Page 381
ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥
ਬਦਖੋਈ ਕਰਨ ਵਾਲੇ ਲਈ ਕਿਧਰੇ ਭੀ ਮੋਖਸ਼ ਨਹੀਂ, ਸੁਆਮੀ ਦੀ ਐਹੋ ਜੇਹੀ ਹੀ ਰਜ਼ਾ ਹੈ।

ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥੩॥
ਜਿੰਨੀ ਜਿਆਦਾ ਸਾਧੂਆ ਦੀ ਬਦਖੋਈ ਕੀਤੀ ਜਾਵੇ, ਉਨ੍ਹਾਂ ਹੀ ਜ਼ਿਆਦਾ ਆਰਾਮ ਉਹ ਮਾਣਦੇ ਹਨ।

ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥
ਸਾਧੂਆਂ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਸਾਧੂਆਂ ਦਾ ਤੂੰ ਹੀ ਸਹਾਇਕ ਹੈ।

ਕਹੁ ਨਾਨਕ ਸੰਤ ਹਰਿ ਰਾਖੇ ਨਿੰਦਕ ਦੀਏ ਰੁੜਾਈ ॥੪॥੨॥੪੧॥
ਗੁਰੂ ਜੀ ਆਖਦੇ ਹਨ, ਸਾਧੂਆਂ ਦੀ ਵਾਹਿਗੁਰੂ ਰੱਖਿਆ ਕਰਦਾ ਹੈ ਅਤੇ ਬਦਖੋਈ ਕਰਨ ਵਾਲਿਆਂ ਨੂੰ ਉਹ ਹੜ੍ਹ ਵਿੱਚ ਸੁੱਟ ਪਾਉਂਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥
ਬਾਹਰ ਵਾਰੋਂ ਬੰਦਾ ਆਪਣੀ ਦੇਹਿ ਧੋ ਲੈਂਦਾ ਹੈ, ਪ੍ਰੰਤੂ ਅੰਦਰੋਂ ਉਸਦਾ ਚਿੱਤ ਗਲੀਜ਼ ਰਹਿੰਦਾ ਹੈ। ਉਹ ਆਪਣੇ ਦੋਵੇ ਥਾਂ ਹੀ ਗੁਆ ਲੈਂਦਾ ਹੈ।

ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥੧॥
ਏਥੇ ਉਹ ਵਿਸ਼ੇ ਭੋਗ, ਗੁਸੇ ਅਤੇ ਸੰਸਾਰੀ ਮਮਤਾ ਅੰਦਰ ਖਚਤ ਹੋਇਆ ਹੋਇਆ ਹੈ ਅਤੇ ਏਦੂੰ ਮਗਰੋਂ ਉਹ ਡੂੰਘੇ ਹਉਕੇ ਭਰ ਕੇ ਵਿਰਲਾਪ ਕਰੇਗਾ।

ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥
ਵੱਖਰਾ ਹੈ ਰਸਤਾ, ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦਾ।

ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥੧॥ ਰਹਾਉ ॥
ਸੱਪ ਦੀ ਖੁੱਡ ਤਬਾਹ ਕਰਨ ਨਾਲ ਸੱਪ ਨਹੀਂ ਮਰਦਾ, ਬੋਲਾ ਆਦਮੀ ਵਾਹਿਗੁਰੂ ਦਾ ਨਾਮ ਸ੍ਰਵਣ ਨਹੀਂ ਕਰਦਾ ਠਹਿਰਾਉ।

ਮਾਇਆ ਕੀ ਕਿਰਤਿ ਛੋਡਿ ਗਵਾਈ ਭਗਤੀ ਸਾਰ ਨ ਜਾਨੈ ॥
ਜ਼ਾਹਰ ਤੌਰ ਤੇ ਉਹ ਸੰਸਾਰੀ ਵਿਹਾਰ ਤਰਕ ਕਰ ਦਿੰਦਾ ਹੈ, ਪਰ ਉਹ ਪ੍ਰੇਮਾ ਭਗਤੀ ਦੀ ਕਦਰ ਨਹੀਂ ਜਾਣਦਾ।

ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥੨॥
ਉਹ ਵੇਦਾਂ ਅਤੇ ਸ਼ਾਸਤਰਾਂ ਵਿੱਚ ਔਗੁਣ ਨਿਰੂਪਣ ਕਰਨ ਲੱਗ ਜਾਂਦਾ ਹੈ ਅਤੇ ਵਾਹਿਗੁਰੂ ਦੇ ਮਿਲਾਪ ਦੇ ਅਸਲੀ ਤਰੀਕੇ ਨੂੰ ਨਹੀਂ ਜਾਣਦਾ।

ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
ਪਰਮੇਸ਼ਰ, ਪਾਰਖੂ ਦੀ ਨਿ੍ਹਗਾ ਅੰਦਰ ਆਉਣ ਉੱਤੇ ਉਸ ਦਾ ਜਾਲ੍ਹੀ ਸਿੱਕੇ ਦੀ ਮਾਨਿੰਦ ਪਾਜ ਉਘੜ ਆਉਂਦਾ ਹੈ।

ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥੩॥
ਦਿਲਾਂ ਦੀਆਂ ਜਾਨਣਹਾਰ ਸਭ ਕੁਝ ਜਾਣਦਾ ਹੈ। ਊਸ ਪਾਸੋਂ ਆਪਾਂ ਕਿਸ ਤਰ੍ਹਾਂ ਕੁਛ ਲੁਕੋ ਸਕਦੇ ਹਾਂ?

