Page 143
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥
ਘੁਲ੍ਹਾੜੀ ਦੀਆਂ ਲੱਕੜ ਦੀਆਂ ਗੋਗੜਾ ਵਿੱਚ ਇਸ ਨੂੰ ਦੇ ਕੇ ਉਹ ਇਸ ਨੂੰ ਪੀੜਦੇ ਤੇ ਡੰਡ ਦਿੰਦੇ ਹਨ।

ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥
ਰਹੁ ਨੂੰ ਕਸ਼ੀਦ ਕਰ ਕੇ ਉਹ ਕਿਸ ਨੂੰ ਕੜਾਹੇ ਵਿੱਚ ਪਾਉਂਦੇ ਹਨ ਅਤੇ ਇਹ ਸੜਦਾ ਹੋਇਆ ਚੀਕ ਚਿਹਾੜਾ ਪਾਉਂਦਾ ਹੈ।

ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥
ਖਾਲੀ ਪੀੜੇ ਹੌਏ ਤੱਥੇ ਭੀ ਇਕੱਠੇ ਕਰਕੇ ਅੱਗ ਵਿੱਚ ਸਾੜ ਦਿੱਤੇ ਜਾਂਦੇ ਹਨ।

ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥
ਨਾਨਕ, ਮਿੱਠੜੇ ਪਤਿਆਂ ਵਾਲੇ ਕਮਾਦ ਨਾਲ ਕੇਹੋ ਜੇਹਾ ਸਲੂਕ ਹੋਇਆ ਹੈ, ਹੇ ਪ੍ਰਾਣੀਓ! ਆ ਕੇ ਦੇਖੋ।

ਪਵੜੀ ॥
ਪਊੜੀ।

ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥
ਕਈਆਂ ਦੇ ਮੌਤ ਚਿੱਤ ਚੇਤੇ ਹੀ ਨਹੀਂ ਅਤੇ ਉਹ ਬੜੀਆਂ ਉਮੀਦਾਂ ਬੰਨ੍ਹੀ ਬੈਠੇ ਹਨ।

ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥
ਉਹ ਸਦੀਵ ਹੀ ਮਰਦੇ, ਬਿਨਸਦੇ ਅਤੇ ਜੰਮਦੇ ਹਨ ਅਤੇ ਕਿਸੇ ਕੰਮ ਦੇ ਨਹੀਂ।

ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥
ਆਪਣੇ ਦਿਲ ਹੀ ਦਿਲ ਅੰਦਰ ਉਹ ਆਪਣੇ ਆਪ ਨੂੰ ਚੰਗਾ ਆਖਦੇ ਹਨ।

ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥
ਮੌਤ ਦੇ ਫ਼ਰਿਸ਼ਤਿਆਂ ਦਾ ਰਾਜਾ ਸਦੀਵ ਤੇ ਹਮੇਸ਼ਾਂ ਹੀ ਆਪ-ਹੁਦਰਿਆਂ ਨੂੰ ਤਕਾਉਂਦਾ ਰਹਿੰਦਾ ਹੈ।

ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥
ਪ੍ਰਤੀਕੂਲ ਪੁਰਸ਼ ਲੂਣ ਖਾ ਕੇ ਬੁਰਾ ਕਰਨ ਵਾਲਾ ਹੈ ਅਤੇ ਆਪਣੇ ਉਤੇ ਕੀਤੀ ਹੋਈ ਨੇਕੀ ਲਈ ਧੰਨਵਾਦੀ ਨਹੀਂ ਹੁੰਦਾ।

ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥
ਜੋ ਦਬਾ ਹੇਠ ਪ੍ਰਣਾਮ ਕਰਦੇ ਹਨ ਉਹ ਸਾਹਿਬ ਨੂੰ ਚੰਗੇ ਨਹੀਂ ਲਗਦੇ!

ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥
ਜੋ ਸ਼੍ਰੋਮਣੀ ਸਤਿਨਾਮ ਨੂੰ ਪਰਾਪਤ ਕਰਦੇ ਹਨ ਉਹ ਮਾਲਕ ਦੇ ਮਨ ਨੂੰ ਚੰਗੇ ਲਗਣ ਲਗ ਜਾਂਦੇ ਹਨ।

ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥
ਜਿਨ੍ਹਾਂ ਨੂੰ ਚੰਗੀ ਪ੍ਰਾਲਬੰਧ ਪ੍ਰਾਪਤ ਹੁੰਦੀ ਹੈ, ਉਹ ਸਾਹਿਬ ਦੇ ਰਾਜ-ਸਿੰਘਾਸਣ ਮੂਹਰੇ ਨਿਊਦੇ ਹਨ।

ਮਃ ੧ ਸਲੋਕੁ ॥
ਪਹਿਲੀ ਪਾਤਸ਼ਾਹੀ, ਸਲੋਕ।

ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥
ਡੂੰਘਾ ਪਾਣੀ ਮੀਨ ਨੂੰ ਕੀ ਕਰ ਸਕਦਾ ਹੈ ਅਤੇ ਅਸਮਾਨ ਪੰਛੀ ਨੂੰ ਕੀ?

ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥
ਠੰਢਕ ਪਾਹਨ ਨੂੰ ਕੀ ਕਰ ਸਕਦੀ ਹੈ ਅਤੇ ਵਿਆਹੁੰਤਾ ਜੀਵਨ ਹਿਜੜੇ ਦਾ ਕੀ?

ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥
ਕੂਕਰ ਨੂੰ ਚੰਨਣ ਮਲ ਦਿੱਤਾ ਜਾਂਵੇ ਤਾਂ ਭੀ ਉਸ ਦੀ ਕੁੱਤੇ ਵਾਲੀ ਖਸਲਤ ਹੀ ਰਹੇਗੀ।

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥
ਭਾਵੇਂ ਆਦਮੀ ਡੋਰੇ ਬੰਦੇ ਨੂੰ ਸਿਖ-ਮਤ ਦੇਵੇ ਅਤੇ ਉਸ ਨੂੰ ਸਿਮਰਤੀਆਂ ਤੇ ਹੋਰ ਧਰਮ ਅਨਵਾਦਨ ਵਾਚ ਕੇ ਸੁਣਾਵੇ।

ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥
ਬੰਦਾ ਭਾਵੇਂ ਮੁਨਾਖੇ ਮਨੁੱਖ ਮੂਹਰੇ ਰੋਸ਼ਨੀ ਧਰ ਦੇਵੇ ਅਤੇ ਉਸ ਵਾਸਤੇ ਪੰਜਾਹ ਲੈਪ ਬਾਲ ਦੇਵੇ, ਪਰ ਸਾਰਾ ਕੁਛ ਬੇਫਾਇਦਾ ਹੈ।

ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥
ਬੰਦਾ ਭਾਵੇਂ ਪਸ਼ੂਆਂ ਦੇ ਵੱਗ ਮੂਹਰੇ ਸੋਨਾ ਰੱਖ ਦੇਵੇ, ਪਰ ਉਹ ਘਾਹ ਨੂੰ ਹੀ ਚੁਗ ਤੇ ਛਾਂਟ ਕੇ ਖਾਣਗੇ।

ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥
ਜੇਕਰ ਧਾਤ ਪਿਘਲਾਉਣ ਵਾਲਾ ਮਸਾਲਾ ਸਾਰ ਵਿੱਚ ਪਾ ਦਿਤਾ, ਜਾਵੇ ਇਹ ਢਲ ਜਾਵੇਗਾ ਪ੍ਰੰਤੂ ਕਪਾਹ ਨਹੀਂ ਬਣੇਗਾ।

ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥
ਨਾਨਕ, ਬੇਵਕੂਫ ਦੀ ਖਸਲਤ ਇਹ ਹੈ ਕਿ ਉਹ ਹਮੇਸ਼ਾਂ ਪ੍ਰਾਣ ਲੇਵਾ ਪਾਪਾਂ ਦੀ ਗੱਲ ਕਰਦਾ ਹੈ।

ਮਃ ੧ ॥
ਪਹਿਲੀ ਪਾਤਸ਼ਾਹੀ।

ਕੈਹਾ ਕੰਚਨੁ ਤੁਟੈ ਸਾਰੁ ॥
ਜਦ ਕਾਂਸੀ, ਸੋਨਾ ਤੇ ਲੋਹਾ ਟੁਟ ਜਾਂਦੇ ਹਨ,

ਅਗਨੀ ਗੰਢੁ ਪਾਏ ਲੋਹਾਰੁ ॥
ਤਾਂ ਧਾਤ ਦਾ ਕਾਰੀਗਰ ਅੱਗ ਨਾਲ ਟਾਂਕਾ ਲਾ ਦਿੰਦਾ ਹੈ।

ਗੋਰੀ ਸੇਤੀ ਤੁਟੈ ਭਤਾਰੁ ॥
ਵਹੁਟੀ ਨਾਲ ਜਦ ਖਸਮ ਰੁੱਸ ਜਾਂਦਾ ਹੈ,

ਪੁਤੀ ਗੰਢੁ ਪਵੈ ਸੰਸਾਰਿ ॥
ਪੁੱਤ ਦੇ ਰਾਹੀਂ ਇਸ ਜਗਤ ਅੰਦਰ ਮੁੜ ਸੰਬਧ ਕਾਇਮ ਹੋ ਜਾਂਦੇ ਹਨ।

ਰਾਜਾ ਮੰਗੈ ਦਿਤੈ ਗੰਢੁ ਪਾਇ ॥
ਜਦ ਪਾਤਸ਼ਾਹ ਕੁਛ ਤਲਬ ਕਰਦਾ ਹੈ, ਦੇ ਦੇਣ ਦੁਆਰਾ, ਸੰਬਧ ਕਾਇਮ ਹੋ ਜਾਂਦਾ ਹੈ।

