Page 480
ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥੩॥
ਜਦ ਮੌਤ ਦਾ ਮੁੰਗਲਾ ਉਸ ਦੇ ਸਿਰ ਉੱਤੇ ਪੈਦਾ ਹੈ, ਇੱਕ ਮੁਹਤ ਵਿੱਚ ਹਰ ਸ਼ੈ ਦਾ ਫੈਸਲਾ ਹੋ ਜਾਂਦਾ ਹੈ।

ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥
ਵਾਹਿਗੁਰੂ ਦਾ ਗੋਲਾ ਸ੍ਰੇਸ਼ਟ ਸੰਤ ਆਖਿਆ ਜਾਂਦਾ ਹੈ। ਵਾਹਿਗੁਰੂ ਦਾ ਹੁਕਮ ਮੰਨ ਕੇ ਉਹ ਆਰਾਮ ਨੂੰ ਪ੍ਰਾਪਤ ਹੁੰਦਾ ਹੈ।

ਜੋ ਤਿਸੁ ਭਾਵੈ ਸਤਿ ਕਰਿ ਮਾਨੈ ਭਾਣਾ ਮੰਨਿ ਵਸਾਈ ॥੪॥
ਜਿਹੜਾ ਕੁੱਛ ਉਸ ਨੂੰ ਚੰਗਾ ਲਗਦਾ ਹੈ, ਉਹ ਸੱਚ ਕਰਕੇ ਸਵੀਕਾਰ ਕਰਦਾ ਹੈ। ਸਾਈਂ ਦੀ ਰਜ਼ਾ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।

ਕਹੈ ਕਬੀਰੁ ਸੁਨਹੁ ਰੇ ਸੰਤਹੁ ਮੇਰੀ ਮੇਰੀ ਝੂਠੀ ॥
ਕਬੀਰ ਜੀ ਆਖਦੇ ਹਨ ਸ੍ਰਵਣ ਕਰੋ, ਹੇ ਸਾਧੂਓ! ਕੂੜੀ ਹੈ ਅਪਣੱਤ ਧਾਰਨ ਕਰਨੀ।

ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥੫॥੩॥੧੬॥
ਪੰਛੀ ਦੇ ਪਿੰਜਰੇ ਨੂੰ ਤੋੜ ਕੇ ਮੌਤ ਪੰਛੀ ਨੂੰ ਲੈ ਜਾਂਦੀ ਹੈ ਅਤੇ ਧਾਗੇ ਧੂਗੇ ਟੁੱਟ ਜਾਂਦੇ ਹਨ।

ਆਸਾ ॥
ਆਸਾ।

ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥
ਮੈਂ ਤੇਰਾ ਆਜਿਜ਼ ਗੁਲਾਮ ਹਾਂ, ਹੇ ਸੁਆਮੀ! ਤੇਰੀ ਕੀਰਤੀ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ।

ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥੧॥
ਸ਼੍ਰੋਮਣੀ ਸਾਹਿਬ, ਪਹਿਲ ਪ੍ਰਿਥਮੀ ਵਿਅਕਤੀ, ਗਰੀਬਾਂ ਦਾ ਸੁਆਮੀ ਹੈ। ਉਹ ਜ਼ੋਰ ਜ਼ੁਲਮ ਦੀ ਆਗਿਆ ਨਹੀਂ ਦਿੰਦਾ।

ਕਾਜੀ ਬੋਲਿਆ ਬਨਿ ਨਹੀ ਆਵੈ ॥੧॥ ਰਹਾਉ ॥
ਹੇ ਕਾਜ਼ੀ! ਉਸ ਦੇ ਮੂਹਰੇ ਕੁੱਛ ਆਖਣਾ ਮੁਨਾਸਬ ਨਹੀਂ। ਠਹਿਰਾਉ।

ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥
ਵਰਤ ਰੱਖਣ, ਨਿਮਾਜ਼ ਪੜ੍ਹਨ ਅਤੇ ਮੁਸਲਮਾਨੀ ਕਲਮੇ ਦੇ ਵਾਚਣ ਦੁਆਰਾ ਤੂੰ ਸੁਰਗ ਨੂੰ ਨਹੀਂ ਜਾ ਸਕਦਾ।

ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥੨॥
ਮੱਕੇ ਦਾ ਮੰਦਰ ਤੇਰੇ ਮਨ ਅੰਦਰ ਹੀ ਲੁੱਕਿਆ ਹੋਇਆ ਹੈ, ਜੇਕਰ ਕੋਈ ਜਣਾ ਇਸ ਨੂੰ ਜਾਣ ਲਵੇ।

ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥
ਇਨਸਾਫ ਕਰਨਾ ਇਹੀ ਨਿਮਾਜ਼ ਹੈ। ਅਗਾਧ ਸੁਆਮੀ ਦੀ ਗਿਆਤ ਕਲਮਾ ਹੈ।

ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥੩॥
ਪੰਜਾਂ ਖ਼ਾਹਿਸ਼ਾਂ ਨੂੰ ਮਾਰ ਕੇ ਨਿਮਾਜ਼ ਦੀ ਫੂੜ੍ਹੀ ਦਾ ਵਿਛਾਉਣਾ ਵਿਛਾਵੇ, ਤਦ ਤੂੰ ਅਸਲੀ ਧਰਮ ਨੂੰ ਜਾਣੇਗਾ।

ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥
ਆਪਣੇ ਮਾਲਕ ਨੂੰ ਸਿੰਆਨ ਅਤੇ ਉਸ ਦਾ ਡਰ ਆਪਣੇ ਮਨ ਵਿੱਚ ਰੱਖ। ਤੂੰ ਆਪਣੇ ਹੰਕਾਰ ਨੂੰ ਮੇਟ ਅਤੇ ਇਸ ਨੂੰ ਨਿਕੰਮਾ ਬਣਾ ਦੇ।

ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥੪॥
ਜਿਸ ਤਰ੍ਹਾਂ ਦਾ ਤੂੰ ਆਪਣੇ ਆਪ ਨੂੰ ਜਾਣਦਾ ਹੈਂ ਉਸੇ ਤਰ੍ਹਾਂ ਦਾ ਹੋਰਨਾ ਨੂੰ ਜਾਣ ਕੇਵਲ ਤਦ ਹੀ ਸੁਰਗ ਦਾ ਭਾਈਵਾਲ ਹੋਵੇਗਾ।

ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥
ਮਿੱਟੀ ਇਕੋ ਹੀ ਹੈ, ਪ੍ਰੰਤੂ ਇਸ ਨੇ ਅਨੇਕਾਂ ਸਰੂਪ ਧਾਰਨ ਕੀਤੇ ਹੋਏ ਹਨ। ਉਨ੍ਹਾਂ ਸਾਰਿਆਂ ਵਿੱਚ ਮੈਂ ਇਕ ਸੁਆਮੀ ਨੂੰ ਹੀ ਪਛਾਣਿਆ ਤੇ ਜਾਣਿਆ ਹੈ।

ਕਹੈ ਕਬੀਰਾ ਭਿਸਤ ਛੋਡਿ ਕਰਿ ਦੋਜਕ ਸਿਉ ਮਨੁ ਮਾਨਾ ॥੫॥੪॥੧੭॥
ਕਬੀਰ ਜੀ ਫੁਰਮਾਉਂਦੇ ਹਨ, ਮੈਂ ਤੇਰੇ ਸੁਰਗ ਨੂੰ ਤਿਆਗ ਦਿੱਤਾ ਹੈ ਅਤੇ ਆਪਣਾ ਮਨੂਆ ਨਰਕ ਨਾਲ ਜੋੜ ਲਿਆ ਹੈ।

ਆਸਾ ॥
ਆਸਾ।

ਗਗਨ ਨਗਰਿ ਇਕ ਬੂੰਦ ਨ ਬਰਖੈ ਨਾਦੁ ਕਹਾ ਜੁ ਸਮਾਨਾ ॥
ਮਨ-ਆਕਾਸ਼ ਦੇ ਸ਼ਹਿਰ ਵਿਚੋਂ ਇਕ ਤੁਪਕਾ ਭੀ ਹੁਣ ਨਹੀਂ ਵਰ੍ਹਦਾ, ਕਿੱਥੇ ਹੈ ਉਹ ਰਾਗ ਜਿਹੜਾ ਇਸ ਅੰਦਰ ਰਮਿਆ ਹੋਇਆ ਸੀ।

ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥
ਪਰਮ ਪ੍ਰਭੂ ਸ਼੍ਰੋਮਣੀ ਵਾਹਿਗੁਰੂ ਮਾਇਆ ਦਾ ਮਾਲਕ, ਵਿਸ਼ਾਲ ਆਤਮਾ ਨੂੰ ਲੈ ਗਿਆ ਹੈ।

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥
ਓ ਪਿਤਾ, ਆਤਮਾ ਜੋ ਗੱਲਾਂ ਕਰਦੀ ਅਤੇ ਸਰੀਰ ਦੇ ਨਾਲ ਵਸਦੀ ਸੀ,

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ ॥
ਕਿੱਥੇ ਚਲੀ ਗਈ, ਉਹ ਜਿਹੜੀ ਮਨ ਅੰਦਰ ਨੱਚਦੀ ਸੀ ਅਤੇ ਵਿਆਖਿਆ ਤੇ ਪ੍ਰਚਾਰ ਕਰਦੀ ਸੀ? ਠਹਿਰਾਉ।

ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨ੍ਹ੍ਹਾ ॥
ਉਹ ਵਜਾਉਣ ਵਾਲਾ ਕਿੱਥੇ ਚਲਿਆ ਗਿਆ ਹੈ, ਜਿਸ ਨੇ ਇਸ ਮਹੱਲ ਨੂੰ ਆਪਣਾ ਨਿੱਜ ਦਾ ਬਣਾਇਆ ਹੋਇਆ ਸੀ?

ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨ੍ਹ੍ਹਾ ॥੨॥
ਕੋਈ ਕਹਾਣੀ, ਲਫਜ਼ ਤੇ ਗਿਆਤ ਪੈਦਾ ਨਹੀਂ ਹੁੰਦੀਆਂ। ਸਾਹਿਬ ਨੇ ਸਾਰਾ ਬਲ ਖਿੱਚ ਲਿਆ ਹੈ।

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥
ਕੰਨ, ਤੇਰੇ ਸਾਥੀ ਬੋਲੇ ਹੋ ਗਏ ਹਨ, ਅਤੇ ਤੇਰੇ ਅੰਗਾ ਦੀ ਤਾਕਤ ਖਤਮ ਹੋ ਗਈ ਹੈ।

ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥੩॥
ਤੇਰੇ ਪੈਰ ਹਾਰ ਗਏ ਹਨ ਅਤੇ ਹੱਥ ਢਿਲਕ ਪਏ ਹਨ। ਤੇਰੇ ਮੂੰਹੋ, ਹੁਣ ਕੋਈ ਬਚਨ ਨਹੀਂ ਨਿਕਲਦਾ।

ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥
ਸਮੂਹ ਪੰਜੇ ਵੈਰੀ ਅਤੇ ਚੋਰ (ਵਿਕਾਰ) ਜੋ ਆਪੇ ਆਪਣੀ ਮਰਜ਼ੀ ਅਨੁਸਾਰ ਭਟਕਦੇ ਸਨ, ਹਾਰ ਹੁੱਟ ਗਏ ਹਨ।

ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥
ਮਨ ਹਾਥੀ ਹੰਭ ਗਿਆ ਹੈ ਅਤੇ ਹਾਰ ਗਿਆ ਹੈ, ਤਾਰ-ਖਿੱਚਣ ਵਾਲਾ ਦਿਲ, ਜਿਸ ਦੀ ਤਾਕਤ ਰਾਹੀਂ ਸਰੀਰ ਤੁਰਦਾ ਫਿਰਦਾ ਸੀ।

ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ ॥
ਇਨਸਾਨ ਮਰ ਗਿਆ ਹੈ, ਦਸਾਂ ਹੀ ਦਰਵਾਜਿਆਂ ਦੇ ਬੰਨ੍ਹ ਟੁਟ ਗਏ ਹਨ ਅਤੇ ਉਹ ਆਪਣੇ ਸਾਰੇ ਯਾਰਾਂ ਤੇ ਵੀਰਾਂ ਨੂੰ ਛੱਡ ਗਿਆ ਹੈ।

ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥
ਕਬੀਰ ਜੀ ਆਖਦੇ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਉਹ ਜੀਉਂਦਾ ਹੋਇਆ ਹੀ ਆਪਣੇ ਜੂੜ (ਬੰਧਨ) ਵੱਢ ਸੁਟਦਾ ਹੈ।

ਆਸਾ ਇਕਤੁਕੇ ੪ ॥
ਆਸਾ ਇਕ ਤੁਕੇ 4।

ਸਰਪਨੀ ਤੇ ਊਪਰਿ ਨਹੀ ਬਲੀਆ ॥
ਮਾਇਆ ਸੱਪਣੀ ਤੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ,

ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥
ਜਿਸ ਨੇ ਬਰਮਾਂ, ਵਿਸ਼ਨੂੰ ਅਤੇ ਸ਼ਿਵਜੀ ਭੀ ਠੱਗ ਲਏ ਹਨ।

ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
ਸਾਰੀ ਪਾਸੀਂ ਮਾਰੋ ਮਾਰ ਕਰਦੀ ਹੋਈ ਨਾਗਣ ਹੁਣ ਪਵਿੱਤ੍ਰ ਪਾਣੀ ਵਿੱਚ ਬੈਠ ਗਈ ਹੈ।

ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥
ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਵੇਖ ਲਿਆ ਹੈ, ਜਿਸ ਨੇ ਤਿੰਨੇ ਜਹਾਨ ਡੰਗ ਛੱਡੇ ਹਨ, ਠਹਿਰਾਉ।

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥
ਹੇ ਵੀਰ! ਤੂੰ ਮਾਇਆ ਨੂੰ ਨਾਗਣੀ ਕਿਉਂ ਆਖਦਾ ਹੈਂ?

ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥
ਜੋ ਸੱਚੇ ਸਾਹਿਬ ਨੂੰ ਅਨੁਭਵ ਕਰ ਲੈਦਾ ਹੈ ਉਹ ਨਾਗਣ ਨੂੰ ਨਿਗਲ ਜਾਂਦਾ ਹੈ।

ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
ਮਾਇਆ ਤੋਂ ਵਧੇਰੇ ਹੋਰ ਕੋਈ ਹੋਛਾ ਨਹੀਂ।

ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥
ਜਦ ਸੱਪਣੀ ਜਿੱਤ ਲਈ ਜਾਂਦੀ ਹੈ, ਤਾਂ ਮੌਤ ਦੇ ਦੂਤਾਂ ਦਾ ਰਾਜਾ ਕੀ ਕਰ ਸਕਦਾ ਹੈ?

copyright GurbaniShare.com all right reserved. Email