Page 1149

ਮੂਲ ਬਿਨਾ ਸਾਖਾ ਕਤ ਆਹੈ ॥੧॥
ਪ੍ਰੰਤੂ ਜੜ੍ਹਾਂ ਦੇ ਬਗੈਰ, ਟਹਿਣੀਆਂ ਕਿਸ ਤਰ੍ਹਾਂ ਹੋ ਸਕਦੀਆਂ ਹਨ?

ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥
ਹੇ ਮੇਰੀ ਜਿੰਦੜੀਏ! ਤੂੰ ਆਪਣੇ ਗੁਰੂ-ਪਰਮੇਸ਼ਰ ਦਾ ਸਿਮਰਨ ਕਰ।

ਜਨਮ ਜਨਮ ਕੀ ਮੈਲੁ ਉਤਾਰੈ ਬੰਧਨ ਕਾਟਿ ਹਰਿ ਸੰਗਿ ਮਿਲਾਇ ॥੧॥ ਰਹਾਉ ॥
ਉਹ ਤੇਰੇ ਅਨੇਕਾਂ ਜਨਮੇ ਦੀ ਮਲੀਣਤਾ ਨੂੰ ਧੋ ਸੁਟਣਗੇ ਅਤੇ ਤੇਰੇ ਜੁੜ ਵੱਢ ਕੇ ਤੈਨੂੰ ਤੇਰੇ ਵਾਹਿਗੁਰੂ ਨਾਲ ਮਿਲਾ ਦੇਣਗੇ। ਠਹਿਰਾਉ।

ਤੀਰਥਿ ਨਾਇ ਕਹਾ ਸੁਚਿ ਸੈਲੁ ॥
ਯਾਤ੍ਰਾਂ ਅਸਥਾਨ ਤੇ ਇਸ ਨੂੰ ਧੌਣ ਨਾਲ ਇਕ ਪੱਥਰ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ?

ਮਨ ਕਉ ਵਿਆਪੈ ਹਉਮੈ ਮੈਲੁ ॥
ਉਸ ਦੇ ਚਿੱਤ ਨੂੰ ਹੰਕਾਰ ਦੀ ਗੰਦਗੀ ਚਿਮੜ ਜਾਂਦੀ ਹੈ?

ਕੋਟਿ ਕਰਮ ਬੰਧਨ ਕਾ ਮੂਲੁ ॥
ਕ੍ਰੋੜਾਂ ਹੀ ਕਰਮਕਾਡ ਜੰਜਾਲਾਂ ਦੀ ਜੜ੍ਹ ਹਨ।

ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥੨॥
ਪ੍ਰਭੂ ਦੇ ਸਿਰਮਨ ਦੇ ਬਗੈਰ ਇਨਸਾਨ ਕੇਵਲ ਪਰਾਲੀ ਦੀ ਨਿਕੰਮੀ ਪੰਡ ਹੀ ਇਕੱਤਰ ਕਰਦਾ ਹੈ।

ਬਿਨੁ ਖਾਏ ਬੂਝੈ ਨਹੀ ਭੂਖ ॥
ਖਾਣ ਦੇ ਬਗੇਰ ਖੁਧਿਆ ਨਵਿਰਤ ਨਹੀਂ ਹੁੰਦਾ।

ਰੋਗੁ ਜਾਇ ਤਾਂ ਉਤਰਹਿ ਦੂਖ ॥
ਜਦ ਬੀਮਾਰੀ ਦੂਰ ਹੋ ਜਾਂਦੀ ਹੈ, ਤਦ ਹੀ ਪੀੜ ਨਵਿਰਤ ਹੁੰਦੀ ਹੈ।

ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥
ਪ੍ਰਾਣੀ ਵਿਸ਼ੇ, ਭੁਖ, ਗੁੱਸੇ ਲਾਲਚ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ।

