ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥
ਹੁਣ ਅੰਦਰ ਅਤੇ ਬਾਹਰ ਉਨ੍ਹਾਂ ਨੇ ਮੈਨੂੰ ਇਕ ਪ੍ਰਭੂ ਵਿਖਾਲ ਦਿੱਤਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪਾਵਤੁ ਰਲੀਆ ਜੋਬਨਿ ਬਲੀਆ ॥ ਜੁਆਨੀ ਦੇ ਜੋਸ਼ ਵਿੱਚ ਇਨਸਾਨ ਰੰਗ-ਰਲੀਆਂ ਮਾਣਦਾ ਜਾ ਪਾਉਂਦਾ ਹੈ। ਨਾਮ ਬਿਨਾ ਮਾਟੀ ਸੰਗਿ ਰਲੀਆ ॥੧॥ ਪਰ ਨਾਮ ਦੇ ਬਾਝੋਂ ਉਹ ਖਾਕ ਨਾਲ ਮਿਲ ਜਾਂਦਾ ਹੈ। ਕਾਨ ਕੁੰਡਲੀਆ ਬਸਤ੍ਰ ਓਢਲੀਆ ॥ ਉਹ ਕੰਨਾਂ ਦੀਆਂ ਨੱਤੀਆਂ ਅਤੇ ਪੁਸ਼ਾਕੇ ਪਹਿਨ ਲਵੇ, ਸੇਜ ਸੁਖਲੀਆ ਮਨਿ ਗਰਬਲੀਆ ॥੧॥ ਰਹਾਉ ॥ ਅਤੇ ਉਸ ਦਾ ਸੁਖਦਾਈ ਪਲੰਘ ਹੋਵੇ, ਜਿਸ ਦਾ ਕਿ ਉਹ ਆਪਣੇ ਚਿੱਤ ਵਿੱਚ ਹੰਕਾਰ ਕਰਦਾ ਹੋਵੇ। ਠਹਿਰਾਉ। ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥ ਉਸ ਪਾਸ ਚੜ੍ਹਨ ਨੂੰ ਹਾਥੀ ਹੋਣ ਅਤੇ ਉਸ ਦੇ ਸੀਸ ਉਤੇ ਸੋਨੇ ਦਾ ਛਤਰ ਹੋਵੇ। ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥੨॥ ਪਰ ਵਾਹਿਗੁਰੂ ਦੇ ਸਿਮਰਨ ਦੇ ਬਗੈਰ ਉਹ ਜਮੀਨ ਦੇ ਹੇਠਾਂ ਦੱਬ ਦਿਤਾ ਜਾਂਦਾ ਹੈ। ਰੂਪ ਸੁੰਦਰੀਆ ਅਨਿਕ ਇਸਤਰੀਆ ॥ ਉਹ ਮਹਾਂ ਸੁਹਣੀਆਂ ਬਹੁਤੀਆਂ ਤਰੀਮਤਾਂ ਨੂੰ ਮਾਣ ਲਵੇ। ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥੩॥ ਪਰ ਵਾਹਿਗੁਰੂ ਦੇ ਅੰਮ੍ਰਿਤ ਦੇ ਬਗੈਰ ਸਾਰੇ ਸਵਾਦ ਫਿਕਲੇ ਹਨ। ਮਾਇਆ ਛਲੀਆ ਬਿਕਾਰ ਬਿਖਲੀਆ ॥ ਮੋਹਨੀ ਦਾ ਬਹਿਕਾਇਆ ਹੋਇਆ ਪ੍ਰਾਣੀ ਪਾਪ ਤੇ ਬਦੀ ਵਿੱਚ ਜਾ ਪੈਂਦਾ ਹੈ। ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥੪॥੪॥੫੫॥ ਮੈਂ, ਹੇ ਨਾਨਕ! ਸਰਬ-ਸ਼ਕਤੀਵਾਨ, ਮਿਹਰਬਾਨ ਸੁਆਮੀ ਦੀ ਪਨਾਹ ਲਈ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਏਕੁ ਬਗੀਚਾ ਪੇਡ ਘਨ ਕਰਿਆ ॥ ਇਕ ਬਾਗ ਹੈ, ਜਿਸ ਵਿੱਚ ਬਹੁਤੇ ਪੌਦੇ ਲੱਗੇ ਹੋਏ ਹਨ। ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥੧॥ ਉਨ੍ਹਾਂ ਨੂੰ ਅੰਮ੍ਰਿਤਮਈ ਨਾਮ ਦਾ ਮੇਵਾ ਲੱਗਾ ਹੈ। ਐਸਾ ਕਰਹੁ ਬੀਚਾਰੁ ਗਿਆਨੀ ॥ ਕੋਈ ਐਹੋ ਜੇਹੀ ਤਰਕੀਬ ਸੋਚ, ਹੇ ਬ੍ਰਹਿਮ ਬੇਤੇ, ਜਾ ਤੇ ਪਾਈਐ ਪਦੁ ਨਿਰਬਾਨੀ ॥ ਜਿਸ ਦੁਆਰਾ ਤੂੰ ਮੋਖਸ਼ ਦੇ ਦਰਜੇ ਨੂੰ ਪਾ ਲਵੇ। ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥ ਬਾਗ ਦੇ ਆਲੇ ਦੁਆਲੇ ਜ਼ਹਿਰ ਦੀਆਂ ਛੱਪੜੀਆਂ ਹਨ ਅਤੇ ਜਿਸ ਦੇ ਵਿੱਚ ਸੁਧਾਸਰ ਹੈ, ਹੇ ਵੀਰ! ਠਹਿਰਾਉ। ਸਿੰਚਨਹਾਰੇ ਏਕੈ ਮਾਲੀ ॥ ਪਾਣੀ ਦੇਣ ਲਈ ਕੇਵਲ ਇਕ ਹੀ ਬਾਗਬਾਨ ਹੈ। ਖਬਰਿ ਕਰਤੁ ਹੈ ਪਾਤ ਪਤ ਡਾਲੀ ॥੨॥ ਉਹ ਹਰ ਇਕ ਪੱਤੇ ਅਤੇ ਟਹਿਣੀ ਦੀ ਰਖਵਾਲੀ ਕਰਦਾ ਹੈ। ਸਗਲ ਬਨਸਪਤਿ ਆਣਿ ਜੜਾਈ ॥ ਉਹ ਸਾਰੀਆਂ ਕਿਸਮਾਂ ਦੇ ਪੌਦੇ ਲਿਆ ਕੇ, ਉਥੇ ਲਾਉਂਦਾ ਹੈ। ਸਗਲੀ ਫੂਲੀ ਨਿਫਲ ਨ ਕਾਈ ॥੩॥ ਸਾਰਿਆਂ ਨੂੰ ਮੇਵਾ ਲੱਗਦਾ ਹੈ, ਕੋਈ ਭੀ ਮੇਵੇ ਦੇ ਬਿਨਾਂ ਨਹੀਂ। ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥ ਜੋ ਗੁਰਾਂ ਦੇ ਪਾਸੋਂ ਨਾਮ ਦਾ ਸੁਧਾ ਸਰੂਪ ਮੇਵਾ ਪਰਾਪਤ ਕਰਦਾ ਹੈ, ਨਾਨਕ ਦਾਸ ਤਰੀ ਤਿਨਿ ਮਾਇਆ ॥੪॥੫॥੫੬॥ ਹੇ ਗੋਲੇ ਨਾਨਕ! ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਰਾਜ ਲੀਲਾ ਤੇਰੈ ਨਾਮਿ ਬਨਾਈ ॥ ਪਾਤਸ਼ਾਹੀ ਸ਼ਾਨ-ਸ਼ੌਕਤ ਤੇਰੇ ਨਾਮ ਨੇ ਬਣਾ ਛੱਡੀ ਹੈ। ਜੋਗੁ ਬਨਿਆ ਤੇਰਾ ਕੀਰਤਨੁ ਗਾਈ ॥੧॥ ਤੇਰੀ ਕੀਰਤੀ ਗਾਇਨ ਕਰਨ ਦੁਆਰਾ, ਮੈਂ ਯੋਗ ਨੂੰ ਪਰਾਪਤ ਹੋ ਜਾਂਦਾ ਹਾਂ। ਸਰਬ ਸੁਖਾ ਬਨੇ ਤੇਰੈ ਓਲ੍ਹ੍ਹੈ ॥ ਤੇਰੀ ਸ਼ਰਨ ਅੰਦਰ ਮੈਂ ਸਾਰੇ ਆਰਾਮ ਪਾਉਂਦਾ ਹਾਂ। ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹ੍ਹੇ ॥੧॥ ਰਹਾਉ ॥ ਸੱਚੇ ਗੁਰਾਂ ਨੇ ਵਹਿਮ ਦੇ ਪੜਦੇ ਦੂਰ ਕਰ ਦਿਤੇ ਹਨ। ਠਹਿਰਾਉ। ਹੁਕਮੁ ਬੂਝਿ ਰੰਗ ਰਸ ਮਾਣੇ ॥ ਸਾਹਿਬ ਦੀ ਰਜ਼ਾ ਨੂੰ ਸਮਝ ਕੇ ਮੈਂ ਖੁਸ਼ੀਆਂ ਅਤੇ ਨਿਆਮਤਾ ਭੋਗਦਾ ਹਾਂ। ਸਤਿਗੁਰ ਸੇਵਾ ਮਹਾ ਨਿਰਬਾਣੇ ॥੨॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਪਰਮ ਅਨੰਦ ਨੂੰ ਪਾਉਂਦਾ ਹਾਂ। ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥ ਜੋ ਤੈਨੂੰ ਸਿੰਆਣਦਾ ਹੈ, ਉਹ ਬਤੌਰ ਇਕ ਘਰਬਾਰੀ ਤੇ ਤਿਆਗੀ ਦੇ ਕਬੂਲ ਪੈ ਜਾਂਦਾ ਹੈ। ਨਾਮਿ ਰਤਾ ਸੋਈ ਨਿਰਬਾਣੁ ॥੩॥ ਜੋ ਨਾਮ ਨਾਲ ਰੰਗਿਆ ਹੈ, ਉਹੀ ਸੰਨਿਆਸੀ ਹੈ। ਜਾ ਕਉ ਮਿਲਿਓ ਨਾਮੁ ਨਿਧਾਨਾ ॥ ਜਿਸ ਨੂੰ ਨਾਮ ਦਾ ਕੋਸ਼ ਪਰਾਪਤ ਹੋਇਆ ਹੈ, ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥੪॥੬॥੫੭॥ ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਤੀਰਥਿ ਜਾਉ ਤ ਹਉ ਹਉ ਕਰਤੇ ॥ ਜੇਕਰ ਮੈਂ ਯਾਤ੍ਰਾ ਅਸਥਾਨਾਂ ਤੇ ਜਾਂਦਾ ਹਾਂ, ਤਦ ਮੈਂ ਬੰਦਿਆਂ ਨੂੰ ਹੰਕਾਰ ਕਰਦਿਆਂ ਤੱਕਦਾ ਹਾਂ। ਪੰਡਿਤ ਪੂਛਉ ਤ ਮਾਇਆ ਰਾਤੇ ॥੧॥ ਜੇਕਰ ਮੈਂ ਬ੍ਰਾਹਮਣਾ (ਵਿਦਵਾਨਾ) ਬਾਰੇ ਪੁਛਦਾ ਹਾਂ, ਤਦ ਉਨ੍ਹਾਂ ਨੂੰ ਮੈਂ ਧਨ-ਦੌਲਤ ਨਾਲ ਰੰਗੀਜੇ ਪਾਉਂਦਾ ਹਾਂ। ਸੋ ਅਸਥਾਨੁ ਬਤਾਵਹੁ ਮੀਤਾ ॥ ਹੇ ਮਿਤ੍ਰ! ਮੈਨੂੰ ਉਹ ਜਗ੍ਹਾ ਦੱਸੋ, ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥੧॥ ਰਹਾਉ ॥ ਜਿੱਥੇ ਵਾਹਿਗੁਰੂ ਸੁਆਮੀ ਦਾ ਜੱਸ ਸਦਾ ਹੀ ਗਾਇਨ ਹੁੰਦਾ ਹੋਵੇ। ਠਹਿਰਾਉ। ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥ ਸ਼ਾਸਤਰ ਅਤੇ ਵੇਦ ਗੁਨਾਹ ਤੇ ਨੇਕੀ ਦੀ ਸੋਚ ਵਿਚਾਰ ਬਿਆਨ ਕਰਦੇ ਹਨ ਅਤੇ ਕਹਿੰਦੇ ਹਨ, ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥੨॥ ਕਿ ਬੰਦਾ ਮੁੜ ਮੁੜ ਕੇ ਦੌਜ਼ਕ ਤੇ ਬਹਿਸ਼ਤ ਵਿੱਚ ਪੈਂਦਾ ਹੈ। ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥ ਘਰਬਾਰੀ ਦੇ ਜੀਵਨ ਵਿੱਚ ਫਿਕਰ ਹੈ ਅਤੇ ਵਿਰਕਤੀ ਵਿੱਚ ਹੰਕਾਰ। ਕਰਮ ਕਰਤ ਜੀਅ ਕਉ ਜੰਜਾਰ ॥੩॥ ਸੰਸਕਾਰਾਂ ਦਾ ਕਰਨਾ, ਆਤਮਾ, ਲਈ ਇਕ ਫਾਹੀ ਹੈ। ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥ ਸੁਆਮੀ ਦੀ ਦਇਆ ਦੁਆਰਾ ਜਿਸ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ, ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥੪॥ ਹੇ ਨਾਨਕ! ਉਹ ਗੁਰਾਂ ਦੇ ਉਪਦੇਸ਼ ਰਾਹੀਂ, ਮਾਇਆ ਦੇ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ। ਸਾਧਸੰਗਿ ਹਰਿ ਕੀਰਤਨੁ ਗਾਈਐ ॥ ਸਤਿ ਸੰਗਤ ਅੰਦਰ ਵਾਹਿਗੁਰੂ ਦਾ ਜੱਸ ਗਾਇਨ ਕਰ। ਇਹੁ ਅਸਥਾਨੁ ਗੁਰੂ ਤੇ ਪਾਈਐ ॥੧॥ ਰਹਾਉ ਦੂਜਾ ॥੭॥੫੮॥ ਇਹ ਜਗ੍ਹਾਂ ਗੁਰਾਂ ਪਾਸੋਂ ਮਿਲਦੀ ਹੈ। ਠਹਿਰਾਉ ਦੂਜਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ॥ ਮੇਰੇ ਗ੍ਰਹਿ ਅੰਦਰ ਆਰਾਮ ਹੈ ਅਤੇ ਮੁੜ ਆਰਾਮ ਹੈ ਗ੍ਰਹਿ ਦੇ ਬਾਹਰਵਾਰ ਭੀ। ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥੧॥ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਰੇ ਗਮ ਨਵਿਰਤ ਹੋ ਗਏ ਹਨ। ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥ ਜਦ ਤੂੰ ਮੇਰੇ ਮਨ ਵਿੱਚ ਆਉਂਦਾ ਹੈ, ਮੈਨੂੰ ਸਾਰੇ ਆਰਾਮ ਪਰਾਪਤ ਹੋ ਜਾਂਦੇ ਹਨ। copyright GurbaniShare.com all right reserved. Email |