ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
ਆਪਣੇ ਹੱਥਾਂ ਨਾਲ ਊਹ ਪੂਰਨ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਅਤੇ ਉਸ ਦੀ ਮੈਂ ਮੇਰੀ ਦੀ ਖੁਦਿਆ ਦੂਰ ਹੋ ਜਾਂਦੀ ਹੈ। ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ ਗੁਰੂ ਦੇ ਸਿੱਖਾਂ ਦੀ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ। ਹੋਰ ਅਨੇਕਾਂ ਹੀ ਉਹਨਾਂ ਦੇ ਮਗਰ ਆਪਣੀ ਪੇਟ-ਪੂਜਾ ਕਰਦੇ ਹਨ। ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥ ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦੀ ਨੇਕੀ ਬੀਜੀ ਹੈ, ਅਤੇ ਮੁੜ ਵਾਹਿਗੁਰੂ ਦੇ ਨਾਮ ਦੀ ਨੇਕੀ ਨਿਖੁਟਦੀ ਨਹੀਂ। ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ ਖੁਸ਼ੀਆਂ ਹਨ, ਗੁਰਾਂ ਦੇ ਚਿੱਤ ਅੰਦਰ, ਜਿਨ੍ਹਾਂ ਨੇ ਮੈਡਾ ਸੱਚਾ ਗੁਰੂ ਵੇਖਿਆ ਹੈ, ਹੇ ਪ੍ਰਭੂ ਪਾਤਸ਼ਾਹ! ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥ ਜੇਕਰ ਕੋਈ ਜਣਾ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਕਥਾ ਵਾਰਤਾ ਸ੍ਰਵਣ ਕਰਾਵੇ, ਤਾਂ ਉਹ ਗੁਰੂ ਦੇ ਮੁਰੀਦਾਂ ਦੇ ਚਿੱਤ ਨੂੰ ਮਿੱਠੜਾ ਲੱਗਦਾ ਹੈ। ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥ ਗੁਰੂ ਦੇ ਸ਼ਿਸ਼ ਜਿਨ੍ਹਾਂ ਉਤੇ ਮੈਡਾਂ ਸੱਚਾ ਗੁਰੂ ਪਰਮ ਪ੍ਰਸੰਨ ਹੈ, ਵਾਹਿਗੁਰੂ ਦੇ ਦਰਬਾਰ ਅੰਦਰ ਪਹਿਰਾਏ (ਸਿਰੋਪਾਏ) ਜਾਂਦੇ ਹਨ। ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥ ਨਾਨਕ ਸਾਹਿਬ ਦਾ ਸੇਵਕ, ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ, ਖੁਦ ਵਾਹਿਗੁਰੂ ਸੁਆਮੀ ਥੀ ਵੰਡਿਆ ਹੈ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥ ਜੋ ਮੈਡੇ ਪੂਰਨ ਸੱਚੇ ਗੁਰਾਂ ਨੂੰ ਮਿਲ ਪੈਦੇ ਹਨ, ਉਹਨਾਂ ਦੇ ਅੰਦਰ ਉਹ, ਵਾਹਿਗੁਰੂ ਦੇ ਨਾਮ ਨੂੰ ਪੱਕਾ ਕਰ ਦਿੰਦੇ ਹਨ, ਹੇ ਪ੍ਰਭੂ ਪਾਤਸ਼ਾਹ! ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥ ਜੋ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀਆਂ ਸਾਰੀਆਂ ਖਾਹਿਸ਼ਾਂ ਤੇ ਭੁੱਖਾਂ ਦੂਰ ਹੋ ਜਾਂਦੀਆਂ ਹਨ। ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥ ਜਿਹੜੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦੇ ਹਨ, ਉਨ੍ਹਾਂ ਦੇ ਸਮੀਪ ਮੌਤ ਦਾ ਦੂਤ ਨਹੀਂ ਆਉਂਦਾ। ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥ ਹੇ ਹਰੀ! ਗੋਲੇ ਨਾਨਕ ਉਤੇ ਮਿਹਰ ਧਾਰ। ਉਹ ਸਦਾ ਹਰੀ ਦਾ ਨਾਮ ਸਿਮਰਦਾ ਹੈ ਅਤੇ ਹਰੀ ਦੇ ਨਾਮ ਨਾਲ ਹੀ ਉਸ ਦਾ ਪਾਰ ਉਤਾਰਾ ਹੋਣਾ ਹੈ। ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥ ਜੋ ਗੁਰਾਂ ਦੇ ਰਾਹੀਂ ਨਾਮ ਦਾ ਚਿੰਤਨ ਕਰਦੇ ਹਨ, ਉਹਨਾਂ ਨੂੰ ਮੁੜ ਕੇ ਰਸਤੇ ਵਿੱਚ ਕਦੀ ਔਕੜ ਨਹੀਂ ਵਾਪਰਦੀ। ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥ ਜੋ ਆਪਣੇ ਵਿਆਪਕ ਸੱਚੇ ਗੁਰਾਂ ਨੂੰ ਰਿਝਾ ਲੈਂਦੇ ਹਨ, ਉਹਨਾਂ ਦੀ ਸਾਰਾ ਸੰਸਾਰ ਪੂਜਾ ਕਰਦਾ ਹੈ। ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥ ਜੋ ਆਪਣੇ ਪ੍ਰੀਤਮ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਊਹ ਹਮੇਸ਼ਾਂ ਆਰਾਮ ਪਾਉਂਦੇ ਹਨ। ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥ ਜੋ ਸੱਚੇ ਗੁਰਾਂ ਨਾਨਕ ਨੂੰ ਮਿਲਦੇ ਹਨ, ਉਹਨਾਂ ਨੂੰ ਉਹ ਸੁਆਮੀ ਮਿਲ ਪੈਦਾ ਹੈ। ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥ ਜਿਨ੍ਹਾਂ ਗੁਰੂ ਸਮਰਪਣ ਦੇ ਹਿਰਦਿਆਂ ਅੰਦਰ ਪ੍ਰਭੂ ਦਾ ਪਿਆਰ ਹੈ, ਉਹਨਾਂ ਦਾ ਰੱਖਿਅਕ ਵਾਹਿਗੁਰੂ ਮਾਲਕ ਪਾਤਸ਼ਾਹ ਹੈ। ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥ ਕੋਈ ਜਣਾ ਉਹਨਾਂ ਦੀ ਕਿਸ ਤਰ੍ਹਾਂ ਬਦਖੋਈ ਕਰ ਸਕਦਾ ਹੈ, ਜਿਨ੍ਹਾਂ ਨੂੰ ਰੱਬ ਦਾ ਨਾਮ ਪਿਆਰਾ ਲੱਗਦਾ ਹੈ। ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥ ਜਿਨ੍ਹਾਂ ਦੀ ਆਤਮਾਂ ਵਾਹਿਗੁਰੂ ਨਾਲ ਹਿਲ ਗਈ ਹੈ, ਸਾਰੇ ਕੁਕਰਮੀ ਉਹਨਾਂ ਨੂੰ ਬੇਫਾਇਦਾ ਤੁਹਮਤ ਲਾਉਂਦੇ ਹਨ। ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥ ਨਫਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕੀਤਾ ਹੈ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ। ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥ ਹਰ ਇੱਕ ਯੁਗ ਅੰਦਰ ਵਾਹਿਗੁਰੂ ਨੇ ਆਪਣੇ ਸੰਤ ਪੈਦਾ ਕੀਤੇ ਤੇ ਉਹਨਾਂ ਦੀ ਇਜਤ ਆਬਰੂ ਰੱਖੀ। ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥ ਪਾਂਬਰ ਹਰਨਾਖਸ਼ ਨੂੰ ਪ੍ਰਭੂ ਨੇ ਮਾਰ ਦਿੱਤਾ ਅਤੇ ਪ੍ਰਹਿਲਾਦ ਦੀ ਰੱਖਿਆ ਕੀਤੀ। ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥ ਅਭਿਮਾਨੀਆਂ ਅਤੇ ਦੂਸ਼ਨ ਲਾਉਣ ਵਾਲਿਆਂ ਵੱਲ ਸੁਆਮੀ ਨੇ ਆਪਣੀ ਕੰਡ ਕਰ ਲਈ ਅਤੇ ਨਾਮ ਦੇਵ ਨੂੰ ਆਪਣਾ ਮੁਖੜਾ ਵਿਖਾਲਿਆ (ਪਿਆਰਿਆ ਸਤਿਕਾਰਿਆ)। ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥ ਨੌਕਰ ਨਾਨਕ ਨੇ ਆਪਣੇ ਵਾਹਿਗੁਰੂ ਦੀ ਐਸ ਤਰ੍ਹਾਂ ਸੇਵਾ ਕੀਤੀ ਹੈ ਕਿ ਅਖੀਰ ਨੂੰ ਉਹ ਉਸ ਨੂੰ ਬਚਾ ਲਵੇਗਾ। ਆਸਾ ਮਹਲਾ ੪ ਛੰਤ ਘਰੁ ੫ ਆਸਾ ਚੌਥੀ ਪਾਤਸ਼ਾਹੀ। ਛੰਦ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ ਹੇ ਮੇਰੀ ਲਾਡਲੀ, ਬਿਦੇਸਣ ਜਿੰਦੜੀਏ! ਤੂੰ ਆਪਣੇ ਨਿੱਜ ਦੇ ਗ੍ਰਹਿ ਨੂੰ ਆ ਜਾ। ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ ਮੇਰੇ ਗੁਰਦੇਵ ਮੈਨੂੰ ਮੇਰੇ ਪ੍ਰੀਤਮ ਵਾਹਿਗੁਰੂ ਨਾਲ ਮਿਲਾ ਦੇ ਤਾਂ ਜੋ ਉਹ ਸੁਆਮੀ ਮੇਰੇ ਧਾਮ ਵਿੱਚ ਟਿਕ ਜਾਵੇ। ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ ਜੇਕਰ ਵਾਹਿਗੁਰੂ ਤੇਰੇ ਉਤੇ ਮਿਹਰ ਧਾਰੇ, ਹੇ ਮੈਡੇ ਪ੍ਰੀਤਮ! ਤੂੰ ਉਸ ਦੇ ਪਿਆਰ ਅੰਦਰ ਮੌਜ ਬਹਾਰਾਂ ਕਰੇਗਾਂ। ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥ ਜਦ ਗੁਰੂ ਨਾਨਕ ਜੀ ਮਿਹਰਬਾਨ ਹੋ ਜਾਂਦੇ ਹਨ, ਤਾਂ ਮੇਰੇ ਪ੍ਰੀਤਮ, ਉਹ ਇਨਸਾਨ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਹਨ। ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ ਮੈਂ ਆਪਣੇ ਪ੍ਰਭੂ ਪ੍ਰੀਤਮ ਦੀ ਪ੍ਰੀਤ ਦਾ ਦਿਲੋਂ ਸੁਆਦ ਨਹੀਂ ਚੱਖਿਆ। ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ ਮੇਰੇ ਦਿਲ ਦੀ ਤ੍ਰੇਹ ਨਹੀਂ ਬੁਝੀ, ਹੇ ਮੇਰੇ ਪ੍ਰੀਤਮ! ਅਤੇ ਤੈਨੂੰ ਵੇਖਣ ਦੀ ਉਮੈਦ ਮੈਨੂੰ ਸਦਾ ਹੀ ਲੱਗੀ ਰਹਿੰਦੀ ਹੈ। ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ ਹਰ ਰੋਜ ਜੁਆਨੀ ਬੀਤਦੀ ਜਾ ਰਹੀ ਹੈ ਮੇਰੇ ਪ੍ਰੀਤਮ! ਅਤੇ ਮੌਤ ਮੇਰੇ ਸੁਆਸਾਂ ਨੂੰ ਚੁਰਾ ਰਹੀ ਹੈ। ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥ ਕਰਮਾਂ ਵਾਲੀ ਅਤੇ ਪਾਕਦਾਮਨ ਹੈ ਉਹ ਪਤਨੀ, ਹੇ ਨਾਨਕ! ਜੋ ਆਪਣੇ ਪ੍ਰੀਤਮ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੀ ਹੈ। copyright GurbaniShare.com all right reserved. Email |