ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ। ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ॥ ਸਭ ਕੁਝ ਪਹਿਲਾਂ ਤੋਂ ਹੀ ਨੀਅਤ ਹੋਇਆ ਹੋਇਆ ਹੈ। ਸੋਚ ਵਿਚਾਰ ਰਾਹੀਂ ਇਸ ਤੋਂ ਵਧੀਕ ਕੀ ਜਾਣਿਆਂ ਜਾ ਸਕਦਾ ਹੈ? ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥੧॥ ਆਪਣੇ ਗਲਤੀ ਕਰਦੇ ਹੋਏ ਬੱਚੇ ਨੂੰ ਭਾਗਾਂ ਵਾਲੇ ਪਰਮ ਪ੍ਰਭੂ ਨੇ ਮਾਫ ਕਰ ਦਿਤਾ ਹੈ। ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥ ਮੇਰਾ ਸੱਚਾ ਗੁਰੂ ਹੇਮਸ਼ਾਂ ਹੀ ਮਿਹਰਬਾਨ ਹੈ। ਉਸ ਨੇ ਮੈਂ ਮਸਕੀਨ ਨੂੰ ਬਚਾ ਲਿਆ ਹੈ। ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥੧॥ ਰਹਾਉ ॥ ਉਸ ਨੇ ਮੇਰੀ ਬੀਮਾਰੀ ਕੱਟ ਦਿਤੀ ਹੈ ਅਤੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਆਬਿ-ਹਿਯਾਤੀ ਨਾਮ ਪਾ ਦਿਤਾ ਹੈ ਅਤੇ ਮੈਨੂੰ ਪਰਮ ਪਰਸੰਨਤਾ ਪਰਾਪਤ ਹੋ ਗਈ ਹੈ। ਠਹਿਰਾਉ। ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥ ਉਸ ਨੇ ਮੇਰੇ ਅਣਗਿਣਤ ਗੁਨਾਹ ਧੋ ਸੁਟੇ ਹਨ, ਮੇਰੀਆਂ ਬੇੜੀਆਂ ਵੱਢੀਆਂ ਗਈਆਂ ਹਨ ਅਤੇ ਮੈਂ ਮੋਖ਼ਸ਼ ਹੋ ਗਿਆ ਹਾਂ। ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥੨॥ ਭੁਜਾ ਤੋਂ ਪਕੜ ਕੇ ਮੈਨੂੰ ਗੁਰਾਂ ਨੇ ਮਹਾਂ ਭਿਆਨਕ ਅੰਨ੍ਹੇ ਖੂਹ ਵਿਚੋਂ ਬਾਹਰ ਧਰੂ ਲਿਆ ਹੈ। ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥ ਮੈਂ ਨਿੱਡਰ ਹੋ ਗਿਆ ਹਾਂ, ਮੇਰੇ ਸਾਰੇ ਡਰ ਨਾਸ ਹੋ ਗਏ ਹਨ, ਬਚਾਉਣ ਵਾਲੇ ਨੇ ਮੈਨੂੰ ਬਚਾ ਲਿਆ ਹੈ। ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥੩॥ ਤੇਰੀ ਐਹੋ ਜੇਹੀ ਬਖਸ਼ਸ਼ ਹੈ, ਹੇ ਮੈਂਡੇ ਸੁਆਮੀ! ਜੋ ਮੇਰੇ ਸਾਰੇ ਕੰਮ ਰਾਸ ਹੋ ਗਏ ਹਨ। ਗੁਣ ਨਿਧਾਨ ਸਾਹਿਬ ਮਨਿ ਮੇਲਾ ॥ ਮੇਰੀ ਆਤਮਾ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਪ੍ਰਭੂ ਨੂੰ ਮਿਲ ਪਈ ਹੈ। ਸਰਣਿ ਪਇਆ ਨਾਨਕ ਸੋੁਹੇਲਾ ॥੪॥੯॥੪੮॥ ਸਹਿਬ ਦੀ ਪਨਾਹ ਲੈਣ ਦੁਆਰਾ, ਹੇ ਨਾਨਕ ਮੈਂ ਸੁਖੀ ਹੋ ਗਿਆ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥ ਜਦ ਤੂੰ ਭੁਲ ਜਾਂਦਾ ਹੈਂ, ਤਦ ਹਰ ਕੋਈ ਮੇਰਾ ਵੈਰੀ ਹੋ ਜਾਂਦਾ ਹੈ। ਜਦ ਮੈਂ ਤੈਨੂੰ ਸਿਮਰਦਾ ਹਾਂ, ਤਦ ਉਹ ਸਾਰੇ ਮੇਰੀ ਟਹਿਲ ਕਰਦੇ ਹਨ। ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥ ਤੇਰੇ ਬਗੈਰ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ, ਹੇ ਸੱਚੇ, ਅਦ੍ਰਿਸ਼ਟ ਅਤੇ ਭੇਦ-ਰਹਿਤ ਸੁਆਮੀ! ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥ ਜਦ ਮੈਂ ਤੈਨੂੰ ਯਾਦ ਕਰਦਾ ਹਾਂ, ਤਦ ਮੈਂ ਤੈਨੂੰ ਹਮੇਸ਼ਾਂ ਹੀ ਮਿਹਰਬਾਨ ਪਾਉਂਦਾ ਹਾਂ। ਗਰੀਬੜੇ ਲੋਕ ਮੇਰਾ ਕੀ ਕਰ ਸਕਦੇ ਹਨ? ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥੧॥ ਰਹਾਉ ॥ ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਠਹਿਰਾਉ। ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥ ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ। ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥ ਜਿਹੜੇ ਇਨਸਾਨ ਤੇ ਤੇਰੀ ਰਹਿਮਤ ਹੈ, ਉਸ ਨੂੰ ਕੋਈ ਤਕਲੀਫ ਨਿਗਲ ਨਹੀਂ ਸਕਦੀ। ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥ ਕੇਵਲ ਉਹ ਹੀ ਆਰਾਮ ਹੈ ਅਤੇ ਉਸ ਵੀ ਵਿਸ਼ਾਲਤਾ ਜਿਹੜੀ ਮਾਣਨੀਯ ਮਾਲਕ ਦੇ ਚਿੱਤ ਨੂੰ ਚੰਗੀ ਲੱਗਦੀ ਹੈ। ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥ ਤੂੰ ਸਿਆਣਾ ਹੈਂ, ਤੂੰ ਹਮੇਸ਼ਾਂ ਹੀ ਕਿਰਪਾਲੂ ਹੈਂ। ਤੇਰਾ ਨਾਮ ਪਰਾਪਤ ਕਰਕੇ ਮੈਂ ਅਨੰਦ ਭੋਗਦਾ ਹਾਂ। ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥ ਤੇਰੇ ਮੂਹਰੇ ਮੇਰੀ ਪ੍ਰਾਰਥਨਾ ਹੈ। ਮੇਰੀ ਜਿੰਦੜੀ ਅਤੇ ਦੇਹਿ ਸਮੂਹ ਤੇਰੀਆਂ ਹਨ। ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥ ਗੁਰੂ ਜੀ ਆਖਦੇ ਹਨ, ਸਾਰੀ ਮਹਾਨਤਾ ਤੇਰੀ ਹੈ। ਮੇਰਾ ਤਾਂ ਕੋਈ ਨਾਮ ਤੱਕ ਨਹੀਂ ਜਾਣਦਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਰਿ ਕਿਰਪਾ ਪ੍ਰਭ ਅੰਤਰਜਾਮੀ ਸਾਧਸੰਗਿ ਹਰਿ ਪਾਈਐ ॥ ਮਿਹਰ ਧਾਰ ਹੇ ਦਿਲਾਂ ਦੀਆਂ ਜਾਨਣਹਾਰ, ਵਾਹਿਗੁਰੂ ਸੁਆਮੀ! ਕਿ ਸਤਿਸੰਗਤ ਰਾਹੀਂ ਮੈਂ ਤੈਨੂੰ ਪਰਾਪਤ ਹੋ ਜਾਂਵਾ। ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥੧॥ ਜੇਕਰ ਦਰਵਾਜਾ ਖੋਲ੍ਹ ਕੇ ਸਾਹਿਬ ਆਪਣਾ ਦੀਦਾਰ ਵਿਖਾਲ ਦੇਵੇ, ਤਦ ਪ੍ਰਾਣੀ, ਮੁੜ ਕੇ ਜਨਮ ਨਹੀਂ ਧਾਰਦਾ। ਮਿਲਉ ਪਰੀਤਮ ਸੁਆਮੀ ਅਪੁਨੇ ਸਗਲੇ ਦੂਖ ਹਰਉ ਰੇ ॥ ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਦੁਆਰਾ ਮੇਰੀ ਸਾਰੀ ਪੀੜ ਦੂਰ ਹੋ ਗਈ ਹੈ। ਪਾਰਬ੍ਰਹਮੁ ਜਿਨ੍ਹ੍ਹਿ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥੧॥ ਰਹਾਉ ॥ ਮੈਂ ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹਾਂ, ਜਿਹੜੇ ਆਪਣੇ ਦਿਲ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਦੇ ਹਨ। ਠਹਿਰਾਉ। ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥ ਸੰਸਾਰ ਇਕ ਭਾਰੇ ਬੀਆਬਾਨ ਤੇ ਅੱਗ ਦੇ ਸਮੁੰਦਰ ਵਾਂਙ ਹੈ, ਜਿਸ ਵਿੱਚ ਪ੍ਰਾਣੀ ਖੁਸ਼ੀ ਤੇ ਗਮੀ ਅੰਦਰ ਵੱਸਦੇ ਹਨ। ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥੨॥ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਪਵਿੱਤਰ ਹੋ ਜਾਂਦਾ ਹੈ ਅਤੇ ਆਪਣੀ ਜੀਭਾ ਨਾਲ ਉਹ ਵਾਹਿਗੁਰੂ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰਦਾ ਹੈ। ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥ ਆਦਮੀ ਆਪਣੀ ਦੇਹਿ ਤੇ ਦੌਲਤ ਨੂੰ ਸਾਂਭਦਾ ਹੈ, ਅਤੇ ਹਰ ਸ਼ੈ ਨੂੰ ਆਪਣੀ ਨਿੱਜ ਦੀ ਬਣਾ ਲੈਦਾ ਹੈ। ਐਸੇ ਸੂਖਮ ਜੂੜਾਂ ਨਾਲ ਉਹ ਜਕੜਿਆਂ ਹੋਇਆ ਹੈ। ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥੩॥ ਗੁਰਾਂ ਦੀ ਦਇਆ ਦੁਆਰਾ ਬੰਦਾ ਕੈਦ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ ਹੈ। ਰਾਖਿ ਲੀਏ ਪ੍ਰਭਿ ਰਾਖਨਹਾਰੈ ਜੋ ਪ੍ਰਭ ਅਪੁਨੇ ਭਾਣੇ ॥ ਬਚਾਉਣ ਵਾਲਾ ਸੁਆਮੀ ਉਨ੍ਹਾਂ ਦੀ ਰੱਖਿਆ ਕਰਦਾ ਹੈ, ਜੋ ਆਪਣੇ ਮਾਲਕ ਨੂੰ ਚੰਗੇ ਲੱਗਦੇ ਹਨ। ਜੀਉ ਪਿੰਡੁ ਸਭੁ ਤੁਮ੍ਹ੍ਹਰਾ ਦਾਤੇ ਨਾਨਕ ਸਦ ਕੁਰਬਾਣੇ ॥੪॥੧੧॥੫੦॥ ਮੇਰੇ ਦਾਤਾਰ ਸੁਆਮੀ, ਆਤਮਾ ਅਤੇ ਦੇਹੀ ਸਮੂਹ ਤੈਡੇ ਹਨ, ਹੇ ਨਾਨਕ, ਆਪ ਮੈਂ ਹਮੇਸ਼ਾਂ, ਤੇਰੇ ਉਤੋਂ ਘੋਲੀ ਜਾਂਦਾ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥ ਤੂੰ ਸੰਸਾਰ ਮਮਤਾ, ਅਪਵਿਤ੍ਰਤਾ ਅਤੇ ਨੀਦਰ ਤੋਂ ਬਚ ਗਈ ਹੈਂ। ਕਿਸ ਦੀ ਕ੍ਰਿਪਾ ਦੁਆਰਾ ਇਹ ਹੋਇਆ ਹੈ? ਮਹਾ ਮੋਹਨੀ ਤੁਧੁ ਨ ਵਿਆਪੈ ਤੇਰਾ ਆਲਸੁ ਕਹਾ ਗਇਓ ਰੀ ॥੧॥ ਰਹਾਉ ॥ ਪਰਮ ਫਰੇਫਤਾ ਕਰਨ ਵਾਲੀ ਮਾਇਆ ਤੈਨੂੰ ਨਹੀਂ ਪੋਂਹਦੀ, ਤੇਰੀ ਸੁਸਤੀ ਕਿੱਥੇ ਚਲੀ ਗਈ ਹੈ? ਠਹਿਰਾਉ। copyright GurbaniShare.com all right reserved. Email |