Page 1193

ਜਾ ਕੈ ਕੀਨ੍ਹ੍ਹੈ ਹੋਤ ਬਿਕਾਰ ॥
ਜਿਨ੍ਹਾਂ ਪਦਾਰਥਾਂ ਨੂੰ ਇਕੱਤਰ ਕੀਤਿਆਂ ਪਾਪ ਉਤਪੰਨ ਹੁੰਦੇ ਹਨ,

ਸੇ ਛੋਡਿ ਚਲਿਆ ਖਿਨ ਮਹਿ ਗਵਾਰ ॥੫॥
ਇਕ ਮੁਹਤ ਵਿੱਚ ਉਨ੍ਹਾਂ ਨੂੰ ਤਿਆਗ ਕੇ ਬੇਸਮਝ ਬੰਦਾ ਟੁਰ ਜਾਂਦਾ ਹੈ।

ਮਾਇਆ ਮੋਹਿ ਬਹੁ ਭਰਮਿਆ ॥
ਜੀਵ ਧਨ-ਦੌਲਤ ਦੇ ਪਿਆਰ ਅੰਦਰ ਬਹੁਤ ਭਟਕਦਾ ਹੈ।

ਕਿਰਤ ਰੇਖ ਕਰਿ ਕਰਮਿਆ ॥
ਉਹ ਵੈਸੇ ਅਮਲ ਕਮਾਉਂਦਾ ਹੈ, ਜੇਹੋ ਜੇਹੀ ਉਸ ਦੇ ਪੂਰਬਲੇ ਕਰਮਾਂ ਦੀ ਲਿਖਤਾਕਾਰ ਹੈ।

ਕਰਣੈਹਾਰੁ ਅਲਿਪਤੁ ਆਪਿ ॥
ਸਿਰਜਣਹਾਰ, ਖੁਦ ਨਿਰਲੇਪ ਰਹਿੰਦਾ ਹੈ।

ਨਹੀ ਲੇਪੁ ਪ੍ਰਭ ਪੁੰਨ ਪਾਪਿ ॥੬॥
ਨੇਕੀ ਤੇ ਬਦੀ ਪ੍ਰਭੂ ਤੇ ਕੋਈ ਅਸਰ ਨਹੀਂ ਰੱਖਦੇ।

ਰਾਖਿ ਲੇਹੁ ਗੋਬਿੰਦ ਦਇਆਲ ॥
ਤੂੰ ਮੇਰੀ ਰੱਖਿਆ ਕਰ, ਹੇ ਜਗ ਦੇ ਮਿਹਰਬਾਨ ਮਾਲਕ!

ਤੇਰੀ ਸਰਣਿ ਪੂਰਨ ਕ੍ਰਿਪਾਲ ॥
ਹੇ ਮੇਰੇ ਮੁਕੰਮਲ ਮਇਆਵਾਨ ਮਾਲਕ! ਮੈਂ ਤੇਰੀ ਪਨਾਹ ਲਈ ਹੈ।

ਤੁਝ ਬਿਨੁ ਦੂਜਾ ਨਹੀ ਠਾਉ ॥
ਤੇਰੇ ਬਗੈਰ ਮੇਰੀ ਹੋਰ ਕੋਈ ਆਰਾਮ ਦੀ ਥਾਂ ਨਹੀਂ।

ਕਰਿ ਕਿਰਪਾ ਪ੍ਰਭ ਦੇਹੁ ਨਾਉ ॥੭॥
ਤੂੰ ਮੇਰੇ ਤੇ ਮਿਹਰ ਧਾਰ ਅਤੇ ਮੈਨੂੰ ਆਪਣਾ ਨਾਮ ਬਖਸ਼।

ਤੂ ਕਰਤਾ ਤੂ ਕਰਣਹਾਰੁ ॥
ਹੇ ਸੁਆਮੀ! ਤੂੰ ਸਿਰਜਣਹਾਰ ਹੈ ਅਤੇ ਤੂੰ ਹੀ ਕਰਨ ਵਾਲਾ।

ਤੂ ਊਚਾ ਤੂ ਬਹੁ ਅਪਾਰੁ ॥
ਤੂੰ ਤੂੰ ਬੁਲੰਦ ਅਤੇ ਬੜਾ ਹੀ ਬੇਅੰਤ ਹੈ।

ਕਰਿ ਕਿਰਪਾ ਲੜਿ ਲੇਹੁ ਲਾਇ ॥
ਮਿਹਰ ਧਾਰ ਕੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਪ੍ਰਭੂ!

