Page 132
ਅੰਧ ਕੂਪ ਤੇ ਕੰਢੈ ਚਾੜੇ ॥
ਅੰਨ੍ਹੇ ਖੂਹ ਵਿਚੋਂ ਤੂੰ ਮੈਨੂੰ ਸੁੱਕੇ ਕਿਨਾਰੇ ਉਤੇ ਖਿੱਚ ਲਿਆ ਹੈ।

ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
ਆਪਣੀ ਮਿਹਰ ਧਾਰ ਕੇ, ਤੂੰ ਆਪਣੇ ਸੇਵਕਾਂ ਨੂੰ ਆਪਣੀ ਰਹਿਮਤ ਦੀ ਨਜ਼ਰ ਨਾਲ ਤੱਕਿਆਂ ਹੈ।

ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥
ਸੇਵਕ ਮੁਕੰਮਲ ਤੇ ਅਮਰ ਸੁਆਮੀ ਦੇ ਗੁਣਾਵਾਦ ਗਾਇਨ ਕਰਦਾ ਹੈ। ਆਖਣ ਤੇ ਸਰਵਣ ਕਰਨ ਦੁਆਰਾ ਉਸ ਦੇ ਗੁਣਾਵਾਦ ਕਦਾਚਿਤ ਖਤਮ ਨਹੀਂ ਹੁੰਦੇ।

ਐਥੈ ਓਥੈ ਤੂੰਹੈ ਰਖਵਾਲਾ ॥
ਏਥੇ ਅਤੇ ਉਥੇ ਤੂੰ ਹੀ ਰਖਿਆ ਕਰਨ ਵਾਲਾ ਹੈ।

ਮਾਤ ਗਰਭ ਮਹਿ ਤੁਮ ਹੀ ਪਾਲਾ ॥
ਮਾਂ ਦੇ ਪੇਟ ਅੰਦਰ ਤੂੰ ਹੀ ਬੱਚੇ ਨੂੰ ਪਾਲਦਾ-ਪੋਸਦਾ ਹੈ।

ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
ਮੋਹਨੀ ਦੀ ਅੱਗ ਉਨ੍ਹਾਂ ਉਤੇ ਅਸਰ ਨਹੀਂ ਕਰੇਗੀ, ਜੋ ਪ੍ਰਭੂ ਦੇ ਪਰੇਮ ਅੰਦਰ ਰੰਗੇ ਹੋਏ ਉਸ ਦੀ ਕੀਰਤੀ ਗਾਇਨ ਕਰਦੇ ਹਨ।

ਕਿਆ ਗੁਣ ਤੇਰੇ ਆਖਿ ਸਮਾਲੀ ॥
ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਮੈਂ ਬਿਆਨ ਅਤੇ ਚੇਤੇ ਕਰਾਂ?

ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥
ਆਪਣੀ ਆਤਮਾ ਤੇ ਦੇਹਿ ਅੰਦਰ ਮੈਂ ਤੈਨੂੰ ਆਪਣਿਆਂ ਨੇਤ੍ਰਾਂ ਨਾਲ ਵੇਖਦਾ ਹਾਂ।

ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥
ਤੂੰ ਮੇਰਾ ਮਿਤ੍ਰ ਮੇਰਾ ਯਾਰ ਅਤੇ ਮੇਰਾ ਮਾਲਕ ਹੈਂ। ਤੇਰੇ ਬਾਝੋਂ ਮੈਂ ਹੋਰਸ ਕਿਸੇ ਨੂੰ ਨਹੀਂ ਜਾਣਦਾ।

ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥
ਜਿਸ ਦਾ ਸਹਾਇਕ ਤੂੰ ਬਣਿਆ ਹੈ, ਹੇ ਸੁਆਮੀ!

ਤਿਸੁ ਤਤੀ ਵਾਉ ਨ ਲਗੈ ਕਾਈ ॥
ਉਸ ਨੂੰ ਕਦੇ ਗਰਮ ਹਵਾ ਤੱਕ ਨਹੀਂ ਲੱਗ ਸਕਦੀ।

ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥
ਤੂੰ ਸਾਡੀ ਪਨਾਹ ਤੇ ਆਰਾਮ ਦੇਣਹਾਰ ਸੁਆਮੀ ਹੈ। ਸਾਧ ਸੰਗਤ ਅੰਦਰ ਤੇਰਾ ਅਰਾਧਨ ਕਰਨ ਦੁਆਰਾ ਤੂੰ ਸਨਮੁਖ ਹੋ ਜਾਂਦਾ ਹੈ।

ਤੂੰ ਊਚ ਅਥਾਹੁ ਅਪਾਰੁ ਅਮੋਲਾ ॥
ਤੂੰ ਬੁਲੰਦ, ਬੇ-ਥਾਹ, ਬੇਅੰਤ ਅਤੇ ਅਨਮੋਲ ਹੈ।

ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
ਤੂੰ ਸੱਚਾ ਸੁਆਮੀ ਹੈ। ਮੈਂ ਤੇਰਾ ਸੇਵਕ ਤੇ ਗੁਲਾਮ ਹਾਂ।

ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥
ਤੂੰ ਪਾਤਸ਼ਾਹ ਹੈ ਤੇ ਸੱਚੀ ਹੈ ਤੇਰੀ ਪਾਤਸ਼ਾਹੀ। ਨਾਨਕ ਤੇਰੇ ਉਤੋਂ ਸਦਕੇ ਅਤੇ ਘੋਲੀ ਜਾਂਦਾ ਹੈ।

ਮਾਝ ਮਹਲਾ ੫ ਘਰੁ ੨ ॥
ਮਾਝ, ਪੰਜਵੀਂ ਪਾਤਸ਼ਾਹੀ।

ਨਿਤ ਨਿਤ ਦਯੁ ਸਮਾਲੀਐ ॥
ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ।

ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! ਠਹਿਰਾਉ।

ਸੰਤਾ ਸੰਗਤਿ ਪਾਈਐ ॥
ਸਾਧ ਸੰਗਤ ਨੂੰ ਪਰਾਪਤ ਹੋ,

ਜਿਤੁ ਜਮ ਕੈ ਪੰਥਿ ਨ ਜਾਈਐ ॥
ਜਿਸ ਦੁਆਰਾ ਤੂੰ ਮੌਤ ਦੇ ਰਸਤੇ ਨਹੀਂ ਜਾਵੇਗਾਂ।

ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
ਰੱਬ ਦੇ ਨਾਮ ਦਾ ਸਫਰ-ਖਰਚ ਪਰਾਪਤ ਕਰ! ਐਕਰ ਤੇਰੀ ਵੰਸ਼ ਨੂੰ ਕੋਈ ਕਲੰਕ ਨਹੀਂ ਲਗੇਗਾ।

ਜੋ ਸਿਮਰੰਦੇ ਸਾਂਈਐ ॥
ਜਿਹੜੇ ਮਾਲਕ ਦਾ ਅਰਾਧਨ ਕਰਦੇ ਹਨ,

ਨਰਕਿ ਨ ਸੇਈ ਪਾਈਐ ॥
ਉਹ ਦੋਜ਼ਕ ਵਿੱਚ ਨਹੀਂ ਪਾਏ ਜਾਂਦੇ।

ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
ਜਿਨ੍ਹਾਂ ਦੇ ਅੰਤਰ ਆਤਮੇ ਸਾਹਬਿ ਨੇ ਆ ਕੇ ਵਾਸਾ ਕਰ ਲਿਆ ਹੈ ਉਹਨਾਂ ਨੂੰ ਗਰਮ ਹਵਾ ਭੀ ਨਹੀਂ ਛੂੰਹਦੀ।

ਸੇਈ ਸੁੰਦਰ ਸੋਹਣੇ ॥
ਉਹ ਹਨ ਸੁਨੱਖੇ ਤੇ ਖੂਬਸੂਰਤ ਹਨ,

ਸਾਧਸੰਗਿ ਜਿਨ ਬੈਹਣੇ ॥
ਜਿਹੜੇ ਸਤਿਸੰਗਤ ਅੰਦਰ ਵਸਦੇ ਹਨ।

ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
ਜਿਨ੍ਹਾਂ ਨੇ ਰੱਬ ਦੇ ਨਾਮ ਦੀ ਦੌਲਤ ਜਮ੍ਹਾਂ ਕੀਤੀ ਹੈ ਉਹ ਡੂੰਘੀ ਸੋਚ ਵਾਲੇ ਅਤੇ ਅਤਿ ਉਤਕ੍ਰਿਸ਼ਟਤ ਹਨ।

ਹਰਿ ਅਮਿਉ ਰਸਾਇਣੁ ਪੀਵੀਐ ॥
ਤੂੰ ਖੁਸ਼ੀ ਦੇ ਘਰ ਨਾਮ ਅੰਮ੍ਰਿਤ ਨੂੰ ਪਾਨ ਕਰ,

ਮੁਹਿ ਡਿਠੈ ਜਨ ਕੈ ਜੀਵੀਐ ॥
ਅਤੇ ਤੂੰ ਸਾਈਂ ਦੇ ਗੋਲੇ ਦਾ ਮੁਖੜਾ ਵੇਖ ਕੇ ਜੀਊਦਾ ਰਹਿ।

ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
ਸਦਾ ਹੀ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਨ ਦੁਆਰਾ ਆਪਣੇ ਸਾਰੇ ਕੰਮ ਰਾਸ ਕਰ ਲੈ।

ਜੋ ਹਰਿ ਕੀਤਾ ਆਪਣਾ ॥
ਜਿਸ ਨੂੰ ਵਾਹਿਗੁਰੂ ਨੇ ਆਪਣਾ ਨਿੱਜ ਦਾ ਬਣਾ ਲਿਆ ਹੈ,

ਤਿਨਹਿ ਗੁਸਾਈ ਜਾਪਣਾ ॥
ਕੇਵਲ ਉਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।

ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
ਉਹ ਹੀ ਯੋਧਾ ਹੈ ਅਤੇ ਉਹ ਹੀ ਮੁਖੀਆਂ ਜਿਸ ਦੇ ਮੰਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਮਨ ਮੰਧੇ ਪ੍ਰਭੁ ਅਵਗਾਹੀਆ ॥
ਆਪਣੇ ਅੰਤਸ਼ਕਰਨ ਅੰਦਰ ਮੈਂ ਮਾਲਕ ਦਾ ਸਿਮਰਨ ਕੀਤਾ ਹੈ।

ਏਹਿ ਰਸ ਭੋਗਣ ਪਾਤਿਸਾਹੀਆ ॥
ਮੇਰੇ ਲਈ ਇਹ ਬਾਦਸ਼ਾਹੀ ਦੀਆਂ ਰੰਗ-ਰਲੀਆਂ ਮਾਨਣ ਦੀ ਤਰ੍ਹਾਂ ਹੈ।

ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
ਬਦੀ ਕਦਾਚਿੱਤ ਮੇਰੇ ਅੰਦਰ ਪੈਦਾ ਹੀ ਨਹੀਂ ਹੁੰਦੀ। ਨਿਆਇਕਾਰੀ ਅਮਲ ਕਮਾਉਣ ਦੁਆਰਾ ਮੈਂ ਪਾਰ ਉਤਰ ਗਿਆ ਹਾਂ।

ਕਰਤਾ ਮੰਨਿ ਵਸਾਇਆ ॥
ਸਿਰਜਣਹਾਰ ਨੂੰ ਮੈਂ ਆਪਣੇ ਚਿੱਤ ਵਿੱਚ ਟਿਕਾ ਲਿਆ ਹੈ,

ਜਨਮੈ ਕਾ ਫਲੁ ਪਾਇਆ ॥
ਅਤੇ ਮੈਂ ਜੀਵਨ ਦਾ ਮੇਵਾ ਪਰਾਪਤ ਕਰ ਲਿਆ ਹੈ।

ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
ਹੇ ਪਤਨੀ! ਜੇਕਰ ਵਾਹਿਗੁਰੂ ਪਤੀ ਤੇਰੇ ਚਿੱਤ ਨੂੰ ਚੰਗਾ ਲੱਗ ਜਾਵੇ ਤਾਂ ਤੇਰਾ ਵਿਆਹੁਤਾ ਜੀਵਨ ਸਦੀਵੀ ਸਥਿਰ ਹੋ ਜਾਵੇਗਾ।

ਅਟਲ ਪਦਾਰਥੁ ਪਾਇਆ ॥
ਮੈਂ ਨਾਮ ਦੀ ਅਮਰ ਦੌਲਤ ਹਾਸਲ ਕਰ ਲਈ ਹੈ,

ਭੈ ਭੰਜਨ ਕੀ ਸਰਣਾਇਆ ॥
ਡਰ ਦੂਰ ਕਰਨ-ਹਾਰ ਦੀ ਪਨਾਹ ਲੈਣ ਦੁਆਰਾ।

ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
ਆਪਣੇ ਪੱਲੇ ਨਾਲ ਜੋੜ ਕੇ ਸਾਹਿਬ ਨੇ ਨਾਨਕ ਦਾ ਪਾਰ ਉਤਾਰਾ ਕਰ ਦਿੱਤਾ ਹੈ ਅਤੇ ਉਸ ਨੇ ਆਪਣੇ ਲਈ ਲਾਸਾਨੀ ਜੀਵਨ ਜਿੱਤ ਲਿਆ ਹੈ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਰਾਪਤ ਹੁੰਦਾ ਹੈ।

ਮਾਝ ਮਹਲਾ ੫ ਘਰੁ ੩ ॥
ਮਾਝ, ਪੰਜਵੀਂ ਪਾਤਸ਼ਾਹੀ।

ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
ਵਾਹਿਗੁਰੂ ਦਾ ਸਿਮਰਨ ਤੇ ਅਰਾਧਨ ਕਰਨ ਦੁਆਰਾ ਮਨੂਆ ਸਥਿਰ ਹੋ ਜਾਂਦਾ ਹੈ। ਠਹਿਰਾਉ।

ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
ਪ੍ਰਕਾਸ਼ਵਾਨ ਗੁਰਾਂ ਦਾ ਚਿੰਤਨ ਤੇ ਧਿਆਨ ਕਰਨ ਦੁਆਰਾ ਡਰ ਨਾਸ ਤੇ ਨਵਿਰਤ ਹੋ ਗਿਆ ਹੈ।

ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
ਜੇਕਰ ਪ੍ਰਾਣੀ ਸ਼੍ਰੋਮਣੀ ਸਾਹਿਬ ਦੀ ਸ਼ਰਣਾਗਤ ਸੰਭਾਲ ਲਵੇ ਤਦ ਉਹ ਮੁੜ ਕੇ ਕਿਉਂ ਪਸਚਾਤਾਪ ਕਰੇਗਾ?

copyright GurbaniShare.com all right reserved. Email:-