Page 131
ਤੂੰ ਵਡਾ ਤੂੰ ਊਚੋ ਊਚਾ ॥
ਤੂੰ ਮਹਾਨ ਹੈ, ਤੂੰ ਬੁਲੰਦਾਂ ਦਾ ਪਰਮ-ਬੁਲੰਦ ਹੈ।

ਤੂੰ ਬੇਅੰਤੁ ਅਤਿ ਮੂਚੋ ਮੂਚਾ ॥
ਤੂੰ ਅਨੰਤ ਹੈ ਅਤੇ ਵਡਿਆਂ ਵਿਚੋਂ ਪਰਮ ਵੱਡਾ।

ਹਉ ਕੁਰਬਾਣੀ ਤੇਰੈ ਵੰਞਾ ਨਾਨਕ ਦਾਸ ਦਸਾਵਣਿਆ ॥੮॥੧॥੩੫॥
ਮੈਂ ਤੇਰੇ ਉਤੋਂ ਬਲਿਹਾਰਨੇ ਜਾਂਦਾ ਹਾਂ। ਨਾਨਕ ਤੇਰਿਆਂ ਦਾਸਾਂ ਦਾ ਦਾਸ ਹੈ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥
ਕੌਣ ਬੰਦ-ਖਲਾਸ ਹੈ ਤੇ ਕੌਣ ਜੁੜਿਆ ਹੋਇਆ ਹੈ?

ਕਉਣੁ ਸੁ ਗਿਆਨੀ ਕਉਣੁ ਸੁ ਬਕਤਾ ॥
ਕੌਣ ਬ੍ਰਹਿਮਬੇਤਾ ਹੈ ਅਤੇ ਕੌਣ ਪ੍ਰਚਾਰਕ?

ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥੧॥
ਕੌਣ ਘਰਬਾਰੀ ਹੈ ਅਤੇ ਕੌਣ ਤਿਆਗੀ? ਸੁਆਮੀ ਦਾ ਮੁੱਲ ਕੌਣ ਪਾ ਸਕਦਾ ਹੈ?

ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥
ਕਿਸ ਤਰ੍ਹਾਂ ਬੰਦਾ ਬਝਿਆ ਹੋਇਆ ਹੈ ਅਤੇ ਕਿਸ ਤਰ੍ਹਾਂ ਉਹ ਆਜਾਦ ਹੁੰਦਾ ਹੈ?

ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥
ਕਿਸ ਤਰੀਕੇ ਨਾਲ ਉਹ ਆਉਣ ਤੇ ਜਾਣ ਤੋਂ ਬਚ ਸਕਦਾ ਹੈ?

ਕਉਣ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥੨॥
ਕੌਣ ਅਮਲਾਂ ਦੇ ਅਧੀਨ ਹੈ ਅਤੇ ਕੌਣ ਅਮਲਾਂ ਤੋਂ ਉਚੇਰਾ? ਕੌਣ ਸਾਹਿਬ ਦੇ ਨਾਮ ਦਾ ਉਚਾਰਨ ਕਰਦਾ ਤੇ ਹੋਰਨਾਂ ਤੋਂ ਉਚਾਰਨ ਕਰਵਾਉਂਦਾ ਹੈ।

ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ ॥
ਕੌਣ ਅਨੰਦ ਪ੍ਰਸੰਨ ਹੈ ਅਤੇ ਕੌਣ ਕਸ਼ਟ-ਪੀੜਤ ਹੈ?

ਕਉਣੁ ਸੁ ਸਨਮੁਖੁ ਕਉਣੁ ਵੇਮੁਖੀਆ ॥
ਉਹ ਕੌਣ ਹੈ ਜੋ ਗੁਰਾਂ ਵੱਲ ਮੂੰਹ ਰਖਦਾ ਹੈ ਤੇ ਉਹ ਕੌਣ ਜੋ ਗੁਰਾਂ ਵੱਲ ਪਿੱਠ ਕਰਦਾ ਹੈ?

ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥੩॥
ਕਿਸ ਜ਼ਰੀਏ ਦੁਆਰਾ ਰੱਬ ਮਿਲਦਾ ਹੈ? ਕਿਸ ਤਰ੍ਹਾਂ ਬੰਦਾ ਉਸ ਨਾਲੋਂ ਵਿਛੜ ਜਾਂਦਾ ਹੈ? ਇਹ ਤਰੀਕਾ ਮੈਨੂੰ ਕੌਣ ਦਰਸਾਏਗਾ?