ਨਾਨਕ ਦਾਸ ਪ੍ਰਭ ਕੀ ਸਰਣਾਇ ॥੮॥੨॥
ਗੋਲੇ ਨਾਨਕ ਨੇ ਤੇਰੀ ਸ਼ਰਣਾਗਤ ਨਹੀਂ ਹੇ, ਹੇ ਸੁਆਮੀ!

ਬਸੰਤ ਕੀ ਵਾਰ ਮਹਲੁ ੫
ਬਸੰਤ ਕੀ ਵਾਰ। ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
ਵਾਹਿਗੁਰੂ ਦਾ ਨਾਮ ਆਰਾਧਨ ਕਰਨ ਦੁਆਰਾ, ਤੂੰ ਪ੍ਰਫੁਲਤ ਹੋ, ਹੇ ਵੀਰ!

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥
ਪ੍ਰਾਲਬੰਧ ਦੀ ਲਿਖਤਾਕਾਰ ਅਨੁਸਾਰ ਤੈਨੂੰ ਇਹ ਸੁੰਦਰ ਮੌਸਮ ਪਰਾਪਤ ਹੋਇਆ ਹੈ।

ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥
ਨਾਮ ਦੇ ਅੰਮ੍ਰਿਤ-ਮਈ ਮੇਵੇ ਨੂੰ ਪਾ ਕੇ, ਜੰਗਲ, ਘਾਅ ਅਤੇ ਤਿੰਨ ਜਹਾਨ ਪ੍ਰਫੁਲਤ ਹੋ ਗਏ ਹਨ।

ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ ॥
ਸੰਤਾਂ ਨਾਲ ਮਿਲ ਕੇ ਪਸੰਨਤਾ ਉਤਪੰਨ ਹੁੰਦੀ ਹੈ ਅਤੇ ਪਾਪਾਂ ਦਾ ਸਾਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥
ਨਾਨਕ ਕੇਵਲ ਇਕ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ, ਅਤੇ ਉਹ ਮੁੜ ਕੇ ਜੂਨੀਆਂ ਅੰਦਰ ਨਹੀਂ ਭਟਕੇਗਾ।

ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
ਸੱਚੇ ਨਾਮ ਦਾ ਆਸਰਾ ਲੈ ਕੇ, ਮੈਂ ਪਰਮ ਬਲਵਾਨ ਪੰਜਾਂ ਭੂਤਨਿਆਂ ਨੂੰ ਨਰੜ ਲਿਆ ਹੈ।

ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
ਮੇਰੇ ਮਨ ਅੰਦਰ ਖਲੋ ਸੁਆਮੀ ਨੇ ਮੇਰੇ ਪਾਸੋਂ ਆਪਣੇ ਪੈਰਾਂ ਦਾ ਸਿਮਰਨ ਕਰਵਾਇਆ ਹੈ।

ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
ਮੇਰੀਆਂ ਸਾਰੀਆਂ ਬੀਮਾਰੀਆਂ ਤੇ ਅਫਸੋਸ ਦੂਰ ਹੋ ਗਹੇ ਹਨ ਅਤੇ ਮੈਂ ਹਮੇਸ਼ਾਂ ਨੌ-ਬਰ-ਨੌ ਹਾਂ।

ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
ਦਿਨ ਤੇ ਰਾਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਮੁੜ ਕੇ ਨਹੀਂ ਮਰਾਂਗਾ।

ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥੨॥
ਹੇ ਨਾਨਕ! ਮੈਂ ਓੜਕ ਨੂੰ ਉਹੀ ਹੋ ਗਿਆ ਹਾਂ, ਜਿਸ ਤੋਂ ਮੈਂ ਉਤਪੰਨ ਹੋਇਆ ਸੀ।

ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥
ਬੰਦਾ ਕਿਥੋਂ ਉਤਪੰਨ ਹੁੰਦਾ ਹੈ, ਕਿਥੇ ਉਹ ਰਹਿੰਦਾ ਹੈ ਅਤੇ ਕਾਹਦੇ ਵਿੱਚ ਉਹ ਲੀਨ ਹੋ ਜਾਂਦਾ ਹੈ।

ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥
ਇਨਸਾਨ ਤੇ ਹੋਰ ਸਾਰੇ ਜੀਵ ਮਾਲਕ ਦੀ ਮਲਕੀਅਤ ਹਨ। ਉਨ੍ਹਾਂ ਦਾ ਮੁੱਲ ਕੌਣ ਪਾ ਸਕਦਾ ਹੈ?

ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ ॥
ਸੋਹਣੇ ਸੁਨੱਖੇ ਹਨ ਸਾਧੂ, ਜੋ ਸੁਆਮੀ ਦੇ ਨਾਮ ਨੂੰ ਸਦਾ ਉਚਾਰਦੇ, ਸਿਮਰਦੇ ਅਤੇ ਸ੍ਰਵਣ ਕਰਦੇ ਹਨ।

ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥
ਪਹੁੰਚ ਤੋਂ ਪਰੇ ਤੇ ਸੋਚ ਸਮਝ ਤੋਂ ਉਚੇਰਾ ਹੈ ਸਾਹਿਬ। ਹੋਰ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।

ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥੩॥੧॥
ਪੂਰਨ ਗੁਰਾਂ ਨੇ ਨਾਨਕ ਨੂੰ ਸੱਚ ਦੀ ਸਿਖ-ਮਤ ਦਿੱਤੀ ਹੈ ਅਤੇ ਇਹ ਹੀ ਸੰਸਾਰ ਨੂੰ ਪਰਚਾਰਦਾ ਹੈ।

ਬਸੰਤੁ ਬਾਣੀ ਭਗਤਾਂ ਕੀ ॥
ਬਸੰਤ ਸੰਤਾਂ ਦੇ ਸ਼ਬਦ।

ਕਬੀਰ ਜੀ ਘਰੁ ੧
ਕਬੀਰ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਮਉਲੀ ਧਰਤੀ ਮਉਲਿਆ ਅਕਾਸੁ ॥
ਜਮੀਨ ਖਿੜਾਉ ਵਿੱਚ ਹੈ ਅਤੇ ਖਿੜਾਉ ਵਿੱਚ ਹੈ ਆਸਮਾਨ।

ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥੧॥
ਪ੍ਰਭੂ ਦੇ ਪਰਕਾਸ਼ ਦੁਆਰਾ ਹਰ ਦਿਲ ਪ੍ਰਫੁੱਲਤ ਹੋਇਆ ਹੋਇਆ ਹੈ।

ਰਾਜਾ ਰਾਮੁ ਮਉਲਿਆ ਅਨਤ ਭਾਇ ॥
ਮੇਰਾ ਪ੍ਰਭੂ, ਪਾਤਿਸ਼ਾਹ ਅੰਤ-ਰਹਿਤ ਤਰੀਕਿਆਂ ਨਾਲ ਪ੍ਰਸੰਨ ਹੋ ਰਿਹਾ ਹੈ।

ਜਹ ਦੇਖਉ ਤਹ ਰਹਿਆ ਸਮਾਇ ॥੧॥ ਰਹਾਉ ॥
ਜਿਥੇ ਕਿਤੇ ਭੀ ਮੈਂ ਵੇਖਦਾ ਹਾਂ ਓਥੇ ਹੀ ਉਹ ਰਮਿਆ ਹੋਹਿਆ ਹੈ। ਠਹਿਰਾਉ।

