ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਨਾਨਕ ਸਾਹਿਬ ਅਗੇ ਪ੍ਰਾਰਥਨਾ ਕਰਦਾ ਹੈ, ਹੇ ਸਾਹਿਬ! ਆ ਕੇ ਮੈਨੂੰ ਆਪਣੇ ਨਾਲ ਅਭੇਦ ਕਰ ਲੈ। ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ ਕੇਵਲ ਤਦ ਹੀ ਵੈਸਾਖ ਦਾ ਮਹੀਨਾ ਸੁਹਾਵਣਾ ਹੁੰਦਾ ਹੈ ਜਦ ਸਾਧੂ ਬੰਦੇ ਨੂੰ ਉਸ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ। ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਜੇਠ ਦੇ ਮਹੀਨੇ ਵਿੱਚ, ਆਦਮੀ ਨੂੰ ਉਸ ਨਾਲ ਜੁੜਣਾ ਉਚਿਤ ਹੈ ਜਿਸ ਦੇ ਮੂਹਰੇ ਸਾਰੇ ਨਿੰਵਦੇ ਹਨ। ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਕੋਈ ਜਣਾ ਉਸ ਨੂੰ ਬੰਦੀ ਵਿੱਚ ਨਹੀਂ ਰਖ ਸਕਦਾ ਜੋ ਵਾਹਿਗੁਰੂ ਮਿਤ੍ਰ ਦੇ ਪੱਲੇ ਨਾਲ ਜੁੜਿਆ ਹੋਇਆ ਹੈ। ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਸੁਆਮੀ ਦਾ ਨਾਮ ਜਵੇਹਰਾਂ ਤੇ ਹੀਰਿਆਂ ਦੀ ਮਾਨਿੰਦ ਹੈ, ਉਨ੍ਹਾਂ ਨੂੰ ਕੋਈ ਜਣਾ ਪਾੜ ਨਾਂ ਕੇ ਚੁਰਾ ਨਹੀਂ ਸਕਦਾ। ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਆਦਿ ਪੁਰਖ ਅੰਦਰ ਸਾਰੀਆਂ ਖੁਸ਼ੀਆਂ ਹਨ ਜਿਹੜੀਆਂ ਚਿੱਤ ਨੂੰ ਮੋਹਿਤ ਕਰਦੀਆਂ ਹਨ। ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਕੁਛ ਭਗਵਾਨ ਚਾਹੁੰਦਾ ਹੈ, ਉਹ ਉਹੀ ਕਰਦਾ ਹੈ। ਐਨ ਉਹੀ ਚੀਜ ਹੀ ਜੀਵ ਕਰਦੇ ਹਨ। ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਜਿਨ੍ਹਾਂ ਨੂੰ ਸੁਆਮੀ ਨੇ ਆਪਣੇ ਨਿਜ ਦੇ ਬਣਾਇਆ ਹੈ ਉਹ ਸ਼ਲਾਘਾ-ਯੋਗ ਆਖੇ ਜਾਂਦੇ ਹਨ। ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਆਪਣੇ ਆਪ ਦੀ ਪਰਾਪਤੀ ਦੁਆਰਾ ਜੇਕਰ ਬੰਦੇ ਪ੍ਰਭੂ ਨੂੰ ਮਿਲ ਸਕਦੇ ਤਾਂ ਉਹ ਜੁਦਾਈ ਅੰਦਰ ਕਿਉਂ ਵਿਰਲਾਪ ਕਰਦੇ? ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਸੰਤਾਂ ਦੀ ਸੰਗਤ ਦੁਆਰਾ ਵਾਹਿਗੁਰੂ ਨੂੰ ਮਿਲ ਕੇ ਹੇ ਨਾਨਕ! ਪਵਿੱਤ੍ਰ ਪੁਰਸ਼ ਬੈਕੁੰਠੀ ਆਨੰਦ ਭੌਗਦੇ ਹਨ। ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥ ਜੇਠ ਵਿੱਚ ਖਿਲੰਦੜਾ ਸੁਆਮੀ ਮਾਲਕ ਉਸ ਨੂੰ ਮਿਲਦਾ ਹੈ, ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ। ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਹਾੜ ਦਾ ਮਹੀਨਾ, ਉਨ੍ਹਾਂ ਨੂੰ ਗਰਮ ਮਲੂਮ ਹੁੰਦਾ ਹੈ, ਜਿਨ੍ਹਾਂ ਦੇ ਲਾਗੇ ਵਾਹਿਗੁਰੂ ਕੰਤ ਨਹੀਂ। ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਉਹ ਜਗਤ ਦੀ ਜਿੰਦ-ਜਾਨ, ਵਾਹਿਗੁਰੂ ਨੂੰ ਛੱਡ ਦਿੰਦੇ ਹਨ ਅਤੇ ਮਨੁੱਖ ਦੀ ਉਮੀਦ ਅਤੇ ਭਰੋਸਾ ਰਖਦੇ ਹਨ। ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਹੋਰਸ ਦੀ ਪ੍ਰੀਤ ਦੇ ਰਾਹੀਂ ਬੰਦਾ ਬਰਾਬਾਦ ਹੋ ਜਾਂਦਾ ਹੈ ਅਤੇ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਪੈਦੀ ਹੈ। ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਜੋ ਕੁਛ ਬੰਦੇ ਦੇ ਮੱਥੇ ਤੇ ਲਿਖਿਆ ਹੋਇਆ ਹੈ ਤੇ ਜਿਹੜਾ ਕੁਝ ਉਹ ਬੀਜਦਾ ਹੈ ਉਹੀ ਕੁਝ ਉਹ ਵੱਢਦਾ ਹੈ। ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਦ ਮਨੁੱਖੀ ਜੀਵਨ ਦੀ ਰਾਤ੍ਰੀ ਬਤੀਤ ਹੌ ਜਾਂਦੀ ਹੈ, ਬੰਦਾ ਪਸਚਾਤਾਪ ਕਰਦਾ ਹੈ ਤੇ ਬੇਉਮੀਦ ਹੋ ਟੁਰ ਜਾਂਦਾ ਹੈ। ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਜੋ ਸੰਤਾ ਨੂੰ ਮਿਲਦੇ ਹਨ ਉਹ ਵਾਹਿਗੁਰੂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦੇ ਹਨ। ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਮੇਰੇ ਉਤੇ ਆਪਣੀ ਰਹਿਮਤ ਧਾਰ, ਹੇ ਸਾਹਿਬ! ਤਾਂ ਜੋ ਮੈਨੂੰ ਤੇਰੇ ਦੀਦਾਰ ਪਾਉਣ ਦੀ ਤ੍ਰੇਹ ਲਗੇ। ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਨਾਨਕ ਜੋਦੜੀ ਕਰਦਾ ਹੈ, "ਤੇਰੇ ਬਗੈਰ, ਹੇ ਸਾਹਿਬ! ਕੋਈ ਦੁਸਰਾ ਨਹੀਂ"। ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥ ਹਾੜ ਉਸ ਨੂੰ ਖੁਸਗਵਾਰ ਲਗਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦੇ ਪੈਰ ਵਸਦੇ ਹਨ। ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਸਾਉਣ ਦੇ ਮਹੀਨੇ ਅੰਦਰ ਉਹ ਵਹੁਟੀ ਖੁਸ਼ ਹੈ, ਜਿਸ ਦੀ ਪ੍ਰਭੂ ਦੇ ਚਰਨ ਕੰਵਲਾਂ ਨਾਲ ਪ੍ਰੀਤ ਹੈ। ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਉਸ ਦੀ ਆਤਮਾ ਤੇ ਦੇਹਿ ਸਤਿਪੁਰਖ ਦੀ ਪ੍ਰੀਤ ਨਾਲ ਰੰਗੇ ਹੋਏ ਹਨ ਅਤੇ ਰੱਬ ਦਾ ਨਾਮ ਹੀ ਉਸ ਦਾ ਇਕੋ ਹੀ ਆਸਰਾ ਹੈ। ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਪਾਪਾਂ ਭਰੀਆਂ ਖੁਸ਼ੀਆਂ ਝੂਠੀਆਂ ਹਨ। ਸਾਰਾ ਕੁਛ ਜੋ ਨਜ਼ਰੀ ਪੈਦਾ ਹੈ ਸੁਆਹ ਹੋ ਜਾਂਦਾ ਹੈ। ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਸੁੰਦਰ ਹਨ ਵਾਹਿਗੁਰੂ ਦੇ ਆਬਿ-ਹਿਯਾਂਤ ਦੀਆਂ ਕਣੀਆਂ। ਸੰਤ-ਗੁਰਾਂ ਨੂੰ ਮਿਲ ਕੇ ਬੰਦਾ ਉਹਨਾਂ ਨੂੰ ਪਾਨ ਕਰਦਾ ਹੈ। ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਜੰਗਲ ਅਤੇ ਘਾਹ ਦੀਆਂ ਤਿੜਾਂ ਸਰਬ-ਸ਼ਕਤੀਵਾਨ, ਸਰਬ-ਵਿਆਪਕ ਅਤੇ ਅਨੰਤ ਸੁਆਮੀ ਦੇ ਪਰੇਮ ਨਾਲ ਪਰਫੁੱਲਤ ਹੁੰਦੀਆਂ ਹਨ। ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਵਾਹਿਗੁਰੂ ਨੂੰ ਭੇਟਣ ਲਈ ਮੇਰਾ ਚਿੱਤ ਤਰਸਦਾ ਹੈ। ਉਸ ਦੀ ਮਿਹਰ ਰਾਹੀਂ ਉਹ ਮਿਲਦਾ ਹੈ। ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਜਿਹੜੀਆਂ ਸਹੇਲੀਆਂ ਸਾਹਿਬ ਨੂੰ ਪਰਾਪਤ ਹੋਈਆਂ ਹਨ, ਉਨ੍ਹਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਹਾਂ। ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਨਾਨਕ, ਜਦ ਮਾਣਨੀਯ ਵਾਹਿਗੁਰੂ ਰਹਿਮਤ ਧਾਰਦਾ ਹੈ ਉਹ ਪ੍ਰਾਣੀ ਨੂੰ ਆਪਣੇ ਨਾਮ ਨਾਲ ਸਸ਼ੋਭਤ ਕਰ ਦਿੰਦਾ ਹੈ। ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥ ਸਾਉਣ ਉਨ੍ਹਾਂ ਪ੍ਰਸੰਨ ਪਤਨੀਆਂ ਲਈ ਮੰਗਲਮਈ ਹੈ ਜਿਨ੍ਹਾਂ ਦਾ ਮਨ ਵਿਆਪਕ ਵਾਹਿਗੁਰੂ ਦੇ ਨਾਮ ਦੀ ਮਾਲਾ ਨਾਲ ਸਜਿਆ ਹੈ। ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ। ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ। ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ, ਵੁਸ ਵਕਤ ਲੋਕੀਂ ਉਸਨੂੰ ਭੂਤ ਆਖਦੇ ਹਨ। ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ ਮੌਤ ਦੇ ਫ਼ਰਿਸ਼ਤੇ ਰੂਹ ਨੂੰ ਫੜ ਕੇ ਟੋਰ ਦਿੰਦੇ ਹਨ ਅਤੇ ਮਰਮ ਕਿਸੇ ਨੂੰ ਭੀ ਨਹੀਂ ਦਸਦੇ। ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ, ਇਕ ਮੁਹਤ ਵਿੱਚ ਉਸ ਨੂੰ ਤਿਆਗ ਕੇ ਪਰੇਡੇ ਜਾ ਖੜਦੇ ਹਨ। ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ ਉਹ ਆਪਣੇ ਹੱਥ ਨਪੀੜਦਾ ਝੁਰਦਾ ਹੈ, ਉਸ ਦੀ ਦੇਹਿ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟਾਂ ਹੋ ਜਾਂਦਾ ਹੈ। ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਐਹੋ ਜੇਹੀ ਹੈ ਪੈਲੀ ਅਮਲਾ ਦੀ। ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ ਨਾਨਕ ਨੇ ਸੁਆਮੀ ਦੀ ਪਨਾਹ ਲਈ ਹੈ। ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ ਦਿੱਤਾ ਹੈ! ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥ ਜੋ ਬਚਾਉਣਹਾਰ ਗੁਰਾਂ ਨੂੰ ਪਿਆਰ ਕਰਦੇ ਹਨ। ਉਹ ਭਾਦੋਂ ਦੇ ਮਹੀਨੇ ਅੰਦਰ ਦੋਜਖ਼ ਵਿੱਚ ਨਹੀਂ ਪਾਏ ਜਾਂਦੇ। ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਅੱਸੂ ਵਿੱਚ ਪ੍ਰਭੂ ਦੀ ਪ੍ਰੀਤ ਮੇਰੇ ਅੰਦਰੋਂ ਉਛਲ ਉਛਲ ਕੇ ਪੈ ਰਹੀ ਹੈ। ਮੈਂ ਕਿਸ ਤਰ੍ਹਾਂ ਜਾ ਕੇ ਵਾਹਿਗੁਰੂ ਨੂੰ ਮਿਲਾ?
|