ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥
ਮੇਰੀਆਂ ਅੱਖਾਂ ਆਪਣੇ ਪਤੀ ਦੇ ਪਿਆਰ ਨਾਲ ਐਉਂ ਰੰਗੀਜੀਆਂ ਹਨ, ਜਿਸ ਤਰ੍ਹਾਂ ਪਪੀਹੇ ਦੀਆਂ ਮੀਂਹ ਦੀ ਕਣੀ ਲਈ ਹੇ ਜਾਨੀਆਂ! ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥ ਵਾਹਿਗੁਰੂ ਦੀਆਂ ਮੀਂਹ ਦੀਆਂ ਕਣੀਆਂ ਨੂੰ ਪੀਣ ਦੁਆਰਾ ਮੇਰੀ ਆਤਮਾਂ ਸ਼ਾਂਤ ਹੋ ਗਈ ਹੈ, ਹੇ ਪਿਆਰਿਆ! ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥ ਆਪਣੈ ਦਿਲਬਰ ਨਾਲੋਂ ਵਿਛੋੜਾ ਮੇਰੀ ਦੇਹਿ ਨੂੰ ਜਾਗਦਾ ਰਖਦਾ ਹੈ, ਹੇ ਸਨੇਹੀਆ! ਅਤੇ ਕਿਸੇ ਤਰ੍ਹਾਂ ਭੀ ਮੈਨੂੰ ਨੀਦਂ ਨਹੀਂ ਪੈਦੀ। ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥ ਗੁਰਾਂ ਨੂੰ ਪਿਆਰ ਕਰਨ ਦੁਆਰਾ, ਨਾਨਕ ਨੇ ਵਾਹਿਗੁਰੂ ਮਿਤਰ ਨੂੰ ਭਾਲ ਪਿਆ ਹੈ, ਹੇ ਪਿਆਰਿਆ! ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥ ਚੇਤਰ ਦੇ ਮਹੀਨੇ ਵਿੱਚ, ਹੇ ਜਾਨੀਆ, ਬਾਹਰ ਦਾ ਖੁਸ਼ਗਵਾਰ ਮੌਸਮ ਆਰੰਭ ਹੁੰਦਾ ਹੈ। ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥ ਪਰ ਮੇਰੇ ਕੰਤ ਦੇ ਬਿਨਾਂ, ਓ ਪਿਆਰਿਆ! ਮੇਰੇ ਮਨ ਦੇ ਵਿਹੜੇ ਵਿੱਚ ਖੇਹ ਉਡ ਰਹੀ ਹੈ। ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥ ਮੇਰੇ ਉਦਾਸ ਦਿਲ ਅੰਦਰ ਅਜੇ ਭੀ ਉਮੈਦ ਹੈ ਅਤੇ ਮੇਰੇ ਦੋਨੋ ਨੇਤਰ ਉਸ ਦਿਲਬਰ ਉਤੇ ਗੱਡੇ ਹੋਏ ਹਨ। ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥ ਪਰ ਗੁਰੂ ਜੀ ਨੂੰ ਵੇਖ ਕੇ ਨਾਨਕ ਐਉ ਪਰਮ ਪ੍ਰਸੰਨ ਹੋ ਗਿਆ ਹੈਂ ਜਿਸ ਤਰ੍ਹਾਂ ਬਾਲਕ ਆਪਣੀ ਮਾਤਾ ਨੂੰ ਤੱਕ ਕੇ ਹੇ ਪਿਆਰਿਆ! ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥ ਮੈਡੇ ਪ੍ਰੀਤਵਾਨ ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੀਆਂ ਵਾਰਤਾਵਾਂ ਅਤੇ ਸਾਖੀਆਂ ਸ੍ਰਵਣ ਕਰਾਈਆਂ ਹਨ। ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥ ਆਪਣੇ ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ, ਜਿਨ੍ਹਾਂ ਨੇ ਮੈਨੂੰ ਵਾਹਿਗੁਰੂ ਨਾਲ ਜੋੜ ਦਿੱਤਾ ਹੈ। ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥ ਵਾਹਿਗੁਰੂ ਨੇ ਮੇਰੀਆਂ ਸਾਰੀਆਂ ਉਮੈਦਾਂ ਪੂਰੀਆਂ ਕਰ ਦਿੱਤੀਆਂ ਹਨ, ਹੇ ਪਿਆਰਿਆ! ਤੇ ਮੈਂ ਚਿੱਤ ਚਾਹੁੰਦਾ ਮੇਵਾ ਹਾਸਲ ਕਰ ਲਿਆ ਹੈ। ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥ ਜਦ ਸੁਆਮੀ ਖੁਸ਼ ਹੋ ਜਾਂਦਾ ਹੈ, ਹੇ ਮੇਰੇ ਸਨੇਹੀਆ! ਤਾਂ ਗੋਲਾ ਨਾਨਕ ਉਸ ਦੇ ਨਾਮ ਵਿੱਚ ਲੀਨ ਥੀ ਵੰਞਦਾ ਹੈ। ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥ ਆਪਣੇ ਮਹਿਬੂਬ ਵਾਹਿਗੁਰੂ ਦੇ ਬਗੈਰ, ਮੈਂ ਹੋਰ ਪਿਆਰ ਦੀ ਖੇਡ ਨਹੀਂ ਖੇਡਾਂਗਾ। ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥ ਮੈਂ ਗੁਰਾਂ ਨੂੰ ਕਿਸ ਤਰ੍ਹਾਂ ਪ੍ਰਾਪਤ ਹੋਵਾਂਗਾ, ਜਿਨ੍ਹਾਂ ਨਾਲ ਲੱਗ ਕੇ ਮੈਂ ਆਪਣੈ ਦਿਲਬਰ ਨੂੰ ਵੇਖ ਸਕਦਾ ਹਾਂ? ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥ ਹੇ ਦਾਤਾਰ ਵਾਹਿਗੁਰੂ, ਮੈਨੂੰ ਸ਼੍ਰੋਮਣੀ ਗੁਰਾਂ ਨਾਲ ਮਿਲਾ ਦੇ। ਕੇਵਲ ਗੁਰਾਂ ਦੇ ਰਾਹੀਂ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ। ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥ ਨਾਨਕ ਨੂੰ ਗੁਰਦੇਵ ਜੀ ਪ੍ਰਾਪਤ ਹੋ ਗਏ ਹਨ, ਹੇ ਪਿਆਰਿਆ! ਕਿਉਂ ਜੋ ਉਸ ਦੇ ਮੱਥੇ ਉਤੇ ਐਹੋ ਜਿਹੀ ਆਦੀ ਲਿਖਤਾਕਾਰ ਸੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥ ਰਾਗ ਆਸਾ ਪੰਜਵੀਂ ਪਾਤਸ਼ਾਹੀ। ਛੰਦ। ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥ ਖੁਸ਼ੀ ਵੱਡੀ ਖੁਸ਼ੀ, ਮੈਂ ਉਸ ਸਾਹਿਬ ਮਾਲਕ ਨੂੰ ਵੇਖ ਲਿਆ ਹੈ। ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥ ਚੱਖਿਆ ਹੈ, ਚੱਖਿਆ ਹੈ, ਮੈਂ ਮਿੱਠੜਾ ਅੰਮ੍ਰਿਤ ਵਾਹਿਗੁਰੂ ਸੁਆਮੀ ਦਾ! ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥ ਰੱਬ ਦਾ ਮਿੱਠੜਾ ਅੰਮ੍ਰਿਤ ਮੇਰੇ ਹਿਰਦੇ ਅੰਦਰ ਬਰਸਿਆ ਹੈ, ਸੱਚੇ ਗੁਰਾਂ ਦੀ ਪ੍ਰਸੰਨਤਾ ਰਾਹੀਂ ਮੈਨੂੰ ਸ਼ਾਂਤੀ ਆ ਗਈ ਹੈ। ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥ ਮੇਰਾ ਘਰ ਆਬਾਦ ਹੋ ਗਿਆ ਹੈ ਤੇ ਮੈਂ ਖੁਸ਼ੀ ਦੇ ਗੀਤ ਗਾਉਂਦਾ ਹਾਂ, ਕਿਉਂ ਜੋ ਉਹ ਪੰਜੇ ਹੀ ਬਦਮਾਸ਼ ਭੱਜ ਗਏ ਹਨ। ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥ ਅੰਮ੍ਰਿਤਮਈ ਗੁਰਬਾਣੀ ਨਾਲ ਮੈਂ ਸ਼ਾਂਤ ਤੇ ਤ੍ਰਿਪਤ ਹੋ ਗਿਆ ਹਾਂ। ਮਿੱਤਰ ਸੰਤ ਗੁਰਦੇਵ ਜੀ ਮੇਰੇ ਵਿਚੋਲੇ ਹਨ। ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥ ਗੁਰੂ ਜੀ ਆਖਦੇ ਹਨ, ਮੇਰੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ। ਉਸ ਸਾਹਿਬ ਨੂੰ ਮੈਂ ਆਪਣਿਆਂ ਨੇਤਰਾਂ ਨਾਲ ਵੇਖ ਲਿਆ ਹੈ। ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥ ਸੁਭਾਇਮਾਨ! ਸੁਭਾਇਮਾਨ ਹਨ ਮੇਰੇ ਸੁੰਦਰ ਦਰਵਾਜੇ, ਹੇ ਮੇਰੇ ਸਰਬ-ਵਿਆਪਕ ਸੁਆਮੀ! ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥ ਪ੍ਰਾਹੁਣੇ, ਮੈਡੇ ਪ੍ਰਾਹੁਣੇ ਹਨ ਪ੍ਰੀਤਮ ਸਾਧੂ, ਹੇ ਮੇਰੇ ਸੁਆਮੀ! ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥ ਪ੍ਰੀਤਵਾਨ ਸਾਧੂਆਂ ਨੇ ਮੇਰੇ ਕੰਮ ਕਾਜ ਸੁਆਰ ਦਿੱਤੇ, ਜਦ ਮੈਂ ਉਹਨਾਂ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੀ ਟਹਿਲ ਵਿੱਚ ਜੁੜ ਗਿਆ। ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥ ਹਰੀ ਖੁਦ ਬ੍ਰਾਤੀ ਹੈ, ਖੁਦ ਮੇਲੀ, ਖੁਦ ਹੀ ਮਾਲਕ ਅਤੇ ਖੁਦ ਹੀ ਵਿਆਹ ਦਾ ਦੇਵਤਾ। ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ ਆਪਣਾ ਕੰਮ ਸੁਆਮੀ ਆਪ ਹੀ ਸੁਆਰਦਾ ਹੈ ਅਤੇ ਆਪ ਹੀ ਕੁਲ ਆਲਮ ਨੂੰ ਆਸਰਾ ਦਿੰਦਾ ਹੈ। ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥ ਗੁਰੂ ਜੀ ਆਖਦੇ ਹਨ, ਕੰਤ ਮੇਰੇ ਗ੍ਰਹਿ ਬੈਠਾ ਹੈ, ਇਸ ਲਈ ਸੁਸ਼ੋਭਤ ਲੱਗਦੇ ਹਨ, ਮੇਰੇ ਸੁੰਦਰ ਦਰਵਾਜੇ। ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥ ਨੌ ਖਜਾਨੇ, ਨੌ ਖਜਾਨੇ, ਤਦ ਮੇਰੇ ਗ੍ਰਹਿ ਵਿੱਚ ਆ ਜਾਂਦੇ ਹਨ। ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥ ਸਾਰਾ ਕੁਝ, ਸਾਰਾ ਕੁਝ ਮੈਂ ਪ੍ਰਾਪਤ ਕਰ ਲੈਦਾ ਹਾਂ। ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ। ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥ ਅਡੋਲਤਾ ਅਤੇ ਅਨੁਰਾਗ (ਪ੍ਰੇਮ) ਨਾਲ ਨਾਮ ਦਾ ਅਰਾਧਨ ਕਰਨ ਦੁਆਰਾ, ਸ੍ਰਿਸ਼ਟੀ ਦਾ ਸੁਆਮੀ ਬੰਦੇ ਦਾ ਹਮੇਸ਼ਾਂ ਲਈ ਸਹਾਇਕ ਬਣ ਜਾਂਦਾ ਹੈ। ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥ ਉਸ ਦੀ ਗਿਣਤੀ ਮਿਣਤੀ ਮੁੱਕ ਜਾਂਦੀ ਹੈ, ਉਸ ਦਾ ਭਟਕਣਾ ਮਿੱਟ ਜਾਂਦਾ ਹੈ ਅਤੇ ਉਸ ਦੇ ਚਿੱਤ ਨੂੰ ਕਦੇ ਭੀ ਫਿਕਰ ਨਹੀਂ ਚਿਮੜਦਾ। ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥ ਜਦ ਪ੍ਰਭੂ ਪ੍ਰਗਟ ਹੋ ਜਾਂਦਾ ਹੈ, ਅਗੰਮੀ ਕੀਰਤਨ ਹੁੰਦਾ ਹੈ ਅਤੇ ਅਸਚਰਜ ਸ਼ਾਨ ਸ਼ੌਕਤ ਦਾ ਦ੍ਰਿਸ਼ਯ ਬੱਝ ਜਾਂਦਾ ਹੈ। ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥ ਗੁਰੂ ਜੀ ਫਰਮਾਉਂਦੇ ਹਨ, ਜਦ ਮੇਰਾ ਪ੍ਰੀਤਮ ਮੇਰੇ ਨਾਲ ਹੈ, ਤਦ ਮੈਨੂੰ ਨੌਂ ਖਜਾਨੇ ਪ੍ਰਾਪਤ ਹੋ ਵੰਞਦੇ ਹਨ। ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥ ਪਰਮ ਪ੍ਰਸੰਨ, ਪਰਮ ਪ੍ਰਸੰਨ ਹੋ ਗਏ, ਮੈਡੇ ਸਾਰੇ ਭਰਾ ਅਤੇ ਮਿੱਤਰ। copyright GurbaniShare.com all right reserved. Email |