ਗੁਰ ਸਬਦੁ ਬੀਚਾਰਹਿ ਆਪੁ ਜਾਇ ॥ ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਤੇਰੀ ਹੰਗਤਾ ਨਵਿਰਤ ਹੋ ਜਾਏਗੀ, ਸਾਚ ਜੋਗੁ ਮਨਿ ਵਸੈ ਆਇ ॥੮॥ ਅਤੇ ਸੱਚਾ ਯੋਗੁ ਆ ਕੇ ਤੇਰੇ ਮਨ ਵਿੱਚ ਟਿਕ ਜਾਵੇਗਾ। ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ ਤੂੰ ਉਸ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਤੈਨੂੰ ਆਤਮਾ ਅਤੇ ਦੇਹਿ ਬਖਸ਼ੇ ਹਨ। ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥ ਹੇ ਪਗਲੇ ਪ੍ਰਾਣੀ! ਕਬਰਸਤਾਨਾਂ ਅਤੇ ਸ਼ਮਸ਼ਾਨ ਭੂਮੀਆਂ ਤੇ ਵਸਣ ਦੁਆਰਾ ਵਾਹਿਗੁਰੂ ਨਾਲ ਮਿਲਾਪ ਪਰਾਪਤ ਨਹੀਂ ਹੁੰਦਾ। ਗੁਣ ਨਾਨਕੁ ਬੋਲੈ ਭਲੀ ਬਾਣਿ ॥ ਨਾਨਕ ਗੁਣਾਂ ਵਾਲੀ ਅਤੇ ਸਰੇਸ਼ਟ ਗੁਰਬਾਨੀ ਉਚਾਰਨ ਕਰਦਾ ਹੈ। ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥ ਤੂੰ ਆਪਣੀਆਂ ਅੱਖਾਂ ਨਾਲ ਵੇਖ ਅਤੇ ਇਸ ਦੀ ਕਦਰ ਨੂੰ ਅਨੁਭਵ ਕਰ। ਬਸੰਤੁ ਮਹਲਾ ੧ ॥ ਬਸੰਤ ਪਹਿਲੀ ਪਾਤਿਸ਼ਾਹੀ। ਦੁਬਿਧਾ ਦੁਰਮਤਿ ਅਧੁਲੀ ਕਾਰ ॥ ਦਵੈਤ-ਭਾਵ ਅਤੇ ਮੰਦੀ ਅਕਲ ਦੇ ਰਾਹੀਂ, ਪ੍ਰਾਣੀ ਅੰਨ੍ਹੇ ਕੰਮ ਕਰਦਾ ਹੈ। ਮਨਮੁਖਿ ਭਰਮੈ ਮਝਿ ਗੁਬਾਰ ॥੧॥ ਮਨਮਤੀਆ ਅਨ੍ਹੇਰੇ ਅੰਦਰ ਭਟਕਦਾ ਹੈ। ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥ ਅੰਨ੍ਹਾਂ ਮਨੁਖ ਅੰਨ੍ਹੀ ਸਲਾਹ ਮਗਰ ਟੁਰਦਾ ਹੈ। ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥ ਗੁਰਾਂ ਦੇ ਮਾਰਗ ਉਪਰ ਟੁਰਣ ਦੇ ਬਗੈਰ, ਬੰਦੇ ਦਾ ਸੰਦੇਹ ਦੂਰ ਨਹੀਂ। ਠਹਿਰਾਉ। ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥ ੋਆਪ ਹੁਦਰਾ ਪੁਰਸ਼ ਅੰਨ੍ਹਾਂ ਹੈ, ਅਤੇ ਗੁਰਾਂ ਦੇ ਉਪਦੇਸ਼ ਨੂੰ ਪਸੰਦ ਨਹੀਂ ਕਰਦਾ। ਪਸੂ ਭਏ ਅਭਿਮਾਨੁ ਨ ਜਾਈ ॥੨॥ ਉਹ ਡੰਗਰ ਬਣ ਗਿਆ ਹੈ ਅਤੇ ਸਵੈ-ਹੰਗਤਾ ਤੋਂ ਉਸ ਦੀ ਖਲਾਸੀ ਨਹੀਂ ਹੁੰਦੀ। ਲਖ ਚਉਰਾਸੀਹ ਜੰਤ ਉਪਾਏ ॥ ਹਰੀ ਨੇ ਚੁਰਾਸੀ ਲੱਖ ਕਿਸਮਾਂ ਦੇ ਜੀਵ ਰਚੇ ਹਨ। ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥ ਆਪਣੀ ਰਜ਼ਾ ਅੰਦਰ, ਮੇਰਾ ਮਾਲਕ ਉਹਨਾਂ ਨੂੰ ਰਚਦਾ ਅਤੇ ਨਸ਼ਟ ਕਰ ਦਿੰਦਾ ਹੈ। ਸਗਲੀ ਭੂਲੈ ਨਹੀ ਸਬਦੁ ਅਚਾਰੁ ॥ ਹਰ ਕੋਈ, ਜੋ ਨਾਮ ਅਤੇ ਨੇਕ ਆਚਰਣ ਨੂੰ ਨਹੀਂ ਅਪਣਾਉਂਦਾ ਕੁਰਾਹੇ ਪੈ ਜਾਂਦਾ ਹੈ। ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥ ਕੇਵਲ ਉਹ ਹੀ ਸਿਖ-ਮਤ ਲੈਂਦਾ ਹੈ, ਜਿਸ ਤੇ ਗੁਰੂ ਪ੍ਰਮੇਸ਼ਰ ਮਿਹਰ ਧਾਰਦੇ ਹਨ। ਗੁਰ ਕੇ ਚਾਕਰ ਠਾਕੁਰ ਭਾਣੇ ॥ ਗੁਰਾਂ ਦੇ ਸੇਵਕ ਸੁਆਮੀ ਨੂੰ ਚੰਗੇ ਲਗਦੇ ਹਨ। ਬਖਸਿ ਲੀਏ ਨਾਹੀ ਜਮ ਕਾਣੇ ॥੫॥ ਉਨ੍ਹਾਂ ਨੂੰ ਸੁਆਮੀ ਮਾਫ ਕਰ ਦਿੰਦਾ ਹੈ ਅਤੇ ਉਨ੍ਹਾਂ ਨਹੀਂ ਮੌਤ ਦੇ ਦੂਤਾਂ ਦਾ ਡਰ ਨਹੀਂ ਰਹਿੰਦਾ। ਜਿਨ ਕੈ ਹਿਰਦੈ ਏਕੋ ਭਾਇਆ ॥ ਜੋ ਇਕ ਪ੍ਰਭੂ ਨੂੰ ਦਿਲੋਂ ਪਿਆਰ ਕਰਦੇ ਹਨ; ਆਪੇ ਮੇਲੇ ਭਰਮੁ ਚੁਕਾਇਆ ॥੬॥ ਉਨ੍ਹਾਂ ਦਾ ਸੰਦੇਹ ਨਵਿਰਤ ਕਰ, ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਬੇਮੁਹਤਾਜੁ ਬੇਅੰਤੁ ਅਪਾਰਾ ॥ ਭੈ-ਰਹਿਤ, ਬੇ-ਹਦ ਅਤੇ ਅਨੰਤ ਹੈ ਸੁਆਮੀ। ਸਚਿ ਪਤੀਜੈ ਕਰਣੈਹਾਰਾ ॥੭॥ ਉਹ ਸਿਰਜਣਹਾਰ ਸੱਚ ਨਾਲ ਪ੍ਰਸੰਨ ਹੁੰਦਾ ਹੈ। ਨਾਨਕ ਭੂਲੇ ਗੁਰੁ ਸਮਝਾਵੈ ॥ ਹੇ ਨਾਨਕ! ਭੁਲੇ ਹੋਏ ਨੂੰ ਗੁਰੂ ਜੀ ਸਿਖ-ਮਤ ਦਿੰਦੇ ਹਨ, ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥ ਅਤੇ ਉਸ ਦੇ ਅੰਦਰ ਸੱਚ ਅਸਥਾਪਨ ਕਰ, ਉਸ ਨੂੰ ਅਦੁੱਤੀ ਸਾਹਿਬ ਵਿਖਾਲ ਦਿੰਦੇ ਹਨ। ਬਸੰਤੁ ਮਹਲਾ ੧ ॥ ਬਸੰਤੁ ਪਹਿਲੀ ਪਾਤਿਸ਼ਾਹੀ। ਆਪੇ ਭਵਰਾ ਫੂਲ ਬੇਲਿ ॥ ਪ੍ਰਭੂ ਆਪ ਭਉਰ, ਫੁਲ ਅਤੇ ਵੇਲ ਹੈ, ਆਪੇ ਸੰਗਤਿ ਮੀਤ ਮੇਲਿ ॥