ਜਿਨਿ ਪ੍ਰਭਿ ਕੀਨਾ ਸੋ ਪ੍ਰਭੁ ਨਹੀ ਜਾਪਿਆ ॥੩॥
ਉਹ ਉਸ ਸਾਹਿਬ ਦਾ ਸਿਮਰਨ ਨਹੀਂ ਕਰਦਾ ਜਿਸ ਨੇ ਉਸ ਨੂੰ ਰਚਿਆ ਹੈ।

ਧਨੁ ਧਨੁ ਸਾਧ ਧੰਨੁ ਹਰਿ ਨਾਉ ॥
ਮੁਬਾਰਕ, ਮੁਬਾਰਕ ਹੈ ਸੰਤ ਅਤੇ ਮੁਬਾਰਕ ਸਾਈਂ ਦਾ ਨਾਮ।

ਆਠ ਪਹਰ ਕੀਰਤਨੁ ਗੁਣ ਗਾਉ ॥
ਅਠੇ ਪਹਿਰ ਹੀ ਤੂੰ ਸੁਆਮੀ ਦੀਆਂ ਵਡਿਆਈਆਂ ਅਤੇ ਸਿਫ਼ਤ ਗਾਇਨ ਕਰ।

ਧਨੁ ਹਰਿ ਭਗਤਿ ਧਨੁ ਕਰਣੈਹਾਰ ॥
ਉਪਮਾਯੋਗ ਹੈ ਵਾਹਿਗੁਰੂ ਦਾ ਸ਼ਰਧਾਲੂ ਅਤੇ ਉਪਮਾ-ਯੋਗ ਹੀ ਉਸ ਦਾ ਸਿਰਜਣਹਾਰ ਸੁਆਮੀ।

ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥੪॥੩੨॥੪੫॥
ਨਾਨਕ, ਬੇਅੰਤ ਸੁਆਮੀ ਮਾਲਕ ਦੀ ਪਨਾਹ ਲੋੜਦਾ ਹੈ।

ਭੈਰਉ ਮਹਲਾ ੫ ॥
ਭੈਰਉ ਪੰਜਵੀਂ ਪਾਤਿਸ਼ਾਹੀ।

ਗੁਰ ਸੁਪ੍ਰਸੰਨ ਹੋਏ ਭਉ ਗਏ ॥
ਜਦ ਗੁਰੂ ਜੀ ਮੇਰੇ ਨਾਲ ਪਰਮ ਖੁਸ਼ ਹੋ ਜਾਂਦੇ ਹਨ ਤਾਂ ਮੇਰੇ ਡਰ ਦੁਰ ਹੋ ਗਏ ਹਨ।

ਨਾਮ ਨਿਰੰਜਨ ਮਨ ਮਹਿ ਲਏ ॥
ਪਵਿੱਤਰ ਪ੍ਰਭੂ ਦਾ ਨਾਮ, ਮੈਂ ਆਪਣੇ ਹਿਰਦੇ ਅੰਦਰ ਟਿਕਾ ਲਿਆ ਹੈ।

ਦੀਨ ਦਇਆਲ ਸਦਾ ਕਿਰਪਾਲ ॥
ਮਸਕੀਨਾਂ ਤੇ ਮਿਹਰਬਾਨ ਹਰੀ, ਸਦੀਵ ਹੀ ਦਇਆਵਾਨ ਹੈ।

ਬਿਨਸਿ ਗਏ ਸਗਲੇ ਜੰਜਾਲ ॥੧॥
ਮੇਰੇ ਸਾਰੇ ਪੁਆੜੇ ਮੁਕ ਗਏ ਹਨ।

ਸੂਖ ਸਹਜ ਆਨੰਦ ਘਨੇ ॥
ਮੈਨੂੰ ਆਰਾਮ, ਅਡੋਲਤਾ ਅਤੇ ਘਣੇਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।

ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥
ਸਤਿਸੰਗਤ ਅੰਦਰ ਮੈਂ ਸੰਦੇਹ ਅਤੇ ਡਰ ਤੋਂ ਖਲਾਸੀ ਪਾ ਗਿਆ ਹਾਂ ਅਤੇ ਆਪਣੀ ਜੀਹਭਾ ਨਾਲ ਸੁਆਮੀ ਮਾਲਕ ਦੇ ਅੰਮ੍ਰਿਤਮਈ ਨਾਮ ਨੂੰ ਉਚਾਰਦਾ ਹਾਂ। ਠਹਿਰਾਉ।

ਚਰਨ ਕਮਲ ਸਿਉ ਲਾਗੋ ਹੇਤੁ ॥
ਸੁਆਮੀ ਦੇ ਕੰਵਲ ਪੈਰਾ ਨਾਲ ਮੇਰੀ ਪਿਰਹੜੀ ਪੈ ਗਈ ਹੈ।

ਖਿਨ ਮਹਿ ਬਿਨਸਿਓ ਮਹਾ ਪਰੇਤੁ ॥
ਇਕ ਮੁਹਤ ਵਿੱਚ ਪਰਮ ਭੁਤਨਾ ਨਸ਼ਟ ਹੋ ਗਿਆ ਹੈ।

ਆਠ ਪਹਰ ਹਰਿ ਹਰਿ ਜਪੁ ਜਾਪਿ ॥
ਅੱਠੇ ਪਹਿਰ ਹੀ ਮੈਂ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਰਾਖਨਹਾਰ ਗੋਵਿਦ ਗੁਰ ਆਪਿ ॥੨॥
ਗੁਰੂ-ਪਰਮੇਸ਼ਰ ਆਪੇ ਹੀ ਮੇਰੇ ਰਖਵਾਲੇ ਹਨ।

ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥
ਆਪਣੇ ਗੋਲੇ ਦੀ ਸਾਈਂ ਸਦੀਵ ਹੀ ਪਾਲਣਾ-ਪੋਸ਼ਣਾ ਕਰਦਾ ਹੈ।

ਭਗਤ ਜਨਾ ਕੇ ਸਾਸ ਨਿਹਾਰੈ ॥
ਸੁਆਮੀ ਸੰਤ ਸਰੂਪ ਪੁਰਸ਼ਾਂ ਦੇ ਹਰ ਸੁਆਸ ਨੂੰ ਆਪਣੀ ਨਿਗ੍ਹਾ ਵਿੱਚ ਰੱਖਦਾ ਹੈ।

ਮਾਨਸ ਕੀ ਕਹੁ ਕੇਤਕ ਬਾਤ ॥
ਦੱਸੋ ਖਾਂ! ਵਿਚਾਰੇ ਮਨੁੱਖ ਦੀ ਕੀ ਹਸਤੀ ਹੈ?

ਜਮ ਤੇ ਰਾਖੈ ਦੇ ਕਰਿ ਹਾਥ ॥੩॥
ਆਪਣਾ ਹੱਥ ਦੇ ਕੇ ਸੁਆਮੀ ਆਪਣੇ ਸਾਧੂਆਂ ਨੂੰ ਮੌਤ ਦੇ ਫਰਿਸ਼ਤਿਆਂ ਤੋਂ ਭੀ ਬਚਾ ਲੈਂਦਾ ਹੈ।