ਕਉਣੁ ਸੁ ਅਖਰੁ ਜਿਤੁ ਧਾਵਤੁ ਰਹਤਾ ॥
ਉਹ ਕਿਹੜਾ ਈਸ਼ਵਰੀ ਕਲਾਮ ਹੈ ਜਿਸ ਦੁਆਰਾ ਮਨੂਏ ਦਾ ਭਟਕਣਾ ਮੁਕ ਜਾਂਦਾ ਹੈ?

ਕਉਣੁ ਉਪਦੇਸੁ ਜਿਤੁ ਦੁਖੁ ਸੁਖੁ ਸਮ ਸਹਤਾ ॥
ਉਹ ਕਿਹੜੀ ਸਿਖਿਆ ਹੈ ਜਿਸ ਦੁਆਰਾ ਆਦਮੀ ਗਮੀ ਤੇ ਖੁਸ਼ੀ ਨੂੰ ਇਕ ਸਾਰ ਸਹਾਰਦਾ ਹੈ।

ਕਉਣੁ ਸੁ ਚਾਲ ਜਿਤੁ ਪਾਰਬ੍ਰਹਮੁ ਧਿਆਏ ਕਿਨਿ ਬਿਧਿ ਕੀਰਤਨੁ ਗਾਏ ਜੀਉ ॥੪॥
ਉਹ ਕਿਹੜੀ ਜੀਵਨ ਮਰਿਆਦਾ ਹੈ ਜਿਸ ਦੁਆਰਾ ਪ੍ਰਾਣੀ ਸ਼੍ਹੋਮਣੀ ਸਾਹਿਬ ਦਾ ਸਿਮਰਨ ਕਰੇ? ਕਿਸ ਤਰੀਕੇ ਰਾਹੀਂ ਉਹ ਰੱਬ ਦਾ ਜੱਸ ਅਲਾਪ ਸਕਦਾ ਹੈ?

ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥
ਗੁਰਾਂ ਦਾ ਪਰਵਰਦਾ ਬੰਦ-ਖਲਾਸ ਹੈ ਅਤੇ ਗੁਰਾਂ ਦਾ ਪਰਵਰਦਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ।

ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥
ਗੁਰੂ-ਅਨੁਸਰੀ ਸਿੱਖ ਵਾਹਿਗੁਰੂ ਨੂੰ ਜਾਨਣ ਵਾਲਾ ਹੈ ਅਤੇ ਗੁਰੂ-ਅਨੁਸਾਰੀ ਸਿੱਖ ਹੀ ਪ੍ਰਚਾਰਕ ਹੈ।

ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥੫॥
ਬਰਕਤ ਦਾ ਪਾਤ੍ਰ ਹੈ ਗੁਰਾਂ ਦਾ ਸ਼ਰਧਾਲੂ ਭਾਵੇਂ ਉਹ ਘਰਬਾਰੀ ਹੈ, ਜਾਂ ਤਿਆਗੀ। ਗੁਰਾਂ ਦਾ ਸ਼ਰਧਾਲੂ ਪ੍ਰਭੂ ਦੀ ਕਦਰ ਨੂੰ ਪਛਾਣਦਾ ਹੈ।

ਹਉਮੈ ਬਾਧਾ ਗੁਰਮੁਖਿ ਛੂਟਾ ॥
ਹੰਕਾਰ ਰਾਹੀਂ ਇਨਸਾਨ ਬੰਝਾ ਹੋਇਆ ਹੈ ਅਤੇ ਗੁਰਾਂ ਦੇ ਰਾਹੀਂ ਉਹ ਆਜਾਦ ਹੋ ਜਾਂਦਾ ਹੈ।

ਗੁਰਮੁਖਿ ਆਵਣੁ ਜਾਵਣੁ ਤੂਟਾ ॥
ਗੁਰਾਂ ਦੇ ਉਪਦੇਸ਼ ਦੁਆਰਾ ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ।

ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥੬॥
ਗੁਰੂ-ਸਮਰਪਣ ਭਲੇ ਕੰਮ ਕਰਦਾ ਹੈ, ਗੁਰੂ-ਸਮਰਪਣ ਅਮਲਾਂ ਤੋਂ ਉਚੇਰਾ ਹੁੰਦਾ ਹੈ ਅਤੇ ਜੋ ਕੁਛ ਭੀ ਗੁਰੂ ਸਮਰਪਣ ਕਰਦਾ ਹੈ, ਉਸ ਨੂੰ ਉਹ ਸ਼੍ਰੇਸ਼ਟ ਸ਼ਰਧਾ ਵਿੱਚ ਕਰਦਾ ਹੈ।

ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
ਗੁਰਾਂ ਦਾ ਸ਼ਰਧਾਲੂ ਪਰਸੰਨ ਹੈ ਅਤੇ ਮਨ ਮਤੀਆਂ ਅਪਰਸੰਨ।

ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰਾਂ ਦਾ ਸ਼ਰਧਾਲੂ ਗੁਰਾਂ ਵੱਲ ਮੁਖੜਾ ਕਰਦਾ ਹੈ ਅਤੇ ਮਨ-ਮਤੀਆਂ ਗੁਰਾਂ ਵੱਲ ਪਿੱਠ ਕਰਦਾ ਹੈ।

ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥੭॥
ਗੁਰੂ ਸਮਰਪਣ ਸਾਹਿਬ ਨੂੰ ਮਿਲ ਪੈਦਾ ਹੈ ਅਤੇ ਅਧਰਮੀ ਉਸ ਨਾਲੋਂ ਵਿਛੁੜ ਜਾਂਦਾ ਹੈ। ਗੁਰਾਂ ਦੇ ਰਾਹੀਂ ਰਸਤੇ ਦਾ ਪਤਾ ਲੱਗਦਾ ਹੈ।

ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥
ਗੁਰਾਂ ਦਾ ਉਪਦੇਸ਼ ਰੱਬੀ ਕਲਾਮ ਹੈ, ਜਿਸ ਦੁਆਰਾ ਭਟਕਦਾ ਹੋਇਆ ਮਨੂਆ ਵੱਸ ਵਿੱਚ ਆ ਜਾਂਦਾ ਹੈ।

ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥
ਮੁੱਖੀ ਗੁਰਾਂ ਦੀ ਸਿਖ-ਮਤ ਦੁਆਰਾ ਦਰਦ ਅਤੇ ਖੁਸ਼ੀ ਇਕ ਸਮਾਨ ਸਹਾਰੀ ਜਾਂਦੀ ਹੈ।

ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥੮॥
ਗੁਰਾਂ ਦਾ ਉਪਦੇਸ਼ ਹੀ ਇਕ ਮਾਰਗ ਹੈ, ਜਿਸ ਦੁਆਰਾ ਸ਼ਰੋਮਣੀ ਸਾਹਿਬ ਸਿਮਰਿਆ ਜਾਂਦਾ ਹੈ। ਪਵਿੱਤ੍ਰ ਪੁਰਸ਼ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।

ਸਗਲੀ ਬਣਤ ਬਣਾਈ ਆਪੇ ॥
ਸਮੂਹ ਘਾੜਤ ਪ੍ਰਭੂ ਨੇ ਅਪ ਹੀ ਘੜੀ ਹੈ।

ਆਪੇ ਕਰੇ ਕਰਾਏ ਥਾਪੇ ॥
ਹਰ ਸ਼ੈ ਉਹ ਖੁਦ ਕਰਦਾ, ਕਰਾਉਂਦਾ ਅਤੇ ਸਥਾਪਨ ਕਰਦਾ ਹੈ।

ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥੯॥੨॥੩੬॥
ਇਕ ਤੇ ਸਾਹਿਬ ਅਣਗਿਣਤ ਹੋਇਆ ਹੈ ਅਤੇ ਅਣਗਿਣਤ, ਹੇ ਨਾਨਕ! ਆਖਰਕਾਰ ਇਕ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ।

ਮਾਝ ਮਹਲਾ ੫ ॥
ਮਾਝ, ਪੰਜਵੀਂ ਪਾਤਸ਼ਾਹੀ।

ਪ੍ਰਭੁ ਅਬਿਨਾਸੀ ਤਾ ਕਿਆ ਕਾੜਾ ॥
ਜਦ ਸੁਆਮੀ ਕਾਲ-ਰਹਿਤ ਹੈ, ਤਦ ਕਿਹੜੀ ਬੈਚੇਨੀ ਹੋ ਸਕਦੀ ਹੈ?

ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥
ਵਾਹਿਗੁਰੂ ਭਾਗਵਾਨ ਹੈ, ਇਸ ਲਈ ਉਸਦਾ ਗੋਲਾ ਬੜਾ ਹੀ ਸੁਖੀ ਹੈ।

ਜੀਅ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖੁ ਪਾਵਣਿਆ ॥੧॥
ਤੂੰ ਹੇ ਮੇਰੇ ਮਾਲਕ! ਆਤਮਾ, ਜਿੰਦਗੀ, ਇੱਜ਼ਤ ਤੇ ਆਰਾਮ ਬਖਸ਼ਣਹਾਰ ਹੈਂ। ਜੋ ਤੂੰ ਕਰਦਾ ਹੈਂ, ਉਸੇ ਤੋਂ ਹੀ ਮੈਂ ਠੰਢ-ਚੈਨ ਪਰਾਪਤ ਕਰਦਾ ਹਾਂ।

ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥
ਮੈਂ ਕੁਰਬਾਨ ਹਾਂ, ਅਤੇ ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਪਵਿੱਤ੍ਰ ਪੁਰਸ਼ਾਂ ਉਤੋਂ ਜਿਨ੍ਹਾਂ ਦੀ ਆਤਮਾ ਤੇ ਦੇਹਿ ਨੂੰ ਤੂੰ ਚੰਗਾ ਲੱਗਦਾ ਹੈ।

ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥੧॥ ਰਹਾਉ ॥
ਤੂੰ ਮੇਰਾ ਪਹਾੜ ਹੈਂ, ਤੂੰ ਮੇਰੀ ਪਨਾਹ ਹੈਂ। ਤੇਰੇ ਨਾਲ, ਹੇ ਸੁਆਮੀ! ਕੋਈ ਭੀ ਬਰਾਬਰੀ ਨਹੀਂ ਕਰ ਸਕਦਾ। ਠਹਿਰਾਉ।

ਤੇਰਾ ਕੀਤਾ ਜਿਸੁ ਲਾਗੈ ਮੀਠਾ ॥
ਉਹ ਪੁਰਸ਼ ਜਿਨ੍ਹਾਂ ਨੂੰ ਤੇਰੇ ਕੰਮ ਮਿਠੜੇ ਲੱਗਦੇ ਹਨ,

ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥
ਸ਼ਰੋਮਣੀ ਸਾਹਿਬ ਨੂੰ ਸਾਰਿਆਂ ਦਿਲਾਂ ਅੰਦਰ ਵੇਖਦੇ ਹਨ।

ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥੨॥
ਥਾਵਾਂ ਅਤੇ ਉਨ੍ਹਾਂ ਦੀਆਂ ਵਿੱਥਾਂ ਅੰਦਰ ਤੂੰ ਹੀ ਹੈਂ, ਤੂੰ ਹੀ ਹੈਂ। ਕੇਵਲ ਤੂੰ ਹੀ ਹੇ ਅਦੁੱਤੀ ਸਾਹਿਬ! ਹਰ ਥਾਂ ਵਿਆਪਕ ਹੋ ਰਿਹਾ ਹੈਂ।

ਸਗਲ ਮਨੋਰਥ ਤੂੰ ਦੇਵਣਹਾਰਾ ॥
ਤੂੰ ਦਿਲ ਦੀਆਂ ਸਾਰੀਆ ਖਾਹਿਸ਼ਾਂ ਪੂਰੀਆਂ ਕਰਨ ਵਾਲਾ ਹੈਂ।

ਭਗਤੀ ਭਾਇ ਭਰੇ ਭੰਡਾਰਾ ॥
ਅਨੁਰਾਗ ਅਤੇ ਪਰੇਮ ਨਾਲ ਤੇਰੇ ਖ਼ਜ਼ਾਨੇ ਲਬਾਲਬ ਹਨ।

ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥੩॥
ਜਿਨ੍ਹਾਂ ਦੀ ਤੂੰ ਰਹਿਮਤ ਧਾਰ ਕੇ ਰਖਿਆ ਕਰਦਾ ਹੈ, ਉਹ ਪੁਰਨ ਚੰਗੇ ਨਸੀਬਾਂ ਰਾਹੀਂ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੈ ਸਾਹਿਬ!

copyright GurbaniShare.com all right reserved. Email:-