ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥੩॥ ਲਾਲਚ ਕਾਲਾ ਬੋਲਾ ਕੈਦਖਾਨਾ ਹੈ ਅਤੇ ਬਦੀਆ ਪੈਰਾਂ ਦੀਆਂ ਬੇੜੀਆਂ ਹਨ। ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥ ਦੌਲਤ ਆਪਣੇ ਮੁਤਕਹਰੇ ਨਾਲ ਸਦਾ ਹੀ ਜਿੰਦੜੀ ਨੂੰ ਮਾਰਦੀ ਹੈ ਅਤੇ ਗੁਨਾਹ ਕੋਤਵਾਲਪੁਣਾ ਕਰਦਾ ਹੈ। ਭਾਵੈ ਚੰਗਾ ਭਾਵੈ ਮੰਦਾ ਜੈਸੀ ਨਦਰਿ ਤੁਮ੍ਹ੍ਹਾਰੀ ॥੪॥ ਖਾਹ ਭਲਾ, ਖਾਹ ਬੁਰਾ, ਇਨਸਾਨ ਵੈਸਾ ਹੈ, ਜਿਹੋ ਜਿਹੀ ਤੂੰ ਉਸ ਤੇ ਨਿਗਾਹ ਧਾਰਦਾ ਹੈ, ਹੇ ਸੁਆਮੀ! ਆਦਿ ਪੁਰਖ ਕਉ ਅਲਹੁ ਕਹੀਐ ਸੇਖਾਂ ਆਈ ਵਾਰੀ ॥ ਆਦੀ ਪ੍ਰਭੂ ਅੱਲਾ ਆਖਿਆ ਜਾਂਦਾ ਹੈ। ਸ਼ੇਖਾਂ ਦੀ ਵਾਰੀ ਆ ਗਹੀ ਹੈ। ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥੫॥ ਦੇਵਾਂ ਦੇ ਮੰਦਰਾਂ ਨੂੰ ਮਸੂਲ ਲਗਦਾ ਹੈ। ਐਹੋ ਜੇਹਾ ਦਸਤੂਰ ਚਾਲੂ ਹੋ ਗਿਆ ਹੈ। ਕੂਜਾ ਬਾਂਗ ਨਿਵਾਜ ਮੁਸਲਾ ਨੀਲ ਰੂਪ ਬਨਵਾਰੀ ॥ ਲੋਟੇ, ਨਮਾਜ਼ ਦੇ ਸੱਦੇ, ਨਮਾਜਾਂ, ਨਮਾਜ਼ ਪੜਨ ਵਾਲੀਆਂ-ਫੂੜ੍ਹੀਆਂ ਹਰ ਥਾਂ ਦਿੱਸਦੀਆਂ ਹਨ ਅਤੇ ਪ੍ਰਭੂ ਨੀਲੇ ਸਰੂਪ ਵਿੱਚ ਹੀ ਦਿਸਦਾ ਹੈ। ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ॥੬॥ ਹਰ ਧਾਮ ਅੰਦਰ ਸਾਰੇ ਪੁਰਸ਼ 'ਮੀਂਆ' ਆਖਦੇ ਹਨ, ਤੁਹਾਡੀ ਭਾਸ਼ਾ ਵਖਰੀ ਹੋ ਗਈ ਹੈ, ਹੇ ਇਨਸਾਨ! ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥ ਜੇਕਰ ਤੂੰ ਹੇ ਸੁਆਮੀ! ਮੀਰ ਬਾਬਰ ਨੂੰ ਧਰਤੀ ਦਾ ਰਾਜਾ ਬਦਾਉਣਾ ਚਾਹੁੰਦਾ ਹੈ, ਮੇਰੀ ਕੀ ਸੱਤਿਆ ਹੈ ਕਿ ਮੈਂ ਉਜ਼ਰ ਕਰਾਂ? ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਹ੍ਹਾਰੀ ॥੭॥ ਚੌਹਾਂ ਹੀ ਪਾਸਿਆਂ ਦੇ ਪ੍ਰਾਣੀ ਤੈਨੂੰ ਪ੍ਰਣਾਮ ਕਰਦੇ ਹਨ ਅਤੇ ਹਰ ਧਾਮ ਅੰਦਰ ਤੇਰੀਆਂ ਸਿਫ਼ਤ ਸ਼ਲਾਘਾ ਗਾਇਨ ਕੀਤੀਆਂ ਜਾਂਦੀਆਂ ਹਨ, ਹੇ ਪ੍ਰਭੂ! ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥ ਧਰਮ ਅਸਥਾਨਾਂ ਦੀਆਂ ਯਾਤ੍ਰਾਂ, ਸਿਮ੍ਰਤੀਆਂ ਦੇ ਪੜ੍ਹਨ ਅਤੇ ਖੈਰਾਤਾਂ ਤੇ ਦਾਤਾਂ ਦੇਣ ਤੋਂ ਕੁਝ ਨਫਾ ਜੋ ਮਜ਼ਦੂਰੀ ਵਜੋ ਮਿਲਦਾ ਹੈ, ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹ੍ਹਾਲੀ ॥੮॥੧॥੮॥ ਉਹ ਹੇ ਨਾਨਕ! ਪ੍ਰਭਤਾ-ਪ੍ਰਦਾਨ ਕਰਨ ਵਾਲੇ ਨਾਮ ਦੇ ਇਕ ਮੁਹਤ ਦੇ ਸਿਮਰਨ ਦੁਆਰਾ ਪਰਾਪਤ ਹੋ ਜਾਂਦਾ ਹੈ। ਬਸੰਤੁ ਹਿੰਡੋਲੁ ਘਰੁ ੨ ਮਹਲਾ ੪ ਬਸੰਤ ਹੰਡੋਲ। ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ। ਕਾਂਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥ ਦੇਹਿ ਦੇ ਪਿੰਡ ਵਿੱਚ ਇਕ ਬੱਚਾ ਵਸਦਾ ਹੈ ਜੋ ਇਕ ਛਿਨ ਤੇ ਮੁਹਤ ਭਰ ਲਈ ਭੀ ਅਸਥਿਰ ਨਹੀਂ ਰਹਿੰਦਾ। ਅਨਿਕ ਉਪਾਵ ਜਤਨ ਕਰਿ ਥਾਕੇ ਬਾਰੰ ਬਾਰ ਭਰਮਾਈ ॥੧॥ ਮੈਂ ਅਨੇਕਾਂ ਉਪਰਾਲੇ ਤੇ ਪੁਰਸ਼ਾਂਰਥ ਕਰਦਾ ਹਾਰ ਗਿਆ ਹਾਂ, ਪਰੰਤੂ ਇਹ ਲਗਾਤਾਰ ਭਟਕਦਾ ਫਿਰਦਾ ਹੈ। ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥ ਹੇ ਮੇਰੇ ਮਾਲਕ, ਬੱਚੇ ਮਨ ਨੂੰ ਏਕਤਾ ਦੇ ਧਾਮ ਵਿੱਚ ਲਿਆ। ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥੧॥ ਰਹਾਉ ॥ ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਪੂਰਨ ਪ੍ਰਭੂ ਨੂੰ ਪਾ ਲੈਂਦਾ ਹੈ। ਸੁਆਮੀ ਦਾ ਸਿਮਰਨ ਕਰਨ ਦੁਆਰਾ ਉਹ ਪ੍ਰਸਿੱਧ ਹੋ ਜਾਂਦਾ ਹੈ। ਠਹਿਰਾਉ। ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥ ਸਾਰਿਆ ਇਨਸਾਨਾਂ ਦੀਆਂ ਏਹ ਦੇਹਾਂ ਮਰੀਆਂ ਹੋਈਆਂ ਲੋਥਾਂ ਦੀ ਮਾਨੰਦ ਹਨ, ਜਿਨ੍ਹਾਂ ਵਿੱਚ ਪ੍ਰਭੂ ਦਾ ਨਾਮ ਨਿਵਾਸ ਨਹੀਂ ਰਖਦਾ। ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥੨॥ ਜਦ ਗੁਰਾਂ ਨੇ ਬੰਦੇ ਨੂੰ ਪ੍ਰਭੂ ਦੇ ਨਾਮ ਦਾ ਪਾਣੀ ਪਾਨ ਕਰਵਾਇਆ ਤਾਂ ਉਸ ਨੇ ਇਸ ਦਾ ਅਨੰਦ ਲਿਆ ਅਤੇ ਮੁੜ ਪ੍ਰਫੁੱਲਤ ਹੋ ਗਿਆ। ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥ ਮੈਂ ਆਪਣੀ ਸਾਰੀ ਦੇਹਿ ਨੂੰ ਚੰਗੀ ਤਰ੍ਹਾਂ ਵੇਖਿਆ, ਵੇਖਿਆ ਅਤੇ ਭਾਲਿਆਂ ਹੈ ਅਤੇ ਮੁਖੀ ਗੁਰਾਂ ਨੇ ਮੈਨੂੰ ਇਕ ਅਸਚਰਜ ਨਜਾਰਾ ਵਿਖਾਲ ਦਿੱਤਾ ਹੈ। ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥ ਸਾਰੇ ਮਾਇਆ ਦੇ ਪੁਜਾਰੀ ਬਾਹਰਵਾਰ ਭਾਲਦੇ ਹੋਏ ਮਰ ਗਹੈ, ਪ੍ਰੰਤੂ ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਪ੍ਰਭੂ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ। ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥ ਕ੍ਰਿਸ਼ਨ ਦੀ ਮਾਨੰਦ, ਪ੍ਰਭੂ ਮਸਕੀਨਾਂ ਦੇ ਪਰਮ ਮਸਕੀਨ ਉਤੇ ਮਾਇਆਵਾਨ ਹੋ ਗਿਆ ਹੈ, ਜੋ ਬਿਦਰ ਦੇ ਧਾਮ ਵਿੱਚ ਗਿਆ ਸੀ। ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥੪॥ ਉਸ ਲਈ ਪ੍ਰੀਤ ਧਾਰਨ ਕਰ, ਸੁਦਾਮਾ ਕ੍ਰਿਸ਼ਨ ਨੂੰ ਮਿਲਿਆ, ਜਿਸ ਉਤੇ ਉਸ ਦੇ ਮੁੜ ਘਰ ਪੁਜਣ ਤੋਂ ਪਹਿਲਾਂ ਹੀ ਕ੍ਰਿਸ਼ਨ ਨੇ ਸਭ ਚੀਜ਼ਾਂ ਭੇਜ ਦੇ ਉਸ ਦੀ ਗਰੀਬੀ ਨਾਸ ਅਤੇ ਦੂਰ ਕਰ ਦਿੱਤੀ। ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰਿ ਆਪਿ ਰਖਾਈ ॥ ਵਿਸ਼ਾਲ ਹੈ ਪ੍ਰਭਤਾ ਪ੍ਰਭੂ ਦੇ ਨਾਮ ਦੀ, ਮੇਰੇ ਸੁਆਮੀ ਨੇ ਖੁਦ ਹੀ, ਇਸ ਨੂੰ ਮੇਰੇ ਅੰਦਰ ਟਿਕਾਇਆ ਹੈ। ਜੇ ਸਭਿ ਸਾਕਤ ਕਰਹਿ ਬਖੀਲੀ ਇਕ ਰਤੀ ਤਿਲੁ ਨ ਘਟਾਈ ॥੫॥ ਜੇਕਰ ਸਾਰੇ ਅਧਰਮੀ ਮੇਰੀ ਨਿੰਦਿਆ ਭੀ ਕਰਨ ਤਾਂ ਭੀ ਇਹ ਇਕ ਭੋਰਾ ਅਤੇ ਕਿਣਕਾ ਮਾਤਰ ਭੀ ਘਟ ਨਹੀਂ ਹੁੰਦੀ। ਜਨ ਕੀ ਉਸਤਤਿ ਹੈ ਰਾਮ ਨਾਮਾ ਦਹ ਦਿਸਿ ਸੋਭਾ ਪਾਈ ॥ ਪ੍ਰਭੂ ਦਾ ਨਾਮ ਉਸ ਦੇ ਗੋਲੇ ਦੀ ਮਹਿਮਾ ਹੈ, ਜਿਸ ਦੁਆਰਾ ਉਹ ਦਸੀ ਪਾਸੀ ਇਜ਼ਤ ਆਬਰੂ ਪਾਉਂਦਾ ਹੈ। ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥੬॥ ਦੂਸ਼ਨ ਲਾਉਣ ਵਾਲੇ ਅਤੇ ਮਾਇਆ ਦੇ ਪੁਜਾਰੀ ਇਸ ਨੂੰ ਭੋਰਾ ਭਰ ਭੀ ਜਰ ਨਹੀਂ ਸਕਦੇ। ਉਹ ਆਪਣੇ ਝੁਗੇ ਨੂੰ ਹੀ ਅੱਗ ਲਾਉਂਦੇ ਹਨ। ਜਨ ਕਉ ਜਨੁ ਮਿਲਿ ਸੋਭਾ ਪਾਵੈ ਗੁਣ ਮਹਿ ਗੁਣ ਪਰਗਾਸਾ ॥ ਸਾਧੂ ਸਾਧੂ ਨਾਲ ਮਿਲ ਕੇ ਪ੍ਰਭਤਾ ਪਰਾਪਤ ਕਰਦਾ ਹੈ ਅਤੇ ਪ੍ਰਭੂ ਦੀਆਂ ਨੇਕੀਆਂ ਉਤੇ ਧਿਆਨ ਜੋੜਨ ਦੁਆਰਾ ਉਹਨਾਂ ਦੀਆਂ ਨੇਕੀਆਂ ਪ੍ਰਗਟ ਹੋ ਜਾਂਦੀਆਂ ਹਨ। ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥੭॥ ਮੇਰੇ ਮਾਲਕ ਦੇ ਗੁਮਾਸ਼ਤੇ, ਜਿਹੜੇ ਉਸ ਦੇ ਸੇਵਕਾਂ ਦੇ ਸੇਵਕ ਹਨ, ਉਸ ਨੂੰ ਲਾਡਲੇ ਅਤੇ ਮਿਠੜੇ ਲਗਦੇ ਹਨ। ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥ ਬੇਅੰਤ ਕਰਤਾਰ ਆਪ ਹੀ ਜਿੰਦੜੀ ਦਾ ਪਾਣੀ ਹੈ ਅਤੇ ਆਪ ਹੀ ਜੀਵ ਨੂੰ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ। ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥੮॥੧॥੯॥ ਜਿਸ ਤਰ੍ਹਾਂ ਪਾਣੀ ਨਾਲ ਪਾਣੀ ਅਭੇਦ ਹੋ ਜਾਂਦਾ ਹੈ, ਏਸੇ ਤਰ੍ਹਾਂ ਹੀ ਮੁਖੀ ਗੁਰਦੇਵ ਜੀ ਪ੍ਰਾਣੀ ਨੂੰ ਪ੍ਰਭੂ ਨਾਲ ਮਿਲਾ ਦਿੰਦੇ ਹਨ। copyright GurbaniShare.com all right reserved. Email |