ਗੁਰਮੁਖਿ ਜਪਿਓ ਹਰਿ ਕਾ ਨਾਉ ॥ ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ। ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥ ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ। ਜਨਮ ਜਨਮ ਕਾ ਸੋਇਆ ਜਾਗਾ ॥੧॥ ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ। ਕਰਿ ਕਿਰਪਾ ਅਪਨੀ ਸੇਵਾ ਲਾਏ ॥ ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ। ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥ ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ। ਰੋਗ ਦੋਖ ਗੁਰ ਸਬਦਿ ਨਿਵਾਰੇ ॥ ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ। ਨਾਮ ਅਉਖਧੁ ਮਨ ਭੀਤਰਿ ਸਾਰੇ ॥ ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ। ਗੁਰ ਭੇਟਤ ਮਨਿ ਭਇਆ ਅਨੰਦ ॥ ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ। ਸਰਬ ਨਿਧਾਨ ਨਾਮ ਭਗਵੰਤ ॥੨॥ ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ। ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥ ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ। ਸਾਧਸੰਗਤਿ ਊਂਧ ਕਮਲ ਬਿਗਾਸ ॥ ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ। ਗੁਣ ਗਾਵਤ ਨਿਹਚਲੁ ਬਿਸ੍ਰਾਮ ॥ ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ। ਪੂਰਨ ਹੋਏ ਸਗਲੇ ਕਾਮ ॥੩॥ ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ। ਦੁਲਭ ਦੇਹ ਆਈ ਪਰਵਾਨੁ ॥ ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ। ਸਫਲ ਹੋਈ ਜਪਿ ਹਰਿ ਹਰਿ ਨਾਮੁ ॥ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ। ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥ ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ, ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥ ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਸਭ ਤੇ ਊਚਾ ਜਾ ਕਾ ਨਾਉ ॥ ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ, ਸਦਾ ਸਦਾ ਤਾ ਕੇ ਗੁਣ ਗਾਉ ॥ ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ। ਜਿਸੁ ਸਿਮਰਤ ਸਗਲਾ ਦੁਖੁ ਜਾਇ ॥ ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ, ਸਰਬ ਸੂਖ ਵਸਹਿ ਮਨਿ ਆਇ ॥੧॥ ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ। ਸਿਮਰਿ ਮਨਾ ਤੂ ਸਾਚਾ ਸੋਇ ॥ ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ। ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥ ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ। ਪੁਰਖ ਨਿਰੰਜਨ ਸਿਰਜਨਹਾਰ ॥ ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ। ਜੀਅ ਜੰਤ ਦੇਵੈ ਆਹਾਰ ॥ ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ। ਕੋਟਿ ਖਤੇ ਖਿਨ ਬਖਸਨਹਾਰ ॥ ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ। ਭਗਤਿ ਭਾਇ ਸਦਾ ਨਿਸਤਾਰ ॥੨॥ ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ। ਸਾਚਾ ਧਨੁ ਸਾਚੀ ਵਡਿਆਈ ॥ ਸੱਚੀ ਦੌਲਤ, ਸੱਚੀ ਪ੍ਰਭਤਾ, ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥ ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ। ਕਰਿ ਕਿਰਪਾ ਜਿਸੁ ਰਾਖਨਹਾਰਾ ॥ ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ, ਤਾ ਕਾ ਸਗਲ ਮਿਟੈ ਅੰਧਿਆਰਾ ॥੩॥ ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ। ਪਾਰਬ੍ਰਹਮ ਸਿਉ ਲਾਗੋ ਧਿਆਨ ॥ ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ। ਪੂਰਨ ਪੂਰਿ ਰਹਿਓ ਨਿਰਬਾਨ ॥ ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ। ਭ੍ਰਮ ਭਉ ਮੇਟਿ ਮਿਲੇ ਗੋਪਾਲ ॥ ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ। ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥ ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥ ਜਿਸ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਚਿੱਤ ਰੋਸ਼ਨ ਹੋ ਜਾਂਦਾ ਹੈ, ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥ ਉਸ ਦੇ ਦੁਖੜੇ ਮਿਟ ਜਾਂਦੇ ਹਨ ਤੇ ਉਹ ਆਰਾਮ ਅਤੇ ਅਡੋਲਤਾ ਅੰਦਰ ਵਸਦਾ ਹੈ। ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥ ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ। ਪੂਰੇ ਗੁਰ ਕੀ ਪਾਏ ਸੇਵ ॥੧॥ ਉਸ ਨੂੰ ਪੂਰਨ ਗੁਰਾਂ ਦੀ ਟਹਿਲ ਸੇਵਾ ਦੀ ਦਾਤ ਭੀ ਮਿਲ ਜਾਂਦੀ ਹੈ। ਸਰਬ ਸੁਖਾ ਪ੍ਰਭ ਤੇਰੋ ਨਾਉ ॥ ਸਾਰੇ ਆਰਾਮ ਤੇਰੇ ਨਾਮ ਵਿੱਚ ਹਨ, ਹੇ ਸੁਆਮੀ! ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥ ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਨਾਮ ਦੀ ਮਹਿਮਾ ਗਾਇਨ ਕਰ। ਠਹਿਰਾਉ। ਜੋ ਇਛੈ ਸੋਈ ਫਲੁ ਪਾਏ ॥ ਬੰਦਾ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ, ਹਰਿ ਕਾ ਨਾਮੁ ਮੰਨਿ ਵਸਾਏ ॥ ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਣ ਦੁਆਰਾ। ਆਵਣ ਜਾਣ ਰਹੇ ਹਰਿ ਧਿਆਇ ॥ ਹਰੀ ਦਾ ਸਿਮਰਨ ਕਰਨ ਨਾਲ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ। ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥ ਪਿਆਰੀ ਉਪਾਸ਼ਨਾ ਰਾਹੀਂ, ਜੀਵ ਦਾ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ। ਬਿਨਸੇ ਕਾਮ ਕ੍ਰੋਧ ਅਹੰਕਾਰ ॥ ਉਸ ਦੀ ਕਾਮ ਚੇਸ਼ਟਾ ਗੁੱਸਾ ਅਤੇ ਹੰਗਤਾ ਦੂਰ ਹੋ ਜਾਂਦੇ ਹਨ, ਤੂਟੇ ਮਾਇਆ ਮੋਹ ਪਿਆਰ ॥ ਟੁਟ ਜਾਂਦੇ ਹਨ ਉਸ ਦੀ ਮੋਹਨੀ ਦੇ ਪ੍ਰੇਮ ਤੇ ਲਗਨ ਦੇ ਬੰਧਨ, ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥ ਤੇ ਉਹ ਦਿਨ ਰੈਣ ਸਾਈਂ ਦੇ ਆਸਰੇ ਰਹਿੰਦਾ ਹੈ। ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥ ਜਿਸ ਨੂੰ ਸ਼ਰੋਮਣੀ ਸਾਈਂ ਆਪਣੇ ਮਿਹਰ ਦੀ ਦਾਤ ਬਖਸ਼ਦਾ ਹੈ। ਕਰਨ ਕਰਾਵਨਹਾਰ ਸੁਆਮੀ ॥ ਪ੍ਰਭੂ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਸਗਲ ਘਟਾ ਕੇ ਅੰਤਰਜਾਮੀ ॥ ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ। ਕਰਿ ਕਿਰਪਾ ਅਪਨੀ ਸੇਵਾ ਲਾਇ ॥ ਹੇ ਪ੍ਰਭੂ! ਤੂੰ ਮਾਇਆਵਾਨ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ। ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥ ਗੋਲੇ ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ। ਭੈਰਉ ਮਹਲਾ ੫ ॥ ਭੈਰਉ ਪੰਜਵੀਂ ਪਾਤਿਸ਼ਾਹੀ। ਲਾਜ ਮਰੈ ਜੋ ਨਾਮੁ ਨ ਲੇਵੈ ॥ ਜੋ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਨਾਲ ਮਰ ਜਾਂਦਾ ਹੈ। ਨਾਮ ਬਿਹੂਨ ਸੁਖੀ ਕਿਉ ਸੋਵੈ ॥ ਨਾਮ ਦੇ ਬਿਨਾਂ ਉਹ ਆਰਾਮ ਅੰਦਰ ਕਿਸ ਤਰ੍ਹਾਂ ਸੌ ਸਕਦਾ ਹੈ? ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥ ਪ੍ਰਭੂ ਭਜਨ ਨੂੰ ਤਿਆਗ ਕੇ, ਪ੍ਰਾਣੀ ਮਹਾਨਮੁਕਤੀ ਦੀ ਚਾਹਨਾ ਕਰਦਾ ਹੈ, copyright GurbaniShare.com all right reserved. Email |