੧॥ ਅਤੇ ਆਪ ਹੀ ਉਹ ਇਨਸਾਨ ਨੂੰ ਗੁਰੂ, ਮਿੱਤਰ, ਦੀ ਸੰਗਤ ਨਾਲ ਮਿਲਾਉਂਦਾ ਹੈ। ਐਸੀ ਭਵਰਾ ਬਾਸੁ ਲੇ ॥ ਹੇ ਭਉਰੇ! ਤੂੰ ਐਹੋ ਜੇਹੀ ਖੁਸ਼ਬੂ ਲੈ, ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥ ਜਿਸ ਦੁਆਰਾ ਬਿਰਛ ਪ੍ਰਫੁਲਤ ਹੋ ਜਾਣ ਅਤੇ ਜੰਗਲ ਹਰੇ ਭਰੇ। ਠਹਿਰਾਉ। ਆਪੇ ਕਵਲਾ ਕੰਤੁ ਆਪਿ ॥ ਸੁਆਮੀ ਖੁਦ ਲਕਸ਼ਮੀ ਹੈ ਅਤੇ ਖੁਦ ਹੀ ਉਸ ਦਾ ਪਤੀ। ਆਪੇ ਰਾਵੇ ਸਬਦਿ ਥਾਪਿ ॥੨॥ ਸੰਸਾਰ ਨੂੰ ਅਸਥਾਪਨ ਕਰ, ਉਹ ਆਪ ਹੀ ਇਸ ਨੂੰ ਮਾਣਦਾ ਹੈ। ਆਪੇ ਬਛਰੂ ਗਊ ਖੀਰੁ ॥ ਵਾਹਿਗੁਰੂ ਆਪ ਹੀ ਵੱਛਾ, ਗਾਂ ਅਤੇ ਦੁੱਧ ਹੈ। ਆਪੇ ਮੰਦਰੁ ਥੰਮ੍ਹ੍ਹੁ ਸਰੀਰੁ ॥੩॥ ਉਹ ਖੁਦ ਹੀ ਦੇਹਿ ਦੇ ਮਹਿਲ ਦਾ ਆਸਰਾ ਹੈ। ਆਪੇ ਕਰਣੀ ਕਰਣਹਾਰੁ ॥ ਉਹ ਆਪ ਹੀ ਕੰਮ ਅਤੇ ਕਰਨ ਵਾਲਾ ਹੈ, ਆਪੇ ਗੁਰਮੁਖਿ ਕਰਿ ਬੀਚਾਰੁ ॥੪॥ ਅਤੇ ਆਪ ਹੀ ਗੁਰੂ-ਅਨੁਸਾਰੀ ਹੋ, ਆਪਣੇ ਆਪ ਦਾ ਸਿਮਰਨ ਕਰਦਾ ਹੈ। ਤੂ ਕਰਿ ਕਰਿ ਦੇਖਹਿ ਕਰਣਹਾਰੁ ॥ ਸੰਸਾਰ ਨੂੰ ਰਚ ਕੇ, ਤੂੰ ਇਸ ਨੂੰ ਵੇਖਦਾ ਹੈ, ਹੈ ਮੇਰੇ ਸਿਰਜਣਹਾਰ-ਸੁਆਮੀ! ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥ ਤੂੰ ਅਣਗਿਣਤ ਜੀਵਾਂ ਦੇ ਪਰਕਾਸ਼ ਨੂੰ ਆਸਰਾ ਦਿੰਦਾ ਹੈ। ਤੂ ਸਰੁ ਸਾਗਰੁ ਗੁਣ ਗਹੀਰੁ ॥ ਤੂੰ, ਹੇ ਸੁਆਮੀ! ਅਥਾਹ ਨੇਕੀਆਂ ਦੇ ਸਮੁੰਦਰ ਵਰਗਾ ਹੈ। ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥ ਤੂੰ ਅਗਾਧ ਅਤੇ ਪਾਵਨ ਪਵਿੱਤਰ ਮਹਾਨ ਸਰੇਸ਼ਟ ਜਵੇਹਰ ਹੈ। ਤੂ ਆਪੇ ਕਰਤਾ ਕਰਣ ਜੋਗੁ ॥ ਤੂੰ ਆਪ ਹੀ ਸਾਰਾ ਕੁਛ ਕਰਨ ਲਾਇਕ ਕਰਤਾਰ, ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥ ਅਤੇ ਸੁੰਤਤਰ ਪਾਤਿਸ਼ਾਹ ਹੈ, ਜਿਸ ਦੀ ਪਰਜਾ ਆਰਾਮ ਅੰਦਰ ਹੈ। ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥ ਨਾਨਕ ਪ੍ਰਭੂ ਦੇ ਨਾਮ ਦੇ ਸਵਾਦ ਨਾਲ ਰੱਜ ਗਿਆ ਹੈ। ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥ ਵਿਅਰਥ ਹੈ, ਇਨਸਾਨ ਦਾ ਜੀਵਨ, ਪਿਆਰੇ ਗੁਰੂ-ਪ੍ਰਮੇਸ਼ਰ ਦੇ ਬਗੈਰ। ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ਬਸੰਤ ਹਿੰਡੋਲ। ਪਹਿਲੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ ਨੌ ਖੰਡਾ, ਸਪਤ ਦੀਪਾਂ, ਚੋਹਾਂ ਜਹਾਨਾਂ, ਤਿੰਨਾਂ ਗੁਣਾ, ਚਾਰ ਯੁਗਾਂ ਅਤੇ ਉਤਪਤੀ ਦੇ ਚਾਰ ਸੋਮਿਆਂ ਨੂੰ ਅਸਥਾਪਨ ਕਰ, ਸੁਆਮੀ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੰਦਰ ਵਿੱਚ ਬਿਠਾ ਦਿੱਤਾ ਹੈ। ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥ ਉਸ ਨੇ ਚਾਰੇ ਹੀ ਦੀਵੇ ਇਕ ਇਕ ਕਰ ਕੇ ਚੋਹਾਂ ਹੀ ਯੁਗਾਂ ਦੇ ਹਥ ਵਿੱਚ ਪਕੜਾ ਦਿੱਤੇ ਹਨ। ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਹ੍ਹਾਰੀ ॥੧॥ ਰਹਾਉ ॥ ਮਧਰਾਖਸ਼ ਨੂੰ ਕਾਰਨ ਵਾਲੇ ਅਤੇ ਲਕਸ਼ਮੀ ਦੇ ਸੁਆਮੀ, ਹੈ ਮੇਰੇ ਮਾਇਆਵਾਨ ਮਾਲਕ! ਇਹੋ ਜਿਹੀ ਹੈ ਤੇਰੀ ਤਾਕਤ। ਠਹਿਰਾਉ। ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ ਹਰ ਇਕਸ ਘਰ ਦੀ ਅੱਗ ਤੇਰੀ ਫੌਜ ਹੈ ਅਤੇ ਸਚਾਈ ਚੋਧਰਪੁਣਾ ਕਰਦੀ ਹੈ। ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥ ਜਮੀਨ ਤੇਰਾ ਵਲਟੋਹਾ ਹੈ ਅਤੇ ਜੀਵਾਂ ਨੂੰ ਕੇਵਲ ਇਕ ਵਾਰੀ ਹੀ ਮਿਲਦਾ ਹੈ, । ਪ੍ਰਾਲਬੰਧ ਤੇਰਾ ਮੋਦੀ ਹੈ। ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥ ਬੇ-ਸਬਰ ਹੋ ਕੇ, ਬੰਦਾ ਮੁੜ ਯਾਂਚਨਾ ਕਰਦਾ ਹੈ ਅਤੇ ਚੰਚਲ ਮਨੂਆ ਉਸ ਨੂੰ ਖੱਜਲ ਕਰਦਾ ਹੈ। copyright GurbaniShare.com all right reserved. Email |