ਨਿਰਮਲ ਸੋਭਾ ਨਿਰਮਲ ਰੀਤਿ ॥
ਪਵਿੱਤਰ ਹੈ ਪ੍ਰਭਤਾ ਅਤੇ ਪਵਿੱਤਰ ਰਹੁ ਰਹੀਤੀ ਉਸ ਦੀ,

ਪਾਰਬ੍ਰਹਮੁ ਆਇਆ ਮਨਿ ਚੀਤਿ ॥
ਜੋ ਆਪਣੇ ਹਿਰਤੇ ਅੰਦਰ ਪਰਮ ਪ੍ਰਭੂ ਨੂੰ ਚੇਤੇ ਕਰਦਾ ਹੈ।

ਕਰਿ ਕਿਰਪਾ ਗੁਰਿ ਦੀਨੋ ਦਾਨੁ ॥
ਮਿਹਰ ਧਾਰ ਕੇ ਗੁਰਾਂ ਨੇ ਨਾਨਕ ਨੂੰ ਦਾਤ ਪਰਦਾਨ ਕੀਤੀ ਹੈ,

ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥
ਅਤੇ ਉਸ ਨੂੰ ਸਾਹਿਬ ਦੇ ਨਾਮ ਦਾ ਖਜਾਨਾ ਪਰਾਪਤ ਹੋ ਗਿਆ ਹੈ।

ਭੈਰਉ ਮਹਲਾ ੫ ॥
ਭੈਰਊ ਪੰਜਵੀਂ ਪਾਤਿਸ਼ਾਹੀ।

ਕਰਣ ਕਾਰਣ ਸਮਰਥੁ ਗੁਰੁ ਮੇਰਾ ॥
ਮੇਰਾ ਗੁਰੂ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।

ਜੀਅ ਪ੍ਰਾਣ ਸੁਖਦਾਤਾ ਨੇਰਾ ॥
ਸਦੀਵੀ ਅੰਗ ਸੰਗ ਸੁਆਮੀ ਜਿੰਦੜੀ, ਜਿੰਦ ਜਾਨ ਅਤੇ ਆਰਾਮ ਦੇਣ ਵਾਲਾ ਹੈ।

ਭੈ ਭੰਜਨ ਅਬਿਨਾਸੀ ਰਾਇ ॥
ਉਹ ਮੇਰਾ ਡਰ ਨਾਸ ਕਰਨ ਵਾਲਾ ਸਦੀਵ ਸਥਿਰ ਪਾਤਿਸ਼ਾਹ ਹੈ।

ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥
ਉਹਨਾਂ ਦਾ ਦੀਦਾਰ ਵੇਖਣ ਦੁਆਰਾ, ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।

ਜਤ ਕਤ ਪੇਖਉ ਤੇਰੀ ਸਰਣਾ ॥
ਜਿਥੇ ਕਿਤੇ ਭੀ ਮੈਂ ਹੁੰਦਾ ਹਾਂ, ਮੈਂ ਤੇਰੀ ਪਨਾਹ ਤਕਾਉਂਦਾ ਹਾਂ, ਹੈ ਮੇਰੇ ਮਾਲਕ!

ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥
ਕੁਰਬਾਨ, ਕੁਰਬਾਨ, ਮੈਂ ਜਾਂਦਾ ਹਾਂ ਸੱਚੇ ਗੁਰਾਂ ਦੇ ਪੈਰਾ ਉਤੋਂ। ਠਹਿਰਾਉ।

ਪੂਰਨ ਕਾਮ ਮਿਲੇ ਗੁਰਦੇਵ ॥
ਈਸ਼ਵਰ ਸਰੂਪ ਗੁਰਾਂ ਨਾਲ ਮਿਲਣ ਦੁਆਰਾ, ਮੇਰੇ ਕਾਰਜ ਸੰਪੂਰਨ ਹੋ ਗਹੇ ਹਨ।

ਸਭਿ ਫਲਦਾਤਾ ਨਿਰਮਲ ਸੇਵ ॥
ਉਹ ਸਾਰੀਆਂ ਮੁਰਾਦਾ ਬਖਸ਼ਣਹਾਰ ਹਨ ਅਤੇ ਉਨ੍ਹਾਂ ਦੀ ਘਾਲ ਬੰਦੇ ਨੂੰ ਪਵਿੱਤਰ ਕਰ ਦਿੰਦੀ ਹੈ।

