ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਬੜੇ ਚੰਗੇ ਭਾਗਾਂ ਦੁਆਰਾ ਪ੍ਰਾਣੀ ਪੂਰਨ ਪ੍ਰਭੂ ਨੂੰ ਪਰਾਪਤ ਹੁੰਦਾ ਹੈ ਅਤੇ ਆਪਣੀ ਬਿਰਤੀ ਸੱਚੇ ਨਾਮ ਨਾਲ ਜੋੜਦਾ ਹੈ। ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥ ਉਸ ਦੀ ਬੁੱਧ ਪਰਕਾਸ਼ ਹੋ ਜਾਂਦੀ ਹੈ, ਮਨੂਆ ਸੰਤੁਸ਼ਟ ਹੋ ਜਾਂਦਾ ਹੈ ਅਤੇ ਉਹ ਪ੍ਰਭੂ ਦੇ ਨਾਮ ਦੀ ਪ੍ਰਭਤਾ ਨੂੰ ਪਰਾਪਤ ਕਰ ਲੈਂਦਾ ਹੈ। ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥ ਨਾਨਕ, ਜੋ ਨਾਮ ਅੰਦਰ ਲੀਨ ਹੁੰਦਾ ਹੈ, ਉਹ ਆਪਣੇ ਸੁਆਮੀ ਨੂੰ ਪਾ ਲੈਂਦਾ ਹੈ ਅਤੇ ਉਸ ਦਾ ਨੂਰ ਪਰਮ ਨੂਰ ਨਾਲ ਅਭੇਦ ਹੋ ਜਾਂਦਾ ਹੈ। ਸੂਹੀ ਮਹਲਾ ੪ ਘਰੁ ੫ ਸੂਹੀ ਚੌਥੀ ਪਾਤਿਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ ਹੇ ਸਾਧ ਸਰੂਪ ਪੁਰਸ਼ੋ! ਮੈਂ ਆਪਣੇ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ। ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ ਮੈਂ ਆਪਣੀ ਆਤਮਾ ਤੇ ਦੇਹ ਸੱਚੇ ਗੁਰਾਂ ਨੂੰ ਅਰਪਨ ਕਰਦਾ ਹਾਂ, ਤਾਂ ਜੋ ਉਹ ਮੈਨੂੰ ਚੰਗਿਆਈਆਂ ਦੇ ਖਜਾਨੇ ਸਾਹਿਬ ਨਾਲ ਮਿਲਾ ਦੇਣ। ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਮੁਬਾਰਕ, ਮੁਬਾਰਕ ਹਨ, ਮਹਾਂਪੁਰਸ਼ ਗੁਰੂ ਜੀ, ਜੋ ਮੈਨੂੰ ਉਪਮਾਯਗ ਪ੍ਰਭੂ ਬਾਰੇ ਦਰਸਾਉਂਦੇ ਹਨ। ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ ਪਰਮ ਚੰਗੇ ਨਸੀਬਾਂ ਦੁਆਰਾ ਗੋਲੇ ਨਾਨਕ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਫੁਲਤ ਹੋ ਗਿਆ ਹੈ। ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ ਮੇਰੇ ਪ੍ਰੀਤਵਾਨ ਮਿੱਤਰ ਗੁਰੂ ਜੀ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ। ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ ਹੇ ਮੇਰੇ ਪਿਆਰੇ ਪ੍ਰੈਭੂ! ਤੂੰ ਘਰ ਨੂੰ ਮੋੜਾ ਪਾ। ਮੈਂ ਤੇਰੇ ਨਾਲੋਂ ਦੇਰ ਤੋਂ ਵਿਛੁੜੀ ਹੋਈ ਹਾਂ। ਗੁਰਾਂ ਦੀ ਬਾਣੀ ਰਾਹੀਂ ਤੂੰ ਮੈਨੂੰ ਆਪਣਾ ਦੀਦਾਰ ਬਖਸ਼। ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ ਤੇਰੇ ਬਾਝੋਂ ਮੈਂ ਬਹੁਤ ਹੀ ਉਦਾਸ ਹਾਂ ਅਤੇ ਪਾਣੀ ਦੇ ਬਗੈਰ ਪੱਛੀ ਦੀ ਤਰ੍ਹਾਂ ਮਰ ਜਾਂਦੀ ਹਾਂ। ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ ਹੇ ਨਫਰ ਨਾਨਕ! ਪਰਮ ਚੰਗੇ ਭਾਗਾਂ ਵਾਲੇ ਸਾਈਂ ਦਾ ਸਿਮਰਨ ਕਰ ਕੇ ਅਤੇ ਉਸ ਦੇ ਅੰਦਰ ਲੀਨ ਹੁੰਦੇ ਹਨ। ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ ਭੰਬੀਰੀ ਦੀ ਤਰ੍ਹਾਂ ਘੁੰਮਦਾ ਹੋਇਆ ਆਪ-ਹੁਦਰੇ ਦਾ ਮਨੂਆ ਦਸੀ ਪਾਸੀਂ ਭਟਕਦਾ ਹੈ ਅਤੇ ਸੰਦੇਹਿ ਅੰਦਰ ਭੁਲਿਆ ਹੋਇਆ ਹੈ। ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ ਆਪਣੇ ਚਿੱਤ ਅੰਦਰ ਉਹ ਸਦਾ ਉਮੈਦਾਂ ਧਾਰਦਾ ਹੈ ਅਤੇ ਉਸ ਦੀ ਆਤਮਾ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਹੈ। ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ ਬੇਅੰਤ ਦੌਲਤ ਰਿਦੇ ਦੀ ਧਰਤੀ ਵਿੱਚ ਦੱਬੀ ਹੋਈ ਹੈ, ਪਰ ਫਿਰ ਭੀ ਉਹ ਜ਼ਹਿਰ ਲੱਭਣ ਲਈ ਜਾਂਦਾ ਹੈ। ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ ਤੂੰ ਨਾਮ ਦੀ ਸਿਫ਼ਤ ਕਰ, ਹੇ ਗੋਲੇ ਨਾਨਕ! ਨਾਮ ਦੇ ਬਾਝੋਂ ਇਨਸਾਨ ਗਲ ਸੜ ਕੇ ਮਰ ਜਾਂਦਾ ਹੈ। ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ਸੁਹਣੇ ਅਤੇ ਮਨ-ਮੋਹਣੇ ਗੁਰਾਂ ਨੂੰ ਪਰਾਪਤ ਕਰਕੇ, ਮੈਂ ਪ੍ਰਭੂ ਦੇ ਪਿਆਰ ਨੂੰ ਰਮਾਉਣ ਵਾਲੀ ਗੁਰਬਾਣੀ ਦੇ ਨਾਲ ਆਪਣੇ ਮਨੂਏ ਨੂੰ ਵਸ ਵਿੱਚ ਕੀਤਾ ਹੈ। ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ ਮੇਰੇ ਮਨ ਦੀ ਸੰਸਾਰੀ ਸੂਝ ਅਤੇ ਸਿਆਣਪ ਜਾਂਦੀ ਰਹੀ ਹੈ ਅਤੇ ਮੇਰੀ ਆਤਮਾ ਉਮੈਦਾਂ ਅਤੇ ਅੰਦੇਸਿਆਂ ਨੂੰ ਭੁੱਲ ਗਈ ਹੈ। ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ ਮੇਰੇ ਰਿਦੇ ਅੰਦਰ ਰੱਬੀ ਪ੍ਰੀਤ ਦੀ ਪੀੜ ਹੈ ਅਤੇ ਗੁਰਾਂ ਨੂੰ ਵੇਖ ਕੇ ਮੇਰੀ ਜਿੰਦੜੀ ਦਾ ਆਸਰਾ ਬੱਝ ਗਿਆ ਹੈ। ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ ਪਰਮ ਚੰਗੀ ਪ੍ਰਾਲਭਧ ਦੁਆਰਾ ਤੂੰ ਹੇ ਸੁਆਮੀ! ਆ ਕੇ ਮੈਨੂੰ ਮਿਲ। ਹਰ ਮੁਹਤ ਗੋਲਾ ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ। ਸੂਹੀ ਛੰਤ ਮਹਲਾ ੪ ॥ ਸੂਹੀ ਛੰਤ ਚੌਥੀ ਪਾਤਿਸ਼ਾਹੀ। ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥ ਨਾਸ ਕਰ ਦੇ ਤੂੰ ਹੇ ਬੰਦੇ! ਸਵੈ-ਹੰਗਤਾ ਦੀ ਜ਼ਹਿਰ ਨੂੰ, ਜੋ ਤੈਨੂੰ ਵਾਹਿਗੁਰੂ ਸੁਆਮੀ ਨਾਲ ਮਿਲਣ ਨਹੀਂ ਦਿੰਦੀ। ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ ਆਹ; ਇਸ ਸੋਨੇ ਰੰਗੇ ਸਰੀਰ ਦਾ ਹੰਕਾਰ ਨੇ ਸਤਿਆਨਾਸ ਕਰ ਕੇ ਕਰੂਪ ਕਰ ਦਿੱਤਾ ਹੈ। ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥ ਸ਼ੋਕ, ਸੰਸਾਰੀ ਪਦਾਰਥਾਂ ਦੀ ਲਗਨ ਸਮੂਹ ਕਾਲਖ ਹੈ। ਇਹ ਮੂਰਖ ਅਧਰਮੀ ਇਸ ਨਾਲ ਜੁੜਿਆ ਹੋਇਆ ਹੈ। ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥ ਹੇ ਨਫਰ ਨਾਨਕ! ਗੁਰਾਂ ਦੇ ਰਾਹੀਂ ਪ੍ਰਾਣੀ ਦਾ ਪਾਰ ਉਤਾਰਾ ਹੋ ਜਾਂਦਾ ਹੈ ਤੇ ਗੁਰਾਂ ਦੇ ਉਪਦੇਸ਼ ਰਾਹੀਂ ਹੀ ਉਹ ਹੰਗਤਾ ਤੋਂ ਖਲਾਸੀ ਪਾਉਂਦਾ ਹੈ। ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥ ਕਾਬੂ ਕਰ, ਹੇ ਬੰਦੇ! ਤੂੰ ਆਪਣੇ ਇਸ ਮਨੂਏ ਨੂੰ। ਤੇਰਾ ਮਨੂਆ ਹਮੇਸ਼ਾਂ ਹੀ ਸ਼ਿਕਰੇ ਦੀ ਮਾਨਿੰਦ ਭਟਕਦਾ ਫਿਰਦਾ ਹੈ। ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥ ਅਫਸੋਸ! ਸਦਾ ਹੀ ਉਮੀਦ ਦੇ ਅਭਿਲਾਸ਼ਾ ਕਰਦਿਆਂ ਪ੍ਰਾਣੀ ਦਾ ਜੀਵਨ ਰਾਤ੍ਰੀ ਦੁੱਖ-ਦਰਦ ਅੰਦਰ ਹੀ ਬੀਤ ਜਾਂਦੀ ਹੈ। ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥ ਹੇ ਨੇਕ ਬੰਦਿਓ! ਮੈਨੂੰ ਆਪਣਾ ਗੁਰੂ ਮਿਲ ਪਿਆ ਹੈ ਅਤੇ ਸਾਈਂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੇਰੀ ਖਾਹਿਸ਼ ਪੂਰੀ ਹੋ ਗਈ ਹੈ। ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥ ਹੇ ਸਾਹਿਬ! ਗੋਲੇ ਨਾਨਕ ਨੂੰ ਇਹ ਸਮਝ ਪ੍ਰਦਾਨ ਕਰ ਕਿ ਉਮੀਦਾਂ ਲਾਹ ਕੇ ਉਹ ਹਮੇਸ਼ਾਂ ਹੀ ਆਰਾਮ ਅੰਦਰ ਸਵੇਂ। ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥ ਹੇ ਪਾਤਿਸ਼ਾਹ ਪਰਮੇਸ਼ਰ, ਪਤਨੀ ਖਾਹਿਸ਼ ਅਤੇ ਅਭਿਲਾਸ਼ਾ ਕਰਦੀ ਹੈ ਕਿ ਉਸ ਦੀ ਸੁਆਮੀ ਮਾਲਕ ਉਸ ਦੀ ਸੇਜ ਤੇ ਆਵੇ। ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥ ਹੇ ਪਾਤਿਸ਼ਾਹ ਪਰਮੇਸ਼ਰ! ਮੇਰਾ ਮਾਲਕ ਅਨੰਦ ਮਿਹਰਬਾਨ ਹੈ। ਦਇਆ ਧਾਰ ਕੇ ਉਸ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। copyright GurbaniShare.com all right reserved. Email |