ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਮੇਰੀ ਆਤਮਾ ਦੇ ਦੇਹਿ ਅੰਦਰ ਸਾਹਿਬ ਦੇ ਦੀਦਾਰ ਦੀ ਬਹੁਤੀ ਤ੍ਰੇਹ ਹੈ। ਕੋਈ ਆ ਕੇ ਮੈਨੂੰ ਉਸ ਨਾਲ ਮਿਲਾ ਦੇਵੇ, ਹੇ ਮਾਤਾ! ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਮੇਰੀ ਪ੍ਰੀਤ ਦੀ ਮੰਜਲ ਅੰਦਰ ਸਾਧੂ ਮੇਰੇ ਸਹਾਇਕ ਹਨ। ਮੈਂ ਉਨ੍ਹਾਂ ਦੇ ਪੈਰੀ ਪੈਦਾ ਹਾਂ। ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਸੁਆਮੀ ਦੇ ਬਗੈਰ ਆਰਾਮ ਕਿਸ ਤਰ੍ਰਾਂ ਪਾਇਆ ਜਾ ਸਕਦਾ ਹੈ? ਹੋਰ ਕੋਈ ਜਗ੍ਰਾ ਹੈ ਹੀ ਨਹੀਂ। ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ ਜਿਨ੍ਹਾਂ ਨੇ ਪ੍ਰੀਤ ਦਾ ਅੰਮ੍ਰਿਤ ਪਾਨ ਕੀਤਾ ਹੈ, ਉਹ ਰਜੇ ਅਤੇ ਧ੍ਰਾਪੇ ਰਹਿੰਦੇ ਹਨ। ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ ਸਵੈ-ਹੰਗਤਾ ਨੂੰ ਨਵਿਰਤ ਕਰਕੇ, ਉਹ ਪ੍ਰਾਰਥਨਾ ਕਰਦੇ ਹਨ, ਹੇ ਸੁਆਮੀ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ ਜਿਹੜੀਆਂ ਭਗਵਾਨ ਪਤੀ ਨੇ ਆਪਣੇ ਨਾਲ ਮਿਲਾ ਲਈਆਂ ਹਨ ਉਹ ਕਦੇ ਭੀ ਜੂਦਾ ਹੋ ਕੇ ਹੋਰ ਕਿਧਰੇ ਨਹੀਂ ਜਾਂਦੀਆਂ। ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ ਸਾਹਿਬ ਦੇ ਬਾਝੋਂ ਹੋਰ ਕੋਈ ਦੂਸਰਾ ਨਹੀਂ। ਨਾਨਕ ਨੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ। ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥ ਅੱਸੂ ਵਿੱਚ ਜਿਨ੍ਹਾਂ ਉਤੇ ਵਾਹਿਗੁਰੂ ਪਾਤਸ਼ਾਹ ਦੀ ਮਿਹਰ ਹੈ, ਉਹ ਆਰਾਮ ਅੰਦਰ ਰਹਿੰਦੀਆਂ ਹਨ। ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ। ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ। ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ ਸਰਬ-ਵਿਆਪਕ ਸੁਆਮੀ ਵਿੱਚ ਭਰੋਸਾ ਨਾਂ ਰਖਣ ਵਾਲੇ ਉਸ ਨਾਲੋਂ ਜਨਮ ਜਨਮਾਤ੍ਰਾਂ ਲਈ ਵਿਛੜ ਜਾਂਦੇ ਹਨ। ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ ਇਕ ਮੁਹਤ ਵਿੱਚ ਧਨ ਦੌਲਤ ਦੇ ਸਾਰੇ ਰੰਗ ਰਸ ਤਲਖ ਹੋ ਜਾਂਦੇ ਹਨ। ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ? ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ। ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥ ਭਾਰੇ ਚੰਗੇ ਕਰਮਾਂ ਰਾਹੀਂ ਮੇਰਾ ਮਾਲਕ ਮਿਲਦਾ ਹੈ। ਤਦ ਵਿਛੋੜੇ ਦੇ ਦੁਖੜੇ ਸਮੂਹ ਦੂਰ ਹੋ ਜਾਂਦੇ ਹਨ। ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ ਤੂੰ ਨਾਨਕ ਦੀ ਰਖਿਆ ਕਰ, ਹੇ ਮੇਰੀਆਂ ਬੇੜੀਆਂ ਕੱਟਣ ਵਾਲੇ ਸੁਆਮੀ ਮਾਲਕ! ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥ ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ। ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ। ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ? ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਜਿਨ੍ਹਾਂ ਦਾ ਸਹੇਲਪਣਾ ਸੰਤਾਂ ਦੇ ਨਾਲ ਹੈ, ਉਨ੍ਹਾਂ ਦੀ ਦੇਹਿ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੂਲਤ ਹੁੰਦੀਆਂ ਹਨ। ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਜੋ ਪਵਿੱਤ੍ਰ ਪੁਰਸ਼ਾ ਦੀ ਸੰਗਤ ਤੋਂ ਵਾਂਞੇ ਹੋਏ ਹਨ ਉਹ ਕੱਲਮਕੱਲੇ ਹੀ ਵਸਦੇ ਹਨ। ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ। ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਮਾਣਿਆ ਹੈ, ਉਹ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ। ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ। ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਨਾਨਕ ਉਨ੍ਹਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਬੂਹੇ ਤੇ ਡਿਗਦੇ ਹਨ। ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥ ਜੋ ਮਘਰ ਦੇ ਮਹੀਨੇ ਅੰਦਰ ਮਾਲਕ ਦਾ ਸਿਮਰਣ ਕਰਦੇ ਹਨ ਉਹ ਮੁੜ ਕੇ ਜਨਮ ਨਹੀਂ ਧਾਰਦੇ। ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਪੋਹ ਵਿੱਚ ਪਾਲਾ ਉਹਨਾਂ ਨੂੰ ਨਹੀਂ ਪੋਹੰਦਾ, ਜਿਨ੍ਹਾਂ ਨੂੰ ਵਾਹਿਗੁਰੂ ਪਤੀ ਆਪਣੀ ਛਾਤੀ ਨਾਲ ਲਾਉਂਦਾ ਹੈ। ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਜਿਨ੍ਹਾਂ ਦੀ ਆਤਮਾ ਉਸਦੇ ਕੰਵਲ ਰੂਪੀ ਪੈਰਾਂ ਨਾਲ ਵਿੰਨ੍ਹੀ ਗਈ ਹੈ ਉਹ ਪਾਤਸ਼ਾਹ ਦੇ ਦੀਦਾਰ ਨਾਲ ਜੁੜੇ ਰਹਿੰਦੇ ਹਨ। ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਵਾਹਿਗੁਰੂ ਰਾਜੇ ਦੀ ਪਨਾਹ ਲੈ ਜੋ ਜਗਤ ਦਾ ਮਾਲਕ ਅਤੇ ਆਲਮ ਦਾ ਪਾਲਣ-ਪੋਸਣਹਾਰ ਹੈ। ਸਾਹਿਬ ਦੀ ਟਹਿਲ ਸੇਵਾ ਲਾਭਦਾਇਕ ਹੈ। ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਸੰਤਾਂ ਨੂੰ ਭੇਟ ਕੇ ਪ੍ਰਭੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰ ਅਤੇ ਪਾਪ ਤੈਨੂੰ ਛੂਹ ਨਹੀਂ ਸਕੇਗਾ। ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਸੱਚੇ ਸਨੇਹ ਅੰਦਰ ਲੀਨ ਹੋਣ ਦੁਆਰਾ, ਆਤਮਾ ਉਸ ਅੰਦਰ ਅਭੇਦ ਹੋ ਜਾਂਦੀ ਹੈ ਜਿਥੋਂ ਇਹ ਪੈਦਾ ਹੋਈ ਹੈ। ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਸ਼੍ਰੋਮਣੀ ਸਾਹਿਬ ਨੇ ਜਿਸ ਦਾ ਹੱਥ ਪਕੜ ਲਿਆ ਹੈ, ਉਹ ਮੁੜ ਕੇ ਜੁਦਾ ਨਹੀਂ ਹੁੰਦਾ। ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਲੱਖਾਂ ਵਾਰੀ ਮੈਂ ਪਹੁੰਚ ਤੋਂ ਪਰੇ ਅਤੇ ਅਤੇ ਅਥਾਹ ਦੋਸਤ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ। ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਨਾਨਕ ਪ੍ਰਿਥਮ ਪੁਰਖ ਦੇ ਬੂਹੇ ਤੇ ਢਹਿ ਪਿਆ ਹੈ ਅਤੇ ਉਸ ਨੂੰ ਆਪਣੇ ਦਰਵਾਜੇ ਤੇ ਢੱਠੇ ਹੋਏ ਦੀ ਲਜਿਆ ਪਾਲਣੀ ਪਈ ਹੈ। ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥ ਪੋਹ ਉਸ ਲਈ ਸੁੰਦਰ ਤੇ ਸਾਰੇ ਆਰਾਮ ਦੇਣਹਾਰ ਹੈ, ਜਿਸ ਨੂੰ ਬੇਮੁਥਾਜ ਸੁਆਮੀ ਮਾਫੀ ਦੇ ਦਿੰਦਾ ਹੈ। ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਮਾਘ ਵਿੱਚ ਸਤਿਸੰਗਤ ਦੀ ਰੈਣ ਅੰਦਰ ਨ੍ਹਾਉਣ ਨੂੰ ਧਰਮ ਅਸਥਾਨਾਂ ਦੇ ਗੁਸਲ ਸਮਾਨ ਜਾਣ। ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਵਾਹਿਗੁਰੂ ਦੇ ਨਾਮ ਨੂੰ ਸਿਮਰ ਤੇ ਸਰਵਣ ਕਰ ਅਤੇ ਖੈਰਾਤ ਵਜੋਂ ਇਸ ਨੂੰ ਸਾਰਿਆਂ ਨੂੰ ਦੇ। ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਇਸ ਤਰ੍ਹਾਂ ਤੇਰੀ ਅਨੇਕਾਂ ਜਨਮਾਂ ਦੀ ਮੰਦੇ ਅਮਲਾ ਦੀ ਗਿਲਾਜਤ ਲਹਿ ਜਾਉਗੀ ਅਤੇ ਹੰਕਾਰ ਤੇਰੇ ਦਿਲ ਤੋਂ ਦੂਰ ਹੋ ਜਾਵੇਗੀ।
|