ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
ਅਤੇ ਜੇਕਰ ਪਹਾੜ ਸੋਨੇ ਤੇ ਚਾਂਦੀ ਦੇ ਹੋ ਜਾਣ, ਅਤੇ ਜਵਾਹਿਰਾਤ ਤੇ ਮਾਣਕਾ ਨਾਲ ਜੜੇ ਜਾਣ। ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥ ਤਾਂ ਭੀ ਮੈਂ ਤੇਰਾ ਜੰਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ। ਮਃ ੧ ॥ ਪਹਿਲੀ ਪਾਤਸ਼ਾਹੀ। ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ ਜੇਕਰ ਬਨਾਸਪਤੀ ਦੇ ਅਠਾਰਾ ਬੋਝ ਫਲ ਹੋ ਜਾਣ ਅਤੇ ਸਦੀਵੀ ਹਰਾ ਰਹਿਣ ਵਾਲਾ ਘਾਹ ਸੁਆਦੀ ਚਾਉਲ ਹੋ ਜਾਵੇ। ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ ਜੇਕਰ ਮੈਂ ਦੋਨਾਂ ਚੰਨ ਤੇ ਸੂਰਜ ਨੂੰ ਉਹਨਾਂ ਦੇ ਮਾਰਗਾਂ ਤੋਂ ਰੋਕ ਰੱਖਾਂ ਤੇ ਮੇਰਾ ਟਿਕਾਣਾ ਸਦੀਵੀ ਸਥਿਰ ਹੋ ਜਾਵੇ। ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥ ਤਾਂ ਭੀ ਤੇਰਾ ਜਸ ਹੀ ਕਰਾਂਗਾ ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਨ ਦੀ ਮੇਰੀ ਉਮੰਗ ਮੁੱਕੇਗੀ ਨਹੀਂ। ਮਃ ੧ ॥ ਪਹਿਲੀ ਪਾਤਸ਼ਾਹੀ। ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ ਜੇਕਰ ਮੈਂ ਆਪਣੇ ਸਰੀਰ ਨੂੰ ਦੋ ਪਾਪੀ ਤਾਰਿਆਂ ਰਾਹੂ ਤੇ ਕੇਤੂ ਦੇ ਜ਼ਰੀਏ ਦਰਦ ਚਮੋੜ ਲਵਾਂ। ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ਜੇਕਰ ਲਹੂ-ਚੂਸਣ ਵਾਲੇ ਪਾਤਸ਼ਾਹ ਮੇਰੇ ਸੀਸ ਵੁਤੇ ਹਕੂਮਤ ਰਖਦੇ ਹੋਣ ਅਤੇ ਮੇਰੀ ਹਾਲਤ ਐਸ ਤਰ੍ਹਾਂ ਦੀ ਦਿਸਦੀ ਹੋਵੇ। ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ ਤਾਂ ਭੀ ਮੈਂ ਤੇਰਾ ਜੱਸ ਹੀ ਕਰਾਂਗਾ, ਹੇ ਸੁਆਮੀ! ਅਤੇ ਤੇਰੀ ਕੀਰਤੀ ਆਲਾਪਣ ਦੀ ਮੇਰੀ ਉਮੰਗ ਮੁੱਕੇਗੀ ਨਹੀਂ। ਮਃ ੧ ॥ ਪਹਿਲੀ ਪਾਤਸ਼ਾਹੀ। ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ ਜੇਕਰ ਅੱਗ ਤੇ ਕੱਕਰ ਮੇਰੀ ਪੁਸ਼ਾਕ ਹੋਵੇ, ਹਵਾ ਮੇਰਾ ਭੋਜਨ ਹੋਵੇ, ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ ਅਤੇ ਜੇਕਰ ਬਹਿਸ਼ਤ ਦੀਆਂ ਮੋਹਤ ਕਰ ਲੈਣ ਵਾਲੀਆਂ ਹੂਰਾ ਮੇਰੀਆਂ ਪਤਨੀਆਂ ਹੋਵਣ, ਹੇ ਨਾਨਕ! ਇਹ ਸਾਰਾ ਕੁਛ ਬਿਨਸ ਜਾਊਗਾ। ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥ ਤਾਂ ਭੀ ਮੈਂ ਤੇਰੀ ਮਹਿਮਾ ਹੀ ਗਾਇਨ ਕਰਾਂਗਾ, ਹੇ ਮਾਲਕ! ਤੇਰੀ ਸਿਫ਼ਤ ਸਨਾ ਉਚਾਰਣ ਕਰਨ ਦਾ ਮੇਰਾ ਤੀਬਰ ਉਮਾਹ ਮਿਟਦਾ ਨਹੀਂ। ਪਵੜੀ ॥ ਪਊੜੀ। ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ ਮੰਦੇ ਅਮਲ ਕਮਾਉਣ ਵਾਲਾ ਭੂਤਨਾ ਹੈ ਜੋ ਮਾਲਕ ਨੂੰ ਨਹੀਂ ਜਾਣਦਾ। ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ ਉਹ ਝੱਲਾ ਆਖਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਨਹੀਂ ਸਮਝਦਾ। ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ ਹਾਨੀਕਾਰਕ ਹੈ ਝਗੜਾ ਝਾਂਝਾ ਇਹ ਜਹਾਨ ਅੰਦਰ। ਬਹਿਸ ਮੁਬਾਹਿਸੇ ਵਿੱਚ ਬੰਦਾ ਵਿਆਕੁਲ ਹੋ ਜਾਂਦਾ ਹੈ। ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ ਹਰੀ ਦੇ ਨਾਮ ਦੇ ਬਾਝੋਂ ਫਜੂਲ ਹੈ ਪ੍ਰਾਣੀ। ਸੰਦੇਹ ਅੰਦਰ ਉਹ ਬਰਬਾਦ ਹੋ ਜਾਂਦਾ ਹੈ। ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ ਜੋ ਦੋਨਾਂ ਮਾਰਗਾਂ ਨੂੰ ਇਕ ਪ੍ਰਭੂ ਵਲ ਲੈ ਜਾਂਦੇ ਸਮਝਦਾ ਹੈ, ਉਹ ਬੰਦ-ਖਲਾਸ ਹੋ ਜਾਵੇਗਾ। ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ ਨਾਸਤਕਾਂ ਦੇ ਨਰਕ ਵਿੱਚ ਪਿਆ ਹੋਇਆ ਝੂਠ ਬਕਣ ਵਾਲਾ ਸੜ ਕੇ ਸੁਆਹ ਹੋ ਜਾਏਗਾ। ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ ਸਾਰੇ ਸੰਸਾਰ ਅੰਦਰ ਪਰਮ ਪਵਿੱਤਰ ਹਨ ਉਹ ਜੋ ਸੱਚ ਅੰਦਰ ਲੀਨ ਰਹਿੰਦੇ ਹਨ। ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥ ਆਪਣੀ ਸਵੈ-ਹੰਗਤਾ ਨੂੰ ਮੇਟਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ। ਮਃ ੧ ਸਲੋਕੁ ॥ ਪਹਿਲੀ ਪਾਤਸ਼ਾਹੀ, ਸਲੋਕ। ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ ਕੇਵਲ ਉਹੀ ਜੀਉਂਦਾ ਹੈ ਜਿਸ ਦੇ ਚਿੱਤ ਅੰਦਰ ਉਹ ਮਾਲਕ ਨਿਵਾਸ ਰੰਖਦਾ ਹੈ। ਨਾਨਕ ਅਵਰੁ ਨ ਜੀਵੈ ਕੋਇ ॥ ਹੇ ਨਾਨਕ! ਹੋਰ ਕੋਈ ਅਸਲ ਵਿੱਚ ਜੀਉਂਦਾ ਹੀ ਨਹੀਂ। ਜੇ ਜੀਵੈ ਪਤਿ ਲਥੀ ਜਾਇ ॥ ਜੇਕਰ ਕੋਈ ਜੀਉਂਦਾ ਹੈ, ਉਹ ਆਪਣੀ ਇੱਜ਼ਤ ਗੁਆ ਕੇ ਟੁਰ ਜਾਏਗਾ। ਸਭੁ ਹਰਾਮੁ ਜੇਤਾ ਕਿਛੁ ਖਾਇ ॥ ਸਾਰਾ ਕੁਝ ਜਿਹੜਾ ਉਹ ਖਾਂਦਾ ਹੈ, ਵਰਜਿਤ ਹੈ। ਰਾਜਿ ਰੰਗੁ ਮਾਲਿ ਰੰਗੁ ॥ ਹਕੂਮਤ ਦੀ ਮਸਤੀ ਅਤੇ ਧਨ-ਦੌਲਤ ਦੀਆਂ ਰੰਗ ਰਲੀਆਂ, ਰੰਗਿ ਰਤਾ ਨਚੈ ਨੰਗੁ ॥ ਦੀ ਖੁਸ਼ੀ ਨਾਲ ਰੰਗੀਜਿਆਂ ਹੋਇਆਂ ਪ੍ਰਾਣੀ ਬੇਸ਼ਰਮ ਹੋ ਕੇ ਨੱਚਦਾ ਹੈ। ਨਾਨਕ ਠਗਿਆ ਮੁਠਾ ਜਾਇ ॥ ਨਾਨਕ ਉਹ ਛਲਿਆ ਤੇ ਲੁੱਟਿਆ ਪੁੱਟਿਆ ਜਾਂਦਾ ਹੈ। ਵਿਣੁ ਨਾਵੈ ਪਤਿ ਗਇਆ ਗਵਾਇ ॥੧॥ ਸਾਹਿਬ ਦੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਆਬਰੂ ਵੰਞਾ ਕੇ ਤੁਰ ਜਾਂਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਕਿਆ ਖਾਧੈ ਕਿਆ ਪੈਧੈ ਹੋਇ ॥ ਖਾਣ ਦੁਆਰਾ ਅਤੇ ਪਹਿਨਣ ਦੁਆਰਾ ਕੀ ਬਣ ਸਕਦਾ ਹੈ, ਜਾ ਮਨਿ ਨਾਹੀ ਸਚਾ ਸੋਇ ॥ ਜਦੋਂ ਤਾਈਂ ਉਹ ਸੱਚਾ ਸੁਆਮੀ ਮਨੁੱਖ ਦੇ ਚਿੱਤ ਵਿੱਚ ਨਹੀਂ ਵਸਦਾ? ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ਕੀ ਹੈ ਫਲ, ਕੀ ਘੀ ਤੇ ਮਿੱਠੜਾ ਗੁੜ, ਕੀ ਮਹੀਨ ਆਟਾ ਅਤੇ ਕੀ ਗੋਸ਼ਤ? ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ਕੀ ਹੈ ਪੁਸ਼ਾਕ ਅਤੇ ਕੀ ਸੁਖਦਾਈ ਪਲੰਘ, ਸੁਹਬਤ ਤੇ ਰੰਗ-ਰਲੀਆਂ ਮਾਨਣ ਲਈ। ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ ਕੀ ਲਾਭ ਹੈ ਸੈਨਾ ਦਾ ਅਤੇ ਕੀ ਲਾਭ ਚੋਬਦਾਰਾਂ ਨੌਕਰਾਂ ਅਤੇ ਆ ਕੇ ਮੰਦਰਾਂ ਅੰਦਰ ਵਸਣ ਦਾ? ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ ਨਾਨਕ, ਸਤਿਨਾਮ ਦੇ ਬਾਝੋਂ, ਸਮੂਹ ਸਾਜ਼ੋ ਸਮਾਨ ਨਾਸਵੰਤ ਹੈ। ਪਵੜੀ ॥ ਪਉੜੀ। ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ ਜਾਤ ਦੇ ਵੱਸ ਵਿੱਚ ਕੀ ਹੈ? ਸੱਚਾਈ ਪਰਖੀ ਤੇ ਪੜਤਾਲੀ ਜਾਣੀ ਹੈ। ਮਹੁਰਾ ਹੋਵੈ ਹਥਿ ਮਰੀਐ ਚਖੀਐ ॥ ਉੱਚੀ ਜਾਤੀ ਦਾ ਹੰਕਾਰ ਜ਼ਹਿਰ ਦੀ ਨਿਆਈ ਹੈ, ਜਿਸ ਨੂੰ ਕਰ ਵਿੱਚ ਲੈਣ ਅਤੇ ਖਾਣ ਦੁਆਰਾ ਆਦਮੀ ਮਰ ਜਾਂਦਾ ਹੈ। ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ ਸੱਚੇ ਸਾਹਿਬ ਦੀ ਪਾਤਸ਼ਾਹੀ ਸਾਰਿਆਂ ਯੁਗਾਂ ਅੰਦਰ ਜਾਣੀ ਜਾਂਦੀ ਹੈ। ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ ਜੋ ਉਸ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਉਸ ਦੇ ਦਰਬਾਰ ਅੰਦਰ ਮਨਸਬਦਾਰ ਹੋ ਜਾਂਦਾ ਹੈ। ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ ਆਪਣੀ ਸੇਵਾ ਕਮਾਉਣ ਦੀ ਆਗਿਆ ਫੁਰਮਾ ਕੇ ਸਾਹਿਬ ਨੇ ਬੰਦੇ ਨੂੰ ਸੰਸਾਰ ਵਿੱਚ ਭੇਜਿਆ ਹੈ। ਤਬਲਬਾਜ ਬੀਚਾਰ ਸਬਦਿ ਸੁਣਾਇਆ ॥ ਗੁਰੂ-ਨਗਾਰਚੀ ਨੇ ਗੁਰਬਾਣੀ ਦੇ ਜ਼ਰੀਏ, ਇਸ ਸਾਹਿਬ ਦੇ ਸਿਮਰਨ ਦੀ ਦੇਹੀ ਫੇਰੀ ਹੈ। ਇਕਿ ਹੋਏ ਅਸਵਾਰ ਇਕਨਾ ਸਾਖਤੀ ॥ ਇਸ ਨੂੰ ਸੁਣ ਕੇ ਕਈ ਆਪਣੇ ਘੋੜਿਆਂ ਤੇ ਚੜ੍ਹ ਗਏ ਹਨ, ਤੇ ਕਈ ਉਨ੍ਹਾਂ ਨੂੰ ਤਿਆਰ ਕਰ ਰਹੇ ਹਨ। ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ ਕਈਆਂ ਨੇ ਆਪਣੇ ਬੋਝ ਬੰਨ੍ਹ ਲਏ ਹਨ ਅਤੇ ਕਈ ਤਾਂ ਸਵਾਰ ਹੋ ਕੇ ਤੁਰ ਭੀ ਗਏ ਹਨ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ ਜਦ ਪੈਲੀ ਪੱਕ ਜਾਂਦੀ ਹੈ, ਤਦ ਇਹ ਵੱਢ ਲਈ ਜਾਂਦੀ ਹੈ। ਕੇਵਲ ਫੂਸ ਤੇ ਵਾੜ ਰਹਿ ਜਾਂਦੀ ਹੈ। ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ ਕਸੀਰਾਂ ਵਾਲੀਆਂ ਬੱਲੀਆਂ ਸਣੇ ਫਸਲ ਗਾਹ ਲਈ ਜਾਂਦੀ ਹੈ ਅਤੇ ਉਡਾ ਕੇ ਫਸਲ ਨਾਲੋਂ ਦਾਣੇ ਵੱਖਰੇ ਕੱਢ ਲਏ ਜਾਂਦੇ ਹਨ। ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ ਚੱਕੀ ਦੇ ਦੋਵੇ ਪੱਥਰ ਇਕੱਠੇ ਕਰਕੇ ਬੰਦੇ ਆ ਕੇ ਦਾਣਿਆਂ ਨੂੰ ਪੀਹਣ ਬਹਿ ਜਾਂਦੇ ਹਨ। ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ ਜਿਹੜੇ ਕੇਂਦਰੀ ਧੁਰੇ ਨਾਲ ਜੁੜੇ ਰਹਿੰਦੇ ਹਨ, ਉਹ ਬਚ ਜਾਂਦੇ ਹਨ। ਨਾਨਕ ਨੇ ਇਹ ਇਕ ਅਸਚਰਜ ਗੱਲ ਦੇਖੀ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ ਦੇਖ ਕਿ ਕਮਾਦ ਵਢਿਆ ਜਾਂਦਾ ਹੈ। ਇਸ ਨੂੰ ਸਾਫ ਕਰਕੇ ਤੇ ਹਿਸ ਦੇ ਆਗ ਉਤਾਰ ਕੇ ਪੈਰਾ ਤੋਂ ਬੰਨ੍ਹ ਇਸ ਦੀਆਂ ਭਰੀਆਂ ਬਣਾਈਆਂ ਜਾਂਦੀਆਂ ਹਨ। copyright GurbaniShare.com all right reserved. Email:- |