ਕਰੁ ਗਹਿ ਲੀਨੇ ਅਪੁਨੇ ਦਾਸ ॥
ਹੱਥੋਂ ਫੜ ਕੇ ਉਹ ਆਪਣੇ ਗੋਲਿਆਂ ਨੂੰ ਬਚਾ ਲੈਂਦੇ ਹਨ,

ਰਾਮ ਨਾਮੁ ਰਿਦ ਦੀਓ ਨਿਵਾਸ ॥੨॥
ਅਤੇ ਉਹਨਾਂ ਦੇ ਮਨ ਅੰਦਰ ਸਾਈਂ ਦੇ ਨਾਮ ਨੂੰ ਟਿਕਾ ਦਿੰਦੇ ਹਨ।

ਸਦਾ ਅਨੰਦੁ ਨਾਹੀ ਕਿਛੁ ਸੋਗੁ ॥
ਉਸ ਦੇ ਗੋਲੇ ਤਦ ਹਮੇਸ਼ਾਂ ਖੁਸ਼ੀ ਅੰਦਰ ਵਿਚਰਦੇ ਹਨ ਅਤੇ ਉਹਨਾਂ ਨੂੰ ਕੋਈ ਗਮ ਨਹੀਂ ਵਾਪਰਦਾ।

ਦੂਖੁ ਦਰਦੁ ਨਹ ਬਿਆਪੈ ਰੋਗੁ ॥
ਕੋਈ ਤਕਲੀਫ ਪੀੜ ਅਤੇ ਬੀਮਾਰੀ ਉਹਨਾਂ ਨੂੰ ਨਹੀਂ ਲਗਦੀ।

ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥
ਹੇ ਸੁਆਮੀ! ਹਰ ਸ਼ੈ ਤੇਰੀ ਹੀ ਹੈ, ਤੂੰ ਸਾਰਿਆਂ ਦਾ ਸਿਰਜਣਹਾਰ ਹੈ।

ਪਾਰਬ੍ਰਹਮ ਗੁਰ ਅਗਮ ਅਪਾਰ ॥੩॥
ਵਡਾ ਬੇਥਾਹ ਅਤੇ ਬੇਅੰਤ ਹੈ ਸ਼ਰੋਮਣੀ ਸਾਹਿਬ।

ਨਿਰਮਲ ਸੋਭਾ ਅਚਰਜ ਬਾਣੀ ॥
ਪਵਿੱਤਰ ਹੈ ਪ੍ਰਭੂ ਦੀ ਪ੍ਰਭਤਾ ਅਤੇ ਅਸਚਰਜ ਹੈ ਉਸ ਦੀ ਗੁਰਬਾਣੀ।

ਪਾਰਬ੍ਰਹਮ ਪੂਰਨ ਮਨਿ ਭਾਣੀ ॥
ਪੂਰਾ ਪਰਮ ਪ੍ਰਭੂ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।

ਜਲਿ ਥਲਿ ਮਹੀਅਲਿ ਰਵਿਆ ਸੋਇ ॥
ਉਹ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਵਿੱਚ ਵਿਆਪਕ ਹੋ ਰਿਹਾ ਹੈ।

ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥
ਨਾਨਕ, ਹਰ ਸ਼ੈ ਸੁਆਮੀ ਤੋਂ ਹੀ ਉਤਪੰਨ ਹੁੰਦੀ ਹੈ।

ਭੈਰਉ ਮਹਲਾ ੫ ॥
ਭੈਰਊ ਪੰਜਵੀਂ ਪਾਤਿਸ਼ਾਹੀ।

ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥
ਮੇਰਾ ਚਿੱਤ ਤੇ ਦੇਹ ਪ੍ਰਭੂ ਦੇ ਚਰਨਾਂ ਦੇ ਪਿਆਰ ਨਾਲ ਰੰਗੇ ਹੋਏ ਹਨ।

copyright GurbaniShare.com all right reserved. Email