ਕੂੜਿ ਕਪਟਿ ਬੰਚਿ ਨਿੰਮੁਨੀਆਦਾ ਬਿਨਸਿ ਗਇਆ ਤਤਕਾਲੇ ॥
ਝੂਠ, ਟੇਢਾਪਣ ਅਤੇ ਫਰੇਬ ਨੀਹਂ ਦੇ ਬਿਨਾਂ ਹਨ ਅਤੇ ਤੁਰੰਤ ਹੀ ਨਾਸ ਹੋ ਜਾਂਦੇ ਹਨ।

ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥੪॥੩॥੪੨॥
ਸੱਚ, ਸੱਚ ਸੱਚ ਨਾਨਕ ਆਖਦਾ ਹੈ। ਆਪਣੇ ਮਨ ਅੰਦਰ ਇਸ ਨੂੰ ਵੇਖ ਅਤੇ ਨਿਰਣਾ ਕਰ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥
ਸਵੈ-ਹੰਗਤਾ ਨੂੰ ਮਾਰਣ ਦੀ ਨਿਰਤਕਾਰੀ ਦਾ ਉਪਰਾਲਾ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ।

ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥੧॥
ਪੰਜ ਮੰਦੇ ਵਿਸ਼ੇ ਵੇਗਾਂ ਨੂੰ ਉਹ ਆਪਣੇ ਕਾਬੂ ਵਿੱਚ ਰੱਖਦਾ ਹੈ ਅਤੇ ਆਪਣੇ ਹਿਰਦੇ ਅੰਦਰ ਉਹ ਇਕ ਸੁਆਮੀ ਨੂੰ ਟਿਕਾਉਂਦਾ ਹੈ।

ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥
ਤੇਰਾ ਗੋਲਾ ਨੱਚਦਾ ਅਤੇ ਤੇਰੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹੈ।

ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥੧॥ ਰਹਾਉ ॥
ਉਹ ਸਰੰਦਾ, ਜੋੜੀ, ਛੈਣੇ ਅਤੇ ਕੈਸੀਆਂ ਵਜਾਉਂਦਾ ਹੈ ਅਤੇ ਇਸ ਤਰ੍ਹਾਂ ਉਹ ਇਲਾਹੀ ਕੀਰਤਨ ਸੁਣਦਾ ਹੈ। ਠਹਿਰਾਉ।

ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥
ਪਹਿਲਾਂ ਉਹ ਆਪਣੇ ਮਨ ਨੂੰ ਸਿਖਮਤ ਦਿੰਦਾ ਹੈ, ਮਗਰੋਂ ਉਹ ਹੋਰਨਾਂ ਨੂੰ ਪਰਸੰਨ ਕਰਦਾ ਹੈ।

ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥੨॥
ਆਪਣੇ ਮਨ ਅੰਦਰ ਉਹ ਸੁਆਮੀ ਦੇ ਨਾਮ ਦਾ ਸਿਮਰਨ ਤੇ ਆਰਾਧਨ ਕਰਦਾ ਹੈ ਅਤੇ ਆਪਣੇ ਮੂੰਹ ਨਾਲ ਉਹ ਇਸ ਨੂੰ ਹੋਰ ਸਾਰਿਆਂ ਨੂੰ ਪ੍ਰਚਾਰਦਾ ਹੈ।

ਕਰ ਸੰਗਿ ਸਾਧੂ ਚਰਨ ਪਖਾਰੈ ਸੰਤ ਧੂਰਿ ਤਨਿ ਲਾਵੈ ॥
ਉਹ ਸੰਤਾਂ ਨੂੰ ਮਿਲ ਕੇ ਉਨ੍ਹਾਂ ਦੇ ਪੈਰ ਧੌਦਾਂ ਹੈ। ਸੰਤਾਂ ਦੇ ਪੈਰਾਂ ਦੀ ਧੂੜ ਉਹ ਆਪਣੀ ਦੇਹਿ ਨੂੰ ਲਾਉਂਦਾ ਹੈ।

ਮਨੁ ਤਨੁ ਅਰਪਿ ਧਰੇ ਗੁਰ ਆਗੈ ਸਤਿ ਪਦਾਰਥੁ ਪਾਵੈ ॥੩॥
ਆਪਣੀ ਆਤਮਾ ਅਤੇ ਦੇਹਿ ਗੁਰਾਂ ਦੇ ਸਮਰਪਣ ਕਰ ਉਹ ਉਨ੍ਹਾਂ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਸੱਚੀ ਦੌਲਤ ਨੂੰ ਪ੍ਰਾਪਤ ਕਰ ਲੈਂਦਾ ਹੈ।

ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੁਖੁ ਭਾਗੈ ॥
ਜਿਹੜਾ ਕੋਈ ਭੀ ਭਰੋਸੇ ਨਾਲ ਗੁਰਾਂ ਨੂੰ ਸੁਣਦਾ ਅਤੇ ਵੇਖਦਾ ਹੈ, ਉਸ ਦੀ ਜੰਮਨ ਅਤੇ ਮਰਨ ਦੀ ਪੀੜ ਦੌੜ ਜਾਂਦੀ ਹੈ।

ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥੪॥੪॥੪੩॥
ਐਹੋ ਜੇਹਾ ਨਾਚ ਦੋਜ਼ਕ ਨੂੰ ਮੇਟ ਦਿੰਦਾ ਹੈ। ਗੁਰੂ ਅਨੁਸਾਰੀ ਸਿੱਖ, ਹੇ ਨਾਨਕ! ਹਮੇਸ਼ਾਂ ਜਾਗਦਾ ਰਹਿੰਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥
ਇਕ ਨੀਚ ਕਮੀਨੀ ਜ਼ਨਾਨੀ (ਨੀਵੀਂ ਬਿਰਤੀ) ਉਚ ਜਾਤੀ ਦੀ ਤ੍ਰੀਮਤ ਹੋ ਗਈ ਹੈ ਅਤੇ ਇਕ ਭੰਗਣ ਉਤਮ ਥੀ ਵੰਞੀ ਹੈ।

ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥੧॥
ਹੇਠਲੇ ਲੋਕ ਅਤੇ ਅਸਮਾਨੀ-ਦੌਲਤ ਦੀ ਅਸੰਤੁਸ਼ਟ ਖਾਹਿਸ਼ ਦੀ ਲਾਟ ਬੁਝ ਕੇ ਬਿਨਸ ਗਈ ਹੈ।

ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥
ਗ੍ਰਹਿ ਦੀ ਬਿੱਲੀ ਨੂੰ ਹੁਣ ਵੱਖਰਾ ਹੀ ਉਪਦੇਸ਼ ਮਿਲਿਆ ਹੈ ਅਤੇ ਉਹ ਚੂਹੇ ਨੂੰ ਵੇਖ ਕੇ ਭੈ ਭੀਤ ਹੋ ਜਾਂਦੀ ਹੈ।

ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥੧॥ ਰਹਾਉ ॥
ਗੁਰੂ ਨੇ ਸ਼ੇਰ ਨੂੰ ਬੱਕਰੀ ਦੇ ਅਖਤਿਆਰ ਵਿੱਚ ਕਰ ਦਿੱਤਾ ਹੈ। ਅਤੇ ਕੁੱਤਾ ਹੁਣ ਘਾਹ ਨੂੰ ਖਾਂਦਾ ਹੈ। ਠਹਿਰਾਉ।

ਬਾਝੁ ਥੂਨੀਆ ਛਪਰਾ ਥਾਮ੍ਹ੍ਹਿਆ ਨੀਘਰਿਆ ਘਰੁ ਪਾਇਆ ਰੇ ॥
ਥਮਲਿਆਂ ਦੇ ਬਗੈਰ ਛੱਪਰ ਠਹਿਰਿਆ ਹੋਇਆ ਹੈ ਅਤੇ ਮਕਾਨ-ਰਹਿਤ ਨੂੰ ਮਕਾਨ ਮਿਲ ਗਏ ਹਨ।

ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥੨॥
ਜੜਨ ਵਾਲੇ ਦੇ ਬਾਝੋਂ ਮਾਣਕ ਜੜਿਆ ਗਿਆ ਹੈ। ਇਕ ਅਦਭੁਤ ਨਗ ਜੜਿਆ ਹੋਇਆ ਹੈ।

ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥
ਸ਼ੋਰ-ਸ਼ਰਾਬੇ ਰਾਹੀਂ ਮੰਗਤਾ ਕਾਮਯਾਬ ਨਹੀਂ ਹੁੰਦਾ। ਖਾਮੋਸ਼ੀ ਦੁਆਰਾ ਉਹ ਨਿਆਂ ਹਾਸਲ ਕਰ ਲੈਂਦਾ ਹੈ।

ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥੩॥
ਮੁਰਦੇ ਕੀਮਤੀ ਗਲੀਚਿਆਂ ਉਤੇ ਬਹਿੰਦੇ ਹਨ। ਜੋ ਕੁਛ ਅੱਖਾਂ ਨਾਲ ਦਿਸਦਾ ਹੈ, ਛੇਤੀ ਹੀ ਅਲੋਪ ਹੋ ਜਾਵੇਗਾ।

copyright GurbaniShare.com all right reserved. Email