ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥ ਜੋ ਵਾਹਿਗੁਰੂ ਦੇ ਅੰਮ੍ਰਿਤ ਨਾਲ ਰੰਗੀਜਿਆਂ ਹੈ, ਉਸ ਸਜੀਵ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ। ਇਤ ਉਤ ਦੇਖਉ ਸਹਜੇ ਰਾਵਉ ॥ ਮੈ ਪ੍ਰਭੂ ਨੂੰ ਹਰ ਥਾਂ ਵੇਖਦਾ ਹਾਂ ਅਤੇ ਸੁਭਾਵਕ ਹੀ ਮੈਂ ਉਸ ਦਾ ਸਿਮਰਨ ਕਰਦਾ ਹਾਂ। ਤੁਝ ਬਿਨੁ ਠਾਕੁਰ ਕਿਸੈ ਨ ਭਾਵਉ ॥ ਤੇਰੇ ਬਗੈਰ, ਹੇ ਸੁਆਮੀ! ਮੈਂ ਕਿਸੇ ਨੂੰ ਭੀ ਪਿਆਰ ਨਹੀਂ ਕਰਦਾ। ਨਾਨਕ ਹਉਮੈ ਸਬਦਿ ਜਲਾਇਆ ॥ ਨਾਨਕ, ਮੈਂ ਆਪਣੀ ਹੰਗਤਾ ਨਾਮ ਨਾਲ ਸਾੜ ਸੁਟੀ ਹੈ, ਸਤਿਗੁਰਿ ਸਾਚਾ ਦਰਸੁ ਦਿਖਾਇਆ ॥੮॥੩॥ ਅਤੇ ਸੱਚੇ ਗੁਰਾਂ ਨੇ ਮੈਨੂੰ ਸੱਚੇ ਪ੍ਰਭੂ ਦਾ ਦਰਸ਼ਨ ਵਿਖਾਲ ਦਿੱਤਾ ਹੈ। ਬਸੰਤੁ ਮਹਲਾ ੧ ॥ ਬਸੰਤ ਪਹਿਲੀ ਪਾਤਿਸ਼ਾਹੀ। ਚੰਚਲੁ ਚੀਤੁ ਨ ਪਾਵੈ ਪਾਰਾ ॥ ਚੁਲਬੁਲਾ ਮਨੂਆ ਸੁਆਮੀ ਦੇ ਓੜਕ ਨੂੰ ਨਹੀਂ ਪਾ ਸਕਦਾ। ਆਵਤ ਜਾਤ ਨ ਲਾਗੈ ਬਾਰਾ ॥ ਆਉਣ ਤੇ ਜਾਣ ਵਿੱਚ ਇਸ ਨੂੰ ਕੋਈ ਦੇਰੀ ਨਹੀਂ ਲਗਦੀ। ਦੂਖੁ ਘਣੋ ਮਰੀਐ ਕਰਤਾਰਾ ॥ ਮੇਰੇ ਸਿਰਜਣਹਾਰ-ਸੁਆਮੀ, ਮੈਂ ਅਤਿਅੰਤ ਪੀੜ ਨਾਲ ਮਰ ਰਿਹਾ ਹਾਂ। ਬਿਨੁ ਪ੍ਰੀਤਮ ਕੋ ਕਰੈ ਨ ਸਾਰਾ ॥੧॥ ਆਪਣੇ ਪਿਆਰੇ ਦੇ ਬਾਝੋਂ, ਕੋਈ ਭੀ ਮੇਰੀ ਸਾਰ ਨਹੀਂ ਲੈਂਦਾ। ਸਭ ਊਤਮ ਕਿਸੁ ਆਖਉ ਹੀਨਾ ॥ ਸਾਰੇ ਹੀ ਸਰੇਸ਼ਟ ਹਨ, ਮੈਂ ਕਿਸ ਨੂੰ ਨੀਵਾ ਕਹਾ? ਹਰਿ ਭਗਤੀ ਸਚਿ ਨਾਮਿ ਪਤੀਨਾ ॥੧॥ ਰਹਾਉ ॥ ਸੁਆਮੀ ਦੇ ਸਿਮਰਨ ਅਤੇ ਸੱਚੇ ਨਾਮ ਦੇ ਰਾਹੀਂ ਮੈਂ ਤ੍ਰਿਪਤ ਹੋ ਗਿਆ ਹਾਂ। ਠਹਿਰਾਉ। ਅਉਖਧ ਕਰਿ ਥਾਕੀ ਬਹੁਤੇਰੇ ॥ ਮੈਂ ਘਣੇਰੇ ਦਾਰੂ ਦਰਮਲ ਕਰ ਕੇ ਹਾਰ ਹੁਟ ਗਿਆ ਹਾਂ। ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ ॥ ਮੇਰੇ ਗੁਰਾਂ ਦੇ ਬਗੈਰ ਬੀਮਾਰੀ ਕਿਸ ਤਰ੍ਹਾਂ ਕੱਟੀ ਜਾ ਸਕਦੀ ਹੈ? ਬਿਨੁ ਹਰਿ ਭਗਤੀ ਦੂਖ ਘਣੇਰੇ ॥ ਪ੍ਰਭੂ ਦੀ ਪਿਆਰੀ-ਉਪਾਸ਼ਨਾ ਦੇ ਬਾਝੋਂ ਪ੍ਰਾਣੀ ਨੂੰ ਬਹੁਤੀਆਂ ਮੁਸੀਬਤਾ ਪੈਦੀਆਂ ਹਨ। ਦੁਖ ਸੁਖ ਦਾਤੇ ਠਾਕੁਰ ਮੇਰੇ ॥੨॥ ਮੇਰਾ ਮਾਲਕ ਪੀੜ ਅਤੇ ਪ੍ਰਸੰਨਤਾ ਦੇਣ ਵਾਲਾ ਹੈ। ਰੋਗੁ ਵਡੋ ਕਿਉ ਬਾਂਧਉ ਧੀਰਾ ॥ ਸਖਤ ਹੈ ਮੇਰੀ ਬੀਮਾਰੀ। ਮੈਂ ਧੀਰਜ ਕਿਸ ਤਰ੍ਹਾਂ ਕਰਾਂ? ਰੋਗੁ ਬੁਝੈ ਸੋ ਕਾਟੈ ਪੀਰਾ ॥ ਜੋ ਕੋਈ ਬੀਮਾਰੀ ਨੂੰ ਸਮਝਦਾ ਹੈ, ਕੇਵਲ ਉਹ ਹੀ ਪੀੜ ਨੂੰ ਦੂਰ ਕਰ ਸਕਦਾ ਹੈ। ਮੈ ਅਵਗਣ ਮਨ ਮਾਹਿ ਸਰੀਰਾ ॥ ਮੇਰੇ ਚਿੱਤ ਤੇ ਦੇਹਿ ਅੰਦਰ ਬਦੀਆਂ ਹਨ। ਢੂਢਤ ਖੋਜਤ ਗੁਰਿ ਮੇਲੇ ਬੀਰਾ ॥੩॥ ਲਭਦਾ ਅਤੇ ਭਾਲਦਾ ਹੋਇਆ ਮੈਂ ਆਪਣੇ ਗੁਰਾਂ ਨੂੰ ਮਿਲ ਪਿਆ, ਹੈ ਭਰਾ! ਗੁਰ ਕਾ ਸਬਦੁ ਦਾਰੂ ਹਰਿ ਨਾਉ ॥ ਗੁਰਾਂ ਦੀ ਬਾਣੀ ਅਤੇ ਰਬ ਦਾ ਲਾਮ ਸਾਰੇ ਰੋਗਾਂ ਦੀ ਦਵਾਈ ਹਨ। ਜਿਉ ਤੂ ਰਾਖਹਿ ਤਿਵੈ ਰਹਾਉ ॥ ਜਿਸ ਤਰ੍ਹਾਂ ਤੂੰ ਮੈਨੂੰ ਰਖਦਾ ਹੈ, ਹੇ ਪ੍ਰਭੂ! ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਗੁ ਰੋਗੀ ਕਹ ਦੇਖਿ ਦਿਖਾਉ ॥ ਸਾਰਾ ਸੰਸਾਰ ਬੀਮਾਰ ਹੈ, ਆਪਣੇ ਆਪ ਨੂੰ ਰਾਜ਼ੀ ਕਰਵਾਉਣ ਲਈ ਮੈਂ ਕਿਸ ਨੂੰ ਲੱਭਾਂ ਤੇ ਭਾਲਾਂ? ਹਰਿ ਨਿਰਮਾਇਲੁ ਨਿਰਮਲੁ ਨਾਉ ॥੪॥ ਪਾਵਨ ਪਵਿੱਤਰ ਹੈ ਮੇਰੇ ਵਾਹਿਗੁਰੂ ਅਤੇ ਪਾਵਨ ਪਵਿੱਤ੍ਰ ਹੈ ਉਸ ਦਾ ਨਾਮ। ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥ ਜੋ ਪ੍ਰਭੂ ਦੇ ਨਿਵਾਸ ਅਸਥਾਨ ਆਪਣੇ ਮਨ ਵਿੱਚ ਹੀ ਵੇਖਦਾ ਅਤੇ ਵਿਖਾਲਦਾ ਹੈ, ਗੁਰ ਮਹਲੀ ਸੋ ਮਹਲਿ ਬੁਲਾਵੈ ॥ ਉਹ ਗੁਰਦੇਵ ਪਤਨੀ ਨੂੰ ਉਸ ਦੇ ਸੁਆਮੀ ਦੀ ਹਜ਼ੂਰੀ ਅੰਦਰ ਬੁਲਾ ਲੈਂਦਾ ਹੈ। ਮਨ ਮਹਿ ਮਨੂਆ ਚਿਤ ਮਹਿ ਚੀਤਾ ॥ ਜਿਨ੍ਹਾਂ ਦੀ ਆਤਮਾ ਰਹਿੰਦੀ ਹੈ ਆਤਮਾ ਅੰਦਰ ਅਤੇ ਬਿਰਤੀ ਰਹਿੰਦੀ ਹੈ ਬਿਰਤੀ ਅੰਦਰ, ਐਸੇ ਹਰਿ ਕੇ ਲੋਗ ਅਤੀਤਾ ॥੫॥ ਐਹੋ ਜਿਹੇ ਹਨ ਵਾਹਿਗੁਰੂ ਦੇ ਨਿਰਲੇਪ ਬੰਦੇ। ਹਰਖ ਸੋਗ ਤੇ ਰਹਹਿ ਨਿਰਾਸਾ ॥ ਉਹ ਖੁਸ਼ੀ ਅਤੇ ਗਮੀ ਤੋਂ ਇੱਛਾ-ਰਹਿਤ ਰਹਿੰਦੇ ਹਨ, ਅੰਮ੍ਰਿਤੁ ਚਾਖਿ ਹਰਿ ਨਾਮਿ ਨਿਵਾਸਾ ॥ ਅਤੇ ਸੁਧਾਰਸ ਨੂੰ ਚੱਖ ਪ੍ਰਭੂ ਦੇ ਨਾਮ ਅੰਦਰ ਵਸਦੇ ਹਨ। ਆਪੁ ਪਛਾਣਿ ਰਹੈ ਲਿਵ ਲਾਗਾ ॥ ਉਹ ਆਪਣੇ ਆਪ ਨੂੰ ਸਿਞਾਣਦੇ ਹਨ ਅਤੇ ਪ੍ਰਭੂ ਨਾਲ ਪੀਤ ਅੰਦਰ ਜੁੜੇ ਰਹਿੰਦੇ ਹਨ। ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥੬॥ ਉਹ ਜੀਵਨ ਦੀ ਲੜਾਈ ਨੂੰ ਜਿਤ ਲੈਂਦੇ ਹਨ ਅਤੇ ਗੁਰਾਂ ਦੀ ਸਿਖਮਤ ਰਾਹੀਂ ਉਹਨਾਂ ਦੀ ਪੀੜ ਦੋੜ ਜਾਂਦੀ ਹੈ। ਗੁਰਿ ਦੀਆ ਸਚੁ ਅੰਮ੍ਰਿਤੁ ਪੀਵਉ ॥ ਜੋ ਗੁਰਾਂ ਨੇ ਮੈਨੂੰ ਦਿੱਤਾ ਹੈ, ਮੈਂ ਉਹ ਸੱਚ ਦੇ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ, ਸਹਜਿ ਮਰਉ ਜੀਵਤ ਹੀ ਜੀਵਉ ॥ ਅਤੇ ਸੁਖੈਨ ਹੀ ਆਪਾਂ ਭਾਤ ਪੋ ਮਰ ਕੇ, ਮੈਂ ਸੱਚੇ ਜੀਵਨ ਜੀਉਂਦਾ ਹਾਂ। ਅਪਣੋ ਕਰਿ ਰਾਖਹੁ ਗੁਰ ਭਾਵੈ ॥ ਜੇਕਰ ਗੁਰਾਂ ਨੂੰ ਇਸ ਤਰ੍ਹਾਂ ਚੰਗਾ ਲਗੇ ਤਾਂ ਤੂੰ ਹੇ ਸੁਆਮੀ! ਮੈਨੂੰ ਆਪਣਾ ਨਿਜ ਦਾ ਜਾਣ ਮੇਰੀ ਰੱਖਿਆ ਕਰਦਾ ਹੈ। ਤੁਮਰੋ ਹੋਇ ਸੁ ਤੁਝਹਿ ਸਮਾਵੈ ॥੭॥ ਜੋ ਤੇਰਾ ਹੋ ਜਾਂਦਾ ਹੈ, ਉਹ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਪ੍ਰਭੂ! ਭੋਗੀ ਕਉ ਦੁਖੁ ਰੋਗ ਵਿਆਪੈ ॥ ਪਰਮ ਦੁਖ ਦੇਣ ਵਾਲੀ ਬੀਮਾਰੀ ਵਿਸ਼ਈ ਪੁਰਸ਼ ਨੂੰ ਆ ਚਿਮੜਦੀ ਹੈ। ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ ॥ ਪ੍ਰਭੂ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖਿਆ ਜਾਂਦਾ ਹੈ। ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥ ਗੁਰਾਂ ਦੇ ਵੁਪਦੇਸ਼ ਰਾਹੀਂ ਉਹ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਹੋ ਜਾਂਦਾ ਹੈ, ਨਾਨਕ ਰਾਮੁ ਰਵੈ ਹਿਤ ਚੀਤਾ ॥੮॥੪॥ ਹੇ ਨਾਨਕ! ਜੋ ਦਿਲੀ ਪਿਆਰ ਨਾਲ, ਆਪਣੇ ਸਾਹਿਬ ਦਾ ਸਿਮਰਨ ਕਰਦਾ ਹੈ। ਬਸੰਤੁ ਮਹਲਾ ੧ ਇਕ ਤੁਕੀਆ ॥ ਬਸੰਤੁ ਪਹਿਲੀ ਪਾਤਿਸ਼ਾਹੀ। ਇਕਤੁਕੀਆ। ਮਤੁ ਭਸਮ ਅੰਧੂਲੇ ਗਰਬਿ ਜਾਹਿ ॥ ਹੇ ਅੰਨ੍ਹੇ ਇਨਸਾਨ! ਤੂੰ ਆਪਣੀ ਦੇਹਿ ਨੂੰ ਸੁਆਹ ਮਲਣ ਦਾ ਹੰਕਾਰ ਨਾਂ ਕਰ। ਇਨ ਬਿਧਿ ਨਾਗੇ ਜੋਗੁ ਨਾਹਿ ॥੧॥ ਇਸ ਤਰ੍ਹਾਂ, ਹੇ ਨਗਨ ਇਨਸਾਨ! ਤੇਰਾ ਤੇਰੇ ਪ੍ਰਭੂ ਨਾਲ ਮਿਲਾਪ ਨਹੀਂ ਹੋਣਾ। ਮੂੜ੍ਹ੍ਹੇ ਕਾਹੇ ਬਿਸਾਰਿਓ ਤੈ ਰਾਮ ਨਾਮ ॥ ਹੇ ਮੂਰਖ! ਤੂੰ ਕਿਉਂ ਪ੍ਰਭੂ ਦੇ ਨਾਮ ਨੂੰ ਭੁਲਾ ਦਿੱਤਾ ਹੈ? ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ ॥ ਅਖੀਰ ਦੇ ਵੇਲੇ, ਇਹ ਤੇਰੇ ਕੰਮ ਆਏਗਾ। ਠਹਿਰਾਉ। ਗੁਰ ਪੂਛਿ ਤੁਮ ਕਰਹੁ ਬੀਚਾਰੁ ॥ ਗੁਰਾਂ ਦੀ ਸਲਾਹ ਲੈ, ਤੂੰ ਨਾਮ ਦਾ ਚਿੰਤਨ ਕਰ। ਜਹ ਦੇਖਉ ਤਹ ਸਾਰਿਗਪਾਣਿ ॥੨॥ ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਧਰਤੀ ਦੇ ਸੁਆਮੀ ਨੂੰ ਵੇਖਦਾ ਹਾਂ। ਕਿਆ ਹਉ ਆਖਾ ਜਾਂ ਕਛੂ ਨਾਹਿ ॥ ਮੈਂ ਕੀ ਕਹਿ ਸਕਦਾ ਹਾਂ, ਜਦ ਕਿ ਮੈਂ ਖੁਦ ਕੁਝ ਭੀ ਨਹੀਂ? ਜਾਤਿ ਪਤਿ ਸਭ ਤੇਰੈ ਨਾਇ ॥੩॥ ਮੇਰੀ ਸਾਰੀ ਜਾਤ ਅਤੇ ਇਜ਼ਤ ਤੇਰੇ ਨਾਮ ਦੇ ਰਾਹੀਂ ਹੀ ਹਨ। ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥ ਤੂੰ ਆਪਣੀ ਜਾਇਦਾਦ ਅਤੇ ਦੌਲਤ ਨੂੰ ਵੇਖ ਕੇ ਕਿਉਂ ਹੰਕਾਰ ਕਰਦਾ ਹੈ? ਚਲਤੀ ਬਾਰ ਤੇਰੋ ਕਛੂ ਨਾਹਿ ॥੪॥ ਕੂਚ ਕਰਨ ਦੇ ਵੇਲੇ ਤੇਰਾ ਕੁਝ ਭੀ ਨਹੀਂ ਹੋਣਾ। ਪੰਚ ਮਾਰਿ ਚਿਤੁ ਰਖਹੁ ਥਾਇ ॥ ਤੂੰ ਆਪਣੇ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਅਤੇ ਆਪਣੇ ਮਨ ਨੂੰ ਇਸ ਦੇ ਥਾਂ ਟਿਕਾਣੇ ਰੱਖ। ਜੋਗ ਜੁਗਤਿ ਕੀ ਇਹੈ ਪਾਂਇ ॥੫॥ ਕੇਵਲ ਇਹ ਹੀ ਵਾਹਿਗੁਰੂ ਦੇ ਮਿਲਾਪ ਦੇ ਮਾਰਗ ਦੀ ਬੁਲਿਆਦ ਹੈ। ਹਉਮੈ ਪੈਖੜੁ ਤੇਰੇ ਮਨੈ ਮਾਹਿ ॥ ਤੇਰਾ ਮਨੂਆ ਹੰਕਾਰ ਦੇ ਸੰਗਲ ਨਾਲ ਨਰੜਿਆਂ ਹੋਇਆ ਹੈ, (ਮੇਰੇ ਮਨੂਏ ਅੰਦਰ ਹੰਗਤਾ ਦੀ ਜ਼ੰਜੀਰ ਹੈ)। ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥੬॥ ਹੇ ਬੁੰਧੂ! ਤੂੰ ਆਪਣੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ, ਜਿਸ ਦੁਆਰਾ ਤੂੰ ਮੁਕਤ ਹੋ ਸਕਦਾ ਹੈ। ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥ ਤੂੰ ਸਾਹਿਬ ਨੂੰ ਨਾਂ ਭੁਲਾ ਨਹੀਂ ਤਾਂ ਤੂੰ ਯਮ ਦੇ ਪੰਜੇ ਵਿੱਚ ਫਸ ਜਾਵੇਗਾਂ। ਅੰਤ ਕਾਲਿ ਮੂੜੇ ਚੋਟ ਖਾਹਿ ॥੭॥ ਅਖੀਰ ਦੇ ਵੇਲੇ ਹੈ ਕਮਲੇ ਬੰਦੇ! ਤੂੰ ਸੱਟਾਂ ਸਹਾਰੇਗਾਂ। copyright GurbaniShare.com all right reserved. Email |