ਮਃ ੧ ॥
ਪਹਿਲੀ ਪਾਤਸ਼ਾਹੀ। ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥ ਨਾਨਕ, ਹੋਰਸ ਦੀ ਕਾਨੂੰਨੀ ਜਾਇਜ਼ ਵਸਤੂ ਉਸ (ਮੁਸਲਮਾਨ) ਲਈ ਸੂਰ ਹੈ ਅਤੇ ਉਸ (ਹਿੰਦੂ) ਲਈ ਗਾਂ। ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਆਤਮਕ ਆਗੂ ਤੇ ਪੈਗੰਬਰ ਕੇਵਲ ਤਦ ਹੀ ਜ਼ਮਾਨਤ ਦੇਣਗੇ ਜੇਕਰ ਇਨਸਾਨ ਮੁਰਦਾਰ ਨੂੰ ਨਾਂ ਖਾਵੇ। ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ। ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਕਾਨੂੰਨਨ ਨਾਜਾਇਜ਼ ਭੋਜਨ ਵਿੱਚ ਮਸਾਲਾ ਪਾਉਣ ਦੁਆਰਾ ਇਹ ਕਾਨੂੰਨਨ ਜਾਇਜ਼ ਨਹੀਂ ਬਣਦਾ। ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ ॥੨॥ ਨਾਨਕ ਝੂਠੀਆਂ ਗੱਲਾਂ ਬਾਤਾਂ ਤੋਂ ਕੇਵਲ ਝੂਠ ਹੀ ਪਰਾਪਤ ਹੁੰਦਾ ਹੈ। ਮਃ ੧ ॥ ਪਹਿਲੀ ਪਾਤਸ਼ਾਹੀ। ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪੰਜ ਨਿਮਾਜ਼ਾ ਹਨ, ਨਿਮਾਜ਼ਾ ਲਈ ਪੰਜ ਵੇਲੇ ਹਨ ਅਤੇ ਪੰਜਾਂ ਦੇ ਪੰਜ ਨਾਮ ਹਨ। ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਪਹਿਲੀ ਸੱਚਾਈ, ਦੂਜੀ ਧਰਮ ਦੀ ਕਮਾਈ ਅਤੇ ਤੀਜੀ ਰੱਬ ਦੇ ਨਾਮ ਦਾਨ ਪੁੰਨ ਹੈ। ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਚੋਥੀ ਪਵਿੱਤ੍ਰ ਸੁਰਤ ਤੇ ਮਨ ਹੈ ਅਤੇ ਪੰਜਵੀ ਸੁਆਮੀ ਦੀ ਕੀਰਤੀ ਤੇ ਮਹਿਮਾਂ। ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਤੂੰ ਨੇਕ ਅਮਲਾਂ ਦਾ ਕਲਮਾਂ ਪੜ੍ਹ ਅਤੇ ਤਦ ਆਪਣੇ ਆਪ ਨੂੰ ਮੁਸਲਮਾਨ ਆਖ। ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ ਨਾਨਕ ਸਾਰਿਆਂ ਝੂਠਿਆਂ ਦੇ ਨਿਰਾਪੁਰਾਂ ਝੂਠ ਹੀ ਪੱਲੇ ਪਏਗਾ। ਪਉੜੀ ॥ ਪਊੜੀ। ਇਕਿ ਰਤਨ ਪਦਾਰਥ ਵਣਜਦੇ ਇਕਿ ਕਚੈ ਦੇ ਵਾਪਾਰਾ ॥ ਕਈ ਅਮੋਲਕ ਵੱਖਰ ਦਾ ਵਪਾਰ ਕਰਦੇ ਹਨ ਅਤੇ ਹੋਰ ਸ਼ੀਸ਼ੇ ਦੇ ਸੁਦਾਗਰ ਹਨ। ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥ ਜੇਕਰ ਸੱਚੇ ਗੁਰੂ ਪਰਮ ਪ੍ਰਸੰਨ ਹੋ ਜਾਣ ਤਾਂ ਬੰਦੇ ਨੂੰ ਜਵਾਹਰਾਤਾਂ ਦਾ ਖ਼ਜ਼ਾਨਾ ਅੰਦਰੋਂ ਹੀ ਲੱਭ ਪੈਦਾ ਹੈ। ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ ॥ ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ। ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ ॥ ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ। ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥ ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ? ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥ ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ। ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥ ਹਰੀ ਨਾਮ ਦੇ ਬਗੇਰ ਬਾਕੀ ਕੋਈ ਦੌਲਤ ਨਹੀਂ। ਹੋਰਸ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ। ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥੭॥ ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ ॥ ਮੁਸਲਮਾਨ ਅਖਵਾਉਣਾ ਔਖਾ ਹੈ। ਜੇਕਰ ਬੰਦਾ ਅਸਲ ਵਿੱਚ ਇਸ ਤਰ੍ਹਾਂ ਦਾ ਹੋਵੇ, ਤਦ ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਲਵੇ। ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥ ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿਠੜਾ ਕਰਕੇ ਜਾਣੇ ਅਤੇ ਆਪਣੇ ਧੰਨ ਦੌਲਤ ਦੇ ਘੁਮੰਡ ਨੂੰ ਰੇਤੀ ਨਾਲ ਖੁਰਚੇ ਹੋਏ ਦੀ ਤਰ੍ਹਾ ਮੇਸ ਦੇਵੇ। ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ। ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥ ਉਹ ਸਾਹਿਬ ਦੇ ਭਾਣੇ ਨੂੰ ਸੱਚੇ ਦਿਲੋਂ ਪਰਵਾਨ ਕਰੇ, ਸਿਰਜਣਹਾਰ ਦੀ ਉਪਾਸ਼ਨਾ ਕਰੇ ਤੇ ਆਪਣੀ ਸਵੇ-ਹੰਗਤਾ ਨੂੰ ਮੇਸ ਸੁੱਟੇ। ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ। ਮਹਲਾ ੪ ॥ ਚਉਥੀ ਪਾਤਸ਼ਾਹੀ। ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥ ਭੋਗ ਬਿਲਾਸ ਦੀਆਂ ਖੁਸ਼ੀਆਂ, ਗੁੱਸੇ, ਕੂੜ ਅਤੇ ਕਲੰਕ ਆਰੂਪਣੇ ਤਿਆਗ ਕੇ ਸੰਸਾਰੀ ਪਦਾਰਥਾਂ ਨੂੰ ਛੱਡ ਅਤੇ ਗ਼ਰੂਰ ਨੂੰ ਦੂਰ ਕਰ। ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥ ਛੈਲ ਛਬੀਲੀ ਦੀ ਵਿਸ਼ੇ ਚੇਸ਼ਟਾ ਤੂੰ ਤਿਆਗ ਅਤੇ ਸੰਸਾਰੀ ਮਮਤਾ ਨੂੰ ਤਿਲਾਂਜਲੀ ਦੇ। ਤਦ ਹੀ ਤੂੰ ਅੰਨ੍ਹੇਰੇ ਸੰਸਾਰ ਅੰਦਰ ਪ੍ਰਕਾਸ਼ਵਾਨ ਪ੍ਰਭੂ ਨੂੰ ਪਰਾਪਤ ਹੋਵੇਗਾ। ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥ ਸਵੈ-ਮਾਨਤਾ, ਹੰਕਾਰ ਅਤੇ ਆਪਣੇ ਪੁਤ੍ਰਾਂ ਤੇ ਵਹੁਟੀ ਲਈ ਪਿਆਰ ਨੂੰ ਤਿਆਗ ਦੇ। ਧੰਨ ਦੌਲਤ ਦੀ ਤਰੇਹ ਤੇ ਖਾਹਿਸ਼ ਨੂੰ ਨਵਿਰਤ ਕਰ ਅਤੇ ਸਰਬ-ਵਿਆਪਕ ਸੁਆਮੀ ਨਾਲ ਪਿਰਹੜੀ ਪਾ। ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥ ਨਾਨਕ, ਜਿਸ ਦੇ ਚਿੱਤ ਅੰਦਰ ਸਤਿਪੁਰਖ ਨਿਵਾਸ ਰਖਦਾ ਹੈ, ਉਹ ਸੱਚੀ ਗੁਰਬਾਣੀ ਦੇ ਰਾਹੀਂ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ। ਪਉੜੀ ॥ ਪਊੜੀ। ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥ ਪਾਤਸ਼ਾਹਾਂ, ਪਰਜਾ ਅਤੇ ਚੋਧਰੀਆਂ ਵਿਚੋਂ ਕਿਸੇ ਨੇ ਭੀ ਨਹੀਂ ਰਹਿਣਾ। ਹਟ ਪਟਣ ਬਾਜਾਰ ਹੁਕਮੀ ਢਹਸੀਓ ॥ ਦੁਕਾਨਾਂ ਸ਼ਹਿਰ ਅਤੇ ਬਾਜਾਰ ਵਾਹਿਗੁਰੂ ਦੇ ਹੁਕਮ ਦੁਆਰਾ ਖੇਰੂ ਖੇਰੂ ਹੋ ਜਾਣਗੇ। ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥ ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ। ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥ ਧੰਨ ਦੌਲਤ ਨਾਲ ਪਰੀ-ਪੂਰਨ ਖ਼ਜ਼ਾਨੇ ਇਕ ਮੁਹਤ ਅੰਦਰ ਖਾਲੀ ਹੋ ਜਾਂਦੇ ਹਨ। ਤਾਜੀ ਰਥ ਤੁਖਾਰ ਹਾਥੀ ਪਾਖਰੇ ॥ ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ, ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥ ਬਗੀਚੇ ਜਾਇਦਾਦਾਂ ਮਕਾਨ ਤੇ ਇਮਾਰਤਾ ਖੈਮੇ, ਓ ਕਿਸ ਥਾਂ ਤੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ; ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥ ਸਮੈਤ ਨਵਾਰ ਦੇ ਉਣੇ ਹੋਏ ਪਲੰਘ ਅਤੇ ਅਤਲਸੀ ਕਨਾਤਾ? ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥੮॥ ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ। ਸਲੋਕੁ ਮਃ ੧ ॥ ਸਲੋਕ, ਪਹਿਲੀ ਪਾਤਸ਼ਾਹੀ। ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥ ਜੇਕਰ ਦਰਿਆ ਦੁੱਧ ਦੇਣ ਵਾਲੀਆਂ ਗਾਈਆਂ ਹੋ ਜਾਣ ਅਤੇ ਚਸ਼ਮੇ, ਖੀਰ ਅਤੇ ਘਿਓ ਦੇ ਹੋ ਜਾਣ। ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥ ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ, copyright GurbaniShare.com all right reserved. Email:- |