ਸਰਬ ਮਨੋਰਥ ਪੂਰਨ ਕਰਣੇ ॥ ਮੇਰੇ ਦਿਲ ਦੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ। ਆਠ ਪਹਰ ਗਾਵਤ ਭਗਵੰਤੁ ॥ ਅਠੇ ਪਹਿਰ ਹੀ ਮੈਂ ਕੀਰਤੀਮਾਨ ਪ੍ਰਭੂ ਦੀ ਮਹਿਮਾ ਗਾਇਨ ਕਰਦਾ ਹਾਂ। ਸਤਿਗੁਰਿ ਦੀਨੋ ਪੂਰਾ ਮੰਤੁ ॥੧॥ ਸੱਚੇ ਗੁਰਾਂ ਨੇ ਮੈਨੂੰ ਪੂਰਨ ਉਪਦੇਸ਼ ਦਿਤਾ ਹੈ। ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ ਭਾਰੀ ਪ੍ਰਾਲਭਧ ਵਾਲਾ ਹੈ ਉਹ, ਜਿਸ ਦਾ ਸਾਈਂ ਦੇ ਨਾਮ ਨਾਲ ਪ੍ਰੇਮ ਹੈ। ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ ਉਸ ਨਾਲ ਮਿਲਣ ਦੁਆਰਾ, ਜਗ ਪਾਰ ਉਤਰ ਜਾਂਦਾ ਹੈ। ਠਹਿਰਾਉ। ਸੋਈ ਗਿਆਨੀ ਜਿ ਸਿਮਰੈ ਏਕ ॥ ਕੇਵਲ ਉਹ ਹੀ ਬ੍ਰਹਮ ਬੇਤਾ ਹੈ, ਜੋ ਇਕ ਸਾਈਂ ਨੂੰ ਹੀ ਆਰਾਧਦਾ ਹੈ। ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ ਕੇਵਲ ਉਹ ਹੀ ਅਮੀਰ ਹੈ, ਜੋ ਵਿਚਾਰਵਾਨ ਅਕਲ ਵਾਲਾ ਹੈ। ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ ਕੇਵਲ ਉਹ ਹੀ ਉਚੇ ਖਾਨਦਾਨ ਦਾ ਹੈ, ਜੋ ਪ੍ਰਭੂ ਦਾ ਚਿੰਤਨ ਕਰਦਾ ਹੈ। ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ ਕੇਵਲ ਉਹ ਹੀ ਇਜ਼ਤ-ਆਬਰੂ ਵਾਲਾ ਹੈ, ਜੋ ਆਪਣੇ ਆਪ ਨੂੰ ਸਮਝਦਾ ਹੈ। ਗੁਰ ਪਰਸਾਦਿ ਪਰਮ ਪਦੁ ਪਾਇਆ ॥ ਗੁਰਾਂ ਦੀ ਦਇਆ ਦੁਆਰਾ, ਮੈਨੂੰ ਮਹਾਨ ਮਰਤਬਾ ਪਰਾਪਤ ਹੋ ਗਿਆ ਹੈ, ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ ਅਤੇ ਹੁਣ ਦਿਨ ਰਾਤ ਮੈਂ ਸਾਈਂ ਦੀ ਕੀਰਤੀ ਗਾਹਿਨ ਕਰਦਾ ਹਾਂ। ਤੂਟੇ ਬੰਧਨ ਪੂਰਨ ਆਸਾ ॥ ਮੇਰੀਆਂ ਬੇੜੀਆਂ ਕੱਟੀਆਂ ਗਈਆਂ ਹਨ ਅਤੇ ਮੇਰੀਆਂ ਉਮੀਦਾ ਪੂਰੀਆਂ ਹੋ ਗਈਆਂ ਹਨ, ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ ਅਤੇ ਹੁਣ ਹਰੀ ਦੇ ਚਰਨ ਮੇਰੇ ਹਿਰਦੇ ਅੰਦਰ ਵਸਦੇ ਹਨ। ਕਹੁ ਨਾਨਕ ਜਾ ਕੇ ਪੂਰਨ ਕਰਮਾ ॥ ਗੁਰੂ ਜੀ ਆਖਦੇ ਹਨ, ਜਿਸ ਦੀ ਪ੍ਰਾਲਭਧ ਮੁਕੰਮਲ ਹੈ, ਸੋ ਜਨੁ ਆਇਆ ਪ੍ਰਭ ਕੀ ਸਰਨਾ ॥ ਉਹ ਪੁਰਸ਼ ਸਾਈਂ ਦੀ ਛਤ੍ਰਛਾਇਆ ਹੇਠ ਆਉਂਦਾ ਹੈ। ਆਪਿ ਪਵਿਤੁ ਪਾਵਨ ਸਭਿ ਕੀਨੇ ॥ ਉਹ ਖੁਦ ਪਵਿੱਤਰ ਹੈ ਅਤੇ ਹੋਰ ਸਾਰਿਆਂ ਨੂੰ ਪਵਿੱਤਰ ਕਰ ਦਿੰਦਾ ਹੈ। ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥ ਆਪਣੀ ਜੀਹਭ ਨਾਲ ਉਹ ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ ਨਾਮ ਦਾ ਉਚਾਰਨ ਕਰਨ ਦੁਆਰਾ, ਪ੍ਰਾਣੀ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਨਾਮੁ ਸੁਣਤ ਜਮੁ ਦੂਰਹੁ ਭਾਗੈ ॥ ਨਾਮ ਨੂੰ ਸੁਣਨ ਦੁਆਰਾ, ਮੌਤ ਦਾ ਦੂਤ ਦੁਰੇਡਿਓ ਹੀ ਦੌੜ ਜਾਂਦਾ ਹੈ। ਨਾਮੁ ਲੈਤ ਸਭ ਦੂਖਹ ਨਾਸੁ ॥ ਨਾਮ ਜਪਣ ਦੁਆਰਾ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ। ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ ਨਾਮ ਦਾ ਉਚਾਰਨ ਕਰਨ ਨਾਲ, ਬੰਦਾ ਪ੍ਰਭੂ ਦੇ ਪੈਰਾਂ ਵਿੱਚ ਵਸਦਾ ਹੈ। ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਉਸ ਦੀ ਨਿਰਦੋਸ਼ ਸੇਵਾ ਹੈ। ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ ਹੇ ਬੰਦੇ! ਤੂੰ ਪਿਆਰ ਅਤੇ ਪ੍ਰੇਮ ਨਾਲ, ਵਾਹਿਗੁਰੂ ਦੀ ਕੀਰਤੀ ਗਾਇਨ ਕਰ। ਠਹਿਰਾਉ। ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਬੰਦ-ਨਜ਼ਰ ਤੇਰੇ ਉਤੇ ਅਸਰ ਨਹੀਂ ਕਰੇਗੀ। ਹਰਿ ਸਿਮਰਤ ਦੈਤ ਦੇਉ ਨ ਪੋਹੈ ॥ ਹਰੀ ਦਾ ਭਜਨ ਕਰਨ ਨਾਲ ਬੁਤ ਤੇ ਪ੍ਰੇਤ ਤੈਨੂੰ ਨਹੀਂ ਤੋਂ ਹਣਗੇ। ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ, ਸੰਸਾਰੀ ਮਮਤਾ ਤੇ ਸਵੈ-ਹੰਗਤਾ ਬੰਦੇ ਨੂੰ ਬੰਨ੍ਹਦੀਆਂ ਨਹੀਂ। ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ ਵਾਹਿਗੁਰੂ ਦਾ ਭਜਨ ਕਰਨ ਦੁਆਰਾ ਬੰਦਾ ਪੇਟ ਦੀਆਂ ਜੂਨੀਆਂ ਅੰਦਰ ਨਹੀਂ ਫਸਦਾ। ਹਰਿ ਸਿਮਰਨ ਕੀ ਸਗਲੀ ਬੇਲਾ ॥ ਹਰੀ ਦੇ ਭਜਨ ਲਈ ਹਰ ਸਮਾਂ ਚੰਗਾ ਹੈ। ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ ਬਹੁਤਿਆਂ ਵਿਚੋਂ ਕੋਈ ਵਿਰਲਾ ਹੀ ਪ੍ਰਭੂ ਦਾ ਭਜਨ ਕਰਦਾ ਹੈ। ਜਾਤਿ ਅਜਾਤਿ ਜਪੈ ਜਨੁ ਕੋਇ ॥ ਕੋਈ ਜਣਾ ਨਾਮ ਦਾ ਸਿਮਰਨ ਕਰੇ ਭਾਵੇਂ ਚੰਗੀ ਜਾਤ ਜਾਂ ਨਾ, ਜੋ ਜਾਪੈ ਤਿਸ ਕੀ ਗਤਿ ਹੋਇ ॥੩॥ ਜੋ ਕੋਈ ਭੀ ਉਸ ਨੂੰ ਸਿਮਰਦਾ ਹੈ ਉਹ ਮੁਕਤ ਹੋ ਜਾਂਦਾ ਹੈ। ਹਰਿ ਕਾ ਨਾਮੁ ਜਪੀਐ ਸਾਧਸੰਗਿ ॥ ਸੰਤਾਂ ਦੀ ਸੰਗਤ ਕਰਕੇ, ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ। ਹਰਿ ਕੇ ਨਾਮ ਕਾ ਪੂਰਨ ਰੰਗੁ ॥ ਪੂਰਾ ਹੈ ਅਨੰਦ ਵਾਹਿਗੁਰੂ ਦੇ ਨਾਮ ਦਾ। ਨਾਨਕ ਕਉ ਪ੍ਰਭ ਕਿਰਪਾ ਧਾਰਿ ॥ ਮੇਰੇ ਸੁਆਮੀ ਵਾਹਿਗੁਰੂ! ਤੂੰ ਨਾਨਕ ਉਤੇ ਮਿਹਰ ਕਰ, ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ ਤਾਂ ਜੋ ਆਪਣੇ ਹਰ ਸੁਆਸ ਨਾਲ ਉਹ ਤੇਰਾ ਸਿਮਰਨ ਕਰੇ। ਭੈਰਉ ਮਹਲਾ ੫ ॥ ਭੈਰਊ ਪੰਜਵੀਂ ਪਾਤਿਸ਼ਾਹੀ। ਆਪੇ ਸਾਸਤੁ ਆਪੇ ਬੇਦੁ ॥ ਵਾਹਿਗੁਰੂ ਆਪ ਛੇ ਸ਼ਾਸਤਰ ਹੈ ਅਤੇ ਆਪ ਹੀ ਚਾਰੇ ਵੇਦ। ਆਪੇ ਘਟਿ ਘਟਿ ਜਾਣੈ ਭੇਦੁ ॥ ਉਹ ਆਪ ਹੀ ਸਾਰਿਆਂ ਦਿਲਾਂ ਦੇ ਭੇਤ ਨੂੰ ਜਾਣਦਾ ਹੈ। ਜੋਤਿ ਸਰੂਪ ਜਾ ਕੀ ਸਭ ਵਥੁ ॥ ਉਹ ਨੂਰ ਦਾ ਰੂਪ ਹੈ, ਜਿਸ ਦੀ ਮਲਕੀਅਤ ਹਨ ਸਾਰੀਆਂ ਵਸਤੂਆਂ। ਕਰਣ ਕਾਰਣ ਪੂਰਨ ਸਮਰਥੁ ॥੧॥ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰਭੂ ਸਾਰਿਆਂ ਕੰਮਾਂ ਦੇ ਕਰਨ ਵਾਲਾ ਹੈ। ਪ੍ਰਭ ਕੀ ਓਟ ਗਹਹੁ ਮਨ ਮੇਰੇ ॥ ਹੇ ਮੇਰੀ ਜਿੰਦੇ! ਤੂੰ ਆਪਣੇ ਪ੍ਰਭੂ ਦੀ ਪਨਾਹ ਪਕੜ। ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ ਗੁਰਾਂ ਦੀ ਦਇਆ ਦੁਆਰਾ, ਤੂੰ ਸੁਆਮੀ ਦੇ ਕੰਵਲ ਰੂਪੀ ਪੈਰਾ ਦਾ ਧਿਆਨ ਧਾਰ ਅਤੇ ਵੈਰੀ ਤੇ ਦੁਸ਼ਟ ਤੇਰੇ ਨੇੜੇ ਨਹੀਂ ਆਉਣਗੇ। ਠਹਿਰਾਉ। ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਪ੍ਰਭੂ ਖੁਦ ਹੀ ਜੰਗਲਾਂ ਬਨਾਸਪਤੀ ਅਤੇ ਤਿੰਨਾਂ ਜਹਾਨਾਂ ਦਾ ਜੋਹਰ ਹੈ। ਜਾ ਕੈ ਸੂਤਿ ਪਰੋਇਆ ਸੰਸਾਰੁ ॥ ਉਹ ਐਸਾ ਹੈ ਜਿਸ ਦੇ ਧਾਗੇ ਅੰਦਰ ਜਗਤ ਪਰੋਤਾ ਹੋਇਆ ਹੈ। ਆਪੇ ਸਿਵ ਸਕਤੀ ਸੰਜੋਗੀ ॥ ਉਹ ਖੁਦ ਹੀ ਮਨ ਤੇ ਮਾਦੇ ਨੂੰ ਜੋੜਨ ਵਾਲਾ ਹੈ। ਆਪਿ ਨਿਰਬਾਣੀ ਆਪੇ ਭੋਗੀ ॥੨॥ ਉਹ ਖੁਦ ਵਿਰਕਤ ਹੈ ਤੇ ਖੁਦ ਹੀ ਅਨੰਦ ਮਾਣਨ ਵਾਲਾ। ਜਤ ਕਤ ਪੇਖਉ ਤਤ ਤਤ ਸੋਇ ॥ ਜਿਥੇ ਕਿਥੇ ਭੀ ਮੈਂ ਵੇਖਦਾ ਹਾਂ, ਉਥੇ, ਉਥੇ ਉਹ ਹੀ ਹੈ। ਤਿਸੁ ਬਿਨੁ ਦੂਜਾ ਨਾਹੀ ਕੋਇ ॥ ਉਸ ਦੇ ਬਗੈਰ ਹੋਰ ਕੋਈ ਨਹੀਂ। ਸਾਗਰੁ ਤਰੀਐ ਨਾਮ ਕੈ ਰੰਗਿ ॥ ਨਾਮ ਨੂੰ ਪਿਆਰ ਕਰਨ ਦੁਆਰਾ ਜਗਤ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਗੁਣ ਗਾਵੈ ਨਾਨਕੁ ਸਾਧਸੰਗਿ ॥੩॥ ਸਤਿਸੰਗਤ ਅੰਦਰ ਨਾਨਕ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ। ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ ਜਿਸ ਦੇ ਇਖਤਿਆਰ ਵਿੱਚ ਹਨ ਕਲਿਆਣ, ਸੰਸਾਰੀ ਸਿਧਤਾ ਤੇ ਮਿਲਾਪ, ਊਣਾ ਨਾਹੀ ਕਿਛੁ ਜਨ ਤਾ ਕੈ ॥ ਹੇ ਇਨਸਾਨ! ਉਸ ਦੇ ਘਰ ਵਿੱਚ ਕਿਸੇ ਵਸਤੂ ਦਾ ਘਾਟਾ ਨਹੀਂ। ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ ਆਪਣੀ ਮਿਹਰ ਦੁਆਰਾ ਜਿਸ ਉਤੇ ਉਹ ਖੁਸ਼ ਹੁੰਦਾ ਹੈ, ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ ਮੁਬਾਰਕ ਹਨ ਉਹ ਪੁਰਸ਼, ਹੇ ਨਫਰ ਨਾਨਕ! ਭੈਰਉ ਮਹਲਾ ੫ ॥ ਭੈਰਊ ਪੰਜਵੀਂ ਪਾਤਿਸ਼ਾਹੀ। ਭਗਤਾ ਮਨਿ ਆਨੰਦੁ ਗੋਬਿੰਦ ॥ ਸਾਹਿਬ ਦੇ ਸੰਤਾਂ ਦੇ ਚਿੱਤ ਅੰਦਰ ਪ੍ਰਸੰਨਤਾ ਹੈ। ਅਸਥਿਤਿ ਭਏ ਬਿਨਸੀ ਸਭ ਚਿੰਦ ॥ ਉਹ ਅਹਿੱਲ ਹੋ ਜਾਂਦੇ ਹਨ ਅਤੇ ਮਿਟ ਜਾਂਦੀ ਹੈ ਉਹਨਾਂ ਦੀ ਸਾਰੀ ਚਿੰਤਾ। copyright GurbaniShare.com all right reserved. Email |