ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥
ਦਾਸ ਨਾਨਕ ਨੂੰ ਵਾਹਿਗੁਰੂ ਨੇ ਆਪਣੀ ਪਿਆਰੀ ਉਪਾਸ਼ਨਾ ਦਾ ਖਜ਼ਾਨਾ ਪ੍ਰਦਾਨ ਕੀਤਾ ਹੈ। ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥ ਮੈਂ ਤੇਰੀਆਂ ਕਿਹੜੀਆਂ ਖੂਬੀਆਂ ਬਿਆਨ ਕਰ ਸਕਦਾ ਹਾਂ, ਹੇ ਸਾਹਿਬ? ਤੂੰ ਪਰ੍ਹੇ ਤੋਂ ਪਰ੍ਹੇ ਪ੍ਰਭੂ ਪਾਤਸ਼ਾਹ ਹੈਂ। ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥ ਰੱਬ ਦੇ ਨਾਮ ਦੀ ਮੈਂ ਰਾਤ ਦਿਨ ਸਿਫ਼ਤ ਕਰਦਾ ਹਾਂ। ਕੇਵਲ ਇਹ ਹੀ ਮੇਰੀ ਆਸ ਤੇ ਆਸਰਾ ਹਨ। ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥ ਮੈਂ ਮੂੜ ਹਾਂ, ਅਤੇ ਕੁਝ ਭੀ ਨਹੀਂ ਜਾਣਦਾ। ਤੇਰਾ ਅੰਤ ਮੈਂ ਕਿਸ ਤਰ੍ਹਾਂ ਲੱਭ ਸਕਦਾ ਹਾਂ? ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥ ਸੇਵਕ ਨਾਨਕ ਵਾਹਿਗੁਰੂ ਦਾ ਨੌਕਰ ਹੈ, ਨਹੀਂ ਵਾਹਿਗੁਰੂ ਦੇ ਗੋਲੇ ਦਾ ਪਾਣੀ ਭਰਨ ਵਾਲਾ ਹੈ। ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥ ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਓਸੇ ਤਰ੍ਹਾਂ ਹੀ ਮੈਨੂੰ ਬਚਾ ਲੈ, ਮੈਂ ਤੇਰੀ ਪਨਾਹ ਲਈ ਹੈ, ਹੇ ਸੁਆਮੀ, ਮਾਲਕ ਪਾਤਸ਼ਾਹ। ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥ ਦਿਹੁੰ ਰੈਣ ਕੁਰਾਹੇ ਪੈ ਕੇ ਮੈਂ ਆਪਣੇ ਆਪ ਨੂੰ ਬਰਬਾਦ ਕਰ ਰਿਹਾ ਹਾਂ। ਹੇ ਵਾਹਿਗੁਰੂ! ਤੂੰ ਮੇਰੀ ਇਜ਼ਤ ਰੱਖ। ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥ ਮੈਂ ਬੱਚਾ ਹਾਂ। ਤੂੰ ਹੇ ਗੁਰੂ ਮੇਰਾ ਬਾਬਲ ਹੈਂ। ਤੂੰ ਮੈਨੂੰ ਸਿਖਮਤ ਦੇਹ, ਅਤੇ ਠੀਕ ਰਸਤੇ ਪਾ। ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥ ਨੌਕਰ ਨਾਨਕ ਵਾਹਿਗੁਰੂ ਦਾ ਗੁਲਾਮ ਆਖਿਆ ਜਾਂਦਾ ਹੈ। ਸੋ ਤੂੰ ਉਸ ਦੀ ਇਜ਼ਤ ਆਬਰੂ ਰੱਖ ਹੇ, ਵਾਹਿਗੁਰੂ! ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥ ਕੇਵਲ ਓਹੀ ਜਿਨ੍ਹਾਂ ਦੇ ਮੱਥੇ ਉਤੇ ਐਹੋ ਜੇਹੀ ਵਾਹਿਗੁਰੂ ਦੀ ਲਿਖਤਕਾਰ ਐਨ ਆਰੰਭ ਤੋਂ ਹੈ, ਉਹਨਾਂ ਨੂੰ ਸੱਚੇ ਗੁਰਦੇਵ ਮਿਲ ਪੈਦੇ ਹਨ। ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥ ਗੁਰੂ ਜੀ ਉਹਨਾਂ ਦੇ ਨਾਂ-ਜਾਨਣ ਵਾਲੇ ਅੰਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਦੇ ਦਿਲ ਵਿੱਚ ਬ੍ਰਹਿਮਬੋਧ ਦਾ ਪ੍ਰਕਾਸ਼ ਹੋ ਜਾਂਦਾ ਹੈ। ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥ ਉਹ ਵਾਹਿਗੁਰੂ ਦੇ ਨਾਮ ਦੇ ਜਵੇਹਰ ਦੀ ਦੌਲਤ ਨੂੰ ਪਾ ਲੈਂਦੇ ਹਨ ਅਤੇ ਤਦ ਮੁੜ ਕੇ ਭਟਕਦੇ ਨਹੀਂ। ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥ ਨਫਰ ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਸਿਮਰਨ ਦੇ ਰਾਹੀਂ ਉਹ ਸਾਹਿਬ ਨੂੰ ਮਿਲ ਪਿਆ ਹੈ। ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥ ਜਿਨ੍ਹਾਂ ਨੇ ਐਹੋ ਜਿਹੇ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕੀਤਾ, ਉਹ ਇਸ ਜਹਾਨ ਵਿੱਚ ਕਿਉਂ ਆਏ ਸਨ? ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥ ਬੜੀ ਔਖਿਆਈ ਨਾਲ ਹੱਥ ਲੱਗਣ ਵਾਲਾ ਹੈ, ਇਹ ਮਨੁੱਖੀ ਜੀਵਨ। ਨਾਮ ਦੇ ਬਗ਼ੈਰ ਇਹ ਸਾਰਾ ਵਿਅਰਥ ਚਲਿਆ ਜਾਂਦਾ ਹੈ। ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥ ਹੁਣ ਮੁਨਾਸਬ ਰੁੱਤ ਵਿੱਚ ਬੰਦਾ ਵਾਹਿਗੁਰੂ ਦਾ ਨਾਮ ਨਹੀਂ ਬੀਜਦਾ, ਮਗਰੋਂ ਖੁਦਿਆਵੰਤ (ਭੁੱਖਾ) ਕੀ ਖਾਊਗਾ? ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥ ਆਪ-ਹੁਦਰੇ ਮੁੜ ਕੇ ਜੰਮਦੇ ਹਨ। ਐਹੋ ਜਿਹੀ ਹੈ ਰਜ਼ਾ ਵਾਹਿਗੁਰੂ ਦੀ, ਹੇ ਨਾਨਕ! ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥ ਤੂੰ ਹੇ ਹਰੀ ਸਾਰਿਆਂ ਦਾ ਹੈਂ ਅਤੇ ਸਾਰੇ ਤੇਰੀ ਮਲਕੀਅਤ ਹਨ। ਮੇਰੇ ਮਾਲਕ ਪਾਤਸ਼ਾਹ ਤੂੰ ਸਾਰਿਆਂ ਨੂੰ ਰਚਿਆ ਹੈ। ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥ ਕੁਝ ਭੀ, ਕੁਝ ਭੀ ਨਹੀਂ ਕਿਸੇ ਜਣੇ ਦੇ ਹੱਥ ਵਿੱਚ। ਹਰ ਇੱਕ ਬੰਦਾ ਉਸ ਤਰ੍ਹਾਂ ਤੁਰਦਾ ਹੈ, ਜਿਸ ਤਰ੍ਹਾਂ ਤੂੰ ਉਸ ਨੂੰ ਤੋਰਦਾ ਹੈਂ। ਜਿਨ੍ਹ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥ ਮੇਰੇ ਪ੍ਰੀਤਮ ਵਾਹਿਗੁਰੂ, ਕੇਵਲ ਓਹੀ ਤੈਨੂੰ ਮਿਲਦੇ ਹਨ, ਜਿਨ੍ਹਾਂ ਨੂੰ ਤੂੰ ਮਿਲਾਉਂਦਾ ਹੈ ਅਤੇ ਜੋ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ। ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥ ਨੌਕਰ ਨਾਨਕ, ਸੱਚੇ ਗੁਰਾਂ ਨੂੰ ਮਿਲ ਪਿਆ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੁਆਰਾ ਉਸ ਨੂੰ ਪਾਰ ਕਰ ਦਿੱਤਾ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਵਾਹਿਗੁਰੂ ਸੁਆਮੀ ਨੂੰ ਕਈ ਸੁਰੀਲੀਆਂ ਸੁਰਾਂ ਸੰਗੀਤਕ ਸਾਜਾਂ ਤੇ ਧਾਰਮਕ ਗ੍ਰੰਥਾਂ ਰਾਹੀਂ ਅਨੇਕਾਂ ਤ੍ਰੀਕਿਆਂ ਨਾਲ ਗਾਉਂਦੇ ਹਨ, ਪਰ ਮਾਲਕ ਪਾਤਸ਼ਾਹ ਇਨ੍ਹਾਂ ਢੰਗਾਂ ਨਾਲ ਖੁਸ਼ ਨਹੀਂ ਹੁੰਦਾ। ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਜਿਨ੍ਹਾਂ ਦੇ ਅੰਦਰ ਛਲ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ? ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਵਾਹਿਗੁਰੂ ਸਿਰਜਣਹਾਰ ਸਭ ਕੁਝ ਜਾਣਦਾ ਹੈ, ਭਾਵੇਂ ਬੰਦਾ ਆਪਣਾ ਪਾਪ (ਬਿਮਾਰੀ ਦਾ ਮੁੱਢ) ਲੁਕਾਣ ਦੀ ਕੋਸ਼ਿਸ਼ ਕਰਦਾ ਹੈ। ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ ਪਵਿੱਤਰ ਪੁਰਸ਼ ਜਿਨ੍ਹਾਂ ਦਾ ਮਨ ਪਾਵਨ ਹੈ, ਹੇ ਨਾਨਕ! ਵਾਹਿਗੁਰੂ ਸੁਆਮੀ ਦੀ ਪਿਆਰ-ਉਪਾਸ਼ਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ। ਆਸਾ ਮਹਲਾ ੪ ॥ ਆਸਾ ਚੌਥੀ ਪਾਤਸ਼ਾਹੀ। ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ ਚਤੁਰ ਅਤੇ ਅਕਲਮੰਦ ਹਨ, ਉਹ ਪੁਰਸ਼, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੁਆਮੀ ਦਾ ਪਿਆਰਾ ਹੈ। ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥ ਜੇਕਰ ਉਹ ਜਾਹਰਾ ਤੌਰ ਉਤੇ ਗੱਲਬਾਤ ਵਿੱਚ ਗਲਤੀ ਭੀ ਕਰਦੇ ਹਨ, ਤਾਂ ਭੀ ਉਹ ਵਾਹਿਗੁਰੂ ਨੂੰ ਬਹੁਤ ਪਿਆਰੇ ਲੱਗਦੇ ਹਨ। ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥ ਵਾਹਿਗੁਰੂ ਦੇ ਸਾਧੂਆਂ ਦਾ ਹੋਰ ਕੋਈ ਟਿਕਾਣਾ ਨਹੀਂ। ਵਾਹਿਗੁਰੂ ਨਿਪੱਤਿਆਂ ਦੀ ਪੱਤ ਹੈ। ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥ ਨਾਮ ਹੀ ਗੋਲੇ ਨਾਨਕ ਦਾ ਆਸਰਾ ਹੈ, ਅਤੇ ਵਾਹਿਗੁਰੂ ਦੇ ਜ਼ੋਰ ਰਾਹੀਂ ਹੀ ਉਹ ਜੋਰਾਵਰ ਹੈ। ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ! ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ ਗੁਰਾਂ ਦੇ ਮੁਰੀਦ ਉਸ ਥਾਂ ਨੂੰ ਲੱਭ ਲੈਂਦੇ ਹਨ ਅਤੇ ਉਸ ਦੀ ਖਾਕ ਲੈ ਕੇ ਆਪਣੇ ਮਸਤਕ ਨੂੰ ਲਾਉਂਦੇ ਹਨ। ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥ ਜੋ ਗੁਰੂ ਦੇ ਸਿੱਖ ਨਾਮ ਦਾ ਆਰਾਧਨ ਕਰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ। ਜਿਨ੍ਹ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥ ਜੋ ਸੱਚੇ ਗੁਰਾਂ ਦੀ ਊਪਾਸ਼ਨਾਂ ਕਰਦੇ ਹਨ, ਸੁਆਮੀ ਉਹਨਾਂ ਦੀ ਉਪਾਸ਼ਨਾਂ ਕਰਵਾਊਦਾਂ ਹੈ। ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ ਗੁਰੂ ਦੇ ਸਿੱਖ ਦੇ ਚਿੱਤ ਵਿੱਚ ਰੱਬ ਤੇ ਰੱਬ ਦੇ ਨਾਮ ਲਈ ਪਿਆਰ ਹੈ। ਉਹ ਤੈਨੂੰ ਪਿਆਰ ਕਰਦਾ ਹੈ, ਹੇ ਵਾਹਿਗੁਰੂ ਸੁਆਮੀ ਪਾਤਸ਼ਾਹ। copyright GurbaniShare.com all right reserved. Email |