ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ ਇਕ ਮੁਹਤ ਵਿੱਚ ਉਹਨਾਂ ਦਾ ਡਰ ਅਤੇ ਸੰਦੇਹ ਦੂਰ ਹੋ ਜਾਂਦੇ ਹਨ। ਪਾਰਬ੍ਰਹਮੁ ਵਸਿਆ ਮਨਿ ਆਇ ॥੧॥ ਪਰਮ ਪ੍ਰਭੂ ਆ ਕੇ ਉਹਨਾਂ ਦੇ ਅੰਤਰ ਆਤਮੇ ਟਿਕ ਜਾਂਦਾ ਹੈ। ਰਾਮ ਰਾਮ ਸੰਤ ਸਦਾ ਸਹਾਇ ॥ ਸੁਆਮੀ ਮਾਲਕ ਸਦੀਵ ਹੀ ਆਪਣੇ ਸਾਧੂਆਂ ਦਾ ਮਦਦਗਾਰ ਹੈ। ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥੧॥ ਰਹਾਉ ॥ ਗ੍ਰਿਹ ਦੇ ਅੰਦਰ ਅਤੇ ਬਾਹਰ, ਸੁਆਮੀ ਹਮੇਸ਼ਾਂ ਸਾਡੇ ਸਾਥ ਹੈ। ਸਾਰੀਆਂ ਥਾਵਾਂ ਅੰਦਰ ਉਹ ਪੂਰੀ ਤਰ੍ਰਾਂ ਵਿਆਪਕ ਹੋ ਰਿਹਾ ਹੈ। ਠਹਿਰਾਉ। ਧਨੁ ਮਾਲੁ ਜੋਬਨੁ ਜੁਗਤਿ ਗੋਪਾਲ ॥ ਉਹ ਮੇਰੀ ਜਿੰਦੜੀ ਅਤੇ ਜਿੰਦ ਜਾਨ ਨੂੰ ਸਦਾ ਹੀ ਆਰਾਮ ਦਿੰਦਾ ਤੇ ਪਾਲਦਾ-ਪੋਸਦਾ ਹੈ। ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥ ਆਲਮ ਦਾ ਪਾਲਣ ਪੋਸਣਹਾਰ ਵਾਹਿਗੁਰੂ, ਮੇਰੀ ਦੌਲਤ, ਜਾਇਦਾਦ, ਜੁਆਨੀ ਅਤੇ ਮਾਰਗ ਹੈ। ਅਪਨੇ ਦਾਸ ਕਉ ਦੇ ਰਾਖੈ ਹਾਥ ॥ ਆਪਣਾ ਹੱਥ ਦੇ ਕੇ, ਸਾਈਂ ਆਪਣੇ ਨਫਰਾ ਦੀ ਰੱਖਿਆ ਕਰਦਾ ਹੈ। ਨਿਮਖ ਨ ਛੋਡੈ ਸਦ ਹੀ ਸਾਥ ॥੨॥ ਇਕ ਮੁਹਤ ਭਰ ਲਈ ਭੀ ਉਹ ਉਸ ਨੂੰ ਨਹੀਂ ਛਡਦਾ ਅਤੇ ਹਮੇਸ਼ਾਂ ਉਸ ਦੇ ਨਾਲ ਰਹਿੰਦਾ ਹੈ। ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥ ਵਾਹਿਗੁਰੂ ਵਰਗਾ, ਹੋਰ ਕੋਈ ਮਿੱਤ੍ਰ ਨਹੀਂ। ਸਾਰਿ ਸਮ੍ਹ੍ਹਾਲੇ ਸਾਚਾ ਸੋਇ ॥ ਉਹ ਸੱਚਾ ਸੁਆਮੀ, ਸਾਰਿਆਂ ਦੀ ਰਖਵਾਲੀ ਕਰਦਾ ਹੈ। ਮਾਤ ਪਿਤਾ ਸੁਤ ਬੰਧੁ ਨਰਾਇਣੁ ॥ ਸਾਈਂ ਸਮੂਹ ਦੀ ਮਾਂ, ਪਿਓ, ਪੁੱਤਰ ਅਤੇ ਸਨਬੰਧੀ ਹੈ। ਆਦਿ ਜੁਗਾਦਿ ਭਗਤ ਗੁਣ ਗਾਇਣੁ ॥੩॥ ਐਨ ਆਰੰਭ ਅਤੇ ਯੁਗਾਂ ਦੇ ਸ਼ੁਰੂ ਤੋਂ ਸਾਧੂ ਉਸ ਦੀਆਂ ਫਿਤਾਂ ਗਾਹਿਨ ਕਰਦੇ ਹਨ। ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥ ਮੇਰੇ ਚਿੱਤ ਅੰਦਰ ਉਸ ਪ੍ਰਭੂ ਦਾ ਆਸਰਾ ਅਤੇ ਬਲ ਹੈ। ਏਕ ਬਿਨਾ ਦੂਜਾ ਨਹੀ ਹੋਰੁ ॥ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦੂਸਰਾ ਨਹੀਂ। ਨਾਨਕ ਕੈ ਮਨਿ ਇਹੁ ਪੁਰਖਾਰਥੁ ॥ ਨਾਨਕ ਦੇ ਮਨ ਅੰਦਰ ਇਹ ਆਸਰਾ ਹੈ, ਪ੍ਰਭੂ ਹਮਾਰਾ ਸਾਰੇ ਸੁਆਰਥੁ ॥੪॥੩੮॥੫੧॥ ਕਿ ਮੇਰਾ ਸੁਆਮੀ ਮੇਰੇ ਕਾਰਜ ਸੰਪੂਰਨ ਕਰ ਦੇਵੇਗਾ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥ ਪ੍ਰਭੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਡਰ ਉਸ ਪਾਸੋ ਡਰਨ ਲਗ ਜਾਂਦਾ ਹੈ। ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥੧॥ ਰਹਾਉ ॥ ਤਿੰਨਾ ਲਛਣਾ ਦੀਆਂ ਸਾਰੀਆਂ ਬੀਮਾਰੀਆ ਦੂਰ ਹੋ ਗਈਆਂ ਹਨ ਅਤੇ ਸਾਈਂ ਦੇ ਗੋਲੇ ਦੇ ਸਾਰੇ ਕਾਰਜ ਸੰਪੂਰਨ ਹੋ ਗਹੇ ਹਨ। ਠਹਿਰਾਉ। ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥ ਵਾਹਿਗੁਰੂ ਦੇ ਬੰਦੇ ਹਮੇਸ਼ਾਂ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦੇ ਹਨ ਅਤੇ ਉਹ ਉਸ ਦੇ ਪੂਰੇ ਮੰਦਰ ਨੂੰ ਪਾ ਲੈਂਦੇ ਹਨ। ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥੧॥ ਧਰਮ ਰਾਜਾ ਅਤੇ ਯਮ ਭੀ ਪ੍ਰਭੂ ਦੇ ਗੋਲੇ ਦੇ ਦਰਸ਼ਨ ਨੂੰ ਪਵਿਤਰ ਹੋਣ ਲਹੀ ਦਿਹੁੰ ਅਤੇ ਰੈਣ ਲੋਚਦੇ ਹਨ। ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥ ਸਤਿਸੰਗਤ ਅੰਦਰ ਕਾਮ ਚੇਸ਼ਟਾ, ਗੁੱਸਾ, ਲਾਲਚ, ਹੰਕਾਰ, ਬਦਖੋਈ ਅਤੇ ਸਵੈ-ਹੰਗਤਾ ਮਿਟ ਜਾਂਦੀਆਂ ਹਨ। ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥੨॥