ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥
ਗੁਰਾਂ ਨੂੰ ਭੇਟਣ ਦੁਆਰਾ ਮੈਂ ਜੀਵਨ-ਮੈਦਾਨ ਦਾ ਪਰਮ ਕਠਨ ਯੁੱਧ ਜਿੱਤ ਲਿਆ ਹੈ। ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥ ਗੁਰਾਂ ਨੂੰ ਮਿਲ ਕੇ ਮੈਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕੀਤਾ, ਸੰਦੇਹ ਦੇ ਕਿਲੇ ਦੀਆਂ ਕੰਧਾਂ ਮਿਸਮਾਰ ਕੀਤੀਆਂ (ਢਾਹ ਦਿੱਤੀਆਂ) ਅਤੇ ਜਿੱਤ ਪ੍ਰਾਪਤ ਕਰ ਲਈ। ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥ ਮੈਨੂੰ ਅਨੇਕਾਂ ਖਜਾਨਿਆਂ ਦੀ ਦੌਲਤ ਪ੍ਰਾਪਤ ਹੋ ਗਈ, ਅਤੇ ਪ੍ਰਭੂ ਖੁਦ ਮੇਰੀ ਸਹਾਇਤਾ ਤੇ ਆ ਖਲੋਤਾ। ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥ ਓਹੀ ਸ੍ਰੇਸ਼ਟ ਗਿਆਨੀ ਹੈ ਅਤੇ ਓਹੀ ਸਾਰਿਆਂ ਦਾ ਸ਼੍ਰੋਮਣੀ, ਜਿਸ ਨੂੰ ਸਾਹਿਬ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ। ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥ ਗੁਰੂ ਜੀ ਆਖਦੇ ਹਨ, ਜਦ ਸਾਹਿਬ ਮੇਰੇ ਪਾਸੇ ਹੈ, ਤਦ ਮੇਰੇ ਵੀਰ ਤੇ ਸਜਨ ਖੁਸ਼ੀ ਕਰਦੇ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥ ਬਿਆਨ ਤੋਂ ਬਾਹਰ ਹੈ, ਨਾਂ ਵਰਨਣ ਹੋ ਸਕਣ ਵਾਲੇ ਸਾਈਂ ਮਾਲਕ ਦੀ ਧਰਮਵਾਰਤਾ। ਇਹ ਥੋੜੀ ਜਿਹੀ ਭੀ ਜਾਣੀ ਨਹੀਂ ਜਾ ਸਕਦੀ। ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥ ਦੇਵਤਿਆਂ, ਮਨੁੱਖਾਂ, ਦੈਵੀ ਪੁਰਸ਼ਾਂ ਅਤੇ ਖਾਮੋਸ਼ ਰਿਸ਼ੀਆਂ ਨੇ ਇਸ ਨੂੰ ਧੀਰਜ, ਸ਼ਾਂਤੀ ਦੁਆਰਾ ਵਰਨਣ ਕੀਤਾ ਹੈ। ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥ ਅਡੋਲਤਾ ਅੰਦਰ ਉਹ ਅੰਮ੍ਰਿਤਮਈ ਗੁਰਬਾਣੀ ਨੂੰ ਊਚਾਰਦੇ ਹਨ ਅਤੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ। ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥ ਇਕ ਅਗਾਧ ਅਤੇ ਪਵਿੱਤਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਆਪਣੇ ਚਿੱਤ-ਚਾਹੁੰਦੀਆਂ ਮੁਰਾਦਾਂ ਪਾ ਲੈਂਦੇ ਹਨ। ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥ ਸਵੈ-ਹੰਗਤਾ। ਸੰਸਾਰੀ ਮਮਤਾ, ਪਾਪ ਅਤੇ ਦਵੈਤ-ਭਾਵ ਤਿਆਗਣ ਦੁਆਰਾ ਪ੍ਰਾਣੀ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ। ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥ ਗੁਰੂ ਜੀ ਬੇਨਤੀ ਕਰਦੇ ਹਨ, ਗੁਰਾਂ ਦੀ ਦਇਆ ਦੁਆਰਾ ਇਨਸਾਨ, ਹਮੇਸ਼ਾਂ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਂਦਾ ਹੈ। ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥ ਵਾਹਿਗੁਰੂ ਦੇ ਸਾਧੂ, ਵਾਹਿਗੁਰੂ ਦੇ ਸਾਧੂ ਹੀ ਮੈਡੇ ਮਿੱਤਰ, ਯਾਰ ਅਤੇ ਮਦਦਗਾਰ ਹਨ। ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥ ਪਰਮ ਚੰਗੇ ਨਸੀਬਾਂ, ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ। ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥ ਚੰਗੇ ਕਰਮਾਂ ਰਾਹੀਂ ਮੈਨੂੰ ਸਤਿ ਸੰਗਤ ਪ੍ਰਾਪਤ ਹੋਈ ਹੈ, ਮੈਂ ਨਾਮ ਦਾ ਆਰਾਧਨ ਕੀਤਾ ਹੈ ਅਤੇ ਮੇਰੀ ਪੀੜਾ ਤੇ ਅਪਦਾ ਦੂਰ ਹੋ ਗਏ ਹਨ। ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥ ਮੈਂ ਗੁਰਾਂ ਦੇ ਪੈਰਾਂ ਨਾਲ ਜੁੜਿਆ ਹਾਂ ਅਤੇ ਮੇਰਾ ਵਹਿਮ ਤੇ ਡਰ ਦੌੜ ਗਏ ਹਨ। ਪ੍ਰਭੂ ਨੇ ਖੁਦ ਮੇਰੀ ਸਵੈ-ਹੰਗਤਾ ਮੇਟ (ਮਿਟਾ) ਦਿੱਤੀ ਹੈ। ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥ ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਆਪਣੇ ਆਪ ਨਾਲ ਮਿਲਾ ਲਿਆ ਹੈ ਅਤੇ ਹੁਣ ਮੈਂ ਨਾਂ ਜੁਦਾ ਹੋਵਾਂਗਾ ਅਤੇ ਨਾਂ ਹੀ ਕਿਧਰੇ ਜਾਵਾਂਗਾ। ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥ ਨਾਨਕ ਪ੍ਰਾਰਥਨਾਂ ਕਰਦਾ ਹੈ, ਹੇ ਵਾਹਿਗੁਰੂ! ਮੈਂ ਤੇਰਾ ਗੋਲਾ ਹਾਂ ਅਤੇ ਹਮੇਸ਼ਾਂ ਤੇਰੀ ਪਨਾਹ ਲੋੜਦਾ ਹਾਂ। ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥ ਤੇਰੇ ਬੂਹੇ, ਤੇਰੇ ਬੂਹੇ ਤੇ, ਹੇ ਵਾਹਿਗੁਰੂ ਸੁਆਮੀ! ਤੇਰੇ ਮਹਿਬੂਬ, ਅਨੁਰਾਗੀ (ਪ੍ਰੇਮੀ) ਸ਼ੋਭਦੇ ਹਨ। ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥ ਹੇ ਸਾਹਿਬ! ਮੈਂ ਉਹਨਾਂ ਉਤੋਂ ਕੁਰਬਾਨ, ਕੁਰਬਾਨ ਅਤੇ ਸਦਾ ਹੀ ਕੁਰਬਾਨ ਜਾਂਦਾ ਹਾਂ। ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥ ਮੈਂ ਬੰਦਨਾਂ ਕਰਦਾ ਹਾਂ ਅਤੇ ਹਮੇਸ਼ਾਂ ਉਹਨਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੂੰ ਮਿਲਣ ਦੁਆਰਾ, ਮੈਂ ਸਾਹਿਬ ਨੂੰ ਜਾਣ ਲਿਆ ਹੈ। ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥ ਮੁਕੰਮਲ ਤੇ ਸਰਬ-ਸ਼ਕਤੀਮਾਨ ਸਿਰਜਣਹਾਰ ਹਰ ਇਕ ਦਿਲ ਤੇ ਸਾਰੀਆਂ ਥਾਵਾਂ ਅੰਦਰ ਵਿਆਪਕ ਹੈ। ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥ ਪੂਰਨ ਗੁਰਾਂ ਨੂੰ ਮਿਲ ਕੇ ਜੋ ਨਾਮ ਦਾ ਆਰਾਧਨ ਕਰਦੇ ਹੈ, ਉਹ ਜੂਏ ਵਿੱਚ ਆਪਣੇ ਜੀਵਨ ਨੂੰ ਨਹੀਂ ਹਾਰਦਾ। ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥ ਨਾਨਕ ਜੋਦੜੀ ਕਰਦਾ ਹੈ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ, ਰਹਿਮ ਕਰ ਅਤੇ ਮੈਨੂੰ ਬਚਾ ਲੈ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥ ਅਣਗਿਣਤ, ਅਣਗਿਣਤ ਹਨ, ਤੇਰੀਆਂ ਖੂਬੀਆਂ ਹੇ ਪ੍ਰਭੂ! ਉਹਨਾਂ ਵਿੱਚੋਂ ਕਿੰਨੀਆਂ ਨੂੰ ਮੈਂ ਗਾਇਨ ਕਰ ਸਕਦਾ ਹਾਂ। ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥ ਤੈਡੇ ਪੈਰਾਂ, ਤੈਡੇ ਪੈਰਾਂ ਦੀ ਰੇਣ, ਮੇਰੇ ਮਾਲਕ, ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਪ੍ਰਾਪਤ ਕੀਤੀ ਹੈ। ਹਰਿ ਧੂੜੀ ਨ੍ਹ੍ਹਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥ ਵਾਹਿਗੁਰੂ ਦੀ ਰੇਣ ਵਿੱਚ ਇਸ਼ਨਾਨ ਕਰਨ ਨਾਲ ਗੰਦਗੀ ਧੋਤੀ ਜਾਂਦੀ ਹੈ ਅਤੇ ਦੂਰ ਹੋ ਜਾਂਦੀ ਹੈ, ਜੰਮਣ ਤੇ ਮਰਣ ਦੀ ਪੀੜ। ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥ ਅੰਦਰ ਤੇ ਬਾਹਰ, ਸ਼੍ਰੋਮਣੀ ਸਾਹਿਬ ਮਾਲਕ, ਹਮੇਸ਼ਾਂ ਪ੍ਰਾਨੀ ਦੇ ਨਾਲ ਹਾਜਰ-ਨਾਜਰ ਹੈ। ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ, ਸੁਖ ਪ੍ਰਾਪਤ ਹੁੰਦਾ ਹੈ, ਪੀੜ ਮਿਟ ਜਾਂਦੀ ਹੈ ਅਤੇ ਬੰਦਾ, ਮੁੜ ਜੂਨੀਆਂ ਅੰਦਰ ਨਹੀਂ ਪੈਦਾ। ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥ ਨਾਨਕ ਬੇਨਤੀ ਕਰਦਾ ਹੈ, ਗੁਰਾਂ ਦੀ ਛਤਰ ਛਾਇਆ ਹੇਠ ਬੰਦਾ ਪਾਰ ਉਤਰ ਜਾਂਦਾ ਹੈ ਤੇ ਆਪਣੇ ਸੁਆਮੀ ਨੂੰ ਚੰਗਾ ਲੱਗਦਾ ਹੈ। ਆਸਾ ਛੰਤ ਮਹਲਾ ੫ ਘਰੁ ੪ ਆਸਾ ਪੰਜਵੀਂ ਪਾਤਸ਼ਾਹੀ। ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥ ਵਾਹਿਗੁਰੂ ਦੇ ਕੰਵਲ ਚਰਨਾਂ ਨਾਲ ਮੇਰਾ ਹਿਰਦਾ ਵਿੰਨਿ੍ਹਆ ਗਿਆ ਹੈ। ਸਾਹਿਬ, ਪਾਤਸ਼ਾਹ ਦੇ ਬਿਨਾਂ ਮੈਨੂੰ ਹੋਰ ਕੁਝ ਮਿੱਠਾ ਨਹੀਂ ਲੱਗਦਾ। ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥ ਸਾਧ ਸੰਗਤ ਨਾਲ ਜੁੜ ਕੇ ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਸਾਰਿਆਂ ਦਿਲਾਂ ਅੰਦਰ ਪ੍ਰਭੂ ਪਾਤਸ਼ਾਹ ਨੂੰ ਵੇਖਦਾ ਹਾਂ। ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥ ਮੈਂ ਵਾਹਿਗੁਰੂ ਨੂੰ ਹਰ ਦਿਲ ਅੰਦਰ ਦੇਖਦਾ ਹਾਂ ਤੇ ਸੁਆਮੀ ਦਾ ਸੁਧਾਰਸ (ਅੰਮ੍ਰਿਤ) ਮੇਰੇ ਤੇ ਵਰਸਦਾ ਹੈ ਅਤੇ ਮੇਰੀ ਜੰਮਣ ਤੇ ਮਰਣ ਦੀ ਪੀੜ ਨਸ ਗਈ ਹੈ। ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥ ਖੂਬੀਆਂ ਦੇ ਖਜਾਨੇ ਨਾਰਾਇਣ ਦਾ ਜੱਸ ਗਾਇਨ ਕਰਨ ਦੁਆਰਾ ਮੇਰੇ ਸਾਰੇ ਗਮ ਨਸ਼ਟ ਹੋ ਗਏ ਹਨ ਅਤੇ ਮੇਰੀ ਹੰਕਾਰ ਦੀ ਗੰਢ ਖੁਲ੍ਹ ਗਈ ਹੈ। copyright GurbaniShare.com all right reserved. Email |