ਦੁਤੀਆ ਮਉਲੇ ਚਾਰਿ ਬੇਦ ॥
ਚਾਰੇ ਹੀ ਵੇਦ ਦਵੈਤ ਭਾਵ ਅੰਦਰ ਖੁਸ਼ ਹੋ ਰਹੇ ਹਨ।

ਸਿੰਮ੍ਰਿਤਿ ਮਉਲੀ ਸਿਉ ਕਤੇਬ ॥੨॥
ਏਸੇ ਤਰ੍ਹਾਂ ਹੀ ਖੁਸ਼ ਹੋ ਰਹੀਆਂ ਹਨ ਸਿਮ੍ਰਤੀਆਂ, ਮੁਸਲਮਾਨੀ ਧਾਰਮਕ ਪੁਸਤਕ ਸਮੇਤ।

ਸੰਕਰੁ ਮਉਲਿਓ ਜੋਗ ਧਿਆਨ ॥
ਯੋਗ ਦੇ ਚਿੰਤਨ ਅੰਦਰ ਸ਼ਿਵਜੀ ਪ੍ਰਫੁਲਤ ਹੋ ਰਿਹਾ ਹੈ।

ਕਬੀਰ ਕੋ ਸੁਆਮੀ ਸਭ ਸਮਾਨ ॥੩॥੧॥
ਕਬੀਰ ਦਾ ਸਾਹਿਬ ਸਾਰਿਆਂ ਅੰਦਰ ਇਕ ਸਮਾਨ ਪ੍ਰਫੁਲਤ ਹੋ ਰਿਹਾ ਹੈ।

ਪੰਡਿਤ ਜਨ ਮਾਤੇ ਪੜ੍ਹ੍ਹਿ ਪੁਰਾਨ ॥
ਵਿਦਵਾਨ ਬ੍ਰਾਹਮਣ ਪੁਰਾਣਾ ਨੂੰ ਵਾਚ ਕੇ ਮਤਵਾਲੇ ਹੋਏ ਹੋਏ ਹਨ।

ਜੋਗੀ ਮਾਤੇ ਜੋਗ ਧਿਆਨ ॥
ਯੋਗੀ ਯੋਗ ਦੀ ਕਮਾਈ ਕਰਨ ਵਿੱਚ ਮਤਵਾਲੇ ਹੋਏ ਹੋਏ ਹਨ।

ਸੰਨਿਆਸੀ ਮਾਤੇ ਅਹੰਮੇਵ ॥
ਇਕਾਂਤੀ ਸਵੈ-ਹੰਗਤਾ ਅੰਦਰ ਨਸ਼ਈ ਹੋਏ ਹੋਏ ਹਨ।

ਤਪਸੀ ਮਾਤੇ ਤਪ ਕੈ ਭੇਵ ॥੧॥
ਤਪੱਸਵੀ ਤਪਾਂ ਦੇ ਭੇਤਾਂ ਅੰਦਰ ਨਸ਼ਈ ਹੋ ਰਹੇ ਹਨ।

ਸਭ ਮਦ ਮਾਤੇ ਕੋਊ ਨ ਜਾਗ ॥
ਸਾਰੇ ਹੰਕਾਰ ਨਾਲ ਨਸ਼ਈ ਹਨ ਕੋਈ ਭੀ ਜਾਗਦਾ ਨਹੀਂ।

ਸੰਗ ਹੀ ਚੋਰ ਘਰੁ ਮੁਸਨ ਲਾਗ ॥੧॥ ਰਹਾਉ ॥
ਤਸਕਰ ਜੋ ਉਨ੍ਹਾਂ ਦੇ ਨਾਲ ਹੀ ਹਨ, ਉਹਨਾਂ ਦੇ ਘਰ ਨੂੰ ਲੁੱਟ ਰਹੇ ਹਨ। ਠਹਿਰਾਉ।

ਜਾਗੈ ਸੁਕਦੇਉ ਅਰੁ ਅਕੂਰੁ ॥
ਜਾਗਦੇ ਹਨ ਸੁਖਦੇਵ ਅਤੇ ਅਕਰੂਰ।

copyright GurbaniShare.com all right reserved. Email