ਭੁਖਿਆ ਗੰਢੁ ਪਵੈ ਜਾ ਖਾਇ ॥
ਭੁੱਖੇ ਆਦਮੀ ਨੂੰ ਠੰਢ ਚੈਨ ਪ੍ਰਾਪਤ ਹੋ ਜਾਂਦੀ ਹੈ, ਜਦ ਉਹ ਕੁਛ ਖਾ ਲੈਂਦਾ ਹੈ।

ਕਾਲਾ ਗੰਢੁ ਨਦੀਆ ਮੀਹ ਝੋਲ ॥
ਕਹਿਰ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ ਜੇਕਰ ਬਾਰਸ਼ ਹੋਵੇ ਅਤੇ ਨਦੀਆਂ ਨਾਲੇ ਛੱਲਾਂ ਮਾਰਨ।

ਗੰਢੁ ਪਰੀਤੀ ਮਿਠੇ ਬੋਲ ॥
ਪਿਆਰ ਤੇ ਮਿੱਠੜੇ ਬਚਨ-ਬਿਲਾਸ ਦਾ ਮੇਲ-ਜੋਲ ਹੈ।

ਬੇਦਾ ਗੰਢੁ ਬੋਲੇ ਸਚੁ ਕੋਇ ॥
ਜੇਕਰ ਕੋਈ ਜਣਾ ਸੱਚ ਆਖੇ ਉਸ ਦਾ ਗੰਢ ਜੋੜ ਪਵਿੱਤਰ ਪੁਸਤਕਾਂ ਨਾਲ ਹੋ ਜਾਂਦਾ ਹੈ।

ਮੁਇਆ ਗੰਢੁ ਨੇਕੀ ਸਤੁ ਹੋਇ ॥
ਭਲਿਆਈ ਤੇ ਸੱਚ ਦੁਆਰਾ ਮਰਿਆਂ ਹੋਇਆਂ ਦਾ ਜਿਉਦਿਆਂ ਨਾਲ ਸਾਕ ਸਨਬੰਧ ਹੋ ਜਾਂਦਾ ਹੈ।

ਏਤੁ ਗੰਢਿ ਵਰਤੈ ਸੰਸਾਰੁ ॥
ਐਹੋ ਜੇਹੇ ਮੇਲ-ਮਿਲਾਪ ਇਸ ਜਹਾਨ ਅੰਦਰ ਪਰਚਲਤ ਹਨ।

ਮੂਰਖ ਗੰਢੁ ਪਵੈ ਮੁਹਿ ਮਾਰ ॥
ਬੇਵਕੂਫ ਦੇ ਸੁਧਾਰ ਦਾ ਤਰੀਕਾ ਕੇਵਲ ਇਹ ਹੈ ਕਿ ਉਹ ਮੂੰਹ ਦੀ ਮਾਰ ਖਾਏ।

ਨਾਨਕੁ ਆਖੈ ਏਹੁ ਬੀਚਾਰੁ ॥
ਨਾਨਕ ਇਹ ਕੁਛ ਯੋਗ ਸੋਚ ਵੀਚਾਰ ਮਗਰੋਂ ਕਹਿੰਦਾ ਹੈ।

ਸਿਫਤੀ ਗੰਢੁ ਪਵੈ ਦਰਬਾਰਿ ॥੨॥
ਸਾਹਿਬ ਦੀ ਸਿਫ਼ਤ ਸਨਾ ਰਾਹੀਂ ਉਸ ਦੀ ਦਰਗਾਹ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।

ਪਉੜੀ ॥
ਪਊੜੀ।

ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥
ਆਪੇ ਆਲਮ ਨੂੰ ਰਚ ਕੇ ਵਾਹਿਗੁਰੂ ਆਪ ਹੀ ਇਸ ਦਾ ਖਿਆਲ ਰੱਖਦਾ ਹੈ।

ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥
ਕਈ ਕੂੜੇ ਹਨ ਤੇ ਕਈ ਸੱਚੇ। ਸਾਹਿਬ ਆਪ ਹੀ ਨਿਰਖ ਕਰਨ ਵਾਲਾ ਹੈ।

ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਅਸਲੀ ਉਸ ਦੇ ਕੋਸ਼ ਅੰਦਰ ਪਾ ਦਿਤੇ ਜਾਂਦੇ ਹਨ, ਜਦ ਕਿ ਜਾਲ੍ਹੀ ਬਾਹਰ ਸੁੱਟ ਦਿਤੇ ਜਾਂਦੇ ਹਨ।

ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਝੂਠੇ ਸੱਚੇ ਦਰਬਾਰ ਤੋਂ ਪਰੇ ਸੁਟੇ ਜਾਂਦੇ ਹਨ। ਉਹ ਕੀਹਦੇ ਮੂਹਰੇ ਫਰਿਆਦ ਕਰ ਸਕਦੇ ਹਨ।

ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਉਹ ਦੌੜ ਕੇ ਸੱਚੇ ਗੁਰਾਂ ਦੀ ਸ਼ਰਣਾਗਤ ਜਾਂ ਡਿੱਗਣ, ਇਹ ਹੀ ਦਰੁਸਤ ਜੀਵਨ ਰਹੁ-ਰੀਤੀ ਹੈ।

ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਸਚਾ ਗੁਰੂ ਅਪਵਿੱਤ੍ਰਾਂ ਪਵਿੱਤਰ ਕਰ ਦਿੰਦਾ ਹੈ। ਉਹ ਆਦਮੀ ਨੂੰ ਵਾਹਿਗੁਰੂ ਦੇ ਨਾਮ ਨਾਲ ਸਸ਼ੋਭਤ ਕਰਨ ਵਾਲਾ ਹੈ।

ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥
ਗੁਰੂ ਨਾਲ ਪ੍ਰੀਤ ਅਤੇ ਪਿਰਹੜੀ ਪਾਉਣ ਦੁਆਰਾ ਪ੍ਰਾਣੀ ਸੱਚੇ ਦਰਬਾਰ ਅੰਦਰ ਵਡਿਆਏ ਜਾਂਦੇ ਹਨ।

ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥
ਜਿਨ੍ਰਾਂ ਨੂੰ ਸਿਰਜਣਹਾਰ ਨੇ ਖੁਦ ਮਾਫੀ ਦੇ ਦਿੱਤੀ ਹੈ, ਉਨ੍ਹਾਂ ਦੇ ਮੁੱਲ ਨੂੰ ਕੌਣ ਗਿਣ ਸਕਦਾ ਹੇ?

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥
ਸੰਸਾਰ ਦੇ ਸਾਰੇ ਰੂਹਾਨੀ ਰਹਿਬਰ ਊਹਨਾਂ ਦੇ ਚੇਲੇ ਅਤੇ ਮਹਾਰਾਜੇ ਜਮੀਨ ਦੇ ਹੇਠਾਂ ਹਨ।

ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥
ਪਾਤਸ਼ਾਹ ਟੁਰ ਜਾਣਗੇ। ਕੇਵਲ ਵਾਹਿਗੁਰੂ ਹੀ ਸਦੀਵ ਪ੍ਰਫੁਲਤ ਹੋਣ ਵਾਲਾ ਹੈ।

ਏਕ ਤੂਹੀ ਏਕ ਤੁਹੀ ॥੧॥
ਕੇਵਲ ਤੂੰ ਹੀ ਹੈਂ, ਕੇਵਲ ਤੂੰ ਹੀ ਹੈਂ, ਹੇ ਪ੍ਰਭੂ!

ਮਃ ੧ ॥
ਪਹਿਲੀ ਪਾਤਸ਼ਾਹੀ।

ਨ ਦੇਵ ਦਾਨਵਾ ਨਰਾ ॥
ਨਾਂ ਦੇਵਤੇ, ਦੈਂਤ ਨਾਂ ਮਨੁੱਖ,

ਨ ਸਿਧ ਸਾਧਿਕਾ ਧਰਾ ॥
ਨਾਂ ਹੀ ਕਰਾਮਾਤੀ ਬੰਦੇ ਅਭਿਆਸੀ ਧਰਤੀ ਤੇ ਰਹਿਣਗੇ।

ਅਸਤਿ ਏਕ ਦਿਗਰਿ ਕੁਈ ॥
ਕੇਵਲ ਸੁਆਮੀ ਹੀ ਹੈ। ਹੋਰ ਕੌਣ ਹੋ ਸਕਦਾ ਹੈ?

copyright GurbaniShare.com all right reserved. Email:-