੩੯॥੫੨॥ ਪਰਮ ਚੰਗੇ ਨਸੀਬਾ ਰਾਹੀਂ ਇਹੋ ਜਿਹੇ ਸਾਧੂ ਮਿਲਦੇ ਹਨ। ਨਾਨਕ ਉਹਨਾਂ ਉਤੋਂ ਹਮੇਸ਼ਾਂ ਹੀ ਘੋਲੀ ਜਾਂਦਾ ਹੈ। ਭੈਰਉ ਮਹਲਾ ੫ ॥ ਭੈਰਉ ਪੰਜੀਵ ਪਾਤਿਸ਼ਾਹੀ। ਪੰਚ ਮਜਮੀ ਜੋ ਪੰਚਨ ਰਾਖੈ ॥ ਜੋ ਪੰਜਾਂ ਭੂਤਨਿਆਂ ਨੂੰ ਪਨਾਹ ਦਿੰਦਾ ਹੈ, ਉਹ ਖੁਦ ਇਨ੍ਹਾਂ ਪੰਜਾਂ ਦਾ ਸਰੂਪ ਹੋ ਜਾਂਦਾ ਹੈ। ਮਿਥਿਆ ਰਸਨਾ ਨਿਤ ਉਠਿ ਭਾਖੈ ॥ ਨਿਤਾਪ੍ਰਤੀ ਉਠ ਕੇਉਹ ਆਪਣੀ ਜੀਭ ਨਾਲ ਝੂਠ ਬੋਲਦਾ ਹੈ। ਚਕ੍ਰ ਬਣਾਇ ਕਰੈ ਪਾਖੰਡ ॥ ਆਪਣੀ ਦੇਹਿ ਤੇ ਧਾਰਮਕ ਚਿੰਨ੍ਹ ਬਣਾ ਕੇ ਉਹ ਦੰਭ ਕਮਾਉਂਦਾ ਹੈ। ਝੁਰਿ ਝੁਰਿ ਪਚੈ ਜੈਸੇ ਤ੍ਰਿਅ ਰੰਡ ॥੧॥ ਪਛਤਾਉਂਦਾ ਅਤੇ ਝੁਰਦਾ ਹੋਹਿਆ ਉਹ ਵਿਧਵਾ ਤ੍ਰੀਮਤ ਦੀ ਤਰ੍ਹਾਂ ਗਲ ਸੜ ਜਾਂਦਾ ਹੈ। ਹਰਿ ਕੇ ਨਾਮ ਬਿਨਾ ਸਭ ਝੂਠੁ ॥ ਰੱਬ ਦੇ ਨਾਮ ਦੇ ਬਗੈਰ ਸਾਰਾ ਕੁਛ ਕੁੜ ਹੈ। ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥੧॥ ਰਹਾਉ ॥ ਪੂਰਨ ਗੁਰਾਂ ਦੇ ਬਾਝੋਂ ਮੋਖਸ਼ ਪਰਾਪਤ ਨਹੀਂ ਹੁੰਦੀ ਅਤੇ ਸੱਚੇ ਦਰਬਾਰ ਅੰਦਰ ਮਾਇਆ ਦਾ ਪੁਜਾਰੀ ਲੁਟਿਆ ਪੁਟਿਆ ਜਾਂਦਾ ਹੈ। ਠਹਿਰਾਉ। ਸੋਈ ਕੁਚੀਲੁ ਕੁਦਰਤਿ ਨਹੀ ਜਾਨੈ ॥ ਕੇਵਲ ਉਹ ਹੀ ਮਲੀਨ ਹੈ ਜੋ ਪ੍ਰਭੂ ਦੀ ਅਪਾਰ ਸ਼ਕਤੀ ਨੂੰ ਅਨੁਭਵ ਨਹੀਂ ਕਰਦਾ। ਲੀਪਿਐ ਥਾਇ ਨ ਸੁਚਿ ਹਰਿ ਮਾਨੈ ॥ ਲੇਪੇ ਹੋਏ ਥਾਂ ਨੂੰ ਪ੍ਰਭੂ ਪਵਿੱਤਰ ਨਹੀਂ ਮੰਨਦਾ। ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥ ਜੇਕਰ ਇਨਸਾਨ ਅੰਦਰੋ ਗੰਦਾ ਹੈ ਅਤੇ ਹਰ ਰੋਜ਼ ਹੀ ਆਪਣੇ ਆਪ ਨੂੰ ਬਾਹਰੋ ਧੋਂਦਾ ਹੈ, ਸਾਚੀ ਦਰਗਹਿ ਅਪਨੀ ਪਤਿ ਖੋਵੈ ॥੨॥ ਸਚੇ ਦਰਬਾਰ ਅੰਦਰ ਉਹ ਆਪਣੀ ਇਜ਼ਤ ਗੁਆ ਲੈਂਦਾ ਹੈ। ਮਾਇਆ ਕਾਰਣਿ ਕਰੈ ਉਪਾਉ ॥ ਉਹ ਧਨ-ਦੌਲਤ ਦੀ ਖਾਤਰ ਉਪਰਾਲਾ ਕਰਦਾ ਹੈ, ਕਬਹਿ ਨ ਘਾਲੈ ਸੀਧਾ ਪਾਉ ॥ ਅਤੇ ਕਦੇ ਭੀ ਠੀਕ ਰਾਹ ਤੇ ਆਪਣਾ ਪੈਰ ਨਹੀਂ ਧਰਦਾ। ਜਿਨਿ ਕੀਆ ਤਿਸੁ ਚੀਤਿ ਨ ਆਣੈ ॥ ਜਿਸ ਨੇ ਉਸ ਨੂੰ ਰਚਿਆ ਹੈ, ਉਸ ਨੂੰ ਉਹ ਚੇਤੇ ਨਹੀਂ ਕਰਦਾ। ਕੂੜੀ ਕੂੜੀ ਮੁਖਹੁ ਵਖਾਣੈ ॥੩॥ ਆਪਣੇ ਮੂੰਹ ਨਾਲ ਨਿਰੋਲ ਝੂਠ ਹੀ ਬਕਦਾ ਹੈ। ਜਿਸ ਨੋ ਕਰਮੁ ਕਰੇ ਕਰਤਾਰੁ ॥ ਜਿਸ ਉਤੇ ਸਿਰਜਣਹਾਰ-ਸੁਆਮੀ ਮਿਹਰ ਧਾਰਦਾ ਹੈ: ਸਾਧਸੰਗਿ ਹੋਇ ਤਿਸੁ ਬਿਉਹਾਰੁ ॥ ਉਸ ਦਾ ਸਤਿਸੰਗਤ ਨਾਲ ਮੇਲ ਮਿਲਾਪ ਹੋ ਜਾਂਦਾ ਹੈ। ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥ ਜੋ ਪ੍ਰਭੂ ਦੇ ਨਾਮ ਅਤੇ ਸੇਵਾ ਨੂੰ ਪਿਆਰ ਕਰਦਾ ਹੈ, ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥੪॥੪੦॥੫੩॥ ਗੁਰੂ ਜੀ ਫੁਰਮਾਉਂਦੇ ਹਨ, ਉਸ ਬੰਦੇ ਨੂੰ ਕੋਈ ਵਿਘਨ ਨਹੀਂ ਵਾਪਰਦਾ। ਭੈਰਉ ਮਹਲਾ ੫ ॥ ਭੈਰਊ ਪੰਜਵੀਂ ਪਾਤਿਸ਼ਾਹੀ। ਨਿੰਦਕ ਕਉ ਫਿਟਕੇ ਸੰਸਾਰੁ ॥ ਬਦਖੋਈ ਕਰਨ ਵਾਲੇ ਨੂੰ ਜਗਤ ਫਿਟ-ਲਾਣ੍ਹਤ ਦਿੰਦਾ ਹੈ। ਨਿੰਦਕ ਕਾ ਝੂਠਾ ਬਿਉਹਾਰੁ ॥ ਕੂੜਾ ਹੈ ਕਾਰ ਵਿਹਾਰ ਕਲੰਕ ਲਾਉਣ ਵਾਲੇ ਦਾ। ਨਿੰਦਕ ਕਾ ਮੈਲਾ ਆਚਾਰੁ ॥ ਮਲੀਣ ਹੈ ਜੀਵਨ ਰਹੁ ਰੀਤੀ, ਕਲੰਕ ਲਾਉਣ ਵਾਲੇ ਦੀ। ਦਾਸ ਅਪੁਨੇ ਕਉ ਰਾਖਨਹਾਰੁ ॥੧॥ ਸੁਆਮੀ ਆਪਣੇ ਗੋਲੇ ਦਾ ਰਖਿਅਕ ਹੈ। ਨਿੰਦਕੁ ਮੁਆ ਨਿੰਦਕ ਕੈ ਨਾਲਿ ॥ ਕੰਲਕ ਲਾਉਣ ਵਾਲਾ, ਕਲੰਕ ਲਾਉਣ ਵਾਲੇ ਦੇ ਸਾਥ ਹੀ ਮਰ ਜਾਂਦਾ ਹੈ। ਪਾਰਬ੍ਰਹਮ ਪਰਮੇਸਰਿ ਜਨ ਰਾਖੇ ਨਿੰਦਕ ਕੈ ਸਿਰਿ ਕੜਕਿਓ ਕਾਲੁ ॥੧॥ ਰਹਾਉ ॥ ਸ਼੍ਰੋਮਣੀ ਸਾਹਿਬ ਮਾਲਕ ਆਪਣੇ ਗੋਲੇ ਦੀ ਰਖਿਆ ਕਰਦਾ ਹੈ ਅਤੇ ਦੁਸ਼ਨ ਥੱਪਣ ਵਾਲੇ ਦੇ ਸਿਰ ਉਤੇ ਮੌਤ ਗੱਜਦੀ ਹੈ। ਠਹਿਰਾਉ। copyright GurbaniShare.com all right reserved. Email |