਤੇ ਜਨੌਰ ਸਾਰੇ ਜਿਸ ਨੂੰ ਸਿਮਰਦੇ ਹਨ। ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥ ਸਤਿ ਸੰਗਤ ਨਾਲ ਜੁੜਨ ਦੁਆਰਾ, ਹੇ ਨਾਨਕ! ਮੋਖਸ਼ ਪ੍ਰਾਪਤ ਹੋ ਜਾਂਦੀ ਹੈ ਅਤੇ ਉਹ ਮਿਹਰਬਾਨ ਤੇ ਪਿਆਰਾ ਸ੍ਰਿਸ਼ਟੀ ਦਾ ਸੁਆਮੀ ਲੱਭ ਪੈਂਦਾ ਹੈ। ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ ਕ੍ਰੋੜਾਂ ਹੀ ਵਿਸ਼ਨੂੰ ਅਤੇ ਲਿਟਾਂ ਵਾਲੇ ਸ਼ਿਵਜੀ ਦੇ ਔਤਾਰ, ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ ਆਪਣੇ ਚਿੱਤ ਤੇ ਦੇਹਿ ਦੀ ਬੇਹੱਦ ਲਗਨ ਨਾਲ ਤੈਨੂੰ ਲੋਚਦੇ ਹਨ, ਹੇ ਮਿਹਰਬਾਨ ਮਾਲਕ! ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥ ਬੇਅੰਤ ਅਤੇ ਪਹੁੰਚ ਤੋਂ ਪਰ੍ਹੇ ਹੈ ਸ੍ਰਿਸ਼ਟੀ ਨੂੰ ਥੰਮਣਹਾਰ ਸੁਆਮੀ। ਉਹ ਸਰਬ-ਵਿਆਪਕ ਧਨਵਾਨ ਮਾਲਕ ਹੈ। ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥ ਦੇਵਤੇ, ਪੂਰਨ ਪੁਰਸ਼, ਇਲਾਹੀ-ਏਲਚੀ ਅਤੇ ਬੈਕੁੰਠੀ ਕੀਰਤਨੀਏ ਤੈਨੂੰ ਅਰਾਧਦੇ ਹਨ। ਉਤਕ੍ਰਿਸ਼ਟ ਦੇਵ ਅਤੇ ਸਵਰਗੀ ਨੱਚਾਰ ਤੇਰੀਆਂ ਸਿਫਤਾਂ ਉਚਾਰਨ ਕਰਦੇ ਹਨ। ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥ ਕ੍ਰੋੜਾਂ ਹੀ ਦੇਵਤਿਆਂ ਦੇ ਰਾਜੇ ਅਤੇ ਘਨੇਰੇ ਦੈਵੀ ਪੁਰਸ਼ ਸਾਈਂ ਨੂੰ ਸਿਮਰਦੇ ਤੇ ਵਾਹ ਵਾਹ ਕਰਦੇ ਹਨ। ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥ ਮਿਹਰਬਾਨ ਮਾਲਕ ਨਿਖਸਮਿਆਂ ਦਾ ਖਸਮ ਹੈ। ਸਤਿਸੰਗਤ ਨਾਲ ਜੁੜ ਕੇ ਨਾਨਕ ਪਾਰ ਉਤਰ ਸਕੀਦਾ ਹੈ। ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥ ਜਿਸ ਦੀ ਕ੍ਰੋੜਾਂ ਹੀ ਭਵਾਨੀਆਂ ਅਤੇ ਧਨ ਦੌਲਤ ਦੀਆਂ ਦੇਵੀਆਂ ਅੱਡੋ-ਅੱਡਰੇ ਤ੍ਰੀਕਿਆਂ ਨਾਲ ਘਾਲ ਕਮਾਉਂਦੀਆਂ ਹਨ। copyright GurbaniShare.com all